2 ਰਾਜਿਆਂ 7
7
1ਅਲੀਸ਼ਾ ਨੇ ਜਵਾਬ ਦਿੱਤਾ, “ਯਾਹਵੇਹ ਦਾ ਬਚਨ ਸੁਣੋ। ਯਾਹਵੇਹ ਇਹ ਆਖਦਾ ਹੈ: ਕੱਲ ਲਗਭਗ ਇਸ ਸਮੇਂ, ਸਾਮਰਿਯਾ ਦੇ ਫਾਟਕ ਉੱਤੇ ਇੱਕ ਚਾਂਦੀ ਦੇ ਸਿੱਕੇ ਬਟੇ ਤਿੰਨ ਕਿੱਲੋ ਮੈਦਾ ਅਤੇ ਚਾਂਦੀ ਦੇ ਇੱਕ ਸਿੱਕੇ ਵਿੱਚ ਛੇ ਕਿੱਲੋ ਜੌਂ ਵਿਕੇਗਾ।”
2ਜਿਸ ਸੇਵਕ ਦੀ ਬਾਂਹ ਉੱਤੇ ਰਾਜਾ ਝੁਕਿਆ ਹੋਇਆ ਸੀ, ਉਸ ਨੇ ਪਰਮੇਸ਼ਵਰ ਦੇ ਬੰਦੇ ਨੂੰ ਕਿਹਾ, “ਦੇਖੋ, ਭਾਵੇਂ ਯਾਹਵੇਹ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦੇਵੇ, ਕੀ ਇਹ ਹੋ ਸਕਦਾ ਹੈ?”
ਅਲੀਸ਼ਾ ਨੇ ਜਵਾਬ ਦਿੱਤਾ, “ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ, ਪਰ ਤੂੰ ਇਸ ਵਿੱਚੋਂ ਕੁਝ ਨਹੀਂ ਖਾਵੇਂਗਾ।”
ਘੇਰਾਬੰਦੀ ਹਟਾਈ ਗਈ
3ਹੁਣ ਸ਼ਹਿਰ ਦੇ ਫਾਟਕ ਦੇ ਪ੍ਰਵੇਸ਼ ਦੁਆਰ ਉੱਤੇ ਚਾਰ ਆਦਮੀ ਕੋੜ੍ਹੀ#7:3 ਕੋੜ੍ਹੀ ਅਰਥਾਤ: ਚਮੜੀ ਦੇ ਰੋਗ ਵਾਲਾ ਆਦਮੀ ਸਨ। ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਅਸੀਂ ਮਰਨ ਤੱਕ ਇੱਥੇ ਕਿਉਂ ਰਹੀਏ? 4ਜੇ ਅਸੀਂ ਕਹੀਏ, ‘ਅਸੀਂ ਸ਼ਹਿਰ ਵਿੱਚ ਜਾਵਾਂਗੇ’ ਉੱਥੇ ਕਾਲ ਹੈ ਅਤੇ ਅਸੀਂ ਮਰ ਜਾਵਾਂਗੇ। ਪਰ ਜੇ ਅਸੀਂ ਇੱਥੇ ਰਹੇ, ਤਾਂ ਵੀ ਅਸੀਂ ਮਰ ਜਾਵਾਂਗੇ। ਇਸ ਲਈ ਅਸੀਂ ਅਰਾਮੀਆਂ ਦੇ ਡੇਰੇ ਵੱਲ ਚੱਲੀਏ ਅਤੇ ਸਮਰਪਣ ਕਰੀਏ। ਜੇ ਉਹ ਸਾਨੂੰ ਬਖਸ਼ਦੇ, ਅਸੀਂ ਜਿਉਂਦੇ ਰਹਾਂਗੇ ਅਤੇ ਜੇ ਉਹ ਸਾਨੂੰ ਮਾਰਦੇ ਹਨ ਤਾਂ ਅਸੀਂ ਮਰ ਜਾਂਵਾਗੇ।”
