1 ਸ਼ਮੂਏਲ 10
10
1ਤਦ ਸ਼ਮੂਏਲ ਨੇ ਜ਼ੈਤੂਨ ਦੇ ਤੇਲ ਦੀ ਇੱਕ ਕੁੱਪੀ ਲੈ ਕੇ ਸ਼ਾਊਲ ਦੇ ਸਿਰ ਉੱਤੇ ਡੋਲ੍ਹ ਦਿੱਤੀ ਅਤੇ ਉਸ ਨੂੰ ਚੁੰਮ ਕੇ ਆਖਿਆ, “ਕੀ ਯਾਹਵੇਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਸਦੀ ਵਿਰਾਸਤ ਦਾ ਅਧਿਕਾਰੀ ਬਣੇ? 2ਅੱਜ ਜਦੋਂ ਤੂੰ ਮੈਨੂੰ ਛੱਡ ਕੇ ਜਾਵੇਂਗਾ ਤਾਂ ਬਿਨਯਾਮੀਨ ਦੀ ਹੱਦ ਉੱਤੇ ਸੇਲਸਾਹ ਵਿੱਚ, ਰਾਖ਼ੇਲ ਦੀ ਕਬਰ ਦੇ ਨੇੜੇ ਤੈਨੂੰ ਦੋ ਮਨੁੱਖ ਮਿਲਣਗੇ। ਉਹ ਤੈਨੂੰ ਆਖਣਗੇ, ‘ਜਿਨ੍ਹਾਂ ਗਧੀਆਂ ਨੂੰ ਤੁਸੀਂ ਲੱਭਣ ਲਈ ਗਏ ਸੀ, ਉਹ ਲੱਭ ਗਈਆਂ ਹਨ। ਹੁਣ ਤੇਰਾ ਪਿਤਾ ਗਧੀਆਂ ਵੱਲੋਂ ਬੇਫਿਕਰ ਹੋ ਕੇ ਤੁਹਾਡੇ ਲਈ ਚਿੰਤਾਂ ਕਰਦਾ ਹੈ। ਉਹ ਪੁੱਛ ਰਿਹਾ ਹੈ, “ਮੈਂ ਆਪਣੇ ਪੁੱਤਰ ਬਾਰੇ ਕੀ ਕਰਾਂ?” ’
3“ਫਿਰ ਤੂੰ ਉੱਥੋਂ ਲੰਘੇਗਾ ਅਤੇ ਤਾਬੋਰ ਦੇ ਬਲੂਤ ਦੇ ਰੁੱਖ ਹੇਠ ਪਹੁੰਚੇਗਾ। ਤਾਂ ਉੱਥੇ ਬੈਤਏਲ ਵਿੱਚ ਪਰਮੇਸ਼ਵਰ ਦੀ ਉਪਾਸਨਾ ਕਰਨ ਲਈ ਜਾ ਰਹੇ ਤਿੰਨ੍ਹ ਮਨੁੱਖ ਉੱਥੇ ਤੁਹਾਨੂੰ ਮਿਲਣਗੇ। ਇੱਕ ਨੇ ਬੱਕਰੀਆਂ ਦੇ ਤਿੰਨ ਬੱਚੇ ਅਤੇ ਦੂਸਰੇ ਨੇ ਤਿੰਨ ਰੋਟੀਆਂ ਅਤੇ ਤੀਸਰੇ ਨੇ ਦਾਖ਼ਰਸ ਦੀ ਮੇਸ਼ੇਕ ਚੁੱਕੀ ਹੋਵੇਗੀ 4ਉਹ ਤੈਨੂੰ ਸ਼ੁਭਕਾਮਨਾਵਾਂ ਦੇਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਤੂੰ ਉਹਨਾਂ ਕੋਲੋ ਲੈ ਲਵੀ।
