1 ਸ਼ਮੂਏਲ 15
15
ਯਾਹਵੇਹ ਨੇ ਸ਼ਾਊਲ ਨੂੰ ਰਾਜੇ ਵਜੋਂ ਰੱਦ ਕੀਤਾ
1ਸ਼ਮੂਏਲ ਨੇ ਸ਼ਾਊਲ ਨੂੰ ਕਿਹਾ, “ਮੈਂ ਉਹ ਹਾਂ ਜਿਸਨੂੰ ਯਾਹਵੇਹ ਨੇ ਤੈਨੂੰ ਆਪਣੀ ਪਰਜਾ ਇਸਰਾਏਲ ਉੱਤੇ ਰਾਜਾ ਮਸਹ ਕਰਨ ਲਈ ਭੇਜਿਆ ਹੈ, ਇਸ ਲਈ ਹੁਣ ਯਾਹਵੇਹ ਦੇ ਸੰਦੇਸ਼ ਨੂੰ ਸੁਣ। 2ਸੈਨਾ ਦਾ ਯਾਹਵੇਹ ਇਉਂ ਆਖਦਾ ਹੈ, ‘ਮੈਂ ਅਮਾਲੇਕੀਆਂ ਨੂੰ ਸਜ਼ਾ ਦਿਆਂਗਾ ਜੋ ਉਹਨਾਂ ਨੇ ਇਸਰਾਏਲ ਨਾਲ ਕੀਤਾ ਸੀ ਜਦੋਂ ਉਹ ਮਿਸਰ ਤੋਂ ਨਿੱਕਲ ਆਏ ਤਾਂ ਉਹ ਕਿਵੇਂ ਉਹਨਾਂ ਦੇ ਰਾਹ ਵਿੱਚ ਵਿਰੋਧੀ ਬਣ ਕੇ ਆਏ। 3ਹੁਣ ਜਾ ਅਤੇ ਅਮਾਲੇਕੀਆਂ ਉੱਤੇ ਹਮਲਾ ਕਰ ਅਤੇ ਸਭ ਕੁਝ ਜੋ ਉਹਨਾਂ ਦਾ ਹੈ ਮੂਲੋਂ ਨਾਸ਼ ਕਰ ਅਤੇ ਉਹਨਾਂ ਉੱਤੇ ਤਰਸ ਨਾ ਖਾ ਸਗੋਂ ਆਦਮੀ ਅਤੇ ਔਰਤਾਂ, ਗੋਦ ਦੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲਦ ਭੇਡ ਅਤੇ ਊਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ।’ ”
4ਇਸ ਲਈ ਸ਼ਾਊਲ ਨੇ ਆਦਮੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਤਲਾਇਮ ਵਿੱਚ ਇਕੱਠਾ ਕੀਤਾ, ਦੋ ਲੱਖ ਪੈਦਲ ਸਿਪਾਹੀ ਅਤੇ ਯਹੂਦੀ ਮਨੁੱਖ ਦਸ ਹਜ਼ਾਰ ਸਨ। 5ਸ਼ਾਊਲ ਨੇ ਅਮਾਲੇਕ ਦੇ ਸ਼ਹਿਰ ਵਿੱਚ ਜਾ ਕੇ ਘਾਟੀ ਵਿੱਚ ਘਾਤ ਲਾ ਕੇ ਉਹਨਾਂ ਨੂੰ ਬਿਠਾਇਆ। 