2
1ਇਸ ਲਈ, ਤੁਸੀਂ ਆਪਣੇ ਆਪ ਵਿੱਚੋਂ ਸਾਰੀ ਈਰਖਾ ਅਤੇ ਸਾਰੀ ਮੱਕਾਰੀ, ਪਖੰਡ ਅਤੇ ਹਰ ਕਿਸਮ ਦੀ ਨਿੰਦਿਆ ਨੂੰ ਛੱਡ ਦਿਓ। 2ਨਵ-ਜੰਮੇ ਬੱਚਿਆਂ ਦੀ ਤਰ੍ਹਾਂ, ਸ਼ੁੱਧ ਆਤਮਿਕ ਦੁੱਧ ਦੀ ਪਿਆਸ ਰੱਖਿਆ ਕਰੋ, ਤਾਂ ਜੋ ਇਸ ਦੁਆਰਾ ਤੁਸੀਂ ਆਪਣੀ ਮੁਕਤੀ ਵਿੱਚ ਵੱਧਦੇ ਜਾ ਸਕੋ, 3ਹੁਣ ਜਦੋਂ ਤੁਸੀਂ ਸੁਆਦ ਚੱਖਿਆ ਅਤੇ ਵੇਖਿਆ ਹੈ ਕਿ ਪ੍ਰਭੂ ਭਲਾ ਹੈ। 4ਜਿਹੜਾ ਜਿਉਂਦਾ ਪੱਥਰ#2:4 ਜਿਉਂਦਾ ਪੱਥਰ ਮਸੀਹ ਮਨੁੱਖਾਂ ਦੁਆਰਾ ਰੱਦ ਦਿੱਤਾ ਗਿਆ ਪਰ ਪਰਮੇਸ਼ਵਰ ਦੁਆਰਾ ਚੁਣਿਆ ਹੋਇਆ ਅਤੇ ਉਸ ਲਈ ਕੀਮਤੀ ਹੈ।#2:4 ਜ਼ਬੂ 118:22 5ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗ, ਇੱਕ ਆਤਮਿਕ ਘਰ#2:5 ਜਾਂ ਇੱਕ ਆਤਮਾ ਦਾ ਮੰਦਰ ਬਣਦੇ ਜਾਂਦੇ ਹੋ, ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸ਼ੂ ਮਸੀਹ ਦੇ ਦੁਆਰਾ ਪਰਮੇਸ਼ਵਰ ਨੂੰ ਚੰਗੇ ਲੱਗਦੇ ਹਨ। 6ਪਵਿੱਤਰ ਸ਼ਾਸਤਰ ਇਹ ਆਖਦਾ ਹੈ:
“ਦੇਖੋ, ਮੈਂ ਸੀਯੋਨ#2:6 ਸੀਯੋਨ ਨੂੰ ਵਿਅਕਤੀਗਤ ਬਣਾਇਆ ਗਿਆ ਹੈ ਅਤੇ ਸ਼ਹਿਰ ਦੇ ਵਸਨੀਕਾਂ ਦਾ ਹਵਾਲਾ ਦੇਣ ਲਈ ਬਣਾਇਆ ਗਿਆ ਹੈ, ਜ਼ਬੂ 74:2; 97:8; ਯਿਰ 14:19; ਯਸ਼ਾ 51:16 ਵਿੱਚ ਇੱਕ ਪੱਥਰ ਰੱਖਦਾ ਹਾਂ,
ਇੱਕ ਚੁਣਿਆ ਅਤੇ ਕੀਮਤੀ ਖੂੰਜੇ ਦਾ ਪੱਥਰ,
ਅਤੇ ਜਿਹੜਾ ਵੀ ਉਸ ਉੱਤੇ ਭਰੋਸਾ ਰੱਖਦਾ ਹੈ
ਕਦੇ ਸ਼ਰਮਿੰਦਾ ਨਾ ਹੋਵੇਗਾ।”#2:6 ਯਸ਼ਾ 28:16
