Bible App logo
Search Icon

1 ਰਾਜਿਆਂ 9

9
ਯਾਹਵੇਹ ਸ਼ਲੋਮੋਨ ਨੂੰ ਪ੍ਰਗਟ ਹੁੰਦਾ ਹੈ
1ਜਦੋਂ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਅਤੇ ਸ਼ਾਹੀ ਮਹਿਲ ਨੂੰ ਬਣਾਉਣ ਦਾ ਕੰਮ ਪੂਰਾ ਕਰ ਲਿਆ ਸੀ, ਅਤੇ ਉਹ ਸਭ ਕੁਝ ਪ੍ਰਾਪਤ ਕਰ ਚੁੱਕਾ ਜੋ ਉਹ ਕਰਨਾ ਚਾਹੁੰਦਾ ਸੀ, 2ਯਾਹਵੇਹ ਨੇ ਸ਼ਲੋਮੋਨ ਨੂੰ ਦੂਸਰੀ ਵਾਰ ਦਰਸ਼ਨ ਦਿੱਤਾ, ਜਿਵੇਂ ਕਿ ਉਸ ਨੇ ਉਹ ਨੂੰ ਗਿਬਓਨ ਵਿੱਚ ਦਰਸ਼ਨ ਦਿੱਤਾ ਸੀ। 3ਯਾਹਵੇਹ ਨੇ ਉਸ ਨੂੰ ਕਿਹਾ:
“ਮੈਂ ਉਹ ਪ੍ਰਾਰਥਨਾ ਅਤੇ ਬੇਨਤੀ ਸੁਣ ਲਈ ਹੈ ਜੋ ਤੂੰ ਮੇਰੇ ਅੱਗੇ ਕੀਤੀ ਹੈ; ਮੈਂ ਇਸ ਭਵਨ ਨੂੰ, ਜੋ ਤੂੰ ਬਣਾਇਆ ਹੈ, ਪਵਿੱਤਰ ਕੀਤਾ ਅਤੇ ਮੈਂ ਆਪਣਾ ਨਾਮ ਸਦਾ ਤੱਕ ਇੱਥੇ ਉੱਤੇ ਰੱਖਾਂਗਾ। ਮੇਰੀਆਂ ਅੱਖਾਂ ਅਤੇ ਮੇਰਾ ਦਿਲ ਹਮੇਸ਼ਾ ਉੱਥੇ ਰਹਿਣਗੇ।
4“ਜੇਕਰ ਤੂੰ ਮੇਰੇ ਅੱਗੇ ਦਿਲ ਦੀ ਖਰਿਆਈ ਅਤੇ ਵਫ਼ਾਦਾਰੀ ਨਾਲ ਚੱਲੇ ਜਿਵੇਂ ਤੇਰੇ ਪਿਤਾ ਦਾਵੀਦ ਨੇ ਕੀਤਾ ਸੀ ਅਤੇ ਮੇਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਨਾ ਕਰੇਂਗਾ, 5ਮੈਂ ਤੇਰੇ ਸ਼ਾਹੀ ਸਿੰਘਾਸਣ ਨੂੰ ਇਸਰਾਏਲ ਉੱਤੇ ਸਦਾ ਲਈ ਕਾਇਮ ਰੱਖਾਂਗਾ। ਜਿਵੇਂ ਮੈਂ ਤੇਰੇ ਪਿਤਾ ਦਾਵੀਦ ਨਾਲ ਇਹ ਆਖ ਕੇ ਬਚਨ ਕੀਤਾ ਸੀ, ‘ਕਿ ਤੇਰੇ ਲਈ ਇਸਰਾਏਲ ਦੀ ਰਾਜ ਗੱਦੀ ਵਿਖੇ ਮਨੁੱਖ ਦੀ ਥੁੜ ਕਦੇ ਨਾ ਹੋਵੇਗੀ।’
6“ਪਰ ਜੇ ਤੁਸੀਂ ਜਾਂ ਤੁਹਾਡੀ ਸੰਤਾਨ ਮੇਰੇ ਤੋਂ ਮੂੰਹ ਮੋੜ ਲਵੇ ਅਤੇ ਉਹ ਹੁਕਮ ਅਤੇ ਬਿਧੀਆਂ ਜੋ ਮੈਂ ਤੁਹਾਨੂੰ ਦਿੱਤੀਆਂ ਹਨ ਨਾ ਮੰਨੋ ਸਗੋਂ ਹੋਰ ਦੇਵਤਿਆਂ ਦੀ ਪੂਜਾ ਕਰੋ ਅਤੇ ਉਹਨਾਂ ਦੀ ਉਪਾਸਨਾ ਕਰੋ, 7ਤਾਂ ਮੈਂ ਇਸਰਾਏਲ ਨੂੰ ਉਸ ਧਰਤੀ ਤੋਂ ਛੇਕ ਦਿਆਂਗਾ ਜੋ ਮੈਂ ਉਹਨਾਂ ਨੂੰ ਦਿੱਤੀ ਹੈ ਅਤੇ ਇਸ ਭਵਨ ਨੂੰ ਰੱਦ ਕਰ ਦਿਆਂਗਾ ਜੋ ਮੈਂ ਆਪਣੇ ਨਾਮ ਲਈ ਪਵਿੱਤਰ ਕੀਤਾ ਹੈ। ਇਸਰਾਏਲ ਫਿਰ ਸਾਰੇ ਲੋਕਾਂ ਵਿੱਚ ਇੱਕ ਉਪਦੇਸ਼ ਅਤੇ ਮਖੌਲ ਦਾ ਵਿਸ਼ਾ ਬਣ ਜਾਵੇਗਾ। 8ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ ਹੋਵੇਗਾ ਅਤੇ ਧਿੱਤਕਾਰ ਦੇਵੇਗਾ ਅਤੇ ਉਹ ਆਖਣਗੇ, ‘ਯਾਹਵੇਹ ਨੇ ਇਸ ਧਰਤੀ ਨਾਲ ਅਤੇ ਇਸ ਭਵਨ ਨਾਲ ਅਜਿਹਾ ਕਿਉਂ ਕੀਤਾ?’ 9ਤਾਂ ਲੋਕ ਜਵਾਬ ਦੇਣਗੇ, ‘ਕਿਉਂਕਿ ਉਹਨਾਂ ਨੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ, ਜਿਹੜਾ ਉਹਨਾਂ ਦੇ ਪਿਉ-ਦਾਦਿਆਂ ਨੂੰ ਮਿਸਰ ਦੇਸ਼ ਤੋਂ ਬਾਹਰ ਕੱਢ ਲਿਆਇਆ, ਅਤੇ ਉਹ ਓਪਰੇ ਦੇਵਤਿਆਂ ਦੇ ਮਗਰ ਲੱਗ ਗਏ ਅਤੇ ਉਹਨਾਂ ਦੀ ਉਪਾਸਨਾ ਅਤੇ ਸੇਵਾ ਕੀਤੀ ਇਸ ਲਈ ਯਾਹਵੇਹ ਉਹਨਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ।’ ”
ਸ਼ਲੋਮੋਨ ਦੇ ਹੋਰ ਕੰਮ
10ਵੀਹ ਸਾਲਾਂ ਦੇ ਅੰਤ ਵਿੱਚ, ਜਿਸ ਦੌਰਾਨ ਸ਼ਲੋਮੋਨ ਨੇ ਇਹ ਦੋਵੇਂ ਥਾਂ ਅਰਥਾਤ ਯਾਹਵੇਹ ਦਾ ਭਵਨ ਪਾਤਸ਼ਾਹ ਦਾ ਮਹਿਲ ਬਣਾਇਆ, 11ਰਾਜਾ ਸ਼ਲੋਮੋਨ ਨੇ ਗਲੀਲ ਵਿੱਚ ਵੀਹ ਕਸਬੇ ਹੀਰਾਮ ਦੇ ਰਾਜੇ ਨੂੰ ਦਿੱਤੇ। ਕਿਉਂਕਿ ਜੋ ਸੂਰ ਦੇ ਰਾਜਾ ਹੀਰਾਮ ਨੇ ਉਸ ਨੂੰ ਦਿਆਰ, ਚੀਲ ਅਤੇ ਸੋਨਾ ਦਿੱਤਾ ਸੀ ਜੋ ਉਹ ਚਾਹੁੰਦਾ ਸੀ। 12ਪਰ ਜਦੋਂ ਹੀਰਾਮ ਸੂਰ ਤੋਂ ਉਹਨਾਂ ਨਗਰਾਂ ਨੂੰ ਵੇਖਣ ਲਈ ਗਿਆ ਜਿਹੜੇ ਸ਼ਲੋਮੋਨ ਨੇ ਉਸ ਨੂੰ ਦਿੱਤੇ ਸਨ ਤਾਂ ਉਹ ਉਹਨਾਂ ਤੋਂ ਪ੍ਰਸੰਨ ਨਾ ਹੋਇਆ। 13“ਤਾਂ ਉਸਨੇ ਪੁੱਛਿਆ, ਹੇ ਮੇਰੇ ਭਰਾ, ਤੂੰ ਮੈਨੂੰ ਇਹ ਕਿਹੋ ਜਿਹੇ ਕਸਬੇ ਦਿੱਤੇ ਹਨ?” ਅਤੇ ਉਸਨੇ ਉਹਨਾਂ ਨੂੰ ਕਾਬੁਲ#9:13 ਕਾਬੁਲ ਅਰਥਾਤ: ਨਿਕੰਮਾ ਦੀ ਧਰਤੀ ਕਿਹਾ, ਇਹ ਨਾਮ ਉਹਨਾਂ ਦਾ ਅੱਜ ਤੱਕ ਹੈ। 14ਹੁਣ ਹੀਰਾਮ ਨੇ ਰਾਜੇ ਨੂੰ 120 ਤੋੜੇ#9:14 ਲਗਭਗ ਚਾਰ ਹਜ਼ਾਰ ਕਿਲੋ ਸੋਨਾ ਸੋਨਾ ਭੇਜਿਆ ਸੀ।
