YouVersion Logo
Search Icon

ਜ਼ਕਰ 4

4
ਦੀਵਟ ਅਤੇ ਜੈਤੂਨ ਦੇ ਰੁੱਖਾਂ ਦੇ ਨਾਲ ਸੰਬੰਧਿਤ ਦਰਸ਼ਣ
1ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਫੇਰ ਮੁੜਿਆ ਅਤੇ ਉਹ ਨੇ ਮੈਨੂੰ ਉਸ ਮਨੁੱਖ ਵਾਂਗੂੰ ਜਗਾਇਆ ਜਿਹੜਾ ਆਪਣੀ ਨੀਂਦ ਤੋਂ ਜਾਗਦਾ ਹੈ। 2ਉਸ ਮੈਨੂੰ ਕਿਹਾ, ਤੂੰ ਕੀ ਦੇਖਦਾ ਹੈਂ? ਮੈਂ ਕਿਹਾ, ਮੈਂ ਦੇਖਿਆ ਤਾਂ ਵੇਖੋ, ਇੱਕ ਸ਼ਮਾਦਾਨ ਸੰਪੂਰਣ ਸੋਨੇ ਦਾ ਸੀ, ਉਹ ਦੇ ਸਿਰ ਉੱਤੇ ਇੱਕ ਕਟੋਰਾ ਸੀ, ਉਸ ਉੱਤੇ ਸੱਤ ਦੀਵੇ ਸਨ ਅਤੇ ਉਹਨਾਂ ਦੀਵਿਆਂ ਲਈ ਸੱਤ-ਸੱਤ ਨਾਲੀਆਂ ਸਨ, ਜਿਹੜੀਆਂ ਉਸ ਦੇ ਸਿਰ ਉੱਤੇ ਸਨ। 3ਉਸ ਦੇ ਕੋਲ ਜ਼ੈਤੂਨ ਦੇ ਦੋ ਦਰੱਖਤ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਸਨ। 4ਫੇਰ ਮੈਂ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਕਿ ਹੇ ਮਾਲਕ, ਇਹ ਕੀ ਹਨ? 5ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਇਹ ਕੀ ਹਨ? ਮੈਂ ਕਿਹਾ, ਨਹੀਂ, ਮੇਰੇ ਪ੍ਰਭੂ। 6ਉਸ ਫੇਰ ਮੈਨੂੰ ਕਿਹਾ ਕਿ ਇਹ ਜ਼ਰੂੱਬਾਬਲ ਲਈ ਯਹੋਵਾਹ ਦਾ ਬਚਨ ਹੈ ਕਿ ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ, ਸੈਨਾਂ ਦੇ ਯਹੋਵਾਹ ਦਾ ਫ਼ਰਮਾਨ ਹੈ। 7ਹੇ ਵੱਡੇ ਪਰਬਤ, ਤੂੰ ਕੀ ਹੈਂ? ਤੂੰ ਜ਼ਰੂੱਬਾਬਲ ਦੇ ਅੱਗੇ ਮੈਦਾਨ ਹੋ ਜਾਵੇਂਗਾ ਅਤੇ ਉਹ ਚੋਟੀ ਦਾ ਪੱਥਰ ਪੁਕਾਰਦੇ ਹੋਏ ਬਾਹਰ ਲੈ ਆਵੇਗਾ ਕਿ ਇਹ ਦੇ ਲਈ ਕਿਰਪਾ ਹੋਵੇ, ਕਿਰਪਾ! 8ਤਾਂ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ 9ਜ਼ਰੂੱਬਾਬਲ ਦੇ ਹੱਥਾਂ ਨੇ ਇਸ ਭਵਨ ਦੀ ਨੀਂਹ ਰੱਖੀ ਅਤੇ ਉਸੇ ਦੇ ਹੱਥ ਇਸ ਨੂੰ ਪੂਰਾ ਵੀ ਕਰਨਗੇ, ਤਦ ਤੂੰ ਜਾਣੇਗਾ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। 10ਉਹ ਕੌਣ ਹੈ ਜਿਸ ਨੇ ਛੋਟੀਆਂ ਗੱਲਾਂ ਦੇ ਦਿਨ ਦੀ ਨਿਰਾਦਰੀ ਕੀਤੀ ਹੋਵੇ? ਉਹ ਅਨੰਦ ਹੋਣਗੇ ਅਤੇ ਜ਼ਰੂੱਬਾਬਲ ਦੇ ਹੱਥ ਵਿੱਚ ਸਾਹਲ ਨੂੰ ਵੇਖਣਗੇ, ਇਹ ਯਹੋਵਾਹ ਦੀਆਂ ਸੱਤ ਅੱਖਾਂ ਹਨ, ਜਿਹੜੀਆਂ ਸਾਰੀ ਧਰਤੀ ਵਿੱਚ ਨੱਠੀਆਂ ਫਿਰਦੀਆਂ ਹਨ। 11ਤਦ ਮੈਂ ਉਸ ਨੂੰ ਕਿਹਾ ਕਿ ਇਹ ਦੋ ਜ਼ੈਤੂਨ ਦੇ ਦਰੱਖਤ ਜਿਹੜੇ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਉੱਤੇ ਹਨ ਕੀ ਹਨ? 12ਫੇਰ ਦੂਜੀ ਵਾਰ ਮੈਂ ਉਸ ਨੂੰ ਕਿਹਾ ਕਿ ਜ਼ੈਤੂਨ ਦੀਆਂ ਇਹ ਦੋ ਟਹਿਣੀਆਂ ਕੀ ਹਨ, ਜਿਹੜੀਆਂ ਸੋਨੇ ਦੀਆਂ ਦੋਹਾਂ ਨਾਲੀਆਂ ਦੇ ਬਰਾਬਰ ਤੇ ਹਨ ਜਿਨ੍ਹਾਂ ਦੇ ਰਾਹੀਂ ਸੁਨਹਿਲਾ ਤੇਲ ਨਿੱਕਲਦਾ