ਰਸੂਲਾਂ ਦੇ ਕੰਮ 27
27
ਪੌਲੁਸ ਦੀ ਰੋਮ ਲਈ ਯਾਤਰਾ
1ਜਦੋਂ ਇਹ ਫ਼ੈਸਲਾ ਹੋ ਗਿਆ ਕਿ ਅਸੀਂ ਸਮੁੰਦਰੀ ਜਹਾਜ਼ ਦੁਆਰਾ ਇਤਾਲਿਯਾ#27:1 ਆਧੁਨਿਕ ਨਾਮ ਇਟਲੀ ਨੂੰ ਜਾਵਾਂਗੇ ਤਾਂ ਪੌਲੁਸ ਅਤੇ ਦੂਜੇ ਕਈ ਕੈਦੀਆਂ ਨੂੰ ਯੂਲਿਉਸ ਨਾਂ ਦੇ ਫ਼ੌਜੀ ਅਫ਼ਸਰ ਦੇ ਹੱਥਾਂ ਵਿੱਚ ਸੌਂਪ ਦਿੱਤਾ ਗਿਆ । ਉਸ ਦਾ ਸੰਬੰਧ ਸ਼ਾਹੀ ਸੈਨਾ ਨਾਲ ਸੀ । 2ਫਿਰ ਅਸੀਂ ਅਦ੍ਰਮੁੱਤਿਯੁਮ ਦੇ ਇੱਕ ਸਮੁੰਦਰੀ ਜਹਾਜ਼ ਉੱਤੇ ਚੜ੍ਹ ਗਏ ਜਿਹੜਾ ਏਸ਼ੀਆ ਦੇ ਸਮੁੰਦਰੀ ਕੰਢਿਆਂ ਦੀਆਂ ਬੰਦਰਗਾਹਾਂ ਤੋਂ ਹੁੰਦਾ ਹੋਇਆ ਜਾਣ ਵਾਲਾ ਸੀ ਅਤੇ ਉਸ ਦੇ ਲੰਗਰ ਖੋਲ੍ਹ ਦਿੱਤੇ ਗਏ । ਥਸਲੁਨੀਕਾ ਦਾ ਰਹਿਣ ਵਾਲਾ ਅਰਿਸਤਰਖੁਸ ਨਾਂ ਦਾ ਇੱਕ ਮਕਦੂਨੀ ਵੀ ਸਾਡੇ ਨਾਲ ਸੀ । 3ਅਗਲੇ ਦਿਨ ਅਸੀਂ ਸੈਦਾ ਵਿੱਚ ਪਹੁੰਚੇ । ਇੱਥੇ ਯੂਲਿਉਸ ਨੇ ਪੌਲੁਸ ਨਾਲ ਬਹੁਤ ਚੰਗਾ ਵਰਤਾਅ ਕੀਤਾ ਅਤੇ ਉਸ ਨੂੰ ਆਪਣੇ ਮਿੱਤਰਾਂ ਕੋਲ ਜਾਣ ਅਤੇ ਉਹਨਾਂ ਦੀ ਮਦਦ ਸਵੀਕਾਰ ਕਰਨ ਦੀ ਆਗਿਆ ਦੇ ਦਿੱਤੀ । 4ਉੱਥੋਂ ਯਾਤਰਾ ਸ਼ੁਰੂ ਕਰ ਕੇ ਅਸੀਂ ਸਾਈਪ੍ਰਸ ਦੇ ਨਾਲ ਨਾਲ ਚੱਲ ਪਏ ਕਿਉਂਕਿ ਹਵਾ ਸਾਡੇ ਵਿਰੁੱਧ ਸੀ । 5ਫਿਰ ਅਸੀਂ ਕਿਲਕਿਯਾ ਅਤੇ ਪਮਫ਼ੁਲਿਯਾ ਦੇ ਨੇੜੇ ਦੇ ਸਮੁੰਦਰੀ ਇਲਾਕਿਆਂ ਵਿੱਚੋਂ ਦੀ ਹੁੰਦੇ ਹੋਏ ਲੁਕਿਯਾ ਦੇ ਸ਼ਹਿਰ ਮੂਰਾ ਵਿੱਚ ਪਹੁੰਚੇ । 6ਉੱਥੇ ਅਫ਼ਸਰ ਨੂੰ ਸਿਕੰਦਰੀਯਾ ਦਾ ਇੱਕ ਜਹਾਜ਼ ਜਿਹੜਾ ਇਤਾਲਿਯਾ ਨੂੰ ਜਾ ਰਿਹਾ ਸੀ ਮਿਲ ਗਿਆ । ਉਸ ਨੇ ਸਾਨੂੰ ਉਸ ਉੱਤੇ ਚੜ੍ਹਾ ਦਿੱਤਾ ।
