ਫ਼ਿਲਿੱਪੈ 2
2
ਮਸੀਹ ਦੀ ਨਿਮਰਤਾ
1ਇਸ ਲਈ ਜੇਕਰ ਤੁਹਾਨੂੰ ਮਸੀਹ ਵਿੱਚ ਕੁਝ ਉਤਸ਼ਾਹ ਅਤੇ ਉਹਨਾਂ ਦੇ ਪਿਆਰ ਤੋਂ ਕੁਝ ਦਿਲਾਸਾ ਮਿਲਦਾ ਹੈ, ਜੇਕਰ ਆਤਮਾ ਦੀ ਸਾਂਝ, ਜੇਕਰ ਪਿਆਰ ਅਤੇ ਦਇਆ ਹੈ 2ਤਾਂ ਫਿਰ ਮੇਰਾ ਅਨੰਦ ਭਰਪੂਰ ਕਰੋ ਅਤੇ ਇੱਕ ਮਨ ਹੋ ਕੇ ਆਪਸ ਵਿੱਚ ਇੱਕੋ ਜਿਹਾ ਪਿਆਰ ਰੱਖੋ, ਆਪਸ ਵਿੱਚ ਏਕਤਾ ਅਤੇ ਇੱਕ ਉਦੇਸ਼ ਰੱਖੋ । 3ਸੁਆਰਥ ਅਤੇ ਝੂਠੇ ਘਮੰਡ ਨਾਲ ਕੁਝ ਨਾ ਕਰੋ ਸਗੋਂ ਨਿਮਰਤਾ ਨਾਲ ਦੂਜਿਆਂ ਨੂੰ ਆਪਣੇ ਤੋਂ ਉੱਤਮ ਸਮਝੋ । 4ਤੁਸੀਂ ਕੇਵਲ ਆਪਣਾ ਹੀ ਭਲਾ ਨਾ ਦੇਖੋ ਸਗੋਂ ਦੂਜਿਆਂ ਦੇ ਭਲੇ ਦਾ ਵੀ ਧਿਆਨ ਰੱਖੋ । 5ਆਪਣੇ ਅੰਦਰ ਮਸੀਹ ਯਿਸੂ ਵਰਗਾ ਸੁਭਾਅ ਰੱਖੋ,
6“ਉਹ ਆਦਿ ਤੋਂ ਹੀ ਪਰਮੇਸ਼ਰ ਦਾ ਸਰੂਪ ਸਨ,
ਪਰ ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ
ਪਰਮੇਸ਼ਰ ਦੇ ਬਰਾਬਰ ਹੋਣਾ ਨਾ ਸਮਝਿਆ
7ਸਗੋਂ ਉਹਨਾਂ ਨੇ ਆਪਣੇ ਆਪ ਨੂੰ ਖ਼ਾਲੀ ਕਰ ਕੇ,
ਇੱਕ ਸੇਵਕ ਦਾ ਰੂਪ ਧਾਰ ਲਿਆ ਅਤੇ ਮਨੁੱਖ ਬਣ ਕੇ ਪ੍ਰਗਟ ਹੋਏ ।
8ਉਹਨਾਂ ਨੇ ਮਨੁੱਖੀ ਸਰੂਪ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਮੌਤ ਤੱਕ ਨਿਮਰ ਕੀਤਾ ਅਤੇ ਇੱਥੋਂ ਤੱਕ ਕਿ ਸਲੀਬੀ ਮੌਤ ਤੱਕ ਆਗਿਆਕਾਰ ਰਹੇ ।
9ਇਸੇ ਲਈ ਪਰਮੇਸ਼ਰ ਨੇ ਉਹਨਾਂ ਨੂੰ ਉੱਚਾ ਕੀਤਾ
ਅਤੇ ਉਹਨਾਂ ਨੂੰ ਉਹ ਨਾਮ ਦਿੱਤਾ ਜਿਹੜਾ ਸਾਰੇ ਨਾਵਾਂ ਤੋਂ ਉੱਚਾ ਹੈ
10 #
ਯਸਾ 45:23
ਤਾਂ ਜੋ ਯਿਸੂ ਦੇ ਨਾਮ ਵਿੱਚ ਸਭ ਗੋਡੇ ਭਾਰ ਝੁਕਣ, ਭਾਂਵੇ ਉਹ ਅਸਮਾਨ ਵਿੱਚ ਜਾਂ ਜ਼ਮੀਨ ਉੱਤੇ ਜਾਂ ਜ਼ਮੀਨ ਦੇ ਥੱਲੇ ਹੋਣ,
