1 ਸ਼ਮੂਏਲ 25
25
ਦਾਵੀਦ, ਨਾਬਾਲ ਅਤੇ ਅਬੀਗੈਲ
1ਸ਼ਮੂਏਲ ਦੀ ਮੌਤ ਹੋ ਗਈ ਅਤੇ ਸਾਰੇ ਇਸਰਾਏਲ ਨੇ ਇੱਕਠੇ ਹੋ ਕੇ ਉਸਦੇ ਲਈ ਸੋਗ ਕੀਤਾ ਅਤੇ ਉਹਨਾਂ ਨੇ ਉਸਨੂੰ ਰਾਮਾਹ ਵਿੱਚ ਉਸਦੇ ਘਰ ਵਿੱਚ ਹੀ ਦਫ਼ਨਾਇਆ। ਤਦ ਦਾਵੀਦ ਪਾਰਾਨ#25:1 ਪਾਰਾਨ ਇਬਰਾਨੀ ਅਤੇ ਕੁਝ ਸੈਪਟੁਜਿੰਟ ਹੱਥ-ਲਿਖਤਾਂ ਵਿੱਚ ਅਤੇ ਕਈ ਹੋਰ ਸੈਪਟੁਜਿੰਟ ਹੱਥ-ਲਿਖਤਾਂ, ਮਾਓਨ ਦੇ ਉਜਾੜ ਵੱਲ ਚਲਾ ਗਿਆ।
2ਮਾਓਨ ਵਿੱਚ ਇੱਕ ਆਦਮੀ, ਜਿਸ ਦੀ ਕਰਮਲ ਵਿੱਚ ਜਾਇਦਾਦ ਸੀ, ਉਹ ਬਹੁਤ ਅਮੀਰ ਸੀ। ਉਸ ਕੋਲ ਇੱਕ ਹਜ਼ਾਰ ਬੱਕਰੀਆਂ ਅਤੇ ਤਿੰਨ ਹਜ਼ਾਰ ਭੇਡਾਂ ਸਨ ਉਹ ਕਰਮਲ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ। 3ਉਹ ਦਾ ਨਾਮ ਨਾਬਾਲ ਅਤੇ ਉਸਦੀ ਪਤਨੀ ਦਾ ਨਾਮ ਅਬੀਗੈਲ ਸੀ। ਉਹ ਇੱਕ ਬੁੱਧੀਮਾਨ ਅਤੇ ਸੁੰਦਰ ਔਰਤ ਸੀ, ਪਰ ਉਸ ਦਾ ਪਤੀ ਸੁਭਾਉ ਵਿੱਚ ਕਰੜਾ ਅਤੇ ਲੈਣ-ਦੇਣ ਵਿੱਚ ਕੰਜੂਸ ਸੀ, ਉਹ ਇੱਕ ਕਾਲੇਬੀ ਸੀ।
4ਜਦੋਂ ਦਾਵੀਦ ਉਜਾੜ ਵਿੱਚ ਸੀ, ਉਸਨੇ ਸੁਣਿਆ ਕਿ ਨਾਬਾਲ ਭੇਡਾਂ ਦੀ ਉੱਨ ਕਤਰ ਰਿਹਾ ਹੈ। 5ਇਸ ਲਈ ਦਾਵੀਦ ਨੇ ਦਸ ਜੁਆਨਾਂ ਨੂੰ ਘੱਲਿਆ ਅਤੇ ਉਹਨਾਂ ਨੂੰ ਆਖਿਆ, “ਕਰਮਲ ਵਿੱਚ ਨਾਬਾਲ ਕੋਲ ਜਾਓ ਅਤੇ ਮੇਰੇ ਨਾਮ ਉੱਤੇ ਉਸ ਨੂੰ ਸ਼ੁਭਕਾਮਨਾਵਾਂ ਦਿਓ। 6ਉਸ ਨੂੰ ਆਖ, ‘ਤੇਰੀ ਲੰਬੀ ਉਮਰ ਹੋਵੇ! ਤੇਰੇ ਘਰ ਅਤੇ ਤੇਰੇ ਪਰਿਵਾਰ ਦੀ ਸਲਾਮਤੀ ਹੋਵੇ!
