Bible App logo
Search Icon

2 ਸ਼ਮੂਏਲ 20

20
ਸ਼ੇਬਾ ਦੀ ਬਗਾਵਤ
1ਬਿਨਯਾਮੀਨ ਦੇ ਗੋਤ ਵਿੱਚੋਂ ਬਿਕਰੀ ਨਾਂ ਦੇ ਇੱਕ ਵਿਅਕਤੀ ਦਾ ਪੁੱਤਰ ਸ਼ੀਬਾ ਸੀ ਜੋ ਬੜਾ ਦੁਸ਼ਟ ਸੀ। ਉਸ ਨੇ ਉਸਨੇ ਨਰਸਿੰਗਾ ਵਜਾ ਕੇ ਆਖਿਆ,
“ਦਾਵੀਦ ਵਿੱਚ ਸਾਡਾ ਕੋਈ ਹਿੱਸਾ ਨਹੀਂ ਹੈ,
ਨਾ ਹੀ ਯੱਸੀ ਦੇ ਪੁੱਤਰ ਵਿੱਚ ਕੋਈ ਵਿਰਾਸਤ ਹੈ!
ਹੇ ਇਸਰਾਏਲ, ਆਪਣੇ ਡੇਰਿਆਂ ਨੂੰ ਮੁੜ ਜਾਓ!”
2ਤਦ ਸਾਰਾ ਇਸਰਾਏਲ ਦਾਵੀਦ ਨੂੰ ਛੱਡ ਕੇ ਬਿਕਰੀ ਦੇ ਪੁੱਤਰ ਸ਼ੀਬਾ ਦੇ ਮਗਰ ਹੋ ਤੁਰਿਆ। ਪਰ ਯਹੂਦਾਹ ਦੇ ਲੋਕ ਯਰਦਨ ਨਦੀ ਤੋਂ ਯੇਰੂਸ਼ਲੇਮ ਤੱਕ ਆਪਣੇ ਰਾਜੇ ਦੇ ਨਾਲ ਰਹੇ।
3ਯੇਰੂਸ਼ਲੇਮ ਪਹੁੰਚਣ ਤੋਂ ਬਾਅਦ, ਦਾਵੀਦ ਆਪਣੇ ਮਹਿਲ ਵਿੱਚ ਦਾਖਲ ਹੋਇਆ। ਰਾਜੇ ਨੇ ਉਨ੍ਹਾਂ ਦਸ ਔਰਤਾਂ ਨੂੰ, ਜੋ ਉਸ ਦੀਆਂ ਰਖੇਲਾਂ ਸਨ, ਜਿਨ੍ਹਾਂ ਨੂੰ ਉਸ ਨੇ ਮਹਿਲ ਦੀ ਦੇਖਭਾਲ ਕਰਨ ਦੇ ਮਕਸਦ ਨਾਲ ਮਹਿਲ ਵਿੱਚ ਛੱਡ ਗਿਆ ਸੀ, ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਸਭ ਕੁੱਝ ਦਾ ਪ੍ਰਬੰਧ ਕੀਤਾ ਸੀ; ਪਰ ਹੁਣ ਉਹਨਾਂ ਨਾਲ ਕੋਈ ਜਿਨਸੀ ਸੰਬੰਧ ਨਹੀਂ ਸੀ; ਮਰਦੇ ਦਮ ਤੱਕ ਉਹ ਵਿਧਵਾ ਵਾਂਗ ਇਸ ਹਾਲਤ ਵਿੱਚ ਹੀ ਰਹੀਆਂ।
4ਤਦ ਰਾਜੇ ਨੇ ਅਮਾਸਾ ਨੂੰ ਹੁਕਮ ਦਿੱਤਾ, “ਤਿੰਨ ਦਿਨਾਂ ਦੇ ਅੰਦਰ ਯਹੂਦਿਯਾ ਨੂੰ ਮੇਰੇ ਅੱਗੇ ਇਕੱਠਾ ਕਰ ਅਤੇ ਤੁਸੀਂ ਵੀ ਇੱਥੇ ਹੀ ਰਹੋ।” 5ਤਦ ਅਮਾਸਾ ਯਹੂਦਿਯਾ ਦੇ ਸਿਪਾਹੀਆਂ ਨੂੰ ਇਕੱਠਾ ਕਰਨ ਲਈ ਬਾਹਰ ਗਿਆ, ਪਰ ਉਸਨੇ ਠਹਿਰਾਏ ਹੋਏ ਸਮੇਂ ਤੋਂ ਵੱਧ ਸਮਾਂ ਲਾ ਦਿੱਤਾ।
