ਰੋਮ 16:25-27
ਰੋਮ 16:25-27 CL-NA
ਹੁਣ ਪਰਮੇਸ਼ਰ ਤੁਹਾਨੂੰ ਮੇਰੇ ਸ਼ੁਭ ਸਮਾਚਾਰ ਅਤੇ ਯਿਸੂ ਮਸੀਹ ਦੇ ਸੰਦੇਸ਼ ਅਨੁਸਾਰ ਮਜ਼ਬੂਤ ਰੱਖਣ ਦੇ ਯੋਗ ਹਨ, ਉਸ ਭੇਤ ਦੇ ਪ੍ਰਗਟ ਕੀਤੇ ਜਾਣ ਦੇ ਅਨੁਸਾਰ ਜਿਹੜਾ ਸਦੀਆਂ ਤੋਂ ਗੁਪਤ ਰੱਖਿਆ ਗਿਆ ਸੀ ਪਰ ਹੁਣ ਖੋਲ੍ਹਿਆ ਜਾ ਚੁੱਕਾ ਹੈ ਅਤੇ ਨਬੀਆਂ ਦੀਆਂ ਲਿਖਤਾਂ ਦੁਆਰਾ, ਪਰਮੇਸ਼ਰ ਦੇ ਹੁਕਮ ਅਨੁਸਾਰ ਸਾਰੀਆਂ ਕੌਮਾਂ ਉੱਤੇ ਪ੍ਰਗਟ ਕੀਤਾ ਗਿਆ ਹੈ ਤਾਂ ਜੋ ਸਾਰੇ ਉਹਨਾਂ ਵਿੱਚ ਵਿਸ਼ਵਾਸ ਕਰਨ ਅਤੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਨ । ਉਸ ਇੱਕੋ ਪਰਮੇਸ਼ਰ ਦੀ ਜਿਹੜੇ ਸਾਰੀਆਂ ਚੀਜ਼ਾਂ ਦਾ ਗਿਆਨ ਰੱਖਦੇ ਹਨ, ਯਿਸੂ ਮਸੀਹ ਦੇ ਦੁਆਰਾ ਅਨੰਤਕਾਲ ਤੱਕ ਵਡਿਆਈ ਹੁੰਦੀ ਰਹੇ । ਆਮੀਨ !