7ਹੁਣ ਤੁਹਾਡੇ ਵਿਚੋਂ ਜਿਹੜੇ ਵਿਸ਼ਵਾਸ ਕਰਦੇ ਹਨ, ਉਹਨਾਂ ਲਈ ਇਹ ਪੱਥਰ ਕੀਮਤੀ ਹੈ। ਪਰ ਜਿਹੜੇ ਵਿਸ਼ਵਾਸ ਨਹੀਂ ਕਰਦੇ,
“ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ,
ਉਹੀ ਖੂੰਜੇ ਦਾ ਪੱਥਰ ਬਣ ਗਿਆ ਹੈ,”#2:7 ਜ਼ਬੂ 118:22
8ਅਤੇ,
“ਇੱਕ ਪੱਥਰ ਜਿਸ ਕਾਰਨ ਲੋਕ ਠੋਕਰ ਖਾਣਗੇ
ਅਤੇ ਇੱਕ ਚੱਟਾਨ ਜਿਸ ਕਾਰਨ ਉਹ ਡਿੱਗਣਗੇ।”#2:8 ਯਸ਼ਾ 8:14
ਉਹ ਠੋਕਰ ਖਾਣਗੇ ਕਿਉਂਕਿ ਉਹ ਬਚਨ ਦੀ ਅਣ-ਆਗਿਆਕਾਰੀ ਕਰਦੇ ਹਨ, ਜਿਸ ਦੇ ਲਈ ਉਹ ਠਹਿਰਾਏ ਵੀ ਗਏ ਸਨ।
9ਪਰ ਤੁਸੀਂ ਇੱਕ ਚੁਣੇ ਹੋਏ ਲੋਕ, ਜਾਜਕਾਂ ਦੀ ਸ਼ਾਹੀ ਮੰਡਲੀ, ਇੱਕ ਪਵਿੱਤਰ ਕੌਮ, ਪਰਮੇਸ਼ਵਰ ਦੀ ਖਾਸ ਪਰਜਾ ਹੋ, ਤਾਂ ਜੋ ਤੁਸੀਂ ਪਰਮੇਸ਼ਵਰ ਦੀ ਉਸਤਤ ਦਾ ਐਲਾਨ ਕਰ ਸਕੋਂ ਜਿਸ ਨੇ ਤੁਹਾਨੂੰ ਹਨੇਰੇ ਤੋਂ ਬਾਹਰ ਉਸ ਦੇ ਸ਼ਾਨਦਾਰ ਚਾਨਣ ਵਿੱਚ ਬੁਲਾਇਆ ਹੈ। 10ਪਹਿਲਾਂ ਤਾਂ ਤੁਸੀਂ ਪਰਜਾ ਹੀ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ਵਰ ਦੀ ਪਰਜਾ ਬਣ ਗਏ ਹੋ; ਇੱਕ ਵਾਰ ਤੁਹਾਡੇ ਉੱਤੇ ਤਰਸ ਨਹੀਂ ਕੀਤਾ ਗਿਆ ਸੀ ਪਰ ਹੁਣ ਤੁਹਾਡੇ ਉੱਤੇ ਦਯਾ ਕੀਤੀ ਗਈ ਹੈ।
ਇੱਕ ਪਰਾਏ ਸਮਾਜ ਵਿੱਚ ਧਾਰਮਿਕਤਾ ਦੀ ਜ਼ਿੰਦਗੀ ਜੀਓ
11ਹੇ ਪਿਆਰੇ ਮਿੱਤਰੋ, ਮੈਂ ਤੁਹਾਨੂੰ ਪਰਦੇਸੀ ਅਤੇ ਮੁਸਾਫ਼ਰ ਹੋਣ ਦੇ ਨਾਤੇ ਉਨ੍ਹਾਂ ਪਾਪੀ ਇੱਛਾਵਾਂ ਤੋਂ ਦੂਰ ਰਹਿਣ ਦੀ ਬੇਨਤੀ ਕਰਦਾ ਹਾਂ, ਜਿਹੜੀਆਂ ਤੁਹਾਡੇ ਪ੍ਰਾਣਾਂ ਦੇ ਵਿਰੁੱਧ ਲੜਦੀਆਂ ਹਨ। 12ਪਰਾਈਆਂ ਕੌਮਾਂ ਵਿੱਚ ਅਜਿਹੀ ਚੰਗੀ ਜ਼ਿੰਦਗੀ ਜੀਓ, ਹਾਲਾਂਕਿ ਉਹ ਤੁਹਾਡੇ ਉੱਤੇ ਗਲਤ ਕੰਮ ਕਰਨ ਦੇ ਇਲਜ਼ਾਮ ਲਾਉਂਦੇ ਹਨ, ਉਹ ਤੁਹਾਡੇ ਚੰਗੇ ਕੰਮਾਂ ਦੇ ਕਾਰਨ ਪਰਮੇਸ਼ਵਰ ਦੀ ਉਸਤਤ ਕਰਨ ਜਦੋਂ ਉਹ ਸੰਸਾਰ ਦਾ ਨਿਆਂ ਕਰਨ ਲਈ ਆਵੇਗਾ।
13ਆਪਣੇ ਆਪ ਨੂੰ ਹਰ ਮਨੁੱਖੀ ਅਧਿਕਾਰ ਦੇ ਅਧੀਨ ਪ੍ਰਭੂ ਦੀ ਆਗਿਆ ਲਈ ਸਮਰਪਿਤ ਕਰੋ: ਭਾਵੇਂ ਪਾਤਸ਼ਾਹ, ਸਰਵ ਉੱਚ ਅਧਿਕਾਰੀ ਹੋਣ ਦੇ ਨਾਤੇ, 14ਜਾਂ ਰਾਜਪਾਲਾਂ ਨੂੰ, ਜਿਹੜੇ ਉਸ ਦੁਆਰਾ ਭੇਜੇ ਗਏ ਹਨ ਕਿ ਗ਼ਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਸਹੀ ਕੰਮ ਕਰਨ ਵਾਲਿਆਂ ਦੀ ਪ੍ਰਸ਼ੰਸਾ ਕਰਨ। 15ਕਿਉਂਕਿ ਪਰਮੇਸ਼ਵਰ ਦੀ ਇੱਛਾ ਹੈ ਕਿ ਚੰਗੇ ਕੰਮ ਕਰਨ ਦੁਆਰਾ ਤੁਸੀਂ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ। 16ਅਜ਼ਾਦ ਲੋਕਾਂ ਵਾਂਗ ਜੀਓ, ਪਰ ਆਪਣੀ ਸੁਤੰਤਰਤਾ ਨੂੰ ਬੁਰਾਈ ਢੱਕਣ ਵਜੋਂ ਨਾ ਵਰਤੋਂ; ਪਰਮੇਸ਼ਵਰ ਦੇ ਗੁਲਾਮ ਬਣ ਕੇ ਜੀਓ। 17ਸਾਰਿਆਂ ਨੂੰ ਸਹੀ ਸਤਿਕਾਰ ਦਿਓ, ਸਾਥੀ-ਵਿਸ਼ਵਾਸੀ ਨਾਲ ਪਿਆਰ ਕਰੋ, ਪਰਮੇਸ਼ਵਰ ਤੋਂ ਡਰੋ, ਪਾਤਸ਼ਾਹ ਦਾ ਸਨਮਾਨ ਕਰੋ।
18ਹੇ ਸੇਵਕੋਂ, ਪਰਮੇਸ਼ਵਰ ਦਾ ਭੈ ਰੱਖ ਕੇ ਆਪਣੇ ਮਾਲਕਾਂ ਦੇ ਅਧੀਨ ਹੋਵੋ, ਨਾ ਸਿਰਫ ਉਨ੍ਹਾਂ ਲੋਕਾਂ ਦੇ ਅਧੀਨ ਜੋ ਚੰਗੇ ਅਤੇ ਵਿਚਾਰਸ਼ੀਲ ਹਨ, ਪਰ ਉਨ੍ਹਾਂ ਦੇ ਵੀ ਜੋ ਕਠੋਰ ਅਤੇ ਸਖ਼ਤ ਸੁਭਾਅ ਵਾਲੇ ਹਨ। 19ਕਿਉਂਕਿ ਇਹ ਪ੍ਰਸ਼ੰਸਾਯੋਗ ਹੈ ਜੇ ਕੋਈ ਵਿਅਕਤੀ ਦਯਾ ਕਰਕੇ ਬੇਇਨਸਾਫ਼ੀ ਦੇ ਦੁੱਖ ਨੂੰ ਸਹਿ ਲੈਂਦਾ ਹੈ ਤਾਂ ਉਹ ਪਰਮੇਸ਼ਵਰ ਦੇ ਪ੍ਰਤੀ ਸੁਚੇਤ ਹਨ। 