7ਅਸੀਂ ਕਈ ਦਿਨਾਂ ਤੱਕ ਹੌਲੀ ਹੌਲੀ ਜਲ ਯਾਤਰਾ ਕਰਦੇ ਹੋਏ ਮੁਸ਼ਕਲ ਨਾਲ ਕਨੀਦੁਸ ਦੇ ਸਾਹਮਣੇ ਪਹੁੰਚ ਗਏ । ਹਵਾ ਅਜੇ ਵੀ ਸਾਨੂੰ ਅੱਗੇ ਵੱਧਣ ਤੋਂ ਰੋਕ ਰਹੀ ਸੀ । ਇਸ ਲਈ ਅਸੀਂ ਸਲਮੋਨੇ ਦੇ ਅੱਗੋਂ ਦੀ ਕਰੇਤ ਦੇ ਸਾਹਮਣੇ ਹੋ ਕੇ ਯਾਤਰਾ ਕਰਨ ਲੱਗੇ । 8ਮੁਸ਼ਕਲ ਨਾਲ ਉਸ ਦੇ ਕੰਢੇ ਕੰਢੇ ਯਾਤਰਾ ਕਰਦੇ ਹੋਏ ਅਸੀਂ “ਸੁੰਦਰ ਘਾਟ” ਨਾਂ ਦੀ ਥਾਂ ਉੱਤੇ ਪਹੁੰਚ ਗਏ । ਇੱਥੋਂ ਲਸਾਯਾ ਸ਼ਹਿਰ ਨੇੜੇ ਹੀ ਸੀ ।
9ਹੁਣ ਤੱਕ ਕਾਫ਼ੀ ਸਮਾਂ ਬੀਤ ਚੁੱਕਾ ਸੀ ਅਤੇ ਯਾਤਰਾ ਖ਼ਤਰਨਾਕ ਹੋ ਗਈ ਸੀ, ਇੱਥੋਂ ਤੱਕ ਕਿ ਵਰਤ ਦਾ ਦਿਨ ਵੀ ਪੂਰਾ ਹੋ ਚੁੱਕਾ ਸੀ । ਤਦ ਪੌਲੁਸ ਨੇ ਲੋਕਾਂ ਨੂੰ ਸਲਾਹ ਦਿੱਤੀ 10ਅਤੇ ਕਿਹਾ, “ਹੇ ਪੁਰਖੋ, ਮੈਂ ਦੇਖ ਰਿਹਾ ਹਾਂ ਕਿ ਇਸ ਯਾਤਰਾ ਵਿੱਚ ਬਹੁਤ ਨੁਕਸਾਨ ਹੋਵੇਗਾ, ਸਾਨੂੰ ਨਾ ਕੇਵਲ ਮਾਲ ਅਤੇ ਜਹਾਜ਼ ਦਾ ਸਗੋਂ ਜਾਨਾਂ ਦਾ ਵੀ ਨੁਕਸਾਨ ਉਠਾਉਣਾ ਪਵੇਗਾ ।” 11ਪਰ ਫ਼ੌਜੀ ਅਫ਼ਸਰ ਨੇ ਜਹਾਜ਼ ਦੇ ਕਪਤਾਨ ਅਤੇ ਮਾਲਕ ਦੀ ਗੱਲ ਮੰਨੀ ਅਤੇ ਪੌਲੁਸ ਦੀ ਗੱਲ ਉੱਤੇ ਧਿਆਨ ਨਾ ਦਿੱਤਾ । 