7“ ‘ਹੁਣ ਮੈਂ ਸੁਣਿਆ ਹੈ ਕਿ ਇਹ ਭੇਡਾਂ ਦੇ ਉੱਨ ਕੱਟਣ ਦਾ ਸਮਾਂ ਹੈ। ਜਦੋਂ ਤੁਹਾਡੇ ਚਰਵਾਹੇ ਸਾਡੇ ਨਾਲ ਸਨ, ਅਸੀਂ ਉਹਨਾਂ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਜਿੰਨਾ ਸਮਾਂ ਉਹ ਕਰਮਲ ਵਿੱਚ ਸਨ ਉਹਨਾਂ ਦਾ ਕੁਝ ਵੀ ਨਹੀਂ ਗੁਆਚਿਆ ਸੀ। 8ਆਪਣੇ ਸੇਵਕਾਂ ਨੂੰ ਪੁੱਛੋ ਅਤੇ ਉਹ ਤੈਨੂੰ ਦੱਸ ਦੇਣਗੇ। ਇਸ ਲਈ ਮੇਰੇ ਜੁਆਨਾਂ ਉੱਤੇ ਦਯਾ ਦਿਖਾ, ਕਿਉਂਕਿ ਅਸੀਂ ਤਿਉਹਾਰ ਦੇ ਸਮੇਂ ਆਉਂਦੇ ਹਾਂ। ਕਿਰਪਾ ਕਰਕੇ ਆਪਣੇ ਸੇਵਕਾਂ ਅਤੇ ਆਪਣੇ ਪੁੱਤਰ ਦਾਵੀਦ ਨੂੰ ਜੋ ਵੀ ਤੇਰੇ ਹੱਥ ਵਿੱਚ ਆਵੇ ਉਹਨਾਂ ਨੂੰ ਬਖ਼ਸ਼ ਦੇ।’ ”
9ਜਦੋਂ ਦਾਵੀਦ ਦੇ ਆਦਮੀ ਆਏ ਤਾਂ ਉਹਨਾਂ ਨੇ ਨਾਬਾਲ ਨੂੰ ਦਾਵੀਦ ਦੇ ਨਾਮ ਉੱਤੇ ਇਹ ਸੰਦੇਸ਼ ਦਿੱਤਾ। ਫਿਰ ਉਹ ਚੁੱਪ ਕਰ ਰਹੇ।
10ਨਾਬਾਲ ਨੇ ਦਾਵੀਦ ਦੇ ਸੇਵਕਾਂ ਨੂੰ ਉੱਤਰ ਦਿੱਤਾ, “ਇਹ ਦਾਵੀਦ ਕੌਣ ਹੈ? ਇਹ ਯੱਸੀ ਦਾ ਪੁੱਤਰ ਕੌਣ ਹੈ? ਅੱਜ ਕੱਲ੍ਹ ਬਹੁਤ ਸਾਰੇ ਨੌਕਰ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਠ ਜਾਂਦੇ ਹਨ। 11ਮੈਂ ਕਿਉਂ ਆਪਣੀ ਰੋਟੀ ਅਤੇ ਪਾਣੀ ਅਤੇ ਉਹ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਲੈ ਕੇ ਉਹਨਾਂ ਮਨੁੱਖਾਂ ਨੂੰ ਦੇਵਾਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਹਾਂ?”
