YouVersion Logo
Search Icon

ਅਫ਼ਸੁਸ 4

4
ਮਸੀਹ ਵਿੱਚ ਸਰੀਰ ਦੀ ਏਕਤਾ
1ਇਸ ਲਈ ਮੈਂ ਪ੍ਰਭੂ ਦਾ ਕੈਦੀ ਹੁੰਦੇ ਹੋਏ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਪਰਮੇਸ਼ਰ ਵੱਲੋਂ ਮਿਲੇ ਸੱਦੇ ਦੇ ਯੋਗ ਜੀਵਨ ਬਤੀਤ ਕਰੋ । 2#ਕੁਲੁ 3:12-13ਹਮੇਸ਼ਾ ਨਿਮਰ, ਕੋਮਲ ਅਤੇ ਧੀਰਜਵਾਨ ਬਣੋ । ਪਿਆਰ ਨਾਲ ਇੱਕ ਦੂਜੇ ਨਾਲ ਸਹਿਣਸ਼ੀਲ ਰਹੋ । 3ਸ਼ਾਂਤੀ ਦੁਆਰਾ ਮੇਲ ਮਿਲਾਪ ਦੇ ਰਾਹੀਂ ਆਤਮਾ ਦੀ ਏਕਤਾ ਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰੋ । 4ਇੱਕ ਹੀ ਸਰੀਰ ਹੈ ਅਤੇ ਇੱਕ ਹੀ ਆਤਮਾ ਹੈ, ਜਿਸ ਤਰ੍ਹਾਂ ਉਮੀਦ ਇੱਕ ਹੈ ਜਿਸ ਦੇ ਲਈ ਪਰਮੇਸ਼ਰ ਨੇ ਤੁਹਾਨੂੰ ਸੱਦਿਆ ਹੈ । 5ਇੱਕ ਹੀ ਪ੍ਰਭੂ, ਇੱਕ ਹੀ ਵਿਸ਼ਵਾਸ, ਇੱਕ ਹੀ ਬਪਤਿਸਮਾ ਹੈ, 6ਇੱਕ ਹੀ ਪਰਮੇਸ਼ਰ ਹਨ ਜਿਹੜੇ ਸਾਰਿਆਂ ਦੇ ਪਿਤਾ ਹਨ । ਉਹ ਹੀ ਸਾਰਿਆਂ ਦੇ ਉੱਪਰ ਰਾਜ ਕਰਦੇ ਹਨ ਜਿਹੜੇ ਸਾਰਿਆਂ ਦੇ ਰਾਹੀਂ ਕੰਮ ਕਰਦੇ ਅਤੇ ਸਾਰਿਆਂ ਦੇ ਵਿੱਚ ਵਾਸ ਕਰਦੇ ਹਨ ।
7 ਮਸੀਹ ਨੇ ਸਾਨੂੰ ਹਰ ਇੱਕ ਨੂੰ ਆਪਣੇ ਮਾਪ ਦੇ ਅਨੁਸਾਰ ਕਿਰਪਾ ਦਾ ਵਰਦਾਨ ਦਿੱਤਾ ਹੈ । 8#ਭਜਨ 68:18ਇਸੇ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ,
“ਜਦੋਂ ਉਹ ਉਚਾਈਆਂ ਉੱਤੇ ਚੜ੍ਹ ਗਏ,
ਤਾਂ ਉਹ ਆਪਣੇ ਨਾਲ ਬੰਦੀਆਂ ਨੂੰ ਲੈ ਗਏ,
ਉਹਨਾਂ ਨੇ ਮਨੁੱਖਾਂ ਨੂੰ ਵਰਦਾਨ ਦਿੱਤੇ ।”