12ਇਹ ਬੰਦਰਗਾਹ ਸਿਆਲ ਦੀ ਰੁੱਤ ਕੱਟਣ ਦੇ ਲਈ ਠੀਕ ਨਹੀਂ ਸੀ । ਇਸ ਲਈ ਜ਼ਿਆਦਾ ਲੋਕਾਂ ਦੀ ਇਹ ਰਾਏ ਹੋਈ ਕਿ ਇੱਥੋਂ ਚੱਲਿਆ ਜਾਵੇ ਅਤੇ ਕਿਸੇ ਤਰ੍ਹਾਂ ਫ਼ੈਨੀਕੁਸ ਪਹੁੰਚ ਕੇ ਸਿਆਲ ਦੀ ਰੁੱਤ ਬਿਤਾਈ ਜਾਵੇ । ਇਹ ਕਰੇਤ ਦੀ ਇੱਕ ਬੰਦਰਗਾਹ ਹੈ ਜਿਸ ਦਾ ਮੂੰਹ ਦੱਖਣ-ਪੱਛਮ ਅਤੇ ਉੱਤਰ-ਪੱਛਮ ਵੱਲ ਹੈ ।
ਸਮੁੰਦਰ ਵਿੱਚ ਤੂਫ਼ਾਨ
13ਜਦੋਂ ਦੱਖਣ ਵੱਲੋਂ ਹਲਕੀ-ਹਲਕੀ ਹਵਾ ਚੱਲਣ ਲੱਗੀ ਤਾਂ ਉਹਨਾਂ ਨੇ ਸੋਚਿਆ ਕਿ ਸਾਡਾ ਉਦੇਸ਼ ਪੂਰਾ ਹੋ ਰਿਹਾ ਹੈ । ਇਸ ਲਈ ਉਹਨਾਂ ਨੇ ਲੰਗਰ ਚੁੱਕਿਆ ਅਤੇ ਕਰੇਤ ਦੇ ਕੰਢੇ ਦੇ ਨਾਲ ਨਾਲ ਚੱਲਣ ਲੱਗ ਪਏ । 14ਪਰ ਥੋੜ੍ਹੇ ਸਮੇਂ ਦੇ ਬਾਅਦ ਹੀ ਕੰਢੇ ਵਾਲੇ ਪਾਸਿਓਂ ‘ਯੂਰਕੂਲੇਨ’ ਨਾਂ ਦਾ ਇੱਕ ਵੱਡਾ ਤੂਫ਼ਾਨ ਆ ਗਿਆ । 15ਫਿਰ ਜਦੋਂ ਜਹਾਜ਼ ਉਸ ਵਿੱਚ ਫਸ ਗਿਆ ਅਤੇ ਉਸ ਦਾ ਟਾਕਰਾ ਨਾ ਕਰ ਸਕਿਆ ਤਾਂ ਅਸੀਂ ਉਸ ਵਿੱਚ ਵਹਿਣ ਦਿੱਤਾ । 16ਕੌਦਾ ਨਾਂ ਦੇ ਇੱਕ ਟਾਪੂ ਦੇ ਓਹਲੇ ਜਾਂਦੇ ਹੋਏ ਅਸੀਂ ਮੁਸ਼ਕਲ ਨਾਲ ਡੌਂਗੀ ਨੂੰ ਕਾਬੂ ਵਿੱਚ ਕੀਤਾ । 17ਉਸ ਨੂੰ ਕਾਬੂ ਕਰ ਕੇ ਮਲਾਹਾਂ ਨੇ ਜਹਾਜ਼ ਨੂੰ ਹੇਠੋਂ ਮਜ਼ਬੂਤੀ ਨਾਲ ਬੰਨ੍ਹਿਆ ਅਤੇ ਸੁਰਤਿਸ#27:17 ਲਿਬੀਯਾ ਦੀ ਬਰੇਤੀ#27:17 ਭਾਵ ਸਮੁੰਦਰ ਵਿਚਲੀ ਰੇਤ ਦਾ ਢੇਰ । ਵਿੱਚ ਫਸ ਜਾਣ ਦੇ ਡਰ ਤੋਂ ਪਾਲ ਲਾਹ ਕੇ ਵਹਿਣ ਦਿੱਤਾ । 