5“ਉਸ ਤੋਂ ਬਾਅਦ ਤੂੰ ਪਰਮੇਸ਼ਵਰ ਦੇ ਗਿਬਆਹ ਵਿੱਚ ਜਾਵੇਗਾ, ਜਿੱਥੇ ਇੱਕ ਫ਼ਲਿਸਤੀ ਚੌਕੀ ਹੈ। ਜਦੋਂ ਤੂੰ ਕਸਬੇ ਦੇ ਨੇੜੇ ਪਹੁੰਚੇਗਾ, ਤਾਂ ਅਜਿਹਾ ਹੋਵੇਗਾ ਇੱਕ ਨਬੀਆਂ ਦੀ ਟੋਲੀ ਤੈਨੂੰ ਮਿਲੇਗੀ ਜੋ ਉੱਥੇ ਉੱਚੇ ਸਥਾਨ ਤੋਂ ਉੱਤਰਦੀ ਹੋਈ ਆਵੇਗੀ ਅਤੇ ਉਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਉਹ ਅਗੰਮਵਾਕ ਕਰਦੇ ਹੋਣਗੇ। 6ਤਾਂ ਯਾਹਵੇਹ ਦਾ ਆਤਮਾ ਤੇਰੇ ਉੱਤੇ ਬਲ ਨਾਲ ਆਵੇਗਾ, ਅਤੇ ਤੂੰ ਵੀ ਉਹਨਾਂ ਨਾਲ ਅਗੰਮਵਾਕ ਬੋਲੇਗਾ; ਅਤੇ ਤੂੰ ਇੱਕ ਵੱਖਰੇ ਵਿਅਕਤੀ ਵਿੱਚ ਬਦਲ ਜਾਵੇਗਾ। 7ਇੱਕ ਵਾਰ ਜਦੋਂ ਇਹ ਨਿਸ਼ਾਨੀਆਂ ਪੂਰੀਆਂ ਹੋ ਜਾਣ, ਫਿਰ ਜਿਸ ਕੰਮ ਨੂੰ ਕਰਨ ਦਾ ਤੈਨੂੰ ਮੌਕਾ ਮਿਲੇ ਉਸ ਨੂੰ ਕਰਨ ਵਿੱਚ ਲੱਗ ਜਾਣਾ, ਕਿਉਂਕਿ ਪਰਮੇਸ਼ਵਰ ਤੁਹਾਡੇ ਨਾਲ ਹੈ।
8“ਮੇਰੇ ਅੱਗੇ ਗਿਲਗਾਲ ਨੂੰ ਚੱਲ। ਮੈਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਲਈ ਤੇਰੇ ਕੋਲ ਜ਼ਰੂਰ ਆਵਾਂਗਾ, ਪਰ ਤੈਨੂੰ ਸੱਤ ਦਿਨ ਇੰਤਜ਼ਾਰ ਕਰਨਾ ਪਵੇਗਾ ਜਦੋਂ ਤੱਕ ਮੈਂ ਤੇਰੇ ਕੋਲ ਨਾ ਆਵਾਂ ਅਤੇ ਤੈਨੂੰ ਇਹ ਨਾ ਦੱਸਾਂ ਕਿ ਤੂੰ ਕੀ ਕਰਨਾ ਹੈ।”
ਸ਼ਾਊਲ ਦਾ ਰਾਜਾ ਚੁਣਿਆ