12ਦਾਵੀਦ ਦੇ ਆਦਮੀ ਮੁੜੇ ਅਤੇ ਵਾਪਸ ਚਲੇ ਗਏ। ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਹਰ ਗੱਲ ਦੀ ਸੂਚਨਾ ਦਿੱਤੀ। 13ਦਾਵੀਦ ਨੇ ਆਪਣੇ ਆਦਮੀਆਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰ ਕੋਈ ਆਪਣੀ ਤਲਵਾਰ ਬੰਨ੍ਹੋ!” ਉਸੇ ਤਰ੍ਹਾਂ ਉਹਨਾਂ ਨੇ ਕੀਤਾ, ਅਤੇ ਦਾਵੀਦ ਨੇ ਵੀ ਆਪਣੀ ਤਲਵਾਰ ਬੰਨ ਲਈ ਅਤੇ ਚਾਰ ਸੌ ਦੇ ਕਰੀਬ ਆਦਮੀ ਦਾਵੀਦ ਦੇ ਨਾਲ ਚੜ੍ਹੇ ਅਤੇ ਬਾਕੀ ਦੋ ਸੌ ਸਮੱਗਰੀ ਦੇ ਕੋਲ ਠਹਿਰੇ।
14ਇੱਕ ਨੌਕਰ ਨੇ ਨਾਬਾਲ ਦੀ ਪਤਨੀ ਅਬੀਗੈਲ ਨੂੰ ਕਿਹਾ, “ਦਾਵੀਦ ਨੇ ਉਜਾੜ ਵਿੱਚੋਂ ਸੰਦੇਸ਼ਵਾਹਕ ਭੇਜੇ ਜੋ ਸਾਡੇ ਮਾਲਕ ਨੂੰ ਸ਼ੁਭਕਾਮਨਾਵਾਂ ਦੇਣ ਆਏ ਪਰ ਉਸ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ। 15ਫਿਰ ਵੀ ਉਹ ਮਨੁੱਖ ਸਾਡੇ ਲਈ ਬਹੁਤ ਚੰਗੇ ਸਨ। ਉਹਨਾਂ ਨੇ ਸਾਡੇ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਸਾਰਾ ਸਮਾਂ ਅਸੀਂ ਉਹਨਾਂ ਦੇ ਨੇੜੇ ਖੇਤਾਂ ਵਿੱਚ ਰਹੇ, ਪਰ ਸਾਡੀ ਕੋਈ ਚੀਜ਼ ਵੀ ਨਹੀਂ ਗੁਆਚੀ। 16ਸਗੋਂ ਜਿੰਨਾਂ ਚਿਰ ਅਸੀਂ ਉਹਨਾਂ ਦੇ ਨਾਲ ਭੇਡਾਂ-ਬੱਕਰੀਆਂ ਚਰਾਉਂਦੇ ਰਹੇ ਤਾਂ ਰਾਤ ਨੂੰ ਵੀ ਅਸੀਂ ਕੰਧ ਵਰਗੀ ਸੁਰੱਖਿਆ ਵਿੱਚ ਸੀ। 17ਹੁਣ ਸੋਚੋ ਅਤੇ ਵੇਖੋ ਕਿ ਤੁਸੀਂ ਕੀ ਕਰ ਸਕਦੇ ਹੋ ਕਿਉਂ ਜੋ ਸਾਡੇ ਮਾਲਕ ਅਤੇ ਉਸਦੇ ਸਾਰੇ ਘਰਾਣੇ ਉੱਤੇ ਬਿਪਤਾ ਪੈਣ ਵਾਲੀ ਹੈ। ਉਹ ਅਜਿਹਾ ਦੁਸ਼ਟ ਆਦਮੀ ਹੈ ਕਿ ਕੋਈ ਵੀ ਉਸ ਨਾਲ ਗੱਲ ਨਹੀਂ ਕਰ ਸਕਦਾ।”