18ਤੂਫ਼ਾਨ ਅਜੇ ਵੀ ਜ਼ੋਰਾਂ ਉੱਤੇ ਸੀ ਅਤੇ ਅਸੀਂ ਵਹਿੰਦੇ ਜਾ ਰਹੇ ਸੀ । ਇਸ ਲਈ ਅਗਲੇ ਦਿਨ ਉਹਨਾਂ ਨੇ ਮਾਲ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ । 19ਫਿਰ ਤੀਜੇ ਦਿਨ ਉਹਨਾਂ ਨੇ ਆਪਣੇ ਹੱਥਾਂ ਨਾਲ ਜਹਾਜ਼ ਦਾ ਸਮਾਨ ਵੀ ਸੁੱਟ ਦਿੱਤਾ । 20ਬਹੁਤ ਦਿਨਾਂ ਤੱਕ ਸਾਨੂੰ ਸੂਰਜ ਅਤੇ ਤਾਰਿਆਂ ਦੇ ਦਰਸ਼ਨ ਨਾ ਹੋਏ । ਹਨੇਰੀ ਦਾ ਜ਼ੋਰ ਵੀ ਉਸੇ ਤਰ੍ਹਾਂ ਹੀ ਰਿਹਾ । ਸਾਨੂੰ ਆਪਣੇ ਬਚਾਅ ਦੀ ਕੋਈ ਉਮੀਦ ਨਾ ਰਹੀ ।
21ਲੋਕਾਂ ਨੇ ਕਈ ਦਿਨਾਂ ਤੋਂ ਭੋਜਨ ਨਹੀਂ ਕੀਤਾ ਸੀ । ਇਸ ਲਈ ਪੌਲੁਸ ਨੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਪੁਰਖੋ, ਚੰਗਾ ਹੁੰਦਾ ਕਿ ਤੁਸੀਂ ਮੇਰੀ ਗੱਲ ਉੱਤੇ ਧਿਆਨ ਦਿੰਦੇ ਅਤੇ ਕਰੇਤ ਤੋਂ ਲੰਗਰ ਨਾ ਚੁੱਕਦੇ ਤਾਂ ਅਸੀਂ ਇਸ ਸਾਰੇ ਨੁਕਸਾਨ ਤੋਂ ਬਚੇ ਰਹਿੰਦੇ ! 22ਪਰ ਹੁਣ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਧੀਰਜ ਰੱਖੋ ! ਤੁਹਾਡੇ ਵਿੱਚੋਂ ਕਿਸੇ ਦੀ ਜਾਨ ਨਹੀਂ ਜਾਵੇਗੀ, ਕੇਵਲ ਜਹਾਜ਼ ਨਾਸ਼ ਹੋ ਜਾਵੇਗਾ । 23ਜਿਸ ਪਰਮੇਸ਼ਰ ਦਾ ਮੈਂ ਹਾਂ ਅਤੇ ਜਿਹਨਾਂ ਦੀ ਮੈਂ ਸੇਵਾ ਕਰਦਾ ਹਾਂ, ਉਹਨਾਂ ਦੇ ਸਵਰਗਦੂਤ ਨੇ ਕੱਲ੍ਹ ਰਾਤ ਮੇਰੇ ਕੋਲ ਖੜ੍ਹੇ ਹੋ ਕੇ ਕਿਹਾ ਹੈ, 24‘ਹੇ ਪੌਲੁਸ ਨਾ ਡਰ ! ਤੂੰ ਸਮਰਾਟ ਦੇ ਸਾਹਮਣੇ ਜ਼ਰੂਰ ਖੜ੍ਹਾ ਹੋਵੇਂਗਾ ਅਤੇ ਦੇਖ ਪਰਮੇਸ਼ਰ ਨੇ ਤੇਰੇ ਸਾਰੇ ਸਾਥੀ ਯਾਤਰੀਆਂ ਨੂੰ ਤੇਰੀ ਖ਼ਾਤਰ ਬਚਾਅ ਦਿੱਤਾ ਹੈ ।’ 25ਇਸ ਕਾਰਨ ਪੁਰਖੋ, ਧੀਰਜ ਰੱਖੋ ! ਮੇਰਾ ਪਰਮੇਸ਼ਰ ਵਿੱਚ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਹੈ, ਠੀਕ ਉਸੇ ਤਰ੍ਹਾਂ ਹੋਵੇਗਾ । 26ਅਸੀਂ ਜ਼ਰੂਰ ਕਿਸੇ ਟਾਪੂ ਉੱਤੇ ਪਹੁੰਚ ਜਾਵਾਂਗੇ ।”
27ਜਦੋਂ ਚੌਦਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਸਾਗਰ ਵਿੱਚ ਇੱਧਰ ਉੱਧਰ ਭਟਕ ਰਹੇ ਸੀ ਤਦ ਮਲਾਹਾਂ ਨੇ ਮਹਿਸੂਸ ਕੀਤਾ ਕਿ ਅਸੀਂ ਜ਼ਮੀਨ ਦੇ ਕੋਲ ਪਹੁੰਚ ਰਹੇ ਹਾਂ । 28ਉਹਨਾਂ ਨੇ ਗਹਿਰਾਈ ਨਾਪੀ ਤਾਂ ਪਾਣੀ ਇੱਕ ਸੌ ਵੀਹ ਫੁੱਟ ਡੂੰਘਾ ਨਿਕਲਿਆ । ਥੋੜ੍ਹਾ ਅੱਗੇ ਜਾ ਕੇ ਫਿਰ ਪਾਣੀ ਦੀ ਗਹਿਰਾਈ ਨੂੰ ਨਾਪਿਆ ਤਾਂ ਨੱਬੇ ਫੁੱਟ ਡੂੰਘਾ ਨਿਕਲਿਆ । 29ਫਿਰ ਇਸ ਡਰ ਨਾਲ ਕਿ ਕਿਤੇ ਜਹਾਜ਼ ਚਟਾਨਾਂ ਵਿੱਚ ਨਾ ਜਾ ਫਸੇ, ਉਹਨਾਂ ਨੇ ਜਹਾਜ਼ ਦੇ ਪਿੱਛਲੇ ਪਾਸੇ ਚਾਰ ਲੰਗਰ ਸੁੱਟੇ ਅਤੇ ਸਵੇਰ ਹੋਣ ਦੀ ਉਡੀਕ ਕਰਨ ਲੱਗੇ । 30ਪਰ ਮਲਾਹ ਜਹਾਜ਼ ਵਿੱਚੋਂ ਬਚ ਨਿਕਲਣ ਦਾ ਵਿਚਾਰ ਕਰ ਰਹੇ ਸਨ । ਇਸ ਲਈ ਉਹ ਅਗਲੇ ਪਾਸੇ ਲੰਗਰ ਸੁੱਟਣ ਦੇ ਬਹਾਨੇ, ਡੌਂਗੀ ਨੂੰ ਸਮੁੰਦਰ ਵਿੱਚ ਲਾਹ ਚੁੱਕੇ ਸਨ । 31ਇਸ ਲਈ ਪੌਲੁਸ ਨੇ ਫ਼ੌਜੀ ਅਫ਼ਸਰ ਨੂੰ ਅਤੇ ਸਿਪਾਹੀਆਂ ਨੂੰ ਕਿਹਾ, “ਜੇਕਰ ਇਹ ਮਲਾਹ ਜਹਾਜ਼ ਵਿੱਚ ਨਾ ਰਹੇ, ਤਾਂ ਤੁਸੀਂ ਲੋਕ ਵੀ ਬਚ ਨਹੀਂ ਸਕੋਗੇ ।” 32ਤਦ ਸਿਪਾਹੀਆਂ ਨੇ ਰੱਸੇ ਕੱਟ ਕੇ ਡੌਂਗੀ ਛੱਡ ਦਿੱਤੀ ।
33ਦਿਨ ਚੜ੍ਹਣ ਤੋਂ ਪਹਿਲਾਂ ਹੀ ਪੌਲੁਸ ਨੇ ਉਹਨਾਂ ਸਾਰਿਆਂ ਨੂੰ ਭੋਜਨ ਕਰਨ ਦੇ ਲਈ ਬੇਨਤੀ ਕੀਤੀ, “ਅੱਜ ਤੁਹਾਨੂੰ ਦੁਬਿਧਾ ਵਿੱਚ ਪਏ ਹੋਏ ਚੌਦਾਂ ਦਿਨ ਹੋ ਗਏ ਹਨ ਅਤੇ ਇਸ ਸਮੇਂ ਵਿੱਚ ਤੁਸੀਂ ਅੰਨ ਦਾ ਇੱਕ ਦਾਣਾ ਵੀ ਮੂੰਹ ਵਿੱਚ ਨਹੀਂ ਪਾਇਆ । 34ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਜਿਊਂਦੇ ਰਹਿਣ ਦੇ ਲਈ ਭੋਜਨ ਖਾਓ । ਤੁਹਾਡੇ ਵਿੱਚੋਂ ਕਿਸੇ ਦਾ ਇੱਕ ਵਾਲ ਵੀ ਵਿੰਗਾ ਨਹੀਂ ਹੋਵੇਗਾ ।” 35ਇਹ ਕਹਿ ਕੇ ਉਸ ਨੇ ਰੋਟੀ ਲਈ ਅਤੇ ਸਾਰਿਆਂ ਦੇ ਸਾਹਮਣੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਖਾਣ ਲੱਗਾ । 36ਤਦ ਉਹਨਾਂ ਸਾਰਿਆਂ ਨੂੰ ਹੌਸਲਾ ਹੋਇਆ ਅਤੇ ਉਹ ਵੀ ਭੋਜਨ ਕਰਨ ਲੱਗੇ । 37ਜਹਾਜ਼ ਵਿੱਚ ਅਸੀਂ ਸਾਰੇ ਦੋ ਸੌ ਛਿਹੱਤਰ ਜਣੇ ਸੀ । 38ਚੰਗੀ ਤਰ੍ਹਾਂ ਭੋਜਨ ਖਾਣ ਦੇ ਬਾਅਦ ਲੋਕਾਂ ਨੇ ਸਮੁੰਦਰ ਵਿੱਚ ਕਣਕ ਸੁੱਟ ਕੇ ਜਹਾਜ਼ ਦਾ ਭਾਰ ਹੌਲਾ ਕੀਤਾ ।
ਜਹਾਜ਼ ਦੀ ਤਬਾਹੀ