9“ਉਚਾਈਆਂ ਉੱਤੇ ਚੜ੍ਹ ਗਏ,” ਦਾ ਕੀ ਅਰਥ ਹੈ ? ਇਸ ਦਾ ਅਰਥ ਇਹ ਹੈ ਕਿ ਉਹ ਪਹਿਲਾਂ ਪਤਾਲ ਵਿੱਚ ਗਏ । 10ਇਸ ਲਈ ਕਿ ਜਿਹੜੇ ਹੇਠਾਂ ਗਏ, ਉਹ ਹੀ ਹਨ ਜਿਹੜੇ ਸਭ ਅਕਾਸ਼ਾਂ ਤੋਂ ਵੀ ਉੱਪਰ ਗਏ ਕਿ ਉਹ ਸਾਰੀ ਸ੍ਰਿਸ਼ਟੀ ਨੂੰ ਸੰਪੂਰਨ ਕਰਨ । 11ਉਹਨਾਂ ਨੇ ਸਾਰਿਆਂ ਨੂੰ ਵੱਖ-ਵੱਖ ਵਰਦਾਨ ਦਿੱਤੇ, ਕੁਝ ਨੂੰ ਰਸੂਲ, ਕੁਝ ਨੂੰ ਨਬੀ, ਕੁਝ ਨੂੰ ਸ਼ੁਭ ਸਮਾਚਾਰ ਦੇ ਪ੍ਰਚਾਰਕ, ਕੁਝ ਨੂੰ ਪਾਸਬਾਨ#4:11 ਪਾਸਟਰ ਅਤੇ ਕੁਝ ਨੂੰ ਸਿੱਖਿਅਕ ਹੋਣ ਦੇ ਲਈ ਨਿਯੁਕਤ ਕੀਤਾ । 12ਉਹਨਾਂ ਨੇ ਇਹ ਸਾਰੇ ਵਰਦਾਨ ਇਸ ਲਈ ਦਿੱਤੇ ਕਿ ਉਹ ਪਰਮੇਸ਼ਰ ਦੇ ਸਾਰੇ ਲੋਕਾਂ ਨੂੰ ਸੇਵਾ ਦੇ ਲਈ ਤਿਆਰ ਕਰਨ, ਜਿਸ ਨਾਲ ਮਸੀਹ ਦੇ ਸਰੀਰ ਦੀ ਉਸਾਰੀ ਹੋਵੇ 13ਜਦੋਂ ਤੱਕ ਕਿ ਅਸੀਂ ਸਾਰੇ ਉਸ ਏਕਤਾ ਨੂੰ ਪ੍ਰਾਪਤ ਨਾ ਕਰੀਏ ਜਿਹੜੀ ਉਹਨਾਂ ਵਿੱਚ ਵਿਸ਼ਵਾਸ ਕਰਨ ਅਤੇ ਪਰਮੇਸ਼ਰ ਦੇ ਪੁੱਤਰ ਨੂੰ ਜਾਨਣ ਦੁਆਰਾ ਮਿਲਦੀ ਹੈ ਅਤੇ ਅਸੀਂ ਆਪਣੀ ਪੂਰੀ ਸਿਆਣਪ ਤੱਕ ਨਾ ਪਹੁੰਚੀਏ ਭਾਵ ਉਸ ਸੰਪੂਰਨਤਾ ਤੱਕ ਜਿਹੜੀ ਮਸੀਹ ਤੋਂ ਮਿਲਦੀ ਹੈ । 14ਫਿਰ ਅਸੀਂ ਅੱਗੇ ਤੋਂ ਬੱਚੇ ਨਹੀਂ ਰਹਾਂਗੇ ਜਿਹੜੇ ਹਰ ਤਰ੍ਹਾਂ ਦੀ ਝੂਠੀ ਸਿੱਖਿਆ ਅਤੇ ਧੋਖੇ ਨਾਲ ਬਣਾਈਆਂ ਮਨੁੱਖੀ ਚਾਲਾਂ ਦੀਆਂ ਲਹਿਰਾਂ ਵਿੱਚ ਡਾਵਾਂਡੋਲ ਅਤੇ ਹਵਾਵਾਂ ਨਾਲ ਇੱਧਰ ਉੱਧਰ ਭਟਕਦੇ ਹਨ । 15ਸਗੋਂ ਅਸੀਂ ਪਿਆਰ ਦੇ ਨਾਲ ਸੱਚ ਬੋਲਦੇ ਹੋਏ ਮਸੀਹ ਵਿੱਚ ਜਿਹੜੇ ਕਿ ਸਿਰ ਹਨ ਹਰ ਤਰ੍ਹਾਂ ਵੱਧਦੇ ਜਾਈਏ । 16#ਕੁਲੁ 2:19ਉਹਨਾਂ ਦੇ ਦੁਆਰਾ ਸਰੀਰ ਦੇ ਸਾਰੇ ਅੰਗ ਜੁੜ ਕੇ ਠੀਕ ਤਰ੍ਹਾਂ ਕੰਮ ਕਰਦੇ ਹਨ ਜਿਸ ਦੇ ਨਾਲ ਸਰੀਰ ਪਿਆਰ ਵਿੱਚ ਵੱਧਦਾ ਅਤੇ ਉਸਰਦਾ ਜਾਂਦਾ ਹੈ ।