18ਅਬੀਗੈਲ ਫੁਰਤੀ ਨਾਲ ਉੱਠੀ ਅਤੇ ਕੰਮ ਕੀਤਾ। ਉਸ ਨੇ ਦੋ ਸੌ ਰੋਟੀਆਂ, ਦੋ ਦਾਖ਼ਰਸ ਦੀਆਂ ਮਸ਼ਕਾਂ, ਪੰਜ ਭੇਡਾਂ, ਪੰਜ ਭੁੰਨੇ ਹੋਏ ਅਨਾਜ ਦੀਆਂ ਮਿਣਤੀਆਂ, ਸੌਗੀ ਦੀਆਂ ਸੌ ਰੋਟੀਆਂ ਅਤੇ ਦੋ ਸੌ ਹੰਜੀਰਾਂ ਦੀਆਂ ਰੋਟੀਆਂ ਲੈ ਕੇ ਖੋਤਿਆਂ ਉੱਤੇ ਲੱਦ ਦਿੱਤੀਆਂ। 19ਤਦ ਉਸ ਨੇ ਆਪਣੇ ਸੇਵਕਾਂ ਨੂੰ ਕਿਹਾ, “ਜਾਓ; ਮੈਂ ਤੁਹਾਡਾ ਪਿੱਛਾ ਕਰਾਂਗਾ।” ਪਰ ਉਸ ਨੇ ਆਪਣੇ ਪਤੀ ਨਾਬਾਲ ਨੂੰ ਨਹੀਂ ਦੱਸਿਆ।
20ਜਦੋਂ ਉਹ ਆਪਣੇ ਖੋਤੇ ਉੱਤੇ ਸਵਾਰ ਹੋ ਕੇ ਪਹਾੜੀ ਦੀ ਖੱਡ ਵਿੱਚ ਆਈ ਤਾਂ ਦਾਵੀਦ ਅਤੇ ਉਸ ਦੇ ਆਦਮੀ ਉਸ ਵੱਲ ਉੱਤਰ ਰਹੇ ਸਨ ਅਤੇ ਉਹ ਉਹਨਾਂ ਨੂੰ ਮਿਲੀ। 21ਦਾਵੀਦ ਨੇ ਆਖਿਆ ਸੀ “ਕਿ ਜੋ ਕੁਝ ਮਾਲ ਇਹ ਦਾ ਉਜਾੜ ਵਿੱਚ ਹੈ ਮੈਂ ਵਿਅਰਥ ਹੀ ਉਹ ਅਜਿਹੀ ਰਾਖੀ ਕਰਦਾ ਰਿਹਾ ਜੋ ਉਸ ਦੇ ਸਾਰੇ ਮਾਲ ਵਿੱਚੋਂ ਕੁਝ ਵੀ ਨਾ ਗੁਆਚਿਆ ਅਤੇ ਉਸ ਨੇ ਭਲਿਆਈ ਦੀ ਥਾਂ ਮੇਰੇ ਨਾਲ ਬੁਰਿਆਈ ਕੀਤੀ।” 22ਪਰਮੇਸ਼ਵਰ ਦਾਵੀਦ ਨਾਲ ਅਜਿਹੀ ਸਖ਼ਤੀ ਨਾਲ ਪੇਸ਼ ਆਵੇ, ਜੇਕਰ ਮੈਂ ਸਵੇਰ ਹੋਣ ਤੱਕ ਉਸ ਦੇ ਸਾਰੇ ਪੁਰਖਾਂ ਵਿੱਚੋਂ ਇੱਕ ਨੂੰ ਵੀ ਜਿਉਂਦਾ ਛੱਡ ਦੇਵਾਂ!
23ਜਦੋਂ ਅਬੀਗੈਲ ਨੇ ਦਾਵੀਦ ਨੂੰ ਵੇਖਿਆ ਤਾਂ ਉਹ ਝੱਟ ਆਪਣੇ ਖੋਤੇ ਤੋਂ ਉੱਤਰੀ ਅਤੇ ਦਾਵੀਦ ਦੇ ਅੱਗੇ ਜ਼ਮੀਨ ਉੱਤੇ ਮੂੰਹ ਕਰਕੇ ਮੱਥਾ ਟੇਕਿਆ। 24ਉਹ ਉਸ ਦੇ ਪੈਰੀਂ ਡਿੱਗ ਪਈ ਅਤੇ ਆਖਿਆ, “ਹੇ ਮੇਰੇ ਮਾਲਕ, ਆਪਣੇ ਸੇਵਕ ਨੂੰ ਮਾਫ਼ ਕਰੋ ਅਤੇ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਿਓ। ਸੁਣੋ ਤੁਹਾਡੇ ਸੇਵਕ ਦਾ ਕੀ ਕਹਿਣਾ ਹੈ। 25ਹੇ ਮੇਰੇ ਸੁਆਮੀ, ਕਿਰਪਾ ਕਰਕੇ ਉਸ ਦੁਸ਼ਟ ਨਾਬਾਲ ਵੱਲ ਧਿਆਨ ਨਾ ਦਿਓ। ਉਹ ਬਿਲਕੁਲ ਉਸਦੇ ਨਾਮ ਵਰਗਾ ਹੈ ਉਸਦੇ ਨਾਮ ਦਾ ਅਰਥ ਹੈ ਮੂਰਖ, ਅਤੇ ਮੂਰਖਤਾ ਉਸਦੇ ਨਾਲ ਜਾਂਦੀ ਹੈ ਅਤੇ ਮੈਂ ਜੋ ਤੁਹਾਡੀ ਦਾਸੀ ਹਾਂ ਮੈਂ ਉਹਨਾਂ ਆਦਮੀਆਂ ਨੂੰ ਨਹੀਂ ਦੇਖਿਆ ਜਿਨ੍ਹਾਂ ਨੂੰ ਮੇਰੇ ਮਾਲਕ ਨੇ ਭੇਜਿਆ ਸੀ। 