6ਤਦ ਸ਼ਾਊਲ ਨੇ ਕੇਨੀਆਂ ਨੂੰ ਆਖਿਆ, “ਤੁਸੀਂ ਇੱਥੋਂ ਚਲੇ ਜਾਓ ਅਤੇ ਅਮਾਲੇਕੀਆਂ ਨੂੰ ਛੱਡ ਦਿਓ ਤਾਂ ਜੋ ਮੈਂ ਉਹਨਾਂ ਦੇ ਨਾਲ ਤੁਹਾਨੂੰ ਨਾਸ ਨਾ ਕਰਾਂ ਕਿਉਂ ਜੋ ਤੁਸੀਂ ਸਾਰੇ ਇਸਰਾਏਲੀਆਂ ਉੱਤੇ ਮਿਹਰਬਾਨੀ ਕੀਤੀ ਜਦੋਂ ਉਹ ਮਿਸਰ ਤੋਂ ਬਾਹਰ ਆਏ।” ਇਸ ਲਈ ਕੇਨੀ ਲੋਕ ਅਮਾਲੇਕੀਆਂ ਤੋਂ ਦੂਰ ਚਲੇ ਗਏ।
7ਤਦ ਸ਼ਾਊਲ ਨੇ ਮਿਸਰ ਦੀ ਪੂਰਬੀ ਸਰਹੱਦ ਦੇ ਨੇੜੇ ਹਵੀਲਾਹ ਤੋਂ ਸ਼ੂਰ ਤੱਕ ਅਮਾਲੇਕੀਆਂ ਉੱਤੇ ਹਮਲਾ ਕੀਤਾ। 8ਉਸ ਨੇ ਅਮਾਲੇਕੀਆਂ ਦੇ ਰਾਜੇ ਅਗਾਗ ਨੂੰ ਜਿਉਂਦਾ ਫੜ ਲਿਆ ਅਤੇ ਉਸ ਦੀ ਸਾਰੀ ਪਰਜਾ ਨੂੰ ਤਲਵਾਰ ਨਾਲ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ। 9ਪਰ ਸ਼ਾਊਲ ਅਤੇ ਫ਼ੌਜ ਨੇ ਅਗਾਗ ਨੂੰ ਅਤੇ ਸਭ ਤੋਂ ਵਧੀਆ ਭੇਡਾਂ ਅਤੇ ਡੰਗਰ ਅਰਥਾਤ ਮੋਟੇ ਵੱਛਿਆਂ ਅਤੇ ਲੇਲਿਆਂ ਨੂੰ ਬਚਾਇਆ ਜੋ ਸਭ ਕੁਝ ਚੰਗਾ ਸੀ। ਇਨ੍ਹਾਂ ਨੂੰ ਉਹ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਤਿਆਰ ਨਹੀਂ ਸਨ, ਪਰ ਸਾਰੀਆਂ ਵਸਤਾਂ ਜੋ ਮਾੜੀਆਂ ਅਤੇ ਨਿਕੰਮੀਆਂ ਸਨ, ਉਹਨਾਂ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੀਆਂ।
10ਤਦ ਯਾਹਵੇਹ ਦਾ ਬਚਨ ਸ਼ਮੂਏਲ ਨੂੰ ਆਇਆ, 11“ਮੈਨੂੰ ਪਛਤਾਵਾ ਹੈ ਕਿ ਮੈਂ ਸ਼ਾਊਲ ਨੂੰ ਰਾਜਾ ਬਣਾਇਆ ਹੈ ਕਿਉਂ ਜੋ ਉਹ ਮੇਰੇ ਤੋਂ ਹਟ ਗਿਆ ਹੈ ਅਤੇ ਮੇਰੇ ਹੁਕਮ ਦੀ ਪਾਲਣਾ ਨਹੀਂ ਕੀਤੀ।” ਸ਼ਮੂਏਲ ਗੁੱਸੇ ਹੋਇਆ, ਅਤੇ ਸਾਰੀ ਰਾਤ ਯਾਹਵੇਹ ਅੱਗੇ ਤਰਲੇ ਕਰਦਾ ਰਿਹਾ।