6ਤਦ ਦਾਵੀਦ ਨੇ ਅਬੀਸ਼ਾਈ ਨੂੰ ਆਖਿਆ, “ਹੁਣ ਬਿਕਰੀ ਦਾ ਪੁੱਤਰ ਸ਼ੀਬਾ ਸਾਨੂੰ ਅਬਸ਼ਾਲੋਮ ਨਾਲੋਂ ਵੱਧ ਦੁਸ਼ਟਤਾ ਕਰੇਗਾ। ਆਪਣੇ ਮਾਲਕ ਦੇ ਨੌਕਰਾਂ ਨੂੰ ਲੈ ਕੇ ਉਹ ਦਾ ਪਿੱਛਾ ਕਰ, ਤਾਂ ਜੋ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਨਾ ਵੜ ਸਕੇ ਅਤੇ ਸਾਡੇ ਤੋਂ ਲੁਕ ਨਾ ਸਕੇ।” 7ਤਦ ਯੋਆਬ ਨੇ ਅਬੀਸ਼ਾਈ ਦੀ ਅਗਵਾਈ ਵਿੱਚ ਕਰੇਥੀ, ਪਲੇਥੀ ਅਤੇ ਹੋਰ ਸੂਰਬੀਰ ਨਿਕਲੇ ਅਤੇ ਉਹ ਯੇਰੂਸ਼ਲੇਮ ਤੋਂ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛਾ ਕਰਨ ਲੱਗੇ।
8ਜਦੋਂ ਉਹ ਗਿਬਓਨ ਦੀ ਵੱਡੀ ਚੱਟਾਨ ਦੇ ਨੇੜੇ ਪਹੁੰਚੇ ਤਾਂ ਅਮਾਸਾ ਉਨ੍ਹਾਂ ਨੂੰ ਮਿਲਣ ਲਈ ਬਾਹਰ ਆਇਆ। ਇਸ ਸਮੇਂ ਯੋਆਬ ਲੜਾਈ ਲਈ ਤਿਆਰ ਸੀ। ਉਸ ਦੀ ਕਮਰ ਦੁਆਲੇ ਇੱਕ ਪੇਟੀ ਸੀ ਅਤੇ ਉਸ ਦੇ ਪੱਟ ਉੱਤੇ ਇੱਕ ਮਿਆਨ ਵਿੱਚ ਇੱਕ ਤਲਵਾਰ ਵੀ ਸੀ। ਜਦੋਂ ਉਹ ਅੱਗੇ ਵਧਿਆ ਤਾਂ ਤਲਵਾਰ ਡਿੱਗ ਪਈ।
9ਯੋਆਬ ਨੇ ਅਮਾਸਾ ਨੂੰ ਕਿਹਾ, “ਮੇਰੇ ਭਰਾ, ਤੂੰ ਕਿਵੇਂ ਹੈ?” ਤਦ ਯੋਆਬ ਨੇ ਅਮਾਸਾ ਨੂੰ ਚੁੰਮਣ ਲਈ ਆਪਣੇ ਸੱਜੇ ਹੱਥ ਨਾਲ ਦਾੜ੍ਹੀ ਫੜੀ। 