39ਜਦੋਂ ਦਿਨ ਚੜ੍ਹਿਆ ਤਾਂ ਉਹ ਉਸ ਥਾਂ ਨੂੰ ਨਾ ਪਛਾਣ ਸਕੇ ਪਰ ਉਹਨਾਂ ਨੇ ਇੱਕ ਖਾੜੀ ਦੇਖੀ ਜਿਸ ਦਾ ਕੰਢਾ ਰੇਤਲਾ ਸੀ । ਉਹਨਾਂ ਨੇ ਵਿਚਾਰ ਕੀਤਾ ਕਿ ਜੇਕਰ ਹੋ ਸਕੇ ਤਾਂ ਜਹਾਜ਼ ਨੂੰ ਇਸ ਵਿੱਚ ਲਾ ਦਿੱਤਾ ਜਾਵੇ । 40ਉਹਨਾਂ ਨੇ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ ਅਤੇ ਨਾਲ ਹੀ ਪਤਵਾਰਾਂ ਦੇ ਰੱਸੇ ਢਿੱਲੇ ਕਰ ਦਿੱਤੇ । ਫਿਰ ਉਹ ਹਵਾ ਦੇ ਸਾਹਮਣੇ ਪਾਲ ਚੜ੍ਹਾ ਕੇ ਕੰਢੇ ਦੇ ਵੱਲ ਚੱਲ ਪਏ । 41ਪਰ ਜਹਾਜ਼ ਬਰੇਤੀ ਵਿੱਚ ਜਾ ਕੇ ਫਸ ਗਿਆ, ਜਿਸ ਨਾਲ ਜਹਾਜ਼ ਦਾ ਅਗਲਾ ਹਿੱਸਾ ਅਟਕ ਗਿਆ ਅਤੇ ਪਿਛਲਾ ਹਿੱਸਾ ਲਹਿਰਾਂ ਦੀ ਮਾਰ ਨਾਲ ਟੁੱਟਣਾ ਸ਼ੁਰੂ ਹੋ ਗਿਆ ।
42ਸਿਪਾਹੀਆਂ ਨੇ ਸਲਾਹ ਕੀਤੀ ਕਿ ਕੈਦੀਆਂ ਨੂੰ ਮਾਰ ਦਿੱਤਾ ਜਾਵੇ ਤਾਂ ਜੋ ਉਹਨਾਂ ਵਿੱਚੋਂ ਕੋਈ ਵੀ ਤੈਰ ਕੇ ਫ਼ਰਾਰ ਨਾ ਹੋ ਜਾਵੇ । 43ਪਰ ਫ਼ੌਜੀ ਅਫ਼ਸਰ ਨੇ ਪੌਲੁਸ ਦੀ ਜਾਨ ਬਚਾਉਣ ਲਈ ਉਹਨਾਂ ਦੀ ਵਿਓਂਤ ਰੋਕ ਦਿੱਤੀ । ਉਸ ਨੇ ਹੁਕਮ ਦਿੱਤਾ ਕਿ ਜਿਹੜੇ ਤੈਰ ਸਕਦੇ ਹਨ, ਉਹ ਛਾਲਾਂ ਮਾਰ ਕੇ ਅਤੇ ਤੈਰ ਕੇ ਕੰਢੇ ਉੱਤੇ ਚਲੇ ਜਾਣ । 44ਬਾਕੀ ਲੋਕ ਲੱਕੜੀ ਦੇ ਫੱਟਿਆਂ ਅਤੇ ਜਹਾਜ਼ ਦੀਆਂ ਟੁੱਟੀਆਂ ਚੀਜ਼ਾਂ ਦੇ ਸਹਾਰੇ ਜਾਣ । ਇਸ ਤਰ੍ਹਾਂ ਅਸੀਂ ਸਾਰੇ ਕੰਢੇ ਉੱਤੇ ਸਹੀ ਸਲਾਮਤ ਪਹੁੰਚ ਗਏ ।
Currently Selected:
ਰਸੂਲਾਂ ਦੇ ਕੰਮ 27: CL-NA
Highlight
Share
Copy

Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India

: