2 ਸ਼ਮੂਏਲ 13
13
ਅਮਨੋਨ ਅਤੇ ਤਾਮਾਰ
1ਕੁਝ ਸਮੇਂ ਮਗਰੋਂ, ਦਾਵੀਦ ਦੇ ਪੁੱਤਰ ਅਬਸ਼ਾਲੋਮ ਦੀ ਇੱਕ ਬਹੁਤ ਸੋਹਣੀ ਭੈਣ ਸੀ ਜਿਸਦਾ ਨਾਮ ਤਾਮਾਰ ਸੀ। ਦਾਵੀਦ ਦਾ ਇੱਕ ਹੋਰ ਪੁੱਤਰ ਅਮਨੋਨ ਸੀ ਜਿਸਨੂੰ ਤਾਮਾਰ ਨਾਲ ਪਿਆਰ ਹੋ ਗਿਆ।
2ਅਮਨੋਨ ਆਪਣੀ ਭੈਣ ਤਾਮਾਰ ਨਾਲ ਇੰਨਾ ਮੋਹਿਤ ਹੋ ਗਿਆ ਕਿ ਉਸਨੇ ਆਪਣੇ ਆਪ ਨੂੰ ਬਿਮਾਰ ਕਰ ਲਿਆ। ਉਹ ਕੁਆਰੀ ਸੀ ਅਤੇ ਉਸ ਲਈ ਉਸ ਨਾਲ ਕੁਝ ਕਰਨਾ ਅਸੰਭਵ ਜਾਪਦਾ ਸੀ।
3ਹੁਣ ਦਾਵੀਦ ਦੇ ਭਰਾ ਸ਼ਿਮੇਆਹ ਦਾ ਪੁੱਤਰ ਯਹੋਨਾਦਾਬ ਅਮਨੋਨ ਦਾ ਮਿੱਤਰ ਸੀ। ਯਹੋਨਾਦਾਬ ਬਹੁਤ ਚਲਾਕ ਆਦਮੀ ਸੀ। 4ਉਸ ਨੇ ਅਮਨੋਨ ਨੂੰ ਪੁੱਛਿਆ, “ਤੂੰ ਰਾਜੇ ਦਾ ਪੁੱਤਰ ਹੋ ਕੇ, ਦਿਨੋਂ-ਦਿਨ ਇੰਨੇ ਉਦਾਸ ਕਿਉਂ ਹੁੰਦੇ ਜਾ ਰਿਹੇ ਹੋ? ਕੀ ਤੂੰ ਮੈਨੂੰ ਦੱਸੇਗਾ?”
ਅਮਨੋਨ ਨੇ ਉਸ ਨੂੰ ਕਿਹਾ, “ਮੈਂ ਆਪਣੇ ਭਰਾ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਪਿਆਰ ਕਰਦਾ ਹਾਂ।”
5ਯਹੋਨਾਦਾਬ ਨੇ ਕਿਹਾ, “ਬਿਸਤਰੇ ਤੇ ਜਾ ਅਤੇ ਬਿਮਾਰ ਹੋਣ ਦਾ ਦਿਖਾਵਾ ਕਰ, ਜਦੋਂ ਤੇਰਾ ਪਿਤਾ ਤੈਨੂੰ ਮਿਲਣ ਲਈ ਆਵੇ, ਤਾਂ ਉਸ ਨੂੰ ਆਖਣਾ, ‘ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੈਨੂੰ ਰੋਟੀ ਪਾਣੀ ਖੁਆਵੇ ਅਤੇ ਮੇਰੇ ਸਾਮ੍ਹਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਅਤੇ ਉਸ ਦੇ ਹੱਥੋਂ ਖਾਵਾਂ।’ ”
6ਇਸ ਲਈ ਅਮਨੋਨ ਲੇਟ ਗਿਆ ਅਤੇ ਬਿਮਾਰ ਹੋਣ ਦਾ ਦਿਖਾਵਾ ਕੀਤਾ। ਜਦੋਂ ਰਾਜਾ ਉਸਨੂੰ ਮਿਲਣ ਆਇਆ ਤਾਂ ਅਮਨੋਨ ਨੇ ਉਸਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਤਾਮਾਰ ਆਵੇ ਅਤੇ ਮੇਰੇ ਲਈ ਕੁਝ ਖਾਸ ਰੋਟੀ ਬਣਾਵੇ ਤਾਂ ਜੋ ਮੈਂ ਉਸਦੇ ਹੱਥੋਂ ਖਾ ਸਕਾਂ।”