9ਜਦੋਂ ਸ਼ਾਊਲ ਸ਼ਮੂਏਲ ਕੋਲੋ ਮੁੜਿਆ ਅਤੇ ਪਿੱਠ ਫੇਰੀ ਤਾਂ ਪਰਮੇਸ਼ਵਰ ਨੇ ਸ਼ਾਊਲ ਨੂੰ ਨਵਾਂ ਮਨ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਪ੍ਰਗਟ ਹੋ ਗਈਆਂ। 10ਜਦੋਂ ਉਹ ਅਤੇ ਉਹ ਦਾ ਸੇਵਕ ਗਿਬਆਹ ਵਿੱਚ ਪਹੁੰਚੇ ਤਾਂ ਨਬੀਆਂ ਤਾਂ ਨਬੀਆਂ ਦੀ ਇੱਕ ਟੋਲੀ ਉਹਨਾਂ ਨੂੰ ਮਿਲੀ। ਪਰਮੇਸ਼ਵਰ ਦਾ ਆਤਮਾ ਉਸ ਉੱਤੇ ਸ਼ਕਤੀਸ਼ਾਲੀ ਰੂਪ ਵਿੱਚ ਆਇਆ, ਅਤੇ ਉਹ ਵੀ ਉਹਨਾਂ ਦੀ ਭਵਿੱਖਬਾਣੀ ਵਿੱਚ ਸ਼ਾਮਲ ਹੋ ਗਿਆ। 11ਜਦੋਂ ਉਹਨਾਂ ਸਾਰੇ ਲੋਕਾਂ ਨੇ ਜਿਹੜੇ ਉਸ ਨੂੰ ਪਹਿਲਾਂ ਤੋਂ ਜਾਣਦੇ ਸਨ, ਉਸ ਨੂੰ ਨਬੀਆਂ ਨਾਲ ਅਗੰਮਵਾਕ ਕਰਦਿਆਂ ਵੇਖਿਆ ਤਾਂ ਇੱਕ-ਦੂਜੇ ਨੂੰ ਆਖਣ ਲੱਗੇ, “ਕੀਸ਼ ਦੇ ਪੁੱਤਰ ਨੂੰ ਇਹ ਕੀ ਹੋਇਆ ਹੈ? ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”
12ਉੱਥੇ ਰਹਿੰਦੇ ਇੱਕ ਮਨੁੱਖ ਨੇ ਉੱਤਰ ਦਿੱਤਾ, ਭਲਾ ਉਹਨਾਂ ਦਾ ਪਿਤਾ ਕੌਣ ਹੈ? ਇਸ ਲਈ ਇਹ ਇੱਕ ਕਹਾਵਤ ਬਣ ਗਈ: “ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?” 13ਜਦੋਂ ਸ਼ਾਊਲ ਨੇ ਅਗੰਮਵਾਕ ਕਰਨਾ ਬੰਦ ਕਰ ਦਿੱਤਾ ਤਾਂ ਉਹ ਉੱਚੇ ਸਥਾਨ ਨੂੰ ਗਿਆ।
14ਹੁਣ ਸ਼ਾਊਲ ਦੇ ਚਾਚੇ ਨੇ ਉਸ ਨੂੰ ਅਤੇ ਉਸ ਦੇ ਸੇਵਕ ਨੂੰ ਪੁੱਛਿਆ, “ਤੁਸੀਂ ਕਿੱਥੇ ਸੀ?”
ਉਸਨੇ ਕਿਹਾ, “ਗਧੀਆਂ ਨੂੰ ਲੱਭ ਰਹੇ ਸੀ। ਪਰ ਜਦੋਂ ਅਸੀਂ ਦੇਖਿਆ ਜੋ ਉਹ ਸਾਨੂੰ ਨਾ ਮਿਲੀਆਂ, ਫਿਰ ਅਸੀਂ ਸ਼ਮੂਏਲ ਕੋਲ ਗਏ।”
15ਸ਼ਾਊਲ ਦੇ ਚਾਚੇ ਨੇ ਆਖਿਆ, “ਮੈਨੂੰ ਦੱਸ ਕਿ ਸ਼ਮੂਏਲ ਨੇ ਤੈਨੂੰ ਕੀ ਕਿਹਾ ਹੈ?”
16ਸ਼ਾਊਲ ਨੇ ਉੱਤਰ ਦਿੱਤਾ, “ਉਸ ਨੇ ਸਾਨੂੰ ਭਰੋਸਾ ਦਿਵਾਇਆ ਕਿ ਗਧੀਆਂ ਲੱਭ ਗਈਆਂ ਹਨ।” ਪਰ ਉਸ ਨੇ ਆਪਣੇ ਚਾਚੇ ਨੂੰ ਇਹ ਨਹੀਂ ਦੱਸਿਆ ਕਿ ਸ਼ਮੂਏਲ ਨੇ ਰਾਜ ਬਾਰੇ ਕੀ ਕਿਹਾ ਸੀ।
17ਸ਼ਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਪਾਹ ਵਿੱਚ ਯਾਹਵੇਹ ਦੇ ਕੋਲ ਬੁਲਾਇਆ। 18ਅਤੇ ਉਹਨਾਂ ਨੂੰ ਕਿਹਾ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਅਤੇ ਮੈਂ ਤੁਹਾਨੂੰ ਮਿਸਰ ਦੀ ਸ਼ਕਤੀ ਤੋਂ ਅਤੇ ਉਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਛੁਡਾਇਆ ਜੋ ਤੁਹਾਡੇ ਉੱਤੇ ਜ਼ੁਲਮ ਕਰਦੇ ਸਨ।’ 19ਪਰ ਤੁਸੀਂ ਹੁਣ ਆਪਣੇ ਪਰਮੇਸ਼ਵਰ ਨੂੰ ਛੱਡ ਦਿੱਤਾ ਹੈ, ਜਿਹੜਾ ਤੁਹਾਨੂੰ ਤੁਹਾਡੀਆਂ ਸਾਰੀਆਂ ਬੁਰਿਆਈਆਂ ਅਤੇ ਦੁੱਖਾ ਤੋਂ ਬਚਾਉਂਦਾ ਹੈ। ਪਰ ਤੁਸੀਂ ਕਿਹਾ ਹੈ, ‘ਨਹੀਂ, ਸਾਡੇ ਉੱਤੇ ਇੱਕ ਰਾਜਾ ਨਿਯੁਕਤ ਕਰ।’ ਇਸ ਲਈ ਹੁਣ ਆਪਣੇ ਆਪ ਨੂੰ ਆਪਣੀਆਂ ਗੋਤਾਂ ਅਤੇ ਕਬੀਲੇ ਅਨੁਸਾਰ ਯਾਹਵੇਹ ਦੇ ਅੱਗੇ ਪੇਸ਼ ਕਰੋ।”
20ਜਦੋਂ ਸ਼ਮੂਏਲ ਨੇ ਇਸਰਾਏਲ ਦੇ ਸਾਰਿਆਂ ਗੋਤਾਂ ਨੂੰ ਇਕੱਠਾ ਕੀਤਾ ਤਾਂ ਪਰਚੀ ਬਿਨਯਾਮੀਨ ਗੋਤ ਦੇ ਨਾਮ ਤੇ ਨਿਕਲੀ। 21ਤਦ ਉਸ ਨੇ ਬਿਨਯਾਮੀਨ ਦੇ ਗੋਤ ਨੂੰ, ਉਹਨਾਂ ਦੇ ਟੱਬਰ ਦੇ ਅਨੁਸਾਰ ਨੇੜੇ ਬੁਲਾਇਆ, ਤਾਂ ਮਤਰੀ ਦੇ ਗੋਤ ਦਾ ਨਾਮ ਨਿੱਕਲਿਆ। ਅੰਤ ਵਿੱਚ ਕੀਸ਼ ਦਾ ਪੁੱਤਰ ਸ਼ਾਊਲ ਲਿਆ ਗਿਆ। ਪਰ ਜਦੋਂ ਉਹਨਾਂ ਨੇ ਉਸ ਦੀ ਭਾਲ ਕੀਤੀ ਤਾਂ ਉਹ ਨਹੀਂ ਮਿਲਿਆ। 22ਤਾਂ ਉਹਨਾਂ ਨੇ ਯਾਹਵੇਹ ਤੋਂ ਹੋਰ ਪੁੱਛਿਆ, “ਕੋਈ ਹੋਰ ਮਨੁੱਖ ਇੱਥੇ ਆਵੇਗਾ ਕਿ ਨਹੀਂ?”
ਅਤੇ ਯਾਹਵੇਹ ਨੇ ਕਿਹਾ, “ਹਾਂ, ਉਸਨੇ ਆਪਣੇ ਆਪ ਨੂੰ ਰਸਦ ਦੇ ਵਿਚਕਾਰ ਛੁਪਾ ਲਿਆ ਹੈ।”
23ਤਦ ਉਹ ਭੱਜ ਕੇ ਉਸ ਨੂੰ ਬਾਹਰ ਲੈ ਆਏ ਅਤੇ ਜਦੋਂ ਉਹ ਲੋਕਾਂ ਵਿੱਚ ਖੜ੍ਹਾ ਸੀ ਤਾਂ ਉਹ ਸਾਰਿਆਂ ਨਾਲੋਂ ਉੱਚਾ ਸੀ। 24ਸ਼ਮੂਏਲ ਨੇ ਸਾਰੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਉਸ ਮਨੁੱਖ ਨੂੰ ਵੇਖਦੇ ਹੋ ਜਿਸਨੂੰ ਯਾਹਵੇਹ ਨੇ ਚੁਣਿਆ ਹੈ? ਸਾਰੇ ਲੋਕਾਂ ਵਿੱਚ ਉਸ ਵਰਗਾ ਕੋਈ ਨਹੀਂ ਹੈ।”
ਤਦ ਲੋਕਾਂ ਨੇ ਰੌਲਾ ਪਾਇਆ, “ਪਾਤਸ਼ਾਹ ਜ਼ਿੰਦਾਬਾਦ!”
25ਸ਼ਮੂਏਲ ਨੇ ਲੋਕਾਂ ਨੂੰ ਰਾਜ ਦਾ ਵਰਣਨ ਕੀਤਾ। ਉਸਨੇ ਉਹਨਾਂ ਨੂੰ ਇੱਕ ਪੋਥੀ ਉੱਤੇ ਲਿਖ ਕੇ ਯਾਹਵੇਹ ਅੱਗੇ ਰੱਖ ਦਿੱਤਾ। ਤਦ ਸ਼ਮੂਏਲ ਨੇ ਲੋਕਾਂ ਨੂੰ ਵਿਦਾ ਕੀਤਾ ਕਿ ਹਰ ਕੋਈ ਆਪੋ-ਆਪਣੇ ਘਰ ਜਾਵੇ।
26ਸ਼ਾਊਲ ਵੀ ਗਿਬਆਹ ਵਿੱਚ ਆਪਣੇ ਘਰ ਗਿਆ ਅਤੇ ਉਸ ਦੇ ਨਾਲ ਉਹ ਸੂਰਬੀਰ ਵੀ ਸਨ ਜਿਨ੍ਹਾਂ ਦੇ ਦਿਲਾਂ ਨੂੰ ਪਰਮੇਸ਼ਵਰ ਨੇ ਉਭਰਾਇਆ ਸੀ। 27ਪਰ ਕਈਆਂ ਨੇ ਕਿਹਾ, “ਇਹ ਮਨੁੱਖ ਸਾਨੂੰ ਕਿਵੇਂ ਬਚਾ ਸਕਦਾ ਹੈ?” ਉਹਨਾਂ ਨੇ ਉਸਨੂੰ ਤੁੱਛ ਸਮਝਿਆ ਅਤੇ ਉਸਦੇ ਲਈ ਕੋਈ ਤੋਹਫ਼ਾ ਨਾ ਲਿਆਏ। ਪਰ ਸ਼ਾਊਲ ਨੇ ਸਾਰੀ ਗੱਲ ਨੂੰ ਸੁਣ ਕੇ ਅਣਸੁਣਿਆ ਕੀਤਾ ਅਤੇ ਚੁੱਪ ਰਿਹਾ।
Currently Selected:
1 ਸ਼ਮੂਏਲ 10: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.