12ਤੜਕੇ ਸ਼ਮੂਏਲ ਉੱਠਿਆ ਅਤੇ ਸ਼ਾਊਲ ਨੂੰ ਮਿਲਣ ਗਿਆ ਪਰ ਉਸਨੂੰ ਦੱਸਿਆ ਗਿਆ, “ਸ਼ਾਊਲ ਕਰਮਲ ਨੂੰ ਚਲਾ ਗਿਆ ਹੈ ਅਤੇ ਵੇਖੋ ਆਪਣੇ ਲਈ ਉਸਨੇ ਇੱਕ ਯਾਦਗਾਰ ਕਾਇਮ ਕੀਤੀ, ਅਤੇ ਲੰਘ ਕੇ ਗਿਲਗਾਲ ਵੱਲ ਚਲਾ ਗਿਆ ਹੈ।”
13ਜਦੋਂ ਸ਼ਮੂਏਲ ਉਸ ਕੋਲ ਪਹੁੰਚਿਆ ਤਾਂ ਸ਼ਾਊਲ ਨੇ ਆਖਿਆ, “ਯਾਹਵੇਹ ਤੈਨੂੰ ਅਸੀਸ ਦੇਵੇ! ਮੈਂ ਯਾਹਵੇਹ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ।”
14ਪਰ ਸ਼ਮੂਏਲ ਨੇ ਕਿਹਾ, “ਫੇਰ ਮੇਰੇ ਕੰਨਾਂ ਵਿੱਚ ਭੇਡਾਂ ਦੀ ਮੈਂ-ਮੈਂ ਕਿਉਂ ਸੁਣਾਈ ਦਿੰਦੀ ਹੈ? ਅਤੇ ਪਸ਼ੂਆਂ ਦਾ ਅੜਿੰਗਣਾਂ ਕੀ ਹੈ ਜੋ ਮੈਂ ਸੁਣਦਾ ਹਾਂ?”
15ਸ਼ਾਊਲ ਨੇ ਉੱਤਰ ਦਿੱਤਾ, “ਸਿਪਾਹੀ ਉਹਨਾਂ ਨੂੰ ਅਮਾਲੇਕੀਆਂ ਤੋਂ ਲਿਆਏ ਸਨ। ਉਹਨਾਂ ਨੇ ਸਭ ਤੋਂ ਵਧੀਆ ਭੇਡਾਂ ਅਤੇ ਪਸ਼ੂਆਂ ਨੂੰ ਯਾਹਵੇਹ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜ੍ਹਾਉਣ ਲਈ ਰੱਖ ਲਿਆ ਹੈ, ਪਰ ਅਸੀਂ ਬਾਕੀ ਸਭ ਕੁਝ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।”
16ਤਦ ਸ਼ਮੂਏਲ ਨੇ ਸ਼ਾਊਲ ਨੂੰ ਆਖਿਆ, “ਬਹੁਤ ਹੋ ਗਿਆ, ਆਓ ਮੈਂ ਤੈਨੂੰ ਦੱਸਾਂ ਕਿ ਪਿਛਲੀ ਰਾਤ ਯਾਹਵੇਹ ਨੇ ਮੈਨੂੰ ਕੀ ਕਿਹਾ।”
ਸ਼ਾਊਲ ਨੇ ਜਵਾਬ ਦਿੱਤਾ, “ਮੈਨੂੰ ਦੱਸੋ।”
17ਸ਼ਮੂਏਲ ਨੇ ਆਖਿਆ, “ਭਾਵੇਂ ਤੂੰ ਆਪਣੀ ਨਿਗਾਹ ਵਿੱਚ ਛੋਟਾ ਸੀ, ਕੀ ਤੂੰ ਇਸਰਾਏਲ ਦੇ ਗੋਤਾਂ ਦਾ ਮੁਖੀ ਨਹੀਂ ਬਣਿਆ? ਯਾਹਵੇਹ ਨੇ ਤੈਨੂੰ ਇਸਰਾਏਲ ਦਾ ਰਾਜਾ ਬਣਨ ਲਈ ਅਭਿਸ਼ੇਕ ਕੀਤਾ। 18ਅਤੇ ਉਸ ਨੇ ਤੁਹਾਨੂੰ ਇਹ ਕਹਿ ਕੇ ਇੱਕ ਮਿਸ਼ਨ ਉੱਤੇ ਭੇਜਿਆ, ‘ਕਿ ਜਾਹ ਅਤੇ ਉਹਨਾਂ ਦੁਸ਼ਟ ਲੋਕਾਂ ਅਰਥਾਤ ਅਮਾਲੇਕੀਆਂ ਨੂੰ ਪੂਰੀ ਤਰ੍ਹਾਂ ਨਾਸ਼ ਕਰ; ਉਹਨਾਂ ਦੇ ਵਿਰੁੱਧ ਉਦੋਂ ਤੱਕ ਯੁੱਧ ਕਰੋ ਜਦੋਂ ਤੱਕ ਤੁਸੀਂ ਉਹਨਾਂ ਦਾ ਸਫਾਇਆ ਨਹੀਂ ਕਰ ਦਿੰਦੇ।’ 19ਫਿਰ ਤੂੰ ਯਾਹਵੇਹ ਦਾ ਹੁਕਮ ਕਿਉਂ ਨਹੀਂ ਮੰਨਿਆ? ਅਤੇ ਲੁੱਟ ਦੇ ਮਾਲ ਉੱਤੇ ਤੇਰਾ ਮਨ ਕਿਉਂ ਆ ਡਿੱਗਾ ਅਤੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕਿਉਂ ਕੀਤੀ?”
20ਪਰ ਸ਼ਾਊਲ ਨੇ ਆਖਿਆ, “ਮੈਂ ਯਾਹਵੇਹ ਦਾ ਹੁਕਮ ਮੰਨਿਆ ਅਤੇ ਮੈਂ ਉਸ ਰਾਹ ਤੇ ਤੁਰਿਆ ਜੋ ਯਾਹਵੇਹ ਨੇ ਮੈਨੂੰ ਸੌਂਪਿਆ ਸੀ। ਮੈਂ ਅਮਾਲੇਕੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਰਾਜੇ ਅਗਾਗ ਨੂੰ ਵਾਪਸ ਲਿਆਇਆ। 21ਸਿਪਾਹੀ ਲੁੱਟ ਵਿੱਚੋਂ ਭੇਡਾਂ ਅਤੇ ਡੰਗਰ ਲੈ ਲਏ, ਜੋ ਸਭ ਤੋਂ ਉੱਤਮ ਸੀ ਜੋ ਪਰਮੇਸ਼ਵਰ ਨੂੰ ਸਮਰਪਿਤ ਸੀ, ਤਾਂ ਜੋ ਉਹ ਗਿਲਗਾਲ ਵਿੱਚ ਤੁਹਾਡੇ ਯਾਹਵੇਹ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜ੍ਹਾਂ ਸਕਣ।”
22ਪਰ ਸ਼ਮੂਏਲ ਨੇ ਉੱਤਰ ਦਿੱਤਾ:
“ਕੀ ਯਾਹਵੇਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਵਿੱਚ ਓਨਾ ਹੀ ਪ੍ਰਸੰਨ ਹੁੰਦਾ ਹੈ
ਜਿੰਨਾ ਯਾਹਵੇਹ ਦਾ ਹੁਕਮ ਮੰਨਣ ਵਿੱਚ ਹੁੰਦਾ ਹੈ?
ਹੁਕਮ ਮੰਨਣਾ ਬਲੀ ਚੜ੍ਹਾਉਣ ਨਾਲੋਂ ਚੰਗਾ ਹੈ,
ਅਤੇ ਸਰੋਤਾ ਬਣਨਾ ਮੇਂਢਿਆ ਦੀ ਚਰਬੀ ਨਾਲੋਂ ਚੰਗਾ ਹੈ।
23ਕਿਉਂਕਿ ਬਗਾਵਤ ਭਵਿੱਖਬਾਣੀ ਦੇ ਪਾਪ ਵਰਗੀ ਹੈ,
ਅਤੇ ਹੰਕਾਰ ਮੂਰਤੀ ਪੂਜਾ ਦੀ ਬੁਰਾਈ ਵਰਗਾ ਹੈ।
ਕਿਉਂਕਿ ਤੂੰ ਯਾਹਵੇਹ ਦੇ ਬਚਨ ਨੂੰ ਰੱਦ ਕੀਤਾ ਹੈ,
ਉਸੇ ਤਰ੍ਹਾਂ ਹੀ ਉਸਨੇ ਤੈਨੂੰ ਰਾਜਾ ਹੋਣ ਤੋਂ ਰੱਦ ਕਰ ਦਿੱਤਾ ਹੈ।”
24ਤਦ ਸ਼ਾਊਲ ਨੇ ਸ਼ਮੂਏਲ ਨੂੰ ਆਖਿਆ, “ਮੈਂ ਪਾਪ ਕੀਤਾ ਹੈ। ਮੈਂ ਯਾਹਵੇਹ ਦੇ ਹੁਕਮ ਅਤੇ ਤੇਰੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਮੈਂ ਲੋਕਾਂ ਤੋਂ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ। 25ਹੁਣ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮੇਰੇ ਪਾਪ ਨੂੰ ਮਾਫ਼ ਕਰੋ ਅਤੇ ਮੇਰੇ ਨਾਲ ਵਾਪਸ ਆਓ, ਤਾਂ ਜੋ ਮੈਂ ਯਾਹਵੇਹ ਦੀ ਉਪਾਸਨਾ ਕਰਾਂ।”
26ਪਰ ਸ਼ਮੂਏਲ ਨੇ ਸ਼ਾਊਲ ਨੂੰ ਆਖਿਆ, “ਮੈਂ ਤੇਰੇ ਨਾਲ ਵਾਪਸ ਨਹੀਂ ਜਾਵਾਂਗਾ। ਤੂੰ ਯਾਹਵੇਹ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਨੇ ਤੈਨੂੰ ਇਸਰਾਏਲ ਦੇ ਰਾਜੇ ਹੋਣ ਤੋਂ ਰੱਦ ਕਰ ਦਿੱਤਾ ਹੈ!”
27ਜਦੋਂ ਸ਼ਮੂਏਲ ਉੱਥੋਂ ਜਾਣ ਨੂੰ ਮੁੜਿਆ ਤਾਂ ਸ਼ਾਊਲ ਨੇ ਉਸਦੇ ਚੋਲੇ ਦਾ ਪੱਲਾ ਫੜ ਲਿਆ ਅਤੇ ਉਹ ਪਾਟ ਗਿਆ। 28ਸ਼ਮੂਏਲ ਨੇ ਉਸ ਨੂੰ ਕਿਹਾ, “ਯਾਹਵੇਹ ਨੇ ਅੱਜ ਇਸਰਾਏਲ ਦਾ ਰਾਜ ਤੇਰੇ ਕੋਲੋਂ ਖੋਹ ਲਿਆ ਹੈ ਅਤੇ ਉਹ ਤੇਰੇ ਗੁਆਂਢੀਆਂ ਵਿੱਚੋਂ ਇੱਕ ਨੂੰ ਦੇ ਦਿੱਤਾ ਹੈ, ਜੋ ਤੇਰੇ ਨਾਲੋਂ ਚੰਗਾ ਹੈ। 29ਜਿਹੜਾ ਇਸਰਾਏਲ ਦਾ ਪਰਤਾਪ ਹੈ ਉਹ ਨਾ ਝੂਠ ਬੋਲਦਾ ਹੈ ਅਤੇ ਨਾ ਆਪਣਾ ਮਨ ਬਦਲਦਾ ਹੈ ਕਿਉਂਕਿ ਉਹ ਮਨੁੱਖ ਨਹੀਂ ਹੈ ਕਿ ਉਹ ਆਪਣਾ ਮਨ ਬਦਲ ਲਵੇ।”
30ਸ਼ਾਊਲ ਨੇ ਉੱਤਰ ਦਿੱਤਾ, “ਮੈਂ ਪਾਪ ਕੀਤਾ ਹੈ ਪਰ ਕਿਰਪਾ ਕਰਕੇ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਸਾਮ੍ਹਣੇ ਮੇਰਾ ਆਦਰ ਕਰ। ਮੇਰੇ ਨਾਲ ਵਾਪਿਸ ਆ, ਤਾਂ ਜੋ ਮੈਂ ਯਾਹਵੇਹ ਤੇਰੇ ਪਰਮੇਸ਼ਵਰ ਦੀ ਉਪਾਸਨਾ ਕਰਾਂ।” 31ਇਸ ਲਈ ਸ਼ਮੂਏਲ ਸ਼ਾਊਲ ਦੇ ਨਾਲ ਵਾਪਸ ਚਲਾ ਗਿਆ ਅਤੇ ਸ਼ਾਊਲ ਨੇ ਯਾਹਵੇਹ ਦੀ ਉਪਾਸਨਾ ਕੀਤੀ।
32ਤਦ ਸ਼ਮੂਏਲ ਨੇ ਆਖਿਆ, ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਮੇਰੇ ਕੋਲ ਲਿਆਓ।
ਅਗਾਗ ਜ਼ੰਜੀਰਾਂ ਵਿੱਚ ਉਸ ਕੋਲ ਆਇਆ ਅਤੇ ਉਸ ਨੇ ਸੋਚਿਆ, “ਯਕੀਨਨ ਮੇਰੀ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ।”
33ਪਰ ਸ਼ਮੂਏਲ ਨੇ ਆਖਿਆ,
“ਜਿਵੇਂ ਤੇਰੀ ਤਲਵਾਰ ਨੇ ਇਸਤਰੀਆਂ ਨੂੰ ਬੇ-ਔਲਾਦ ਬਣਾਇਆ ਹੈ,
ਤਿਵੇਂ ਹੀ ਤੇਰੀ ਮਾਂ ਵੀ ਔਰਤਾਂ ਵਿੱਚ ਬੇ-ਔਲਾਦ ਹੋਵੇਗੀ।”
ਅਤੇ ਸ਼ਮੂਏਲ ਨੇ ਅਗਾਗ ਨੂੰ ਗਿਲਗਾਲ ਵਿਖੇ ਯਾਹਵੇਹ ਦੇ ਸਾਮ੍ਹਣੇ ਮੌਤ ਦੇ ਘਾਟ ਉਤਾਰ ਦਿੱਤਾ।
34ਤਦ ਸ਼ਮੂਏਲ ਰਾਮਾਹ ਨੂੰ ਚੱਲਿਆ ਗਿਆ ਪਰ ਸ਼ਾਊਲ ਆਪਣੇ ਘਰ ਸ਼ਾਊਲ ਦੇ ਗਿਬਆਹ ਵਿੱਚ ਚਲਾ ਗਿਆ। 35ਸ਼ਮੂਏਲ ਦੀ ਮੌਤ ਦੇ ਦਿਨ ਤੱਕ ਉਹ ਸ਼ਾਊਲ ਨੂੰ ਫੇਰ ਮਿਲਣ ਲਈ ਨਾ ਗਿਆ ਭਾਵੇਂ ਸ਼ਮੂਏਲ ਉਹ ਦੇ ਲਈ ਸੋਗ ਕਰਦਾ ਰਿਹਾ ਅਤੇ ਯਾਹਵੇਹ ਨੂੰ ਅਫ਼ਸੋਸ ਹੋਇਆ ਕਿ ਉਸਨੇ ਸ਼ਾਊਲ ਨੂੰ ਇਸਰਾਏਲ ਦਾ ਰਾਜਾ ਬਣਾਇਆ ਸੀ।
Currently Selected:
1 ਸ਼ਮੂਏਲ 15: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.