7ਦਾਵੀਦ ਨੇ ਤਾਮਾਰ ਨੂੰ ਮਹਿਲ ਵਿੱਚ ਸੁਨੇਹਾ ਭੇਜਿਆ, “ਆਪਣੇ ਭਰਾ ਅਮਨੋਨ ਦੇ ਘਰ ਜਾਹ ਅਤੇ ਉਸ ਲਈ ਕੁਝ ਭੋਜਨ ਤਿਆਰ ਕਰ।” 8ਇਸ ਲਈ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ, ਉਹ ਲੇਟਿਆ ਹੋਇਆ ਸੀ। ਉਸਨੇ ਕੁਝ ਆਟਾ ਲੈ ਕੇ ਗੁੰਨ੍ਹਿਆ ਅਤੇ ਉਸਦੇ ਸਾਮ੍ਹਣੇ ਰੋਟੀ ਬਣਾਈ। 9ਫਿਰ ਉਸਨੇ ਭਾਂਡੇ ਵਿਚੋਂ ਕੱਢ ਕੇ ਉਸਨੂੰ ਰੋਟੀ ਦਿੱਤੀ, ਪਰ ਉਸਨੇ ਖਾਣ ਤੋਂ ਇਨਕਾਰ ਕਰ ਦਿੱਤਾ।
ਅਮਨੋਨ ਨੇ ਕਿਹਾ, “ਹਰ ਕਿਸੇ ਨੂੰ ਇੱਥੋਂ ਬਾਹਰ ਭੇਜ ਦੇ।” ਇਸ ਲਈ ਸਾਰੇ ਉਸਦੇ ਕੋਲੋ ਚਲੇ ਗਏ। 10ਤਦ ਅਮਨੋਨ ਨੇ ਤਾਮਾਰ ਨੂੰ ਆਖਿਆ, “ਖਾਣਾ ਮੇਰੀ ਕੋਠੜੀ ਵਿੱਚ ਲੈ ਆ ਤਾਂ ਜੋ ਮੈਂ ਤੇਰੇ ਹੱਥੋਂ ਖਾ ਸਕਾਂ।” ਤਦ ਤਾਮਾਰ ਨੇ ਜੋ ਰੋਟੀ ਤਿਆਰ ਕੀਤੀ ਸੀ ਲੈ ਕੇ ਆਪਣੇ ਭਰਾ ਅਮਨੋਨ ਕੋਲ ਉਸਦੇ ਸੌਣ ਵਾਲੇ ਕਮਰੇ ਵਿੱਚ ਲੈ ਆਈ। 11ਪਰ ਜਦੋਂ ਉਹ ਉਸਨੂੰ ਖਵਾਉਂਣ ਲਈ ਉਸਦੇ ਸਾਮ੍ਹਣੇ ਗਈ, ਤਾਂ ਉਸ ਨੇ ਉਸ ਨੂੰ ਫੜ ਲਿਆ ਅਤੇ ਕਿਹਾ, “ਮੇਰੀ ਭੈਣ, ਮੇਰੇ ਨਾਲ ਲੇਟ ਜਾ।”
12ਉਹ ਬੋਲੀ, “ਨਹੀਂ, ਮੇਰੇ ਭਰਾ! ਮੈਨੂੰ ਮਜ਼ਬੂਰ ਨਾ ਕਰ! ਇਸਰਾਏਲ ਵਿੱਚ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ! ਇਹ ਬੁਰਿਆਈ ਨਾ ਕਰ। 13ਮੇਰੇ ਬਾਰੇ ਵੀ ਸੋਚ? ਮੈਂ ਆਪਣੀ ਬੇਇੱਜ਼ਤੀ ਤੋਂ ਕਿੱਥੇ ਭੱਜਾਗੀ? ਤੂੰ ਆਪਣੇ ਬਾਰੇ ਦੱਸ? ਤੂੰ ਇਸਰਾਏਲ ਦੇ ਦੁਸ਼ਟ ਮੂਰਖਾਂ ਵਿੱਚੋਂ ਇੱਕ ਵਾਂਗ ਹੋਵੇਂਗਾ! ਕਿਰਪਾ ਕਰਕੇ ਰਾਜੇ ਨਾਲ ਗੱਲ ਕਰ; ਉਹ ਮੈਨੂੰ ਤੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਨਹੀਂ ਕਰੇਗਾ।” 14ਪਰ ਅਮਨੋਨ ਨੇ ਉਸ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਉਸ ਤੋਂ ਮਜ਼ਬੂਤ ਸੀ, ਉਸ ਨੇ ਤਾਮਾਰ ਦਾ ਬਲਾਤਕਾਰ ਕੀਤਾ।
15ਤਦ ਅਮਨੋਨ ਨੇ ਉਸ ਨਾਲ ਸਖ਼ਤ ਨਫ਼ਰਤ ਕੀਤੀ ਇੰਨੀ ਨਫ਼ਰਤ ਜੋ ਉਸ ਦੇ ਪਿਆਰ ਤੋਂ ਵੀ ਕਿਤੇ ਵੱਧ ਸੀ। ਅਮਨੋਨ ਨੇ ਉਸ ਨੂੰ ਕਿਹਾ, “ਉੱਠ ਅਤੇ ਬਾਹਰ ਨਿਕਲ ਜਾ।”
16ਉਸਨੇ ਉਸਨੂੰ ਕਿਹਾ, “ਨਹੀਂ! ਮੈਨੂੰ ਦੂਰ ਭੇਜਣਾ ਉਸ ਨਾਲੋਂ ਵੀ ਵੱਡੀ ਬੁਰਿਆਈ ਹੋਵੇਗੀ ਜੋ ਤੂੰ ਮੇਰੇ ਨਾਲ ਕੀਤਾ ਹੈ।”
ਪਰ ਉਸਨੇ ਉਸਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। 17ਉਸਨੇ ਆਪਣੇ ਨਿਜੀ ਨੌਕਰ ਨੂੰ ਬੁਲਾਇਆ ਅਤੇ ਕਿਹਾ, “ਇਸ ਔਰਤ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਦੇ ਅਤੇ ਇਸਦੇ ਮਗਰੋਂ ਦਰਵਾਜ਼ਾ ਬੰਦ ਕਰਦੇ।” 18ਇਸ ਲਈ ਉਸ ਦੇ ਨੌਕਰ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਮਗਰ ਦਰਵਾਜ਼ਾ ਬੰਦ ਕਰ ਦਿੱਤਾ। ਉਸਨੇ ਇੱਕ ਰੰਗ-ਬਿਰੰਗੀ ਕੁੜਤੀ ਪਾਈ ਹੋਈ ਸੀ, ਕਿਉਂਕਿ ਰਾਜੇ ਦੀਆਂ ਕੁਆਰੀਆਂ ਧੀਆਂ ਇਸ ਕਿਸਮ ਦਾ ਕੱਪੜਾ ਪਹਿਨਦੀਆਂ ਸਨ। 19ਤਾਮਾਰ ਨੇ ਆਪਣੇ ਸਿਰ ਉੱਤੇ ਸੁਆਹ ਪਾਈ ਅਤੇ ਉਸ ਨੇ ਪਹਿਨੇ ਹੋਏ ਸਜਾਵਟੀ ਚੋਲੇ ਨੂੰ ਪਾੜ ਦਿੱਤਾ। ਉਹ ਆਪਣੇ ਸਿਰ ਤੇ ਹੱਥ ਰੱਖ ਕੇ ਉੱਚੀ-ਉੱਚੀ ਰੋਂਦੀ ਹੋਈ ਚਲੀ ਗਈ।
20ਉਸ ਦੇ ਭਰਾ ਅਬਸ਼ਾਲੋਮ ਨੇ ਉਸ ਨੂੰ ਕਿਹਾ, “ਕੀ ਤੇਰਾ ਭਰਾ ਅਮਨੋਨ ਤੇਰੇ ਨਾਲ ਕੁਝ ਕੀਤਾ? ਹੁਣ ਲਈ ਚੁੱਪ ਰਹਿ, ਮੇਰੀ ਭੈਣ ਉਹ ਤੇਰਾ ਭਰਾ ਹੈ। ਇਸ ਗੱਲ ਨੂੰ ਦਿਲ ਤੇ ਨਾ ਲਓ।” ਤਾਮਾਰ ਆਪਣੇ ਭਰਾ ਅਬਸ਼ਾਲੋਮ ਦੇ ਘਰ ਵਿੱਚ ਇੱਕ ਬੇਸਹਾਰਾ ਔਰਤ ਵਾਂਗ ਰਹਿੰਦੀ ਸੀ।
21ਜਦੋਂ ਰਾਜਾ ਦਾਵੀਦ ਨੇ ਇਹ ਸਭ ਸੁਣਿਆ, ਤਾਂ ਉਹ ਗੁੱਸੇ ਵਿੱਚ ਆ ਗਿਆ। 22ਅਤੇ ਅਬਸ਼ਾਲੋਮ ਨੇ ਕਦੇ ਅਮਨੋਨ ਨੂੰ ਮਾੜਾ ਜਾ ਚੰਗਾ ਇੱਕ ਸ਼ਬਦ ਵੀ ਨਹੀਂ ਕਿਹਾ। ਉਹ ਅਮਨੋਨ ਨਾਲ ਨਫ਼ਰਤ ਕਰਦਾ ਸੀ ਕਿਉਂਕਿ ਉਸਨੇ ਉਸਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ।
ਅਬਸ਼ਾਲੋਮ ਨੇ ਅਮਨੋਨ ਨੂੰ ਮਾਰਿਆ
23ਦੋ ਸਾਲਾਂ ਬਾਅਦ, ਜਦੋਂ ਅਬਸ਼ਾਲੋਮ ਦੀਆਂ ਭੇਡਾਂ ਦੇ ਉੱਨ ਕਤਰਾਉਣ ਵਾਲੇ ਇਫ਼ਰਾਈਮ ਦੀ ਸਰਹੱਦ ਦੇ ਨੇੜੇ ਬਾਲ ਹਾਜ਼ੋਰ ਵਿੱਚ ਸਨ, ਉਸਨੇ ਸਾਰੇ ਰਾਜੇ ਪੁੱਤਰਾਂ ਨੂੰ ਉੱਥੇ ਆਉਣ ਦਾ ਸੱਦਾ ਦਿੱਤਾ। 24ਅਬਸ਼ਾਲੋਮ ਪਾਤਸ਼ਾਹ ਕੋਲ ਗਿਆ ਅਤੇ ਆਖਿਆ, “ਵੇਖੋ ਤੁਹਾਡੇ ਸੇਵਕ ਦੇ ਉੱਨ ਕਤਰਨ ਵਾਲੇ ਉੱਤੇ ਹਨ। ਕੀ ਰਾਜਾ ਅਤੇ ਉਸ ਦੇ ਸੇਵਾਦਾਰ ਕਿਰਪਾ ਕਰਕੇ ਮੇਰੇ ਨਾਲ ਜਾਣਗੇ?”
25ਰਾਜੇ ਨੇ ਜਵਾਬ ਦਿੱਤਾ, “ਨਹੀਂ, ਮੇਰੇ ਪੁੱਤਰ! ਸਾਨੂੰ ਸਾਰਿਆਂ ਨੂੰ ਨਹੀਂ ਜਾਣਾ ਚਾਹੀਦਾ, ਅਜਿਹਾ ਨਾ ਹੋਵੇ ਅਸੀਂ ਸਾਰੇ ਤੇਰੇ ਲਈ ਸਿਰਫ ਇੱਕ ਬੋਝ ਬਣ ਜਾਈਏ।” ਭਾਵੇਂ ਅਬਸ਼ਾਲੋਮ ਨੇ ਉਸਨੂੰ ਬੇਨਤੀ ਕੀਤੀ, ਉਸਨੇ ਫਿਰ ਵੀ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਉਸਨੂੰ ਆਪਣਾ ਆਸ਼ੀਰਵਾਦ ਦਿੱਤਾ।
26ਤਦ ਅਬਸ਼ਾਲੋਮ ਨੇ ਕਿਹਾ, “ਜੇ ਨਹੀਂ, ਤਾਂ ਕਿਰਪਾ ਕਰਕੇ ਮੇਰੇ ਭਰਾ ਅਮਨੋਨ ਨੂੰ ਸਾਡੇ ਨਾਲ ਆਉਣ ਦਿਓ।”
ਰਾਜੇ ਨੇ ਉਸ ਨੂੰ ਪੁੱਛਿਆ, “ਉਹ ਤੇਰੇ ਨਾਲ ਕਿਉਂ ਜਾਵੇ?” 27ਪਰ ਅਬਸ਼ਾਲੋਮ ਨੇ ਉਸਨੂੰ ਬੇਨਤੀ ਕੀਤੀ, ਇਸ ਲਈ ਉਸਨੇ ਅਮਨੋਨ ਅਤੇ ਬਾਕੀ ਦੇ ਰਾਜੇ ਪੁੱਤਰਾਂ ਨੂੰ ਉਸਦੇ ਨਾਲ ਭੇਜਿਆ।
28ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਸੁਣੋ! ਜਦੋਂ ਅਮਨੋਨ ਦਾਖ਼ਰਸ ਪੀਣ ਤੋਂ ਬਾਅਦ ਮਤਵਾਲਾ ਹੋ ਜਾਵੇ ਅਤੇ ਜਦੋਂ ਮੈਂ ਤੁਹਾਨੂੰ ਆਖਾਂ, ‘ਅਮਨੋਨ ਨੂੰ ਮਾਰੋ,’ ਤਾਂ ਉਸਨੂੰ ਮਾਰ ਸੁੱਟਣਾ। ਬਿਲਕੁਲ ਨਾ ਡਰਿਓ! ਮੈਂ ਆਪ ਤੁਹਾਨੂੰ ਇਹ ਹੁਕਮ ਦਿੱਤਾ ਹੈ ਸੋ ਤਕੜੇ ਹੋਵੋ, ਹੱਥ ਮਜ਼ਬੂਤ ਕਰੋ।” 29ਇਸ ਲਈ ਅਬਸ਼ਾਲੋਮ ਦੇ ਬੰਦਿਆਂ ਨੇ ਅਮਨੋਨ ਨਾਲ ਉਹੀ ਕੀਤਾ ਜੋ ਅਬਸ਼ਾਲੋਮ ਨੇ ਹੁਕਮ ਦਿੱਤਾ ਸੀ। ਤਦ ਸਾਰੇ ਰਾਜੇ ਦੇ ਪੁੱਤਰ ਉੱਠੇ, ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।
30ਜਦੋਂ ਉਹ ਜਾ ਰਹੇ ਸਨ ਤਾਂ ਦਾਵੀਦ ਨੂੰ ਖ਼ਬਰ ਆਈ: “ਅਬਸ਼ਾਲੋਮ ਨੇ ਸਾਰੇ ਰਾਜੇ ਪੁੱਤਰਾਂ ਨੂੰ ਮਾਰ ਦਿੱਤਾ ਹੈ; ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਬਚਿਆ ਹੈ।” 31ਰਾਜਾ ਖੜ੍ਹਾ ਹੋਇਆ, ਆਪਣੇ ਕੱਪੜੇ ਪਾੜੇ ਅਤੇ ਜ਼ਮੀਨ ਤੇ ਲੇਟ ਗਿਆ; ਅਤੇ ਉਸਦੇ ਸਾਰੇ ਸੇਵਾਦਾਰ ਆਪਣੇ ਕੱਪੜੇ ਪਾੜ ਕੇ ਉਸ ਨਾਲ ਖੱੜ੍ਹੇ ਹੋ ਗਏ।
32ਪਰ ਦਾਵੀਦ ਦੇ ਭਰਾ ਸ਼ਿਮੇਆਹ ਦੇ ਪੁੱਤਰ ਯਹੋਨਾਦਾਬ ਨੇ ਭਰੋਸਾ ਦਿੱਤਾ, “ਮੇਰੇ ਮਹਾਰਾਜ, ਵਿਸ਼ਵਾਸ ਨਾ ਕਰੋ ਕਿ ਉਨ੍ਹਾਂ ਨੇ ਸਾਰੇ ਜਵਾਨ ਸਰਦਾਰਾਂ ਨੂੰ ਮਾਰ ਦਿੱਤਾ ਹੈ। ਸਿਰਫ ਅਮਨੋਨ ਮਾਰਿਆ ਗਿਆ ਹੈ। ਇਹ ਫ਼ੈਸਲਾ ਅਬਸ਼ਾਲੋਮ ਨੇ ਉਸੇ ਦਿਨ ਕੀਤਾ ਸੀ ਜਦੋਂ ਅਮਨੋਨ ਨੇ ਆਪਣੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ ਸੀ। 33ਮੇਰੇ ਸੁਆਮੀ ਪਾਤਸ਼ਾਹ ਨੂੰ ਇਸ ਖ਼ਬਰ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਰਾਜੇ ਦੇ ਸਾਰੇ ਪੁੱਤਰ ਮਰ ਚੁੱਕੇ ਹਨ ਕਿਉਂ ਜੋ ਸਿਰਫ ਅਮਨੋਨ ਹੀ ਮਰਿਆ ਹੈ।”
34ਇਸ ਦੌਰਾਨ ਅਬਸ਼ਾਲੋਮ ਭੱਜ ਗਿਆ ਸੀ।
ਹੁਣ ਪਹਿਰੇ ਵਾਲੇ ਆਦਮੀ ਨੇ ਉੱਪਰ ਤੱਕਿਆ ਅਤੇ ਉਸ ਦੇ ਪੱਛਮ ਵੱਲ ਸੜਕ ਉੱਤੇ ਬਹੁਤ ਸਾਰੇ ਲੋਕਾਂ ਨੂੰ ਪਹਾੜੀ ਦੇ ਪਾਸਿਓਂ ਹੇਠਾਂ ਆਉਂਦੇ ਦੇਖਿਆ। ਚੌਕੀਦਾਰ ਨੇ ਜਾ ਕੇ ਰਾਜੇ ਨੂੰ ਕਿਹਾ, “ਮੈਂ ਪਹਾੜੀ ਦੇ ਪਾਸੇ, ਹੋਰੋਨਾਇਮ ਦੀ ਦਿਸ਼ਾ ਵਿੱਚ ਮਨੁੱਖ ਵੇਖੇ ਹਨ।”
35ਯਹੋਨਾਦਾਬ ਨੇ ਪਾਤਸ਼ਾਹ ਨੂੰ ਆਖਿਆ, “ਵੇਖੋ, ਰਾਜੇ ਦੇ ਪੁੱਤਰ ਆ ਗਏ ਹਨ ਅਤੇ ਇਹ ਉਵੇਂ ਹੀ ਹੋਇਆ ਹੈ ਜਿਵੇਂ ਤੇਰੇ ਸੇਵਕ ਨੇ ਕਿਹਾ ਸੀ।”
36ਜਿਵੇਂ ਉਹ ਬੋਲ ਹੀ ਰਿਹਾ ਸੀ, ਰਾਜੇ ਦੇ ਪੁੱਤਰ ਉੱਚੀ-ਉੱਚੀ ਚੀਕਦੇ ਹੋਏ ਅੰਦਰ ਆਏ। ਰਾਜਾ ਅਤੇ ਉਸ ਦੇ ਸਾਰੇ ਸੇਵਾਦਾਰ ਵੀ ਬਹੁਤ ਰੋਏ।
37ਅਬਸ਼ਾਲੋਮ ਭੱਜ ਗਿਆ ਅਤੇ ਗੇਸ਼ੂਰ ਦੇ ਰਾਜੇ ਅੰਮੀਹੂਦ ਦੇ ਪੁੱਤਰ ਤਲਮਈ ਕੋਲ ਗਿਆ, ਪਰ ਰਾਜਾ ਦਾਵੀਦ ਆਪਣੇ ਪੁੱਤਰ ਲਈ ਬਹੁਤ ਦਿਨ ਸੋਗ ਕਰਦਾ ਰਿਹਾ।
38ਜਦੋਂ ਅਬਸ਼ਾਲੋਮ ਭੱਜ ਗਿਆ ਅਤੇ ਗੇਸ਼ੂਰ ਚਲਾ ਗਿਆ, ਉਹ ਉੱਥੇ ਤਿੰਨ ਸਾਲ ਰਿਹਾ। 39ਅਤੇ ਰਾਜਾ ਦਾਵੀਦ ਅਬਸ਼ਾਲੋਮ ਦੇ ਕੋਲ ਜਾਣ ਨੂੰ ਤਰਸਦਾ ਸੀ ਕਿਉਂ ਜੋ ਉਹ ਨੂੰ ਅਮਨੋਨ ਦੀ ਮੌਤ ਤੋਂ ਦਿਲਾਸਾ ਮਿਲਿਆ ਸੀ।
Currently Selected:
2 ਸ਼ਮੂਏਲ 13: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.