20ਪਰ ਜੇ ਤੁਸੀਂ ਗਲਤ ਕੰਮਾਂ ਦੇ ਕਾਰਨ ਕੁੱਟਮਾਰ ਖਾ ਕੇ ਧੀਰਜ ਕਰੋ ਤਾਂ ਇਸ ਦੇ ਵਿੱਚ ਤੁਹਾਡੀ ਕੀ ਵਡਿਆਈ ਹੈ? ਪਰ ਜੇ ਤੁਸੀਂ ਚੰਗੇ ਕੰਮ ਕਰਨ ਲਈ ਦੁੱਖ ਸਹਿਣ ਕਰਦੇ ਅਤੇ ਧੀਰਜ ਕਰੋ, ਤਾਂ ਇਹ ਪਰਮੇਸ਼ਵਰ ਅੱਗੇ ਪ੍ਰਸ਼ੰਸਾਯੋਗ ਹੈ। 21ਇਸ ਲਈ ਤੁਸੀਂ ਪਰਮੇਸ਼ਵਰ ਦੁਆਰਾ ਬੁਲਾਏ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ, ਤੁਹਾਡੇ ਲਈ ਇੱਕ ਨਮੂਨਾ ਛੱਡ ਗਿਆ, ਤਾਂ ਜੋ ਤੁਸੀਂ ਉਸ ਦੇ ਕਦਮਾਂ ਤੇ ਚੱਲੋ।
22“ਮਸੀਹ ਨੇ ਕੋਈ ਪਾਪ ਨਹੀਂ ਕੀਤਾ,
ਅਤੇ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਾ ਨਿੱਕਲੀ।”#2:22 ਯਸ਼ਾ 53:9
23ਜਦੋਂ ਉਨ੍ਹਾਂ ਨੇ ਉਸ ਦੀ ਬੇਇੱਜ਼ਤੀ ਕੀਤੀ, ਤਾਂ ਉਸ ਨੇ ਬਦਲਾ ਨਹੀਂ ਲਿਆ; ਦੁੱਖ ਝੱਲਦੇ ਹੋਏ ਵੀ ਉਸ ਨੇ ਕੋਈ ਸ਼ਬਦ ਨਹੀਂ ਬੋਲਿਆ। ਇਸ ਦੀ ਬਜਾਏ, ਉਸ ਨੇ ਆਪਣੇ ਆਪ ਨੂੰ ਪਰਮੇਸ਼ਵਰ ਨੂੰ ਸੌਂਪ ਦਿੱਤਾ ਜੋ ਨਿਰਪੱਖਤਾ ਨਾਲ ਨਿਆਂ ਕਰਦਾ ਹੈ। 24“ਉਸ ਨੇ ਆਪ ਹੀ ਸਾਡੇ ਪਾਪਾਂ ਨੂੰ ਆਪਣੇ ਸਰੀਰ ਉੱਤੇ ਲੈ ਕੇ ਸਲੀਬ ਤੇ ਚੁੱਕ ਲਏ, ਤਾਂ ਜੋ ਅਸੀਂ ਆਪਣੇ ਪਾਪਾਂ ਲਈ ਮਰ ਕੇ ਧਾਰਮਿਕਤਾ ਲਈ ਜੀ ਸਕੀਏ। ਉਸ ਦੇ ਜ਼ਖਮਾਂ ਨਾਲ ਤੁਸੀਂ ਚੰਗੇ ਕੀਤੇ ਗਏ ਹੋ।”#2:24 ਯਸ਼ਾ 53:5,12 25ਕਿਉਂਕਿ “ਤੁਸੀਂ ਭੇਡਾਂ ਵਾਂਗ ਭਟਕਦੇ ਫਿਰਦੇ ਸੀ,” ਪਰ ਹੁਣ ਤੁਸੀਂ ਆਪਣੀ ਜਾਨ ਦੇ ਚਰਵਾਹੇ ਅਤੇ ਨਿਗਾਹਬਾਨ ਕੋਲ ਵਾਪਸ ਆ ਗਏ ਹੋ।#2:25 ਯਸ਼ਾ 53:6; ਹਿਜ਼ 34:5-6