YouVersion Logo
Search Icon

ਦਾਨੀਏਲ 10

10
ਇੱਕ ਆਦਮੀ ਦਾ ਦਾਈਏਲ ਦਾ ਦਰਸ਼ਨ
1ਫ਼ਾਰਸ ਦੇ ਰਾਜੇ ਕੋਰੇਸ਼ ਦੇ ਤੀਜੇ ਸਾਲ ਵਿੱਚ, ਦਾਨੀਏਲ (ਜਿਸ ਨੂੰ ਬੇਲਟਸ਼ੱਸਰ ਕਿਹਾ ਜਾਂਦਾ ਸੀ) ਨੂੰ ਇੱਕ ਪ੍ਰਕਾਸ਼ ਹੋਇਆ। ਇਸ ਦਾ ਸੰਦੇਸ਼ ਸੱਚਾ ਸੀ ਅਤੇ ਇਹ ਇੱਕ ਮਹਾਨ ਯੁੱਧ ਨਾਲ ਸਬੰਧਤ ਸੀ। ਸੰਦੇਸ਼ ਦੀ ਸਮਝ ਉਸ ਨੂੰ ਦਰਸ਼ਨ ਵਿੱਚ ਆਈ।
2ਉਸ ਸਮੇਂ ਮੈਂ, ਦਾਨੀਏਲ, ਤਿੰਨ ਹਫ਼ਤਿਆਂ ਲਈ ਸੋਗ ਕੀਤਾ। 3ਮੈਂ ਕੋਈ ਪਸੰਦੀਦਾ ਭੋਜਨ ਨਹੀਂ ਖਾਧਾ; ਕੋਈ ਮਾਸ ਜਾਂ ਵਾਈਨ ਮੇਰੇ ਬੁੱਲ੍ਹਾਂ ਨੂੰ ਨਹੀਂ ਛੂਹਿਆ; ਅਤੇ ਤਿੰਨ ਹਫ਼ਤੇ ਪੂਰੇ ਹੋਣ ਤੱਕ ਮੈਂ ਕੋਈ ਲੋਸ਼ਨ ਨਹੀਂ ਵਰਤਿਆ।
4ਪਹਿਲੇ ਮਹੀਨੇ ਦੇ ਚੌਵੀਵੇਂ ਦਿਨ, ਜਦੋਂ ਮੈਂ ਵੱਡੀ ਨਦੀ, ਹਿੱਦਕਲ ਦੇ ਕੰਢੇ ਖਲੋਤਾ ਸੀ, 5ਮੈਂ ਉੱਪਰ ਤੱਕਿਆ ਅਤੇ ਉੱਥੇ ਮੇਰੇ ਸਾਹਮਣੇ ਇੱਕ ਮਨੁੱਖ ਸੂਤੀ ਦੇ ਕੱਪੜੇ ਪਹਿਨੇ ਹੋਏ ਸੀ, ਜਿਸ ਦੇ ਕੋਲ ਸੋਨੇ ਦੀ ਪੇਟੀ ਸੀ। ਉਸ ਦੀ ਕਮਰ ਦੁਆਲੇ ਉਫਾਜ਼। 6ਉਸ ਦਾ ਸਰੀਰ ਪੁਖਰਾਜ ਵਰਗਾ ਸੀ, ਉਸ ਦਾ ਚਿਹਰਾ ਬਿਜਲੀ ਵਰਗਾ ਸੀ, ਉਸ ਦੀਆਂ ਅੱਖਾਂ ਬਲਦੀਆਂ ਮਸ਼ਾਲਾਂ ਵਰਗੀਆਂ ਸਨ, ਉਸ ਦੀਆਂ ਬਾਹਾਂ ਅਤੇ ਲੱਤਾਂ ਸੜੇ ਹੋਏ ਪਿੱਤਲ ਦੀ ਚਮਕ ਵਰਗੀਆਂ ਸਨ, ਅਤੇ ਉਸ ਦੀ ਆਵਾਜ਼ ਭੀੜ ਦੀ ਆਵਾਜ਼ ਵਰਗੀ ਸੀ।
7ਮੈਂ, ਦਾਨੀਏਲ, ਸਿਰਫ ਉਹੀ ਸੀ ਜਿਸਨੇ ਦਰਸ਼ਣ ਦੇਖਿਆ ਸੀ; ਜਿਹੜੇ ਮੇਰੇ ਨਾਲ ਸਨ, ਉਹਨਾਂ ਨੇ ਇਹ ਨਹੀਂ ਦੇਖਿਆ, ਪਰ ਉਹਨਾਂ ਤੇ ਅਜਿਹੀ ਦਹਿਸ਼ਤ ਫੈਲ ਗਈ ਕਿ ਉਹ ਭੱਜ ਗਏ ਅਤੇ ਲੁਕ ਗਏ। 8ਇਸ ਲਈ ਮੈਂ ਇਕੱਲਾ ਰਹਿ ਗਿਆ, ਇਸ ਮਹਾਨ ਦਰਸ਼ਨ ਨੂੰ ਦੇਖ ਰਿਹਾ ਸੀ; ਮੇਰੇ ਕੋਲ ਤਾਕਤ ਨਹੀਂ ਬਚੀ ਸੀ, ਮੇਰਾ ਚਿਹਰਾ ਪੀਲਾ ਹੋ ਗਿਆ ਸੀ ਅਤੇ ਮੈਂ ਬੇਵੱਸ ਹੋ ਗਿਆ ਸੀ। 9ਤਦ ਮੈਂ ਉਹ ਨੂੰ ਬੋਲਦਿਆਂ ਸੁਣਿਆ ਅਤੇ ਉਹ ਦੀ ਗੱਲ ਸੁਣਦਿਆਂ ਹੀ ਮੈਂ ਡੂੰਘੀ ਨੀਂਦ ਵਿੱਚ ਡਿੱਗ ਪਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਲੇਟ ਗਿਆ।
10ਇੱਕ ਹੱਥ ਨੇ ਮੈਨੂੰ ਛੂਹਿਆ ਅਤੇ ਮੇਰੇ ਹੱਥਾਂ ਅਤੇ ਗੋਡਿਆਂ ਤੇ ਕੰਬਦਾ ਹੋਇਆ ਮੈਨੂੰ ਬਿਠਾਇਆ। 11ਉਸ ਨੇ ਕਿਹਾ, “ਹੇ ਦਾਨੀਏਲ, ਤੂੰ ਜੋ ਬਹੁਤ ਸਤਿਕਾਰਿਆ ਜਾਂਦਾ ਹੈ, ਧਿਆਨ ਨਾਲ ਉਹਨਾਂ ਗੱਲਾਂ ਵੱਲ ਧਿਆਨ ਦੇ ਜੋ ਮੈਂ ਤੇਰੇ ਨਾਲ ਬੋਲਣ ਵਾਲਾ ਹਾਂ ਅਤੇ ਉੱਠ ਖਲੋ, ਕਿਉਂਕਿ ਮੈਨੂੰ ਹੁਣ ਤੇਰੇ ਕੋਲ ਭੇਜਿਆ ਗਿਆ ਹੈ।” ਅਤੇ ਜਦੋਂ ਉਸਨੇ ਮੈਨੂੰ ਇਹ ਕਿਹਾ, ਮੈਂ ਕੰਬਦਾ ਹੋਇਆ ਖੜ੍ਹਾ ਹੋ ਗਿਆ।
12ਫਿਰ ਉਸ ਨੇ ਅੱਗੇ ਕਿਹਾ, “ਹੇ ਦਾਨੀਏਲ, ਨਾ ਡਰ। ਪਹਿਲੇ ਦਿਨ ਤੋਂ ਜਦੋਂ ਤੁਸੀਂ ਸਮਝ ਪ੍ਰਾਪਤ ਕਰਨ ਅਤੇ ਆਪਣੇ ਆਪ ਨੂੰ ਆਪਣੇ ਪਰਮੇਸ਼ਵਰ ਦੇ ਅੱਗੇ ਨਿਮਰ ਕਰਨ ਲਈ ਆਪਣਾ ਮਨ ਬਣਾਇਆ, ਤੁਹਾਡੇ ਸ਼ਬਦ ਸੁਣੇ ਗਏ ਹਨ, ਅਤੇ ਮੈਂ ਉਹਨਾਂ ਦੇ ਜਵਾਬ ਵਿੱਚ ਆਇਆ ਹਾਂ। 13ਪਰ ਫ਼ਾਰਸੀ ਰਾਜ ਦੇ ਰਾਜਕੁਮਾਰ ਨੇ ਇੱਕੀ ਦਿਨ ਮੇਰਾ ਵਿਰੋਧ ਕੀਤਾ। ਤਦ ਮੀਕਾਏਲ, ਮੁੱਖ ਰਾਜਕੁਮਾਰਾਂ ਵਿੱਚੋਂ ਇੱਕ, ਮੇਰੀ ਮਦਦ ਕਰਨ ਲਈ ਆਇਆ, ਕਿਉਂਕਿ ਮੈਂ ਉੱਥੇ ਫ਼ਾਰਸ ਦੇ ਰਾਜੇ ਕੋਲ ਨਜ਼ਰਬੰਦ ਸੀ। 14ਹੁਣ ਮੈਂ ਤੁਹਾਨੂੰ ਇਹ ਦੱਸਣ ਲਈ ਆਇਆ ਹਾਂ ਕਿ ਭਵਿੱਖ ਵਿੱਚ ਤੁਹਾਡੇ ਲੋਕਾਂ ਦਾ ਕੀ ਹੋਵੇਗਾ, ਕਿਉਂਕਿ ਦਰਸ਼ਨ ਅਜੇ ਆਉਣ ਵਾਲੇ ਸਮੇਂ ਦੀ ਚਿੰਤਾ ਕਰਦਾ ਹੈ।”
15ਜਦੋਂ ਉਹ ਮੈਨੂੰ ਇਹ ਕਹਿ ਰਿਹਾ ਸੀ, ਮੈਂ ਆਪਣਾ ਮੂੰਹ ਜ਼ਮੀਨ ਵੱਲ ਝੁਕਾਇਆ ਅਤੇ ਗੂੰਗੇ ਵਾਂਗ ਬੋਲ ਨਾ ਸਕਿਆ। 16ਵੇਖੋ, ਕਿਸੇ ਨੇ ਜੋ ਮਨੁੱਖ ਦੇ ਪੁੱਤਰਾਂ ਵਾਂਗੂੰ ਸੀ ਮੇਰੇ ਬੁੱਲ੍ਹਾਂ ਨੂੰ ਛੂਹਿਆ ਅਤੇ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਣਾ ਸ਼ੁਰੂ ਕੀਤਾ। ਮੈਂ ਆਪਣੇ ਸਾਹਮਣੇ ਖੜ੍ਹੇ ਵਿਅਕਤੀ ਨੂੰ ਕਿਹਾ, “ਹੇ ਮੇਰੇ ਮਾਲਕ, ਦਰਸ਼ਨ ਦੇ ਕਾਰਨ ਮੈਂ ਦੁਖੀ ਹੋ ਗਿਆ ਹਾਂ ਅਤੇ ਮੈਂ ਬਹੁਤ ਕਮਜ਼ੋਰ ਮਹਿਸੂਸ ਕਰਦਾ ਹਾਂ। 17ਹੇ ਮੇਰੇ ਮਾਲਕ, ਮੈਂ ਤੇਰਾ ਦਾਸ, ਤੇਰੇ ਨਾਲ ਕਿਵੇਂ ਗੱਲ ਕਰ ਸਕਦਾ ਹਾਂ? ਮੇਰੀ ਤਾਕਤ ਖਤਮ ਹੋ ਗਈ ਹੈ ਅਤੇ ਮੈਂ ਮੁਸ਼ਕਿਲ ਨਾਲ ਸਾਹ ਲੈ ਸਕਦਾ ਹਾਂ।”
18ਇੱਕ ਵਾਰੀ ਫਿਰ ਇੱਕ ਆਦਮੀ ਵਰਗਾ ਦਿਸਦਾ ਸੀ, ਉਸਨੇ ਮੈਨੂੰ ਛੂਹਿਆ ਅਤੇ ਮੈਨੂੰ ਤਾਕਤ ਦਿੱਤੀ। 19“ਭੈਭੀਤ ਨਾ ਹੋਵੋ, ਤੁਸੀਂ ਜੋ ਬਹੁਤ ਸਤਿਕਾਰਯੋਗ ਹੋ,” ਉਸਨੇ ਕਿਹਾ। “ਸ਼ਾਂਤੀ! ਹੁਣ ਮਜ਼ਬੂਤ ਬਣੋ; ਮਜ਼ਬੂਤ ਹੋਣਾ।”
ਜਦੋਂ ਉਸ ਨੇ ਮੇਰੇ ਨਾਲ ਗੱਲ ਕੀਤੀ, ਤਾਂ ਮੈਂ ਮਜ਼ਬੂਤ ਹੋ ਗਿਆ ਅਤੇ ਕਿਹਾ, “ਬੋਲੋ, ਹੇ ਮੇਰੇ ਮਾਲਕ, ਕਿਉਂਕਿ ਤੁਸੀਂ ਮੈਨੂੰ ਤਾਕਤ ਦਿੱਤੀ ਹੈ।”
20ਤਾਂ ਉਸਨੇ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਕੋਲ ਕਿਉਂ ਆਇਆ ਹਾਂ? ਜਲਦੀ ਹੀ ਮੈਂ ਫ਼ਾਰਸ ਦੇ ਰਾਜਕੁਮਾਰ ਨਾਲ ਲੜਨ ਲਈ ਵਾਪਸ ਆਵਾਂਗਾ, ਅਤੇ ਜਦੋਂ ਮੈਂ ਜਾਵਾਂਗਾ, ਯੂਨਾਨ ਦਾ ਰਾਜਕੁਮਾਰ ਆਵੇਗਾ; 21ਪਰ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਸੱਚ ਦੀ ਪੋਥੀ ਵਿੱਚ ਕੀ ਲਿਖਿਆ ਹੋਇਆ ਹੈ। (ਤੁਹਾਡੇ ਰਾਜਕੁਮਾਰ ਮੀਕਾਏਲ ਤੋਂ ਇਲਾਵਾ ਉਹਨਾਂ ਦੇ ਵਿਰੁੱਧ ਕੋਈ ਮੇਰਾ ਸਮਰਥਨ ਨਹੀਂ ਕਰਦਾ।

Currently Selected:

ਦਾਨੀਏਲ 10: PCB

Highlight

Share

Copy

None

Want to have your highlights saved across all your devices? Sign up or sign in