11ਅਤੇ ਹਰ ਮਨੁੱਖ ਪਿਤਾ ਪਰਮੇਸ਼ਰ ਦੀ ਮਹਿਮਾ ਦੇ ਲਈ ਆਪਣੀ ਜੀਭ ਨਾਲ ਇਕਰਾਰ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹਨ ।”
ਸੰਸਾਰ ਵਿੱਚ ਚਾਨਣ ਵਾਂਗ ਚਮਕਣਾ
12ਇਸ ਲਈ ਭਰਾਵੋ ਅਤੇ ਭੈਣੋ, ਜਿਸ ਤਰ੍ਹਾਂ ਮੇਰੇ ਨਾਲ ਰਹਿੰਦੇ ਹੋਏ ਤੁਸੀਂ ਹਮੇਸ਼ਾ ਮੇਰੇ ਆਗਿਆਕਾਰੀ ਰਹੇ ਹੋ, ਉਸੇ ਤਰ੍ਹਾਂ ਹੁਣ ਮੇਰੇ ਤੋਂ ਦੂਰ ਰਹਿੰਦੇ ਹੋਏ ਉਸ ਤੋਂ ਵੀ ਜ਼ਿਆਦਾ ਆਗਿਆਕਾਰੀ ਰਹੋ, ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੀ ਪੂਰਤੀ ਦੇ ਲਈ ਕੋਸ਼ਿਸ਼ ਕਰਦੇ ਰਹੋ । 13ਕਿਉਂਕਿ ਪਰਮੇਸ਼ਰ ਆਪ ਤੁਹਾਡੇ ਵਿੱਚ ਕੰਮ ਕਰਦੇ ਹਨ ਕਿ ਉਹ ਤੁਹਾਡੇ ਵਿੱਚ ਆਪਣੇ ਨੇਕ ਇਰਾਦੇ ਦੀ ਪੂਰਤੀ ਦੇ ਲਈ ਇੱਛਾ ਪੈਦਾ ਕਰਨ ਅਤੇ ਤੁਹਾਨੂੰ ਯੋਗ ਬਣਾਉਣ ।
14ਹਰ ਕੰਮ ਬਿਨਾਂ ਬੁੜਬੜਾਏ ਅਤੇ ਬਿਨਾਂ ਬਹਿਸ ਦੇ ਕਰੋ 15#ਵਿਵ 32:5ਤਾਂ ਜੋ ਤੁਸੀਂ ਨਿਰਦੋਸ਼ ਅਤੇ ਸ਼ੁੱਧ ਬਣੋ ਇਸ ਤਰ੍ਹਾਂ ਤੁਸੀਂ ਇਸ ਵਿਗੜੀ ਅਤੇ ਕੁਰਾਹੇ ਪਈ ਹੋਈ ਪੀੜ੍ਹੀ ਵਿੱਚ ਪਰਮੇਸ਼ਰ ਦੀ ਨਿਰਦੋਸ਼ ਸੰਤਾਨ ਹੋਵੋਗੇ । ਫਿਰ ਤੁਸੀਂ ਚਾਨਣ ਦੀ ਤਰ੍ਹਾਂ ਸੰਸਾਰ ਵਿੱਚ ਚਮਕੋਗੇ 16ਅਤੇ ਉਸ ਨੂੰ ਜੀਵਨ ਦਾ ਸੰਦੇਸ਼ ਦੇਵੋਗੇ । ਤਦ ਮੈਂ ਮਸੀਹ ਦੇ ਦਿਨ ਤੁਹਾਡੇ ਉੱਤੇ ਮਾਣ ਕਰ ਸਕਾਂਗਾ ਕਿ ਮੇਰੀ ਦੌੜ ਅਤੇ ਮਿਹਨਤ ਵਿਅਰਥ ਨਹੀਂ ਗਈ ।
17ਹੋ ਸਕਦਾ ਹੈ ਕਿ ਮੇਰਾ ਖ਼ੂਨ ਭੇਟ ਦੀ ਤਰ੍ਹਾਂ ਤੁਹਾਡੇ ਵਿਸ਼ਵਾਸ ਦੇ ਬਲੀਦਾਨ ਦੇ ਲਈ ਵਹਾਇਆ ਜਾਵੇ । ਤਦ ਮੇਰੇ ਲਈ ਇਸ ਤੋਂ ਵੱਡੀ ਅਨੰਦ ਵਾਲੀ ਕੋਈ ਗੱਲ ਨਹੀਂ ਹੋਵੇਗੀ । ਮੈਂ ਖ਼ੁਸ਼ ਹਾਂ ਅਤੇ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਅਨੰਦ ਕਰਦਾ ਹਾਂ । 18ਇਸੇ ਤਰ੍ਹਾਂ ਤੁਸੀਂ ਵੀ ਖ਼ੁਸ਼ ਹੋਵੋ ਅਤੇ ਮੇਰੇ ਨਾਲ ਮਿਲ ਕੇ ਅਨੰਦ ਕਰੋ ।
ਤਿਮੋਥਿਉਸ ਅਤੇ ਇਪਾਫ਼ਰੋਦੀਤੁਸ
19ਜੇਕਰ ਪ੍ਰਭੂ ਯਿਸੂ ਦੀ ਇੱਛਾ ਹੋਈ ਤਾਂ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਛੇਤੀ ਹੀ ਭੇਜਾਂਗਾ ਤਾਂ ਜੋ ਤੁਹਾਡੇ ਬਾਰੇ ਜਾਣ ਕੇ ਮੈਨੂੰ ਉਤਸ਼ਾਹ ਮਿਲੇ । 20ਕੇਵਲ ਉਹ ਹੀ ਹੈ ਜਿਹੜਾ ਤੁਹਾਡੇ ਬਾਰੇ ਮੇਰੇ ਵਰਗੇ ਵਿਚਾਰ ਰੱਖਦਾ ਹੈ ਅਤੇ ਸੱਚੇ ਦਿਲ ਨਾਲ ਤੁਹਾਡੀ ਚਿੰਤਾ ਕਰਦਾ ਹੈ । 21ਹੋਰ ਸਾਰੇ ਕੇਵਲ ਆਪਣੇ ਹੀ ਭਲੇ ਦੀ ਚਿੰਤਾ ਕਰਦੇ ਹਨ, ਨਾ ਕਿ ਯਿਸੂ ਮਸੀਹ ਦੇ ਕੰਮ ਦੀ । 22ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤਿਮੋਥਿਉਸ ਨੇ ਕਿਸ ਤਰ੍ਹਾਂ ਇੱਕ ਪੁੱਤਰ ਦੇ ਵਾਂਗ ਮੇਰੀ ਅਗਵਾਈ ਵਿੱਚ ਰਹਿ ਕੇ ਸ਼ੁਭ ਸਮਾਚਾਰ ਦੇ ਲਈ ਸੇਵਾ ਕੀਤੀ ਹੈ । 23ਇਸ ਲਈ ਮੈਨੂੰ ਉਮੀਦ ਹੈ ਕਿ ਜਦੋਂ ਮੈਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਨਾਲ ਅੱਗੇ ਕੀ ਹੋਣ ਵਾਲਾ ਹੈ ਤਾਂ ਮੈਂ ਉਸ ਨੂੰ ਛੇਤੀ ਤੁਹਾਡੇ ਕੋਲ ਭੇਜ ਦੇਵਾਂਗਾ । 24ਮੈਨੂੰ ਇਹ ਵੀ ਪੂਰਾ ਭਰੋਸਾ ਹੈ ਕਿ ਜੇਕਰ ਪਰਮੇਸ਼ਰ ਦੀ ਇੱਛਾ ਹੋਈ ਤਾਂ ਮੈਂ ਬਹੁਤ ਛੇਤੀ ਆਪ ਵੀ ਤੁਹਾਡੇ ਕੋਲ ਆਵਾਂਗਾ ।
25ਪਰ ਮੈਂ ਇਹ ਵੀ ਜ਼ਰੂਰੀ ਸਮਝਦਾ ਹਾਂ ਕਿ ਇਪਾਫ਼ਰੋਦੀਤੁਸ ਨੂੰ ਤੁਹਾਡੇ ਕੋਲ ਵਾਪਸ ਭੇਜਾਂ ਜਿਹੜਾ ਮੇਰਾ ਭਰਾ, ਸਹਿਕਰਮੀ ਅਤੇ ਸਾਥੀ ਸਿਪਾਹੀ ਹੈ ਜਿਹੜਾ ਤੁਹਾਡਾ ਸੰਦੇਸ਼ਵਾਹਕ ਹੈ ਜਿਸ ਨੂੰ ਤੁਸੀਂ ਮੇਰੀ ਲੋੜ ਦੇ ਸਮੇਂ ਵਿੱਚ ਸੇਵਾ ਦੇ ਲਈ ਭੇਜਿਆ ਸੀ । 26ਜਦੋਂ ਉਸ ਨੂੰ ਪਤਾ ਲੱਗਾ ਕਿ ਤੁਸੀਂ ਉਸ ਦੀ ਬਿਮਾਰੀ ਦੇ ਬਾਰੇ ਸੁਣ ਚੁੱਕੇ ਹੋ ਤਾਂ ਉਸ ਸਮੇਂ ਤੋਂ ਉਹ ਤੁਹਾਨੂੰ ਮਿਲਣ ਦੇ ਲਈ ਬਹੁਤ ਚਾਹਵਾਨ ਅਤੇ ਬੇਚੈਨ ਹੈ । 27ਇਹ ਸੱਚ ਹੈ ਕਿ ਉਹ ਬਹੁਤ ਬਿਮਾਰ ਹੋ ਗਿਆ ਸੀ, ਇੱਥੋਂ ਤੱਕ ਕਿ ਮਰਨ ਵਾਲਾ ਸੀ ਪਰ ਪਰਮੇਸ਼ਰ ਨੇ ਨਾ ਕੇਵਲ ਉਸ ਉੱਤੇ ਸਗੋਂ ਮੇਰੇ ਉੱਤੇ ਵੀ ਦਇਆ ਕੀਤੀ ਅਤੇ ਮੈਨੂੰ ਇੱਕ ਦੇ ਬਾਅਦ ਇੱਕ ਦੁੱਖ ਤੋਂ ਬਚਾਅ ਲਿਆ । 28ਇਹ ਹੀ ਕਾਰਨ ਹੈ ਕਿ ਮੈਂ ਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਜੋ ਤੁਸੀਂ ਉਸ ਨੂੰ ਮਿਲ ਕੇ ਖ਼ੁਸ਼ ਹੋਵੋ ਅਤੇ ਮੇਰਾ ਦੁੱਖ ਵੀ ਘੱਟ ਜਾਵੇ । 29ਇਸ ਲਈ ਤੁਸੀਂ ਪ੍ਰਭੂ ਵਿੱਚ ਉਸ ਦਾ ਅਨੰਦ ਨਾਲ ਸੁਆਗਤ ਕਰੋ । ਤੁਹਾਨੂੰ ਅਜਿਹੇ ਲੋਕਾਂ ਦਾ ਆਦਰ ਕਰਨਾ ਚਾਹੀਦਾ ਹੈ । 30ਕਿਉਂਕਿ ਉਹ ਮਸੀਹ ਦੀ ਸੇਵਾ ਦੇ ਲਈ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਮੌਤ ਦੇ ਮੂੰਹ ਤੱਕ ਪਹੁੰਚ ਗਿਆ ਸੀ ਤਾਂ ਜੋ ਮੇਰੇ ਲਈ ਤੁਹਾਡੀ ਸੇਵਾ ਵਿੱਚ ਜਿਹੜੀ ਕਮੀ ਰਹਿ ਗਈ ਸੀ ਉਸ ਨੂੰ ਪੂਰਾ ਕਰ ਸਕੇ ।
Currently Selected:
ਫ਼ਿਲਿੱਪੈ 2: CL-NA
Highlight
Copy
Compare
Share
Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India

: