Bible App logo
Search Icon

ਭਜਨ 1

1
ਭਾਗ ਪਹਿਲਾ
(ਭਜਨ 1—41)
ਨੇਕ ਅਤੇ ਦੁਸ਼ਟ ਮਨੁੱਖ
1ਧੰਨ ਹੈ, ਉਹ ਮਨੁੱਖ
ਜਿਹੜਾ ਦੁਸ਼ਟਾਂ ਦੀ ਸਲਾਹ ਨਹੀਂ ਮੰਨਦਾ,
ਜਿਹੜਾ ਪਾਪੀਆਂ ਦੇ ਪਿੱਛੇ ਨਹੀਂ ਲੱਗਦਾ,
ਜਿਹੜਾ ਮਖ਼ੌਲੀਆਂ ਦੀ ਮੰਡਲੀ ਵਿੱਚ ਨਹੀਂ ਬੈਠਦਾ,
2ਪਰ ਉਸ ਦਾ ਅਨੰਦ ਪ੍ਰਭੂ ਦੀ ਵਿਵਸਥਾ ਵਿੱਚ ਹੈ
ਅਤੇ ਉਹ ਦਿਨ ਰਾਤ ਉਸ ਵਿੱਚ ਹੀ ਮਗਨ ਰਹਿੰਦਾ ਹੈ,
3ਉਹ ਉਸ ਰੁੱਖ ਵਰਗਾ ਹੈ
# ਯਿਰ 17:8-10 ਜਿਹੜਾ ਵਗਦੀ ਨਹਿਰ ਦੇ ਕੰਢੇ ਉੱਤੇ ਲੱਗਾ ਹੋਇਆ ਹੈ;
ਜਿਹੜਾ ਆਪਣੇ ਮੌਸਮ ਵਿੱਚ ਫਲ ਦਿੰਦਾ ਹੈ,
ਜਿਸ ਦੇ ਪੱਤੇ ਕਦੀ ਮੁਰਝਾਉਂਦੇ ਨਹੀਂ,
ਜਿਸ ਦਾ ਹਰ ਕੰਮ ਸਫ਼ਲ ਹੁੰਦਾ ਹੈ ।
4ਦੁਸ਼ਟ ਇਸ ਤਰ੍ਹਾਂ ਦੇ ਨਹੀਂ ਹੁੰਦੇ,
ਉਹ ਹਵਾ ਨਾਲ ਉੱਡ ਜਾਣ ਵਾਲੀ ਤੂੜੀ ਵਰਗੇ ਹੁੰਦੇ ਹਨ ।
5ਇਸੇ ਲਈ ਦੁਸ਼ਟ ਨਿਆਂ ਦੇ ਸਾਹਮਣੇ ਖੜ੍ਹੇ ਨਹੀਂ ਹੋ ਸਕਣਗੇ;
ਨਾ ਹੀ ਪਾਪੀ ਨੇਕ ਲੋਕਾਂ ਦੀ ਸੰਗਤ ਵਿੱਚ ਠਹਿਰ ਸਕਣਗੇ ।
6 ਪ੍ਰਭੂ ਨੇਕ ਲੋਕਾਂ ਦੇ ਰਾਹ ਦਾ ਖਿਆਲ ਰੱਖਦੇ ਹਨ,
ਪਰ ਦੁਸ਼ਟਾਂ ਦਾ ਰਾਹ ਨਾਸ਼ ਹੋ ਜਾਵੇਗਾ ।

Currently Selected:

ਭਜਨ 1: CL-NA

Highlight

Copy

Compare

Share

None

Want to have your highlights saved across all your devices? Sign up or sign in