10ਅਮਾਸਾ ਯੋਆਬ ਦੇ ਹੱਥ ਵਿੱਚ ਖੰਜਰ ਤੋਂ ਚੌਕਸ ਨਾ ਰਿਹਾ ਅਤੇ ਯੋਆਬ ਨੇ ਉਸਦੀ ਪਸਲੀ ਵਿੱਚ ਅਜਿਹਾ ਮਾਰਿਆ ਜੋ ਉਸ ਦੀਆਂ ਆਂਦਰਾਂ ਜ਼ਮੀਨ ਉੱਤੇ ਉੱਡ ਗਈਆਂ। ਉਸਨੇ ਖੰਜਰ ਦੂਸਰੀ ਵਾਰ ਉਸਨੂੰ ਨਹੀਂ ਮਾਰਿਆ ਪਰ ਉਹ ਮਰ ਗਿਆ। ਤਦ ਯੋਆਬ ਅਤੇ ਉਸਦਾ ਭਰਾ ਅਬੀਸ਼ਾਈ ਨੇ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛੇ ਲੱਗ ਗਏ।
11ਯੋਆਬ ਦੇ ਆਦਮੀਆਂ ਵਿੱਚੋਂ ਇੱਕ ਅਮਾਸਾ ਦੇ ਕੋਲ ਖੜ੍ਹਾ ਹੋ ਗਿਆ ਅਤੇ ਆਖਿਆ, “ਜੋ ਕੋਈ ਯੋਆਬ ਦਾ ਪੱਖ ਰੱਖਦਾ ਹੈ ਅਤੇ ਜੋ ਦਾਵੀਦ ਦਾ ਪੱਖ ਰੱਖਦਾ ਹੈ, ਉਹ ਯੋਆਬ ਦੇ ਪਿੱਛੇ ਚੱਲੇ।” 12ਅਮਾਸਾ ਸੜਕ ਦੇ ਵਿਚਕਾਰ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਆਦਮੀ ਨੇ ਦੇਖਿਆ ਕਿ ਸਾਰੀ ਫ਼ੌਜ ਉੱਥੇ ਰੁਕ ਗਈ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਅਮਾਸਾ ਕੋਲ ਆਉਣ ਵਾਲਾ ਹਰ ਕੋਈ ਰੁਕ ਗਿਆ, ਉਸਨੇ ਉਸਨੂੰ ਸੜਕ ਤੋਂ ਇੱਕ ਖੇਤ ਵਿੱਚ ਖਿੱਚ ਲਿਆ ਅਤੇ ਉਸਦੇ ਉੱਪਰ ਇੱਕ ਕੱਪੜਾ ਪਾ ਦਿੱਤਾ। 13ਅਮਾਸਾ ਨੂੰ ਰਾਹ ਤੋਂ ਹਟਾਏ ਜਾਣ ਤੋਂ ਬਾਅਦ, ਹਰ ਕੋਈ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ੀਬਾ ਦਾ ਪਿੱਛਾ ਕਰਨ ਲਈ ਚੱਲ ਪਿਆ।
14ਸ਼ੀਬਾ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਦੀ ਲੰਘ ਕੇ ਹਾਬਲ ਬੈਥ ਮਾਕਾਹ ਤੱਕ ਅਤੇ ਬਿਕਰੀਆਂ ਦੇ ਸਾਰੇ ਇਲਾਕੇ ਵਿੱਚੋਂ ਦੀ ਲੰਘਿਆ, ਜੋ ਇਕੱਠੇ ਹੋਏ ਅਤੇ ਉਸ ਦਾ ਪਿੱਛਾ ਕੀਤਾ। 15ਯੋਆਬ ਦੇ ਨਾਲ ਸਾਰੀਆਂ ਫ਼ੌਜਾਂ ਨੇ ਆਬੇਲ ਬੈਥ ਮਾਕਾਹ ਵਿੱਚ ਸ਼ੀਬਾ ਨੂੰ ਘੇਰ ਲਿਆ। ਉਨ੍ਹਾਂ ਨੇ ਸ਼ਹਿਰ ਤੱਕ ਇੱਕ ਘੇਰਾਬੰਦੀ ਵਾਲੀ ਕੰਧ ਬਣਾਈ, ਅਤੇ ਇਹ ਬਾਹਰੀ ਕਿਲ੍ਹੇ ਦੇ ਵਿਰੁੱਧ ਖੜ੍ਹੀ ਸੀ। ਸਭ ਲੋਕ ਜੋ ਯੋਆਬ ਦੇ ਸਨ ਸੋ ਕੰਧ ਨੂੰ ਢਾਉਣ ਦਾ ਜਤਨ ਕਰਦੇ ਸਨ। 16ਸ਼ਹਿਰ ਵਿੱਚੋਂ ਇੱਕ ਸਿਆਣੀ ਔਰਤ ਨੇ ਉੱਚੀ-ਉੱਚੀ ਚੀਕ ਆਖਿਆ, “ਸੁਣੋ! ਸੁਣੋ! ਯੋਆਬ ਨੂੰ ਇੱਥੇ ਆਉਣ ਲਈ ਕਹੋ ਤਾਂ ਜੋ ਮੈਂ ਉਸ ਨਾਲ ਗੱਲ ਕਰ ਸਕਾਂ।” 17ਉਹ ਉਸ ਦੇ ਕੋਲ ਗਿਆ ਅਤੇ ਉਸ ਨੇ ਪੁੱਛਿਆ, ਕੀ ਤੂੰ ਯੋਆਬ ਹੈ?
ਉਸਨੇ ਜਵਾਬ ਦਿੱਤਾ, “ਮੈਂ ਹਾਂ।”
ਉਸ ਨੇ ਕਿਹਾ, “ਆਪਣੀ ਦਾਸੀ ਦੀ ਗੱਲ ਸੁਣ ਲੈ।”
ਉਸਨੇ ਕਿਹਾ “ਮੈਂ ਸੁਣ ਰਿਹਾ ਹਾਂ।”
18ਉਸਨੇ ਆਖਿਆ, “ਪਿੱਛਲੇ ਸਮੇਂ ਵਿੱਚ ਉਹ ਕਹਿੰਦੇ ਹੁੰਦੇ ਸਨ, ‘ਉਹ ਜ਼ਰੂਰ ਹਾਬਲ ਤੋਂ ਸਲਾਹ ਪੁੱਛਣਗੇ,’ ਅਤੇ ਇਸ ਤਰ੍ਹਾਂ ਉਹ ਕੰਮ ਨੂੰ ਮੁਕਾਉਂਦੇ ਸਨ। 19ਅਸੀਂ ਇਸਰਾਏਲ ਵਿੱਚ ਵਫ਼ਾਦਾਰ ਅਤੇ ਸ਼ਾਂਤ ਸੁਭਾਓ ਦੇ ਹਾਂ। ਤੁਸੀਂ ਇੱਕ ਅਜਿਹੇ ਸ਼ਹਿਰ ਨੂੰ ਤਬਾਹ ਕਰਨਾ ਚਾਹੁੰਦੇ ਹੋ ਜੋ ਇਸਰਾਏਲ ਵਿੱਚ ਮਾਂ ਹੈ। ਤੂੰ ਯਾਹਵੇਹ ਦੀ ਵਿਰਾਸਤ ਨੂੰ ਕਿਉਂ ਨਿਗਲਣਾ ਚਾਹੁੰਦਾ ਹੈ?”
20ਯੋਆਬ ਨੇ ਉੱਤਰ ਦਿੱਤਾ, “ਇਹ ਗੱਲ ਮੇਰੇ ਤੋਂ ਦੂਰ ਹੋਵੇ! ਇਹ ਮੇਰੇ ਤੋਂ ਦੂਰ ਹੋਵੇ ਕਿ ਮੈਂ ਨਿਗਲਾਂ ਜਾਂ ਨਾਸ ਕਰਾਂ! 21ਅਜਿਹਾ ਨਹੀਂ ਹੈ। ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਬਿਕਰੀ ਦੇ ਪੁੱਤਰ ਸ਼ੀਬਾ ਨਾਮ ਦੇ ਇੱਕ ਆਦਮੀ ਨੇ ਦਾਵੀਦ ਪਾਤਸ਼ਾਹ ਦੇ ਵਿਰੁੱਧ ਹੱਥ ਚੁੱਕਿਆ ਹੈ। ਇਸ ਲਈ ਉਸ ਆਦਮੀ ਨੂੰ ਮੇਰੇ ਹੱਥ ਸੌਂਪ ਦਿਓ, ਅਤੇ ਮੈਂ ਸ਼ਹਿਰ ਤੋਂ ਵਾਪਸ ਚਲਾ ਜਾਵਾਂਗਾ।”
