ਕੂਚ 12:12-13
ਕੂਚ 12:12-13 PCB
“ਉਸੇ ਰਾਤ ਮੈਂ ਮਿਸਰ ਵਿੱਚੋਂ ਦੀ ਲੰਘਾਂਗਾ ਅਤੇ ਮਨੁੱਖਾਂ ਅਤੇ ਜਾਨਵਰਾਂ ਦੇ ਹਰੇਕ ਪਹਿਲੌਠੇ ਨੂੰ ਮਾਰ ਦਿਆਂਗਾ, ਅਤੇ ਮੈਂ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਯਾਹਵੇਹ ਹਾਂ। ਲਹੂ ਤੁਹਾਡੇ ਲਈ ਉਹਨਾਂ ਘਰਾਂ ਉੱਤੇ ਇੱਕ ਨਿਸ਼ਾਨ ਹੋਵੇਗਾ ਜਿੱਥੇ ਤੁਸੀਂ ਹੋ, ਅਤੇ ਜਦੋਂ ਮੈਂ ਲਹੂ ਨੂੰ ਦੇਖਾਂਗਾ, ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ। ਜਦੋਂ ਮੈਂ ਮਿਸਰ ਉੱਤੇ ਹਮਲਾ ਕਰਾਂਗਾ ਤਾਂ ਕੋਈ ਨਾਸ਼ ਕਰਨ ਵਾਲੀ ਬਿਪਤਾ ਤੁਹਾਨੂੰ ਛੂਹ ਨਹੀਂ ਸਕੇਗੀ।