ਮਸੀਹ ਵਿੱਚ ਨਵਾਂ ਜੀਵਨ
17ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਸਗੋਂ ਮੈਂ ਇਹ ਪ੍ਰਭੂ ਦੇ ਨਾਮ ਦਾ ਵਾਸਤਾ ਪਾ ਕੇ ਕਹਿੰਦਾ ਹਾਂ ਕਿ ਪਰਾਈਆਂ ਕੌਮਾਂ ਦੀ ਤਰ੍ਹਾਂ ਨਾ ਬਣੋ ਜਿਹਨਾਂ ਦੇ ਵਿਚਾਰ ਵਿਅਰਥ ਹਨ । 18ਉਹਨਾਂ ਦੇ ਮਨ ਹਨੇਰੇ ਹੋ ਗਏ ਹਨ ਅਤੇ ਉਹ ਉਸ ਜੀਵਨ ਤੋਂ ਦੂਰ ਹਨ ਜਿਹੜਾ ਪਰਮੇਸ਼ਰ ਦਿੰਦੇ ਹਨ ਕਿਉਂਕਿ ਉਹ ਅਗਿਆਨੀ ਹਨ ਅਤੇ ਉਹਨਾਂ ਦੇ ਦਿਲ ਕਠੋਰ ਹਨ । 19ਉਹਨਾਂ ਨੇ ਸੁੰਨ ਹੋ ਕੇ ਹਰ ਤਰ੍ਹਾਂ ਦੀ ਦੁਸ਼ਟਤਾ ਨੂੰ ਸਵੀਕਾਰ ਕਰ ਲਿਆ ਹੈ ਤਾਂ ਜੋ ਉਹ ਬਿਨਾਂ ਸੰਜਮ ਦੇ ਲਾਲਸਾ ਕਰਦੇ ਰਹਿਣ ।
20ਪਰ ਤੁਸੀਂ ਮਸੀਹ ਦੇ ਬਾਰੇ ਇਸ ਤਰ੍ਹਾਂ ਨਹੀਂ ਸਿੱਖਿਆ । 21ਜੇਕਰ ਤੁਸੀਂ ਉਹਨਾਂ ਦੇ ਬਾਰੇ ਸੁਣਿਆ ਅਤੇ ਤੁਹਾਨੂੰ ਉਹ ਸੱਚ ਸਿਖਾਇਆ ਗਿਆ ਜਿਹੜਾ ਯਿਸੂ ਵਿੱਚ ਹੈ 22#ਕੁਲੁ 3:9ਤਾਂ ਫਿਰ ਤੁਸੀਂ ਆਪਣਾ ਪੁਰਾਣਾ ਜੀਵਨ ਤਿਆਗ ਦੇਵੋ ਅਤੇ ਆਪਣੀ ਉਹ ਮਨੁੱਖਤਾ ਜਿਹੜੀ ਇਸ ਦੀਆਂ ਕਪਟੀ ਵਾਸਨਾਵਾਂ ਦੇ ਰਾਹੀਂ ਨਾਸ਼ ਹੋ ਰਹੀ ਹੈ 23ਸਗੋਂ ਤੁਹਾਡੇ ਦਿਲ ਅਤੇ ਮਨ ਨਵੇਂ ਬਣਦੇ ਜਾਣ 24#ਉਤ 1:26, ਕੁਲੁ 3:10ਅਤੇ ਤੁਸੀਂ ਉਸ ਨਵੀਂ ਮਨੁੱਖਤਾ ਨੂੰ ਪਹਿਨ ਲਵੋ ਜਿਹੜੀ ਪਰਮੇਸ਼ਰ ਦੇ ਸਰੂਪ ਵਿੱਚ ਨੇਕੀ ਅਤੇ ਪਵਿੱਤਰਤਾ ਦੇ ਦੁਆਰਾ ਰਚੀ ਗਈ ਹੈ ।
25 # ਜ਼ਕਰ 8:16 ਇਸ ਲਈ ਝੂਠ ਬੋਲਣਾ ਛੱਡ ਦਿਓ । ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਹਰ ਕੋਈ ਇੱਕ ਦੂਜੇ ਨਾਲ ਸੱਚ ਬੋਲੇ,” ਕਿਉਂਕਿ ਅਸੀਂ ਸਾਰੇ ਇੱਕ ਹੀ ਸਰੀਰ ਦੇ ਅੰਗ ਹਾਂ । 26#ਭਜਨ 4:4ਤੁਸੀਂ ਗੁੱਸਾ ਤਾਂ ਕਰੋ ਪਰ ਪਾਪ ਨਾ ਕਰੋ । ਸੂਰਜ ਡੁੱਬਣ ਤੋਂ ਪਹਿਲਾਂ ਆਪਣਾ ਗੁੱਸਾ ਖ਼ਤਮ ਕਰ ਦਿਓ । 27ਤੁਸੀਂ ਸ਼ੈਤਾਨ ਨੂੰ ਮੌਕਾ ਨਾ ਦਿਓ । 28ਚੋਰੀ ਕਰਨ ਵਾਲਾ ਹੁਣ ਤੋਂ ਚੋਰੀ ਨਾ ਕਰੇ ਸਗੋਂ ਮਿਹਨਤ ਕਰੇ ਅਤੇ ਆਪਣੇ ਹੱਥਾਂ ਨਾਲ ਕੋਈ ਕੰਮ ਕਰੇ ਤਾਂ ਜੋ ਉਸ ਕੋਲ ਲੋੜਵੰਦਾਂ ਨੂੰ ਦੇਣ ਲਈ ਕੁਝ ਹੋਵੇ । 29ਤੁਹਾਡੇ ਮੂੰਹ ਵਿੱਚੋਂ ਕੋਈ ਬੁਰਾ ਸ਼ਬਦ ਨਾ ਨਿੱਕਲੇ ਸਗੋਂ ਅਜਿਹੇ ਭਲੇ ਸ਼ਬਦ ਨਿਕਲਣ ਜਿਹਨਾਂ ਤੋਂ ਸੁਣਨ ਵਾਲਿਆਂ ਨੂੰ ਲਾਭ ਪਹੁੰਚੇ ਅਤੇ ਉਹਨਾਂ ਦੀ ਉਸਾਰੀ ਵਿੱਚ ਮਦਦ ਹੋਵੇ । 30ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਦੁਖੀ ਨਾ ਕਰੋ ਜਿਸ ਦੇ ਨਾਲ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਦੀ ਮੋਹਰ ਲਾਈ ਗਈ ਹੈ । 31ਹਰ ਤਰ੍ਹਾਂ ਦੇ ਕੌੜੇਪਨ, ਗੁੱਸੇ, ਕ੍ਰੋਧ, ਝਗੜੇ ਅਤੇ ਨਿੰਦਾ ਨੂੰ ਆਪਣੇ ਵਿੱਚੋਂ ਦੂਰ ਕਰੋ, ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰਹੋ । 32#ਕੁਲੁ 3:13ਇੱਕ ਦੂਜੇ ਉੱਤੇ ਮਿਹਰ ਅਤੇ ਤਰਸ ਕਰੋ । ਇੱਕ ਦੂਜੇ ਨੂੰ ਮਾਫ਼ ਕਰੋ ਜਿਸ ਤਰ੍ਹਾਂ ਪਰਮੇਸ਼ਰ ਨੇ ਤੁਹਾਨੂੰ ਮਸੀਹ ਵਿੱਚ ਮਾਫ਼ ਕੀਤਾ ਹੈ ।

Currently Selected:

ਅਫ਼ਸੁਸ 4: CL-NA

Highlight

Share

Copy

None

Want to have your highlights saved across all your devices? Sign up or sign in