YouVersion Logo
Search Icon

2 ਕੁਰਿੰਥੁਸ 5

5
1ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਸਾਡਾ ਧਰਤੀ ਦਾ ਇਹ ਸਰੀਰਕ ਘਰ ਤੰਬੂ ਦੀ ਤਰ੍ਹਾਂ ਪੁੱਟ ਦਿੱਤਾ ਜਾਵੇਗਾ ਤਾਂ ਪਰਮੇਸ਼ਰ ਸਾਡੇ ਲਈ ਸਵਰਗ ਵਿੱਚ ਇੱਕ ਅਜਿਹਾ ਘਰ ਬਣਾਉਣਗੇ ਜਿਹੜਾ ਅਨੰਤਕਾਲ ਤੱਕ ਖੜ੍ਹਾ ਰਹੇਗਾ ਜਿਹੜਾ ਮਨੁੱਖੀ ਹੱਥਾਂ ਨੇ ਨਹੀਂ ਬਣਾਇਆ । 2ਇਹ ਸੱਚ ਹੈ ਕਿ ਇਸ ਤੰਬੂ ਰੂਪੀ ਘਰ ਵਿੱਚ ਰਹਿੰਦੇ ਹੋਏ ਅਸੀਂ ਹੌਕੇ ਭਰਦੇ ਹਾਂ ਅਤੇ ਆਪਣੇ ਸਵਰਗੀ ਘਰ ਨੂੰ ਕੱਪੜਿਆਂ ਦੀ ਤਰ੍ਹਾਂ ਪਹਿਨਣਾ ਚਾਹੁੰਦੇ ਹਾਂ 3ਤਾਂ ਜੋ ਇਹਨਾਂ ਨੂੰ ਪਾ ਕੇ ਅਸੀਂ ਨੰਗੇ ਨਹੀਂ ਰਹਾਂਗੇ । 4ਜਦੋਂ ਤੱਕ ਅਸੀਂ ਇਸ ਸਰੀਰਕ ਤੰਬੂ ਵਿੱਚ ਰਹਿੰਦੇ ਹਾਂ, ਅਸੀਂ ਭਾਰ ਦੇ ਨਾਲ ਦੱਬੇ ਹੋਏ ਹੌਕੇ ਭਰਦੇ ਹਾਂ । ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਆਪਣੇ ਮਨੁੱਖੀ ਸਰੀਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਸਗੋਂ ਅਸੀਂ ਇਸੇ ਸਰੀਰ ਉੱਤੇ ਸਵਰਗੀ ਪਹਿਰਾਵਾ ਪਾਉਣਾ ਚਾਹੁੰਦੇ ਹਾਂ ਤਾਂ ਜੋ ਇਹ ਮਰਨਹਾਰ ਸਰੀਰ ਉਸ ਦੇ ਦੁਆਰਾ ਜੀਵਨ ਵਿੱਚ ਬਦਲ ਜਾਵੇ । 5ਪਰਮੇਸ਼ਰ ਨੇ ਆਪ ਹੀ ਸਾਨੂੰ ਇਸ ਉਦੇਸ਼ ਦੇ ਲਈ ਤਿਆਰ ਕੀਤਾ ਹੈ । ਉਹਨਾਂ ਨੇ ਸਾਨੂੰ ਪਵਿੱਤਰ ਆਤਮਾ ਦਾ ਦਾਨ ਬਿਆਨੇ ਦੇ ਤੌਰ ਤੇ ਦੇ ਦਿੱਤਾ ਹੈ ।
6ਇਸ ਲਈ ਅਸੀਂ ਹਮੇਸ਼ਾ ਹੌਸਲਾ ਰੱਖਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਤੱਕ ਅਸੀਂ ਇੱਥੇ ਮਨੁੱਖੀ ਸਰੀਰ ਵਿੱਚ ਹਾਂ ਤਦ ਤੱਕ ਅਸੀਂ ਪ੍ਰਭੂ ਤੋਂ ਦੂਰ ਹਾਂ । 7ਕਿਉਂਕਿ ਅਸੀਂ ਦੇਖਣ ਦੁਆਰਾ ਨਹੀਂ ਸਗੋਂ ਵਿਸ਼ਵਾਸ ਦੁਆਰਾ ਜਿਊਂਦੇ ਹਾਂ । 8ਅਸੀਂ ਭਰੋਸਾ ਰੱਖਦੇ ਹਾਂ ਅਤੇ ਚਾਹੁੰਦੇ ਹਾਂ ਕਿ ਇਸ ਸਰੀਰ ਨੂੰ ਛੱਡ ਕੇ ਪ੍ਰਭੂ ਦੇ ਕੋਲ ਜਾ ਰਹੀਏ । 9ਇਸ ਲਈ ਭਾਵੇਂ ਅਸੀਂ ਇੱਥੇ ਰਹੀਏ ਜਾਂ ਉੱਥੇ, ਅਸੀਂ ਹਰ ਤਰ੍ਹਾਂ ਨਾਲ ਉਹਨਾਂ ਨੂੰ ਖ਼ੁਸ਼ ਰੱਖਣ ਦੇ ਚਾਹਵਾਨ ਹਾਂ । 10#ਰੋਮ 14:10ਸਾਡੇ ਸਾਰਿਆਂ ਦੇ ਲਈ ਮਸੀਹ ਦੀ ਨਿਆਂ ਗੱਦੀ ਦੇ ਸਾਹਮਣੇ ਖੜ੍ਹੇ ਹੋਣਾ ਜ਼ਰੂਰੀ ਹੈ ਤਾਂ ਜੋ ਹਰ ਕੋਈ ਆਪਣੇ ਸਰੀਰ ਦੁਆਰਾ ਕੀਤੇ ਹੋਏ ਚੰਗੇ ਅਤੇ ਬੁਰੇ ਕੰਮਾਂ ਦਾ ਫਲ ਪ੍ਰਾਪਤ ਕਰੇ ।
ਮਸੀਹ ਦੇ ਦੁਆਰਾ ਪਰਮੇਸ਼ਰ ਨਾਲ ਮੇਲ
11ਅਸੀਂ ਜਾਣਦੇ ਹਾਂ ਕਿ ਪ੍ਰਭੂ ਤੋਂ ਡਰਨ ਦਾ ਕੀ ਅਰਥ ਹੈ । ਇਸੇ ਲਈ ਅਸੀਂ ਦੂਜੇ ਲੋਕਾਂ ਨੂੰ ਵੀ ਪ੍ਰਭੂ ਦਾ ਡਰ ਰੱਖਣ ਦੀ ਪ੍ਰੇਰਨਾ ਦਿੰਦੇ ਹਾਂ । ਪਰਮੇਸ਼ਰ ਸਾਡੇ ਬਾਰੇ ਸਭ ਕੁਝ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਆਪਣੇ ਅੰਤਹਕਰਨ ਵਿੱਚ ਸਾਡੇ ਬਾਰੇ ਜਾਣਦੇ ਹੋ । 12ਅਸੀਂ ਤੁਹਾਡੇ ਕੋਲੋਂ ਦੁਬਾਰਾ ਵਡਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸਗੋਂ ਤੁਹਾਨੂੰ ਇਹ ਮੌਕਾ ਦੇ ਰਹੇ ਹਾਂ ਕਿ ਤੁਸੀਂ ਸਾਡੇ ਉੱਤੇ ਮਾਣ ਕਰ ਸਕੋ ਅਤੇ ਉਹਨਾਂ ਲੋਕਾਂ ਨੂੰ ਉੱਤਰ ਦੇ ਸਕੋ ਜਿਹੜੇ ਦਿਲ ਉੱਤੇ ਨਹੀਂ ਸਗੋਂ ਬਾਹਰੀ ਦਿਖਾਵੇ ਉੱਤੇ ਮਾਣ ਕਰਦੇ ਹਨ । 13ਜੇਕਰ ਅਸੀਂ ਪਾਗਲ ਹਾਂ ਤਾਂ ਇਹ ਪਰਮੇਸ਼ਰ ਲਈ ਹਾਂ, ਜੇਕਰ ਅਸੀਂ ਸਮਝਦਾਰ ਹਾਂ ਤਾਂ ਇਹ ਤੁਹਾਡੇ ਲਈ ਹਾਂ । 14ਇਹ ਮਸੀਹ ਦਾ ਪਿਆਰ ਹੈ ਜਿਹੜਾ ਸਾਨੂੰ ਮਜਬੂਰ ਕਰਦਾ ਹੈ ਕਿਉਂਕਿ ਸਾਰ ਇਹ ਹੈ ਕਿ ਇੱਕ ਆਦਮੀ ਸਾਰਿਆਂ ਦੇ ਲਈ ਮਰਿਆ ਇਸ ਲਈ ਸਾਰੇ ਮਰ ਗਏ । 15ਮਸੀਹ ਸਾਰਿਆਂ ਦੇ ਲਈ ਮਰੇ ਤਾਂ ਜੋ ਜਿਹੜੇ ਜਿਊਂਦੇ ਹਨ, ਉਹ ਆਪਣੇ ਲਈ ਨਹੀਂ ਸਗੋਂ ਮਸੀਹ ਦੇ ਲਈ ਜਿਊਣ ਜਿਹੜੇ ਉਹਨਾਂ ਦੇ ਲਈ ਮਰੇ ਅਤੇ ਜਿਊਂਦੇ ਕੀਤੇ ਗਏ ।
16ਇਸ ਲਈ ਹੁਣ ਤੋਂ ਅਸੀਂ ਕਿਸੇ ਨੂੰ ਵੀ ਸਰੀਰਕ ਤੌਰ ਤੇ ਨਹੀਂ ਜਾਣਦੇ । ਭਾਵੇਂ ਇੱਕ ਸਮੇਂ ਅਸੀਂ ਮਸੀਹ ਨੂੰ ਸਰੀਰਕ ਤੌਰ ਤੇ ਜਾਣਦੇ ਸੀ ਪਰ ਹੁਣ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਜਾਣਦੇ । 17ਇਸ ਲਈ ਜੇਕਰ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ, ਪੁਰਾਣਾ ਸਭ ਕੁਝ ਖ਼ਤਮ ਹੋ ਗਿਆ ਅਤੇ ਉਸ ਦੀ ਥਾਂ ਨਵਾਂ ਆ ਗਿਆ ਹੈ । 18ਸਭ ਕੁਝ ਪਰਮੇਸ਼ਰ ਵਲੋਂ ਹੈ ਜਿਹਨਾਂ ਨੇ ਮਸੀਹ ਦੇ ਦੁਆਰਾ ਸਾਡਾ ਮੇਲ ਆਪਣੇ ਨਾਲ ਕੀਤਾ ਹੈ ਅਤੇ ਹੁਣ ਇਹ ਹੀ ਮੇਲ ਦਾ ਕੰਮ ਸਾਨੂੰ ਸੌਂਪਿਆ ਹੈ । 19ਇਸ ਲਈ ਪਰਮੇਸ਼ਰ ਮਸੀਹ ਦੇ ਦੁਆਰਾ ਸੰਸਾਰ ਦਾ ਮੇਲ ਆਪਣੇ ਨਾਲ ਕਰ ਰਹੇ ਸਨ । ਉਹ ਲੋਕਾਂ ਦੇ ਪਾਪਾਂ ਦਾ ਲੇਖਾ ਉਹਨਾਂ ਦੇ ਵਿਰੁੱਧ ਨਹੀਂ ਰੱਖਦੇ ਸਗੋਂ ਉਹਨਾਂ ਨੇ ਸਾਨੂੰ ਮੇਲ ਦਾ ਸੰਦੇਸ਼ ਸੌਂਪਿਆ ਹੈ । 20ਇਸ ਲਈ ਅਸੀਂ ਮਸੀਹ ਦੇ ਰਾਜਦੂਤ ਹਾਂ । ਪਰਮੇਸ਼ਰ ਆਪ ਸਾਡੇ ਰਾਹੀਂ ਤੁਹਾਡੇ ਅੱਗੇ ਬੇਨਤੀ ਕਰ ਰਹੇ ਹਨ । ਇਸ ਲਈ ਅਸੀਂ ਮਸੀਹ ਦੇ ਵੱਲੋਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਪਰਮੇਸ਼ਰ ਦੇ ਨਾਲ ਮੇਲ ਕਰ ਲਵੋ । 21ਮਸੀਹ ਵਿੱਚ ਪਾਪ ਨਹੀਂ ਸੀ ਪਰ ਫਿਰ ਵੀ ਪਰਮੇਸ਼ਰ ਨੇ ਉਹਨਾਂ ਨੂੰ ਸਾਡੇ ਪਾਪਾਂ ਵਿੱਚ ਸਾਂਝੀ ਬਣਾਇਆ ਕਿ ਉਹਨਾਂ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਨੇਕੀ ਦੇ ਸਾਂਝੀ ਬਣੀਏ ।

Highlight

Share

Copy

None

Want to have your highlights saved across all your devices? Sign up or sign in