15ਇੱਥੇ ਯਾਹਵੇਹ ਦੇ ਮੰਦਰ, ਆਪਣੇ ਮਹਿਲ, ਛੱਤਾਂ, ਯੇਰੂਸ਼ਲੇਮ ਦੀ ਕੰਧ ਅਤੇ ਹਾਜ਼ੋਰ, ਮਗਿੱਦੋ ਅਤੇ ਗੇਜ਼ੇਰ ਨੂੰ ਬਣਾਉਣ ਲਈ ਜਿਨ੍ਹਾਂ ਨੂੰ ਸ਼ਲੋਮੋਨ ਨੇ ਜ਼ਬਰਦਸਤੀ ਮਜ਼ਦੂਰੀ ਤੇ ਲਾਇਆ ਸੀ। 16ਮਿਸਰ ਦੇ ਰਾਜੇ ਫ਼ਿਰਾਊਨ ਨੇ ਗੇਜ਼ੇਰ ਉੱਤੇ ਹਮਲਾ ਕਰ ਕੇ ਉਸ ਉੱਤੇ ਕਬਜ਼ਾ ਕਰ ਲਿਆ ਸੀ। ਉਸ ਨੇ ਇਸ ਨੂੰ ਅੱਗ ਲਾ ਦਿੱਤੀ ਸੀ ਅਤੇ ਉਹਨਾਂ ਕਨਾਨੀਆਂ ਨੂੰ ਜੋ ਸ਼ਹਿਰ ਵਿੱਚ ਵੱਸਦੇ ਸਨ ਵੱਢ ਸੁੱਟਿਆ ਫੇਰ ਆਪਣੀ ਧੀ ਨੂੰ ਜਿਹੜੀ ਸ਼ਲੋਮੋਨ ਦੀ ਰਾਣੀ ਸੀ ਇਹ ਦਾਜ ਵਿੱਚ ਦੇ ਦਿੱਤਾ। 17ਅਤੇ ਸ਼ਲੋਮੋਨ ਨੇ ਗੇਜ਼ੇਰ ਨੂੰ ਦੁਬਾਰਾ ਬਣਾਇਆ। ਉਸਨੇ ਹੇਠਲੇ ਬੈਥ-ਹੋਰੋਨ ਨੂੰ ਵੀ ਬਣਾਇਆ, ਅਰਥਾਤ 18ਬਆਲਾਥ, ਤਦਮੋਰ, ਜੋ ਉਸ ਦੇਸ਼ ਦੀ ਉਜਾੜ ਵਿੱਚ ਸਨ, 19ਅਤੇ ਆਪਣੇ ਸਾਰੇ ਭੰਡਾਰ ਦੇ ਸ਼ਹਿਰ ਅਤੇ ਕਸਬੇ ਆਪਣੇ ਰਥਾਂ ਅਤੇ ਘੋੜਿਆਂ ਲਈ ਬਣਾਏ, ਜੋ ਕੁਝ ਉਹ ਯੇਰੂਸ਼ਲੇਮ ਵਿੱਚ ਬਣਾਉਣਾ ਚਾਹੁੰਦਾ ਸੀ, ਲਬਾਨੋਨ ਵਿੱਚ ਅਤੇ ਸਾਰੇ ਇਲਾਕੇ ਵਿੱਚ ਉਸਨੇ ਰਾਜ ਕੀਤਾ।
20ਅਮੋਰੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਅਜੇ ਵੀ ਲੋਕ ਬਾਕੀ ਸਨ (ਇਹ ਲੋਕ ਇਸਰਾਏਲੀ ਨਹੀਂ ਸਨ)। 21ਸ਼ਲੋਮੋਨ ਨੇ ਦੇਸ਼ ਵਿੱਚ ਰਹਿ ਗਈਆਂ ਇਨ੍ਹਾਂ ਸਾਰੀਆਂ ਕੌਮਾਂ ਦੇ ਉੱਤਰਾਧਿਕਾਰੀਆਂ ਨੂੰ, ਜਿਨ੍ਹਾਂ ਨੂੰ ਇਸਰਾਏਲੀ ਨਾਸ਼ ਨਹੀਂ ਕਰ ਸਕੇ ਸਨ, ਉਹਨਾਂ ਨੂੰ ਗੁਲਾਮ ਬਣਾ ਕੇ ਮਜ਼ਦੂਰੀ ਕਰਨ ਲਈ ਭਰਤੀ ਕੀਤਾ, ਜਿਵੇਂ ਅੱਜ ਤੱਕ ਹੈ। 22ਪਰ ਸ਼ਲੋਮੋਨ ਨੇ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਵੀ ਗੁਲਾਮ ਨਹੀਂ ਬਣਾਇਆ। ਉਹ ਉਸ ਦੇ ਯੋਧੇ ਅਤੇ ਉਸ ਦੇ ਟਹਿਲੂਏ ਦੇ ਸਰਦਾਰ ਤੇ ਉਸ ਦੇ ਟਹਿਲੂਏ ਤੇ ਉਸ ਦੇ ਰਥਾਂ ਦੇ ਸਵਾਰਾਂ ਦੇ ਸਰਦਾਰ ਸਨ। 23ਉਹ ਸਾਢੇ ਪੰਜ ਸੋ ਦੇ ਪ੍ਰਮੁੱਖ ਸਰਦਾਰ ਸਨ ਜੋ ਸ਼ਲੋਮੋਨ ਦੇ ਕੰਮ ਉੱਤੇ ਸਨ ਨਾਲੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕੰਮ ਕਰਦੇ ਸਨ।
24ਜਦੋਂ ਫ਼ਿਰਾਊਨ ਦੀ ਧੀ ਦਾਵੀਦ ਦੇ ਸ਼ਹਿਰ ਤੋਂ ਉਸ ਮਹਿਲ ਵਿੱਚ ਆਈ ਜੋ ਸ਼ਲੋਮੋਨ ਨੇ ਉਸ ਲਈ ਬਣਾਇਆ ਸੀ, ਉਸ ਨੇ ਛੱਤਾਂ ਬਣਾਇਆ।
25ਸਾਲ ਵਿੱਚ ਤਿੰਨ ਵਾਰ ਸ਼ਲੋਮੋਨ ਹੋਮ ਤੇ ਸੁੱਖ-ਸਾਂਦ ਦੀਆਂ ਬਲੀਆਂ ਉਸ ਜਗਵੇਦੀ ਉੱਤੇ ਜਿਹੜੀ ਉਸ ਨੇ ਯਾਹਵੇਹ ਲਈ ਬਣਾਈ ਚੜ੍ਹਾਉਂਦਾ ਹੁੰਦਾ ਸੀ ਅਤੇ ਉਹ ਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਾਹਵੇਹ ਦੇ ਅੱਗੇ ਸੀ ਧੂਪ ਧੁਖਾਉਂਦਾ ਹੁੰਦਾ ਸੀ। ਸੋ ਉਸ ਨੇ ਭਵਨ ਨੂੰ ਸੰਪੂਰਨ ਕੀਤਾ।
26ਸ਼ਲੋਮੋਨ ਪਾਤਸ਼ਾਹ ਨੇ ਏਸਯੋਨ ਗੇਬਰ ਵਿੱਚ ਜੋ ਲਾਲ ਸਾਗਰ ਦੇ ਕੰਢੇ ਅਦੋਮ ਵਿੱਚ ਏਲੋਥ ਦੇ ਨੇੜੇ ਹੈ, ਬੇੜੇ ਬਣਵਾਏ 27ਅਤੇ ਹੀਰਾਮ ਨੇ ਬੇੜੇ ਵਿੱਚ ਆਪਣੇ ਆਦਮੀ ਅਤੇ ਉਨ੍ਹਾਂ ਮਲਾਹਾਂ ਨੂੰ ਜੋ ਸਮੁੰਦਰ ਤੋਂ ਵਾਕਫ਼ ਸਨ ਸ਼ਲੋਮੋਨ ਦੇ ਮਨੁੱਖਾਂ ਨਾਲ ਘੱਲੇ। 28ਉਹ ਓਫੀਰ ਵਿੱਚ ਆਏ ਅਤੇ ਚੌਦਾਂ ਹਜ਼ਾਰ ਕਿੱਲੋ ਸੋਨਾ ਲੈ ਕੇ ਸ਼ਲੋਮੋਨ ਪਾਤਸ਼ਾਹ ਕੋਲ ਲਿਆਏ।

Currently Selected:

1 ਰਾਜਿਆਂ 9: PCB

Highlight

Copy

Compare

Share

None

Want to have your highlights saved across all your devices? Sign up or sign in