5ਸ਼ਾਮ ਵੇਲੇ ਉਹ ਉੱਠੇ ਅਤੇ ਅਰਾਮੀਆਂ ਦੇ ਡੇਰੇ ਨੂੰ ਚਲੇ ਗਏ। ਜਦੋਂ ਉਹ ਡੇਰੇ ਦੇ ਕਿਨਾਰੇ ਪਹੁੰਚੇ ਤਾਂ ਉੱਥੇ ਕੋਈ ਨਹੀਂ ਸੀ, 6ਕਿਉਂਕਿ ਯਾਹਵੇਹ ਨੇ ਅਰਾਮੀਆਂ ਨੂੰ ਰੱਥਾਂ, ਘੋੜਿਆਂ ਅਤੇ ਇੱਕ ਵੱਡੀ ਫ਼ੌਜ ਦੀ ਆਵਾਜ਼ ਸੁਣਾਈ ਸੀ, ਇਸ ਲਈ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਵੇਖੋ, ਪਾਤਸ਼ਾਹ! ਇਸਰਾਏਲ ਦੇ ਲੋਕਾਂ ਨੇ ਸਾਡੇ ਉੱਤੇ ਹਮਲਾ ਕਰਨ ਲਈ ਹਿੱਤੀ ਅਤੇ ਮਿਸਰੀ ਰਾਜਿਆਂ ਨੂੰ ਕਿਰਾਏ ਤੇ ਲਿਆ ਹੈ!” 7ਇਸ ਲਈ ਉਹ ਉੱਠੇ ਅਤੇ ਸ਼ਾਮ ਵੇਲੇ ਭੱਜ ਗਏ ਅਤੇ ਆਪਣੇ ਤੰਬੂ, ਘੋੜੇ ਅਤੇ ਗਧੇ ਛੱਡ ਦਿੱਤੇ। ਉਹਨਾਂ ਨੇ ਡੇਰੇ ਨੂੰ ਜਿਵੇਂ ਸੀ ਛੱਡ ਦਿੱਤਾ ਅਤੇ ਆਪਣੀ ਜਾਨ ਬਚਾਉਣ ਲਈ ਭੱਜ ਗਏ।
8ਜਿਨ੍ਹਾਂ ਆਦਮੀਆਂ ਨੂੰ ਕੋੜ੍ਹ ਸੀ, ਡੇਰੇ ਦੇ ਕਿਨਾਰੇ ਪਹੁੰਚ ਗਏ, ਇੱਕ ਤੰਬੂ ਵਿੱਚ ਜਾ ਕੇ ਖਾਧਾ ਪੀਤਾ। ਤਦ ਉਹਨਾਂ ਨੇ ਚਾਂਦੀ, ਸੋਨਾ ਅਤੇ ਕੱਪੜੇ ਲੈ ਲਏ ਅਤੇ ਚਲੇ ਗਏ ਅਤੇ ਉਹਨਾਂ ਨੂੰ ਲੁਕਾ ਦਿੱਤਾ। ਉਹ ਵਾਪਸ ਆ ਗਏ ਅਤੇ ਇੱਕ ਹੋਰ ਤੰਬੂ ਵਿੱਚ ਵੜ ਗਏ ਅਤੇ ਉਸ ਵਿੱਚੋਂ ਕੁਝ ਚੀਜ਼ਾਂ ਲੈ ਕੇ ਉਹਨਾਂ ਨੂੰ ਵੀ ਲੁਕਾ ਦਿੱਤਾ।
9ਫਿਰ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਅਸੀਂ ਜੋ ਕਰ ਰਹੇ ਹਾਂ ਉਹ ਠੀਕ ਨਹੀਂ ਹੈ। ਇਹ ਖੁਸ਼ਖ਼ਬਰੀ ਦਾ ਦਿਨ ਹੈ ਅਤੇ ਅਸੀਂ ਇਸਨੂੰ ਆਪਣੇ ਕੋਲ ਰੱਖ ਰਹੇ ਹਾਂ। ਜੇਕਰ ਅਸੀਂ ਦਿਨ ਚੜ੍ਹਨ ਤੱਕ ਇੰਤਜ਼ਾਰ ਕਰਦੇ ਹਾਂ, ਤਾਂ ਸਜ਼ਾ ਸਾਡੇ ਉੱਤੇ ਆ ਜਾਵੇਗੀ। ਚਲੋ ਹੁਣੇ ਹੀ ਚੱਲੀਏ ਅਤੇ ਸ਼ਾਹੀ ਮਹਿਲ ਨੂੰ ਇਸ ਦੀ ਸੂਚਨਾ ਦੇਈਏ।”
10ਇਸ ਲਈ ਉਹਨਾਂ ਨੇ ਜਾ ਕੇ ਸ਼ਹਿਰ ਦੇ ਦਰਬਾਨਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਅਸੀਂ ਅਰਾਮੀਆਂ ਦੇ ਡੇਰੇ ਵਿੱਚ ਗਏ ਅਤੇ ਉੱਥੇ ਕੋਈ ਨਹੀਂ ਸੀ, ਕਿਸੇ ਦੀ ਆਵਾਜ਼ ਨਹੀਂ ਸਿਰਫ ਘੋੜੇ ਅਤੇ ਖੋਤੇ ਬੰਨ੍ਹੇ ਹੋਏ ਸਨ ਅਤੇ ਤੰਬੂ ਜਿਵੇਂ ਉਹ ਸਨ ਉਸੇ ਤਰ੍ਹਾਂ ਹੀ ਰਹਿ ਗਏ ਸਨ।” 11ਦਰਬਾਨਾਂ ਨੇ ਇਹ ਖ਼ਬਰ ਸੁਣਾਈ ਅਤੇ ਮਹਿਲ ਵਿੱਚ ਖ਼ਬਰ ਦਿੱਤੀ।
12ਰਾਜਾ ਰਾਤ ਨੂੰ ਉੱਠਿਆ ਅਤੇ ਆਪਣੇ ਅਧਿਕਾਰੀਆਂ ਨੂੰ ਕਿਹਾ, “ਮੈਂ ਤੁਹਾਨੂੰ ਦੱਸਾਂਗਾ ਕਿ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ। ਉਹ ਜਾਣਦੇ ਹਨ ਕਿ ਅਸੀਂ ਭੁੱਖੇ ਮਰ ਰਹੇ ਹਾਂ ਅਤੇ ਇਸ ਲਈ ਉਹ ਡੇਰੇ ਛੱਡ ਕੇ ਪਿੰਡਾਂ ਵਿੱਚ ਲੁੱਕਣ ਗਏ, ਇਹ ਸੋਚ ਕੇ, ‘ਉਹ ਜ਼ਰੂਰ ਬਾਹਰ ਆਉਣਗੇ ਅਤੇ ਫਿਰ ਅਸੀਂ ਉਹਨਾਂ ਨੂੰ ਜਿਉਂਦਾ ਚੁੱਕ ਕੇ ਸ਼ਹਿਰ ਵਿੱਚ ਲਿਆਉਣਗੇ।’ ”
13ਉਸਦੇ ਸੇਵਕਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ, “ਅਸੀਂ ਬਾਕੀ ਦੇ ਪੰਜ ਘੋੜਿਆਂ ਨੂੰ ਕੁਝ ਸਿਪਾਹੀਆਂ ਨਾਲ ਉੱਥੇ ਭੇਜ ਦਿੱਤਾ। ਵੈਸੇ ਵੀ ਇੱਥੇ ਰਹਿ ਗਏ ਸੈਨਿਕਾਂ ਦੀ ਹਾਲਤ ਵੀ ਮਰਨ ਵਾਲਿਆਂ ਤੋਂ ਬਹੁਤੀ ਵੱਖਰੀ ਨਹੀਂ ਹੈ। ਅਸੀਂ ਉਹਨਾਂ ਨੂੰ ਪਤਾ ਕਰਨ ਲਈ ਉੱਥੇ ਭੇਜਦੇ ਹਾਂ।”
14ਇਸ ਲਈ ਉਹਨਾਂ ਨੇ ਆਪਣੇ ਘੋੜਿਆਂ ਸਮੇਤ ਦੋ ਰਥ ਚੁਣੇ ਅਤੇ ਰਾਜੇ ਨੇ ਉਹਨਾਂ ਨੂੰ ਅਰਾਮੀਆਂ ਦੀ ਫ਼ੌਜ ਦੇ ਪਿੱਛੇ ਭੇਜਿਆ। ਉਸਨੇ ਚਾਲਕਾਂ ਨੂੰ ਹੁਕਮ ਦਿੱਤਾ, “ਜਾਓ ਅਤੇ ਪਤਾ ਕਰੋ ਕਿ ਕੀ ਹੋਇਆ ਹੈ।” 15ਉਹਨਾਂ ਨੇ ਯਰਦਨ ਤੱਕ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੇ ਸਾਰੀ ਸੜਕ ਉਹਨਾਂ ਕੱਪੜਿਆਂ ਅਤੇ ਸਾਜ਼-ਸਾਮਾਨਾਂ ਨਾਲ ਵਿਛੀ ਹੋਈ ਵੇਖੀ ਜਿਨ੍ਹਾਂ ਨੂੰ ਅਰਾਮੀਆਂ ਨੇ ਆਪਣੀ ਕਾਹਲੀ ਵਿੱਚ ਸੁੱਟ ਦਿੱਤਾ। ਇਸ ਲਈ ਸੇਵਕ ਵਾਪਸ ਆਏ ਅਤੇ ਰਾਜੇ ਨੂੰ ਖ਼ਬਰ ਦਿੱਤੀ। 16ਤਦ ਲੋਕ ਬਾਹਰ ਗਏ ਅਤੇ ਅਰਾਮੀਆਂ ਦੇ ਡੇਰੇ ਨੂੰ ਲੁੱਟ ਲਿਆ। ਇਸ ਲਈ ਸਭ ਤੋਂ ਵਧੀਆ ਮੈਦਾ ਇੱਕ ਚਾਂਦੀ ਵਿੱਚ ਵਿਕਿਆ ਅਤੇ ਛੇ ਕਿੱਲੋ ਜੌਂ ਵੀ ਇੱਕ ਚਾਂਦੀ ਵਿੱਚ ਵਿਕੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।
17ਹੁਣ ਰਾਜੇ ਨੇ ਉਸ ਸੇਵਕ ਨੂੰ ਜਿਸ ਦੀ ਬਾਂਹ ਉੱਤੇ ਉਹ ਝੁਕਿਆ ਹੋਇਆ ਸੀ ਫਾਟਕ ਦਾ ਆਗੂ ਬਣਾਇਆ ਸੀ ਅਤੇ ਲੋਕਾਂ ਨੇ ਉਹ ਨੂੰ ਦਰਵਾਜ਼ੇ ਵਿੱਚ ਮਿੱਧਿਆ ਅਤੇ ਉਹ ਮਰ ਗਿਆ ਜਿਵੇਂ ਪਰਮੇਸ਼ਵਰ ਦੇ ਬੰਦੇ ਨੇ ਦੱਸਿਆ ਸੀ ਜਦੋਂ ਰਾਜਾ ਆਪਣੇ ਘਰ ਨੂੰ ਆਇਆ ਸੀ। 18ਅਜਿਹਾ ਹੋਇਆ ਜਿਵੇਂ ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਰਾਜੇ ਨੂੰ ਕਿਹਾ ਸੀ, “ਕੱਲ੍ਹ ਦੇ ਲਗਭਗ ਇਸ ਸਮੇਂ, ਸਾਮਰਿਯਾ ਦੇ ਫਾਟਕ ਉੱਤੇ ਇੱਕ ਚਾਂਦੀ ਵਿੱਚ ਤਿੰਨ ਕਿੱਲੋ ਵਧੀਆ ਮੈਦਾ ਅਤੇ ਛੇ ਕਿੱਲੋ ਜੌਂ ਇੱਕ ਚਾਂਦੀ ਵਿੱਚ ਵਿਕਣਗੇ।”
19ਸੇਵਕ ਨੇ ਪਰਮੇਸ਼ਵਰ ਦੇ ਜਨ ਅਲੀਸ਼ਾ ਨੂੰ ਕਿਹਾ ਸੀ, “ਵੇਖੋ, ਭਾਵੇਂ ਯਾਹਵੇਹ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦੇਵੇ, ਕੀ ਇਹ ਹੋ ਸਕਦਾ ਹੈ?” ਪਰਮੇਸ਼ਵਰ ਦੇ ਜਨ ਨੇ ਜਵਾਬ ਦਿੱਤਾ, “ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ, ਪਰ ਤੂੰ ਇਸ ਵਿੱਚੋਂ ਕੁਝ ਨਹੀਂ ਖਾਵੇਂਗਾ।” 20ਅਤੇ ਉਹ ਦੇ ਨਾਲ ਅਜਿਹਾ ਹੀ ਹੋਇਆ ਕਿਉਂ ਜੋ ਲੋਕਾਂ ਨੇ ਉਹ ਨੂੰ ਦਰਵਾਜ਼ੇ ਵਿੱਚ ਮਿੱਧਿਆ ਅਤੇ ਉਹ ਮਰ ਗਿਆ।
Currently Selected:
2 ਰਾਜਿਆਂ 7: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.