26ਅਤੇ ਹੁਣ, ਹੇ ਮੇਰੇ ਮਹਾਰਾਜ, ਜੀਉਂਦੇ ਪਰਮੇਸ਼ਵਰ ਦੀ ਸਹੁੰ ਅਤੇ ਤੇਰੀ ਜਿੰਦ ਦੀ ਸਹੁੰ, ਕਿਉਂਕਿ ਯਾਹਵੇਹ ਨੇ ਤੁਹਾਨੂੰ ਲਹੂ ਵਹਾਉਂਣ ਤੋਂ ਅਤੇ ਆਪਣੇ ਹੱਥਾਂ ਨਾਲ ਬਦਲਾ ਲੈਣ ਤੋਂ ਹਟਾਇਆ ਹੈ। ਤੁਹਾਡੇ ਦੁਸ਼ਮਣ ਅਤੇ ਮੇਰੇ ਸੁਆਮੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਾਰੇ ਨਾਬਾਲ ਵਰਗੇ ਹੋਣ। 27ਅਤੇ ਇਹ ਤੋਹਫ਼ਾ ਜੋ ਤੇਰੀ ਦਾਸੀ ਮੇਰੇ ਸੁਆਮੀ ਲਈ ਲਿਆਈ ਹੈ, ਉਹਨਾਂ ਮਨੁੱਖਾਂ ਨੂੰ ਦਿੱਤਾ ਜਾਵੇ ਜਿਹੜੇ ਤੇਰੇ ਪਿੱਛੇ ਚੱਲਦੇ ਹਨ।
28“ਕਿਰਪਾ ਕਰਕੇ ਆਪਣੀ ਦਾਸੀ ਦਾ ਦੋਸ਼ ਮਾਫ਼ ਕਰੋ। ਤੁਹਾਡਾ ਪਰਮੇਸ਼ਵਰ ਮੇਰੇ ਮਾਲਕ ਲਈ ਇੱਕ ਸਦੀਵੀ ਰਾਜਵੰਸ਼ ਜ਼ਰੂਰ ਬਣਾਏਗਾ, ਕਿਉਂਕਿ ਮੇਰਾ ਮਹਾਰਾਜ ਯਾਹਵੇਹ ਦੀਆਂ ਲੜਾਈਆਂ ਲੜਦਾ ਹੈ, ਅਤੇ ਜਦੋਂ ਤੱਕ ਤੁਸੀਂ ਜਿਉਂਦੇ ਹੋ ਤੁਹਾਡੇ ਵਿੱਚ ਕੋਈ ਬੁਰਾਈ ਨਹੀਂ ਪਾਈ ਜਾਵੇਗੀ। 29ਤਾਂ ਵੀ ਤੁਹਾਡੇ ਮਗਰ ਲੱਗਣ ਅਤੇ ਤੁਹਾਡੀ ਜਾਨ ਨੂੰ ਲੱਭਣ ਵਾਸਤੇ ਇੱਕ ਜਣਾ ਉੱਠਿਆ ਹੈ ਪਰ ਮੇਰੇ ਮਹਾਰਾਜ ਦੀ ਜਾਨ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਕੋਲ ਜੀਉਣ ਦੀ ਗੱਠੜੀ ਵਿੱਚ ਬੰਨ੍ਹੀ ਰਹੇਗੀ ਪਰ ਤੁਹਾਡੇ ਦੁਸ਼ਮਣਾਂ ਦੇ ਜਾਨਾਂ ਨੂੰ ਉਹ ਅਜਿਹਾ ਚਲਾਵੇਗਾ ਜਿਹਾ ਕਿਸੇ ਗੋਪੀਏ ਵਿੱਚੋਂ। 30ਜਦੋਂ ਯਾਹਵੇਹ ਨੇ ਮੇਰੇ ਸੁਆਮੀ ਲਈ ਹਰ ਇੱਕ ਚੰਗੀ ਗੱਲ ਨੂੰ ਪੂਰਾ ਕੀਤਾ ਜੋ ਉਸ ਨੇ ਉਸ ਨਾਲ ਕੀਤਾ ਸੀ ਅਤੇ ਉਸ ਨੂੰ ਇਸਰਾਏਲ ਦਾ ਹਾਕਮ ਠਹਿਰਾਇਆ ਸੀ। 