ਉਸ ਔਰਤ ਨੇ ਯੋਆਬ ਨੂੰ ਕਿਹਾ, “ਉਸ ਦਾ ਸਿਰ ਕੰਧ ਤੋਂ ਤੇਰੇ ਵੱਲ ਸੁੱਟਿਆ ਜਾਵੇਗਾ।”
22ਤਦ ਉਹ ਔਰਤ ਆਪਣੀ ਸਿਆਣੀ ਸਲਾਹ ਨਾਲ ਸਾਰੇ ਲੋਕਾਂ ਕੋਲ ਗਈ ਅਤੇ ਉਨ੍ਹਾਂ ਨੇ ਬਿਕਰੀ ਦੇ ਪੁੱਤਰ ਸ਼ੀਬਾ ਦਾ ਸਿਰ ਵੱਢ ਕੇ ਯੋਆਬ ਵੱਲ ਸੁੱਟ ਦਿੱਤਾ। ਇਸ ਲਈ ਉਸਨੇ ਤੁਰ੍ਹੀ ਵਜਾਈ, ਅਤੇ ਉਸਦੇ ਆਦਮੀ ਸ਼ਹਿਰ ਤੋਂ ਉੱਠ ਕੇ ਚਲੇ ਗਏ, ਹਰ ਇੱਕ ਆਪਣੇ ਘਰ ਨੂੰ ਮੁੜ ਗਿਆ ਅਤੇ ਯੋਆਬ ਯੇਰੂਸ਼ਲੇਮ ਵਿੱਚ ਰਾਜੇ ਕੋਲ ਵਾਪਸ ਚਲਾ ਗਿਆ।
ਦਾਵੀਦ ਦੇ ਅਧਿਕਾਰੀ
23ਯੋਆਬ ਇਸਰਾਏਲ ਦੀ ਸਾਰੀ ਸੈਨਾ ਉੱਤੇ ਸੀ;
ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਥੀਆਂ ਅਤੇ ਪਲੇਥੀਆਂ ਉੱਤੇ ਪ੍ਰਧਾਨ ਸੀ।
24ਅਦੋਰਾਮ ਜਬਰੀ ਮਜ਼ਦੂਰੀ ਦਾ ਆਗੂ ਸੀ;
ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ ਲੇਖਾ ਰੱਖਣ ਵਾਲਾ ਸੀ।
25ਸ਼ਵਾ ਅਹੁਦੇਦਾਰ ਸੀ;
ਸਾਦੋਕ ਅਤੇ ਅਬੀਯਾਥਰ ਜਾਜਕ ਸਨ;
26ਅਤੇ ਈਰਾ ਯਾਇਰੀ ਵੀ ਦਾਵੀਦ ਦਾ ਸ਼ਾਹੀ ਜਾਜਕ ਸੀ।

Currently Selected:

2 ਸ਼ਮੂਏਲ 20: PCB

Highlight

Copy

Compare

Share

None

Want to have your highlights saved across all your devices? Sign up or sign in