2 ਸ਼ਮੂਏਲ 23
23
ਦਾਵੀਦ ਦੇ ਅੰਤਿਮ ਸ਼ਬਦ
1ਇਹ ਦਾਵੀਦ ਦੇ ਆਖਰੀ ਸ਼ਬਦ ਹਨ:
“ਯੱਸੀ ਦਾ ਪੁੱਤਰ ਦਾਵੀਦ ਬੋਲਦਾ ਹੈ,
ਦਾਵੀਦ, ਉਹ ਆਦਮੀ ਜਿਸ ਨੂੰ ਪਰਮੇਸ਼ਵਰ ਦੁਆਰਾ ਉੱਚਾ ਕੀਤਾ ਗਿਆ,
ਯਾਕੋਬ ਦੇ ਪਰਮੇਸ਼ਵਰ ਦੁਆਰਾ ਮਸਹ ਕੀਤਾ ਗਿਆ,
ਇਸਰਾਏਲ ਦਾ ਪ੍ਰਸਿੱਧ ਅਤੇ ਸੁਰੀਲਾ ਸੰਗੀਤਕਾਰ ਸੀ।
2“ਯਾਹਵੇਹ ਦਾ ਆਤਮਾ ਮੇਰੇ ਰਾਹੀਂ ਬੋਲਦਾ ਰਿਹਾ;
ਉਸਦਾ ਸ਼ਬਦ ਮੇਰੀ ਜ਼ੁਬਾਨ ਤੇ ਸੀ।
3ਇਸਰਾਏਲ ਦਾ ਪਰਮੇਸ਼ਵਰ ਬੋਲਿਆ,
ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ,
‘ਜਦੋਂ ਕੋਈ ਧਰਮ ਨਾਲ ਲੋਕਾਂ ਉੱਤੇ ਰਾਜ ਕਰਦਾ ਹੈ,
ਜਦੋਂ ਉਹ ਪਰਮੇਸ਼ਵਰ ਦੇ ਭੈਅ ਵਿੱਚ ਰਾਜ ਕਰਦਾ ਹੈ।
4ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿਕਲਦਾ ਹੀ ਹੈ,
ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ,
ਅਤੇ ਘਾਹ ਵਰਗਾ ਜੋ ਮੀਹ ਦੇ ਬਾਅਦ,
ਤਿੱਖੀ ਧੁੱਪ ਦੇ ਕਾਰਨ ਧਰਤੀ ਉੱਤੇ ਉੱਗਦਾ ਹੈ।’
5“ਜੇਕਰ ਮੇਰਾ ਘਰ ਪਰਮੇਸ਼ਵਰ ਨਾਲ ਠੀਕ ਨਾ ਹੁੰਦਾ,
ਉਹ ਮੇਰੇ ਨਾਲ ਇੱਕ ਸਦਾ ਦਾ ਨੇਮ ਕਦੀ ਵੀ ਨਹੀਂ ਬਣਾਉਂਦਾ,
ਉਹ ਨੇਮ ਜੋ ਠੀਕ ਅਤੇ ਪੱਕਾ ਹੈ।
ਉਹ ਮੇਰੀ ਮੁਕਤੀ ਨੂੰ ਪੂਰਾ ਕਰੇਗਾ
ਅਤੇ ਮੇਰੀ ਹਰ ਇੱਛਾ ਪੂਰੀ ਕਰੇਗਾ।
6ਪਰ ਸਾਰੇ ਦੁਸ਼ਟ ਆਦਮੀ ਕੰਡਿਆਂ ਵਾਂਗੂੰ ਇੱਕ ਪਾਸੇ ਸੁੱਟੇ ਜਾਣ ਵਾਲੇ ਹਨ,
ਕਿਉਂ ਜੋ ਉਹ ਹੱਥਾਂ ਨਾਲ ਫੜ੍ਹੇ ਨਹੀਂ ਜਾਂਦੇ।
7ਜੋ ਕੋਈ ਵੀ ਕੰਡਿਆਂ ਨੂੰ ਛੂੰਹਦਾ ਹੈ ਜਾਂ
ਲੋਹੇ ਦੇ ਸੰਦ ਜਾਂ ਬਰਛੇ ਦੀ ਧਾਰ ਦੀ ਵਰਤੋਂ ਕਰਦਾ ਹੈ;
ਅਤੇ ਉਹ ਉੱਥੇ ਹੀ ਅੱਗ ਨਾਲ ਸਾੜੇ ਜਾਂਦੇ ਹਨ।”
ਦਾਵੀਦ ਦੇ ਸ਼ਕਤੀਸ਼ਾਲੀ ਯੋਧੇ
8ਇਹ ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੇ ਨਾਮ ਹਨ:
ਯੇਸ਼ਬ-ਬੱਸ਼ਬਥ, ਇੱਕ ਤਹਕਮੋਨੀ, ਤਿੰਨਾਂ ਦਾ ਮੁਖੀ ਸੀ; ਉਸਨੇ ਅੱਠ ਸੌ ਆਦਮੀਆਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।
9ਉਸ ਦੇ ਪਿੱਛੋਂ ਦੋਦੋ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ। ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਇੱਕ ਸੀ ਉਹ ਦਾਵੀਦ ਦੇ ਨਾਲ ਚੜ੍ਹੇ ਸਨ ਜਿਸ ਵੇਲੇ ਉਸ ਨੇ ਉਨ੍ਹਾਂ ਫ਼ਲਿਸਤੀਆਂ ਨੂੰ ਜੋ ਯੁੱਧ ਕਰਨ ਲਈ ਇਕੱਠੇ ਹੋਏ ਸਨ ਲਲਕਾਰਿਆ ਸੀ ਅਤੇ ਸਾਰੇ ਇਸਰਾਏਲ ਦੇ ਮਨੁੱਖ ਚੱਲੇ ਗਏ ਸਨ। 10ਪਰ ਅਲਆਜ਼ਾਰ ਆਪਣੀ ਜ਼ਮੀਨ ਉੱਤੇ ਖੜ੍ਹਾ ਰਿਹਾ ਅਤੇ ਫ਼ਲਿਸਤੀਆਂ ਨੂੰ ਉਦੋਂ ਤੱਕ ਮਾਰਿਆ ਜਦੋਂ ਤੱਕ ਉਸਦਾ ਹੱਥ ਥੱਕ ਨਾ ਗਿਆ ਅਤੇ ਤਲਵਾਰ ਦੀ ਮੁੱਠ ਨਾਲ ਚਿੰਬੜ ਗਿਆ। ਯਾਹਵੇਹ ਨੇ ਉਸ ਦਿਨ ਇੱਕ ਮਹਾਨ ਜਿੱਤ ਪ੍ਰਾਪਤ ਕੀਤੀ। ਪਰ ਸਿਰਫ ਮੁਰਦਿਆਂ ਨੂੰ ਉਤਾਰਨ ਲਈ ਫ਼ੌਜਾਂ ਅਲਆਜ਼ਾਰ ਕੋਲ ਵਾਪਸ ਪਰਤ ਗਈਆਂ।
11ਉਸ ਦੇ ਪਿੱਛੇ ਹਰਾਰੀ ਅਗੀ ਦਾ ਪੁੱਤਰ ਸ਼ੰਮਾਹ ਸੀ। ਜਦੋਂ ਫ਼ਲਿਸਤੀ ਇੱਕ ਥਾਂ ਉੱਤੇ ਇਕੱਠੇ ਹੋਏ ਜਿੱਥੇ ਦਾਲਾਂ ਨਾਲ ਭਰਿਆ ਹੋਇਆ ਖੇਤ ਸੀ, ਇਸਰਾਏਲ ਦੇ ਲੋਕ ਉਨ੍ਹਾਂ ਅੱਗੋਂ ਭੱਜ ਗਏ। 12ਪਰ ਸ਼ੰਮਾਹ ਪੈਲੀ ਦੇ ਵਿਚਕਾਰ ਖੜ੍ਹਾ ਰਿਹਾ। ਉਸਨੇ ਇਸ ਦਾ ਬਚਾਅ ਕੀਤਾ ਅਤੇ ਫ਼ਲਿਸਤੀਆਂ ਨੂੰ ਮਾਰਿਆ, ਅਤੇ ਯਾਹਵੇਹ ਨੇ ਇੱਕ ਵੱਡੀ ਜਿੱਤ ਲੈ ਦਿੱਤੀ।
13ਵਾਢੀ ਦੇ ਸਮੇਂ, ਤੀਹ ਮੁੱਖ ਯੋਧਿਆਂ ਵਿੱਚੋਂ ਤਿੰਨ ਅਦੁੱਲਾਮ ਦੀ ਗੁਫਾ ਵਿੱਚ ਦਾਵੀਦ ਕੋਲ ਆਏ, ਜਦੋਂ ਕਿ ਫ਼ਲਿਸਤੀਆਂ ਦੇ ਇੱਕ ਜੱਥੇ ਨੇ ਰਫ਼ਾਈਮ ਦੀ ਵਾਦੀ ਵਿੱਚ ਡੇਰਾ ਲਾਇਆ ਹੋਇਆ ਸੀ। 14ਉਸ ਸਮੇਂ ਦਾਵੀਦ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਫ਼ੌਜ ਬੈਤਲਹਮ ਵਿੱਚ ਸੀ। 15ਦਾਵੀਦ ਪਾਣੀ ਦੇ ਲਈ ਤਰਸਿਆ ਅਤੇ ਆਖਿਆ, “ਕਾਸ਼, ਕੋਈ ਮੈਨੂੰ ਬੈਤਲਹਮ ਦੇ ਉਸ ਖੂਹ ਦਾ ਪਾਣੀ ਪਿਲਾਉਂਦਾ, ਜਿਹੜਾ ਫਾਟਕ ਦੇ ਕੋਲ ਹੈ!” 16ਇਸ ਲਈ ਉਨ੍ਹਾਂ ਤਿੰਨਾਂ ਸ਼ਕਤੀਸ਼ਾਲੀ ਯੋਧਿਆਂ ਨੇ ਫ਼ਲਿਸਤੀਆਂ ਦੇ ਡੇਰਿਆਂ ਨੂੰ ਤੋੜਿਆ ਅਤੇ ਬੈਤਲਹਮ ਦੇ ਫਾਟਕ ਦੇ ਕੋਲ ਖੂਹ ਤੋਂ ਪਾਣੀ ਕੱਢਿਆ ਅਤੇ ਦਾਵੀਦ ਨੂੰ ਦਿੱਤਾ ਪਰ ਉਸਨੇ ਇਸਨੂੰ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਬਜਾਏ, ਉਸਨੇ ਇਸ ਨੂੰ ਯਾਹਵੇਹ ਅੱਗੇ ਡੋਲ੍ਹ ਦਿੱਤਾ। 17ਉਸਨੇ ਆਖਿਆ, “ਹੇ ਯਾਹਵੇਹ ਅਜਿਹਾ ਕਰਨਾ ਮੇਰੇ ਤੋਂ ਦੂਰ ਹੋਏ! ਕੀ ਇਹ ਉਹਨਾਂ ਮਨੁੱਖਾਂ ਦਾ ਖੂਨ ਨਹੀਂ ਹੈ ਜੋ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਗਏ ਸਨ?” ਦਾਵੀਦ ਨੇ ਉਸ ਨੂੰ ਪੀਣ ਤੋਂ ਇਨਕਾਰ ਕੀਤਾ।
ਅਜਿਹੇ ਤਿੰਨ ਸੂਰਬੀਰ ਯੋਧਿਆਂ ਦੇ ਕਾਰਨਾਮੇ ਸਨ।
18ਜ਼ੇਰੂਇਯਾਹ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ਾਈ ਤਿੰਨਾਂ ਵਿੱਚੋਂ ਸਰਦਾਰ ਸੀ ਅਤੇ ਉਸਨੇ ਤਿੰਨ ਸੌ ਮਨੁੱਖਾਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਮਾਰ ਦਿੱਤਾ, ਅਤੇ ਇਸ ਲਈ ਉਹ ਤਿੰਨਾਂ ਵਿੱਚੋਂ ਮਸ਼ਹੂਰ ਹੋ ਗਿਆ। 19ਕੀ ਉਹ ਤਿੰਨਾਂ ਨਾਲੋਂ ਵੱਡਾ ਸਨਮਾਨ ਨਹੀਂ ਸੀ? ਇਸ ਲਈ ਉਹ ਉਨ੍ਹਾਂ ਦਾ ਸੈਨਾਪਤੀ ਬਣ ਗਿਆ, ਭਾਵੇਂ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ।
20ਯਹੋਯਾਦਾ ਦਾ ਪੁੱਤਰ ਬਨਾਯਾਹ ਕਬਜ਼ੇਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸ ਨੇ ਕਈ ਵੱਡੀ ਬਹਾਦਰੀ ਵਾਲੇ ਕੰਮ ਕੀਤੇ ਸਨ। ਉਸਨੇ ਮੋਆਬ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਯੋਧਿਆਂ ਨੂੰ ਮਾਰ ਦਿੱਤਾ ਅਤੇ ਬਰਫ਼ ਦੇ ਦਿਨਾਂ ਦੇ ਰੁੱਤ ਵੇਲੇ ਇੱਕ ਟੋਏ ਵਿੱਚ ਜਾ ਕੇ ਇੱਕ ਸ਼ੇਰ ਨੂੰ ਮਾਰ ਸੁੱਟਿਆ। 21ਅਤੇ ਉਸਨੇ ਇੱਕ ਵੱਡੇ ਮਿਸਰੀ ਨੂੰ ਮਾਰਿਆ। ਭਾਵੇਂ ਮਿਸਰੀ ਦੇ ਹੱਥ ਵਿੱਚ ਬਰਛਾ ਸੀ, ਪਰ ਬਨਾਯਾਹ ਇੱਕ ਡੰਡੇ ਨਾਲ ਉਸਦੇ ਵਿਰੁੱਧ ਗਿਆ। ਉਸ ਨੇ ਮਿਸਰੀ ਦੇ ਹੱਥੋਂ ਬਰਛਾ ਖੋਹ ਲਿਆ ਅਤੇ ਉਸ ਨੂੰ ਆਪਣੇ ਬਰਛੇ ਨਾਲ ਮਾਰ ਦਿੱਤਾ। 22ਯਹੋਯਾਦਾ ਦੇ ਪੁੱਤਰ ਬਨਾਯਾਹ ਦੇ ਅਜਿਹੇ ਕਾਰਨਾਮੇ ਸਨ ਕਿ ਉਹ ਵੀ ਤਿੰਨ ਸ਼ਕਤੀਸ਼ਾਲੀ ਯੋਧਿਆਂ ਵਾਂਗ ਮਸ਼ਹੂਰ ਸੀ। 23ਉਸਦਾ ਉਨ੍ਹਾਂ ਤੀਹ ਨਾਲੋਂ ਵੱਧ ਸਨਮਾਨ ਸੀ ਤਾਂ ਵੀ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ, ਅਤੇ ਦਾਵੀਦ ਨੇ ਉਸਨੂੰ ਆਪਣੇ ਅੰਗ-ਰੱਖਿਅਕਾਂ ਦਾ ਪ੍ਰਧਾਨ ਨਿਯੁਕਤ ਕੀਤਾ।
24ਤੀਹ ਯੋਧੇ ਇਹ ਸਨ:
ਯੋਆਬ ਦਾ ਭਰਾ ਅਸਾਹੇਲ,
ਬੈਤਲਹਮ ਤੋਂ ਦੋਦੋ ਦਾ ਪੁੱਤਰ ਅਲਹਾਨਾਨ,
25ਸ਼ੰਮਾਹ ਹਰੋਦੀ,
ਅਲਿਕਾ ਹਰੋਦੀ,
26ਹੇਲੇਜ਼ ਪਲਟੀ,
ਤਕੋਆ ਤੋਂ ਇਕੇਸ਼ ਦਾ ਪੁੱਤਰ ਈਰਾ,
27ਅਬੀਅਜ਼ਰ ਅਨਾਥੋਥ,
ਮਬੁੰਨਈ ਹੁਸ਼ਾਥੀ
28ਜ਼ਾਲਮੋਨ ਅਹੋਹੀ,
ਮਹਾਰਾਈ ਨਟੋਫਾਥੀ,
29ਬਆਨਾਹ ਦਾ ਪੁੱਤਰ ਹੇਲਬ ਨਟੋਫਾਥੀ,
ਬਿਨਯਾਮੀਨ ਦੇ ਗਿਬਆਹ ਤੋਂ ਰਿਬਈ ਦਾ ਪੁੱਤਰ ਇੱਤਈ,
30ਬਨਾਯਾਹ ਪਿਰਾਥੋਨੀ,
ਹਿਦਾਈ ਗਾਸ਼ ਦੀਆਂ ਖੱਡਾਂ ਵਿੱਚੋਂ,
31ਅਬੀ-ਅਲਬੋਨ ਅਰਬਾਥੀ,
ਅਜ਼ਮਾਵੇਥ ਬਹਰੂਮੀ,
32ਅਲਯਹਬਾ ਸ਼ਾਲਬੋਨੀ,
ਯਸ਼ੇਨ ਦੇ ਪੁੱਤਰ ਤੋਂ,
ਯੋਨਾਥਾਨ 33ਸ਼ੰਮਾਹ ਹਰਾਰੀ ਦਾ ਪੁੱਤਰ,
ਹਰਾਰੀ ਸ਼ਰਾਰ ਦਾ ਪੁੱਤਰ ਅਹੀਯਾਮ,
34ਉਹ ਮਕਾਹਥੀ ਦਾ ਪੋਤਾ ਅਹਸਬਈ ਦਾ ਪੁੱਤਰ ਅਲੀਫ਼ਲੇਟ,
ਅਹੀਥੋਫ਼ਲ ਗਿਲੋਨੀ ਦਾ ਪੁੱਤਰ ਅਲਯਾਮ,
35ਹੇਜ਼ਰੋ ਕਰਮਲਈ,
ਪਅਰਈ ਆਰਬੀ,
36ਜ਼ੋਬਾਹ ਤੋਂ ਨਾਥਾਨ ਦਾ ਪੁੱਤਰ ਇਗਾਲ,
ਗਾਦੀ ਬਾਨੀ,
37ਜ਼ਲੇਕ ਅੰਮੋਨੀ,
ਬੇਰੋਥੀ ਨਹਰਈ, ਜ਼ੇਰੂਇਯਾਹ ਦਾ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲਾ,
38ਈਰਾ ਯਿਥਰੀ,
ਗਾਰੇਬ ਯਿਥਰੀ
39ਅਤੇ ਹਿੱਤੀ ਊਰੀਯਾਹ।
ਕੁੱਲ ਮਿਲਾ ਕੇ ਸਾਰੇ ਸੈਂਤੀ ਸਨ।
Currently Selected:
2 ਸ਼ਮੂਏਲ 23: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.