31ਤਾਂ ਇਹ ਗੱਲ ਤੁਹਾਨੂੰ ਔਖ ਦਾ ਕਾਰਨ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਦਿਲ ਵਿੱਚ ਕਲੇਸ਼ ਨਾ ਹੋਵੇਗਾ ਜੋ ਮੈਂ ਵਿਅਰਥ ਲਹੂ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ ਪਰ ਜਿਸ ਵੇਲੇ ਯਾਹਵੇਹ ਪਰਮੇਸ਼ਵਰ ਮੇਰੇ ਮਹਾਰਾਜ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੀ ਟਹਿਲਣ ਨੂੰ ਚੇਤੇ ਕਰੋ।”
32ਦਾਵੀਦ ਨੇ ਅਬੀਗੈਲ ਨੂੰ ਆਖਿਆ, “ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਉਸਤਤ ਹੋਵੇ ਜਿਸ ਨੇ ਅੱਜ ਤੈਨੂੰ ਮੇਰੇ ਨਾਲ ਮਿਲਣ ਲਈ ਭੇਜਿਆ ਹੈ। 33ਮੁਬਾਰਕ ਤੇਰੀ ਸਮਝ ਅਤੇ ਮੁਬਾਰਕ ਤੂੰ ਹੈ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਹਾਉਣ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਰੋਕਿਆ। 34ਇਸਰਾਏਲ ਦੇ ਪਰਮੇਸ਼ਵਰ, ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਤੁਹਾਡੇ ਨਾਲ ਬੁਰਿਆਈ ਕਰਨ ਤੋਂ ਰੋਕਿਆ ਹੈ ਜੇ ਤੂੰ ਮੈਨੂੰ ਮਿਲਣ ਨੂੰ ਜਲਦੀ ਨਾ ਆਉਂਦੀ ਤਾਂ ਸਵੇਰ ਤੱਕ ਨਾਬਾਲ ਦਾ ਇੱਕ ਵੀ ਮਨੁੱਖ ਜੀਉਂਦਾ ਨਹੀਂ ਬੱਚਣਾ ਸੀ।”
35ਤਦ ਦਾਵੀਦ ਨੇ ਉਸ ਦੇ ਹੱਥੋਂ ਜੋ ਕੁਝ ਉਹ ਉਸ ਲਈ ਲਿਆਈ ਸੀ, ਉਸ ਨੂੰ ਸਵੀਕਾਰ ਕਰ ਲਿਆ ਅਤੇ ਆਖਿਆ, “ਸ਼ਾਂਤੀ ਨਾਲ ਆਪਣੇ ਘਰ ਜਾ। ਮੈਂ ਤੇਰੀਆਂ ਗੱਲਾਂ ਸੁਣ ਲਈਆਂ ਹਨ ਅਤੇ ਤੇਰੀ ਬੇਨਤੀ ਮੰਨ ਲਈ ਹੈ।”
36ਜਦੋਂ ਅਬੀਗੈਲ ਨਾਬਾਲ ਕੋਲ ਗਈ ਤਾਂ ਉਹ ਘਰ ਵਿੱਚ ਰਾਜੇ ਵਾਂਗ ਦਾਅਵਤ ਕਰ ਰਿਹਾ ਸੀ। ਉਹ ਵੱਡੇ ਅਨੰਦ ਵਿੱਚ ਅਤੇ ਨਸ਼ੇ ਵਿੱਚ ਸੀ। ਇਸ ਲਈ ਉਸ ਨੇ ਸਵੇਰ ਹੋਣ ਤੱਕ ਉਸਨੂੰ ਕੁਝ ਵੀ ਨਹੀਂ ਦੱਸਿਆ। 37ਤਦ ਸਵੇਰ ਨੂੰ ਜਦੋਂ ਨਾਬਾਲ ਸ਼ਾਂਤ ਹੋਇਆ ਤਾਂ ਉਹ ਦੀ ਪਤਨੀ ਨੇ ਉਹ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਉਸਦਾ ਮਨ ਉਸ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ। 38ਅਜਿਹਾ ਹੋਇਆ ਦਸ ਦਿਨਾਂ ਬਾਅਦ, ਯਾਹਵੇਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ।
39ਜਦੋਂ ਦਾਵੀਦ ਨੇ ਸੁਣਿਆ ਕਿ ਨਾਬਾਲ ਮਰ ਗਿਆ ਹੈ, ਤਾਂ ਉਸ ਨੇ ਕਿਹਾ, “ਮੁਬਾਰਕ ਹੈ ਯਾਹਵੇਹ, ਜਿਸ ਨੇ ਨਾਬਾਲ ਕੋਲੋ ਮੇਰੀ ਨਿੰਦਿਆ ਦਾ ਬਦਲਾ ਲਿਆ। ਉਸ ਨੇ ਆਪਣੇ ਸੇਵਕ ਨੂੰ ਬੁਰਿਆਈ ਕਰਨ ਤੋਂ ਰੋਕਿਆ ਹੈ ਅਤੇ ਨਾਬਾਲ ਦੀ ਬੁਰਿਆਈ ਨੂੰ ਉਸਦੇ ਸਿਰ ਉੱਤੇ ਪਾਇਆ।”
ਤਦ ਦਾਵੀਦ ਨੇ ਅਬੀਗੈਲ ਨੂੰ ਆਪਣੀ ਪਤਨੀ ਬਣਨ ਲਈ ਕਿਹਾ। 40ਉਹ ਦੇ ਸੇਵਕ ਕਰਮਲ ਨੂੰ ਗਏ ਅਤੇ ਅਬੀਗੈਲ ਨੂੰ ਆਖਿਆ, “ਦਾਵੀਦ ਨੇ ਸਾਨੂੰ ਤੇਰੇ ਕੋਲ ਭੇਜਿਆ ਹੈ ਤੁਹਾਨੂੰ ਉਸਦੀ ਪਤਨੀ ਬਣਨ ਲਈ ਲੈ ਜਾਈਏ।”
41ਤਦ ਉਸ ਨੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾਇਆ ਅਤੇ ਆਖਿਆ, “ਮੈਂ ਤੇਰੀ ਦਾਸੀ ਹਾਂ ਅਤੇ ਤੇਰੀ ਸੇਵਾ ਕਰਨ ਅਤੇ ਆਪਣੇ ਮਾਲਕ ਦੇ ਸੇਵਕਾਂ ਦੇ ਪੈਰ ਧੋਣ ਲਈ ਤਿਆਰ ਹਾਂ।” 42ਅਬੀਗੈਲ ਛੇਤੀ ਨਾਲ ਉੱਠ ਕੇ ਗਧੇ ਉੱਤੇ ਚੜ੍ਹੀ ਅਤੇ ਆਪਣੀਆਂ ਪੰਜ ਦਾਸੀਆਂ ਸਮੇਤ ਦਾਵੀਦ ਦੇ ਸੰਦੇਸ਼ਵਾਹਕਾਂ ਦੇ ਨਾਲ ਗਈ ਅਤੇ ਉਹ ਦੀ ਪਤਨੀ ਬਣ ਗਈ। 43ਦਾਵੀਦ ਨੇ ਯਿਜ਼ਰਏਲ ਦੀ ਵਾਸੀ ਅਹੀਨੋਅਮ ਨਾਲ ਵੀ ਵਿਆਹ ਕਰਵਾਂ ਲਿਆ ਸੀ ਅਤੇ ਉਹ ਦੋਵੇਂ ਵੀ ਉਸ ਦੀਆਂ ਪਤਨੀਆਂ ਬਣ ਗਈਆਂ। 44ਪਰ ਸ਼ਾਊਲ ਨੇ ਆਪਣੀ ਧੀ ਮੀਕਲ ਜੋ ਦਾਵੀਦ ਦੀ ਪਤਨੀ ਸੀ, ਲਾਇਸ਼ ਦੇ ਪੁੱਤਰ ਪਲਤੀਏਲਦ ਨੂੰ ਜੋ ਗਲੀਮ ਤੋਂ ਸੀ, ਦੇ ਦਿੱਤਾ ਸੀ।
Currently Selected:
1 ਸ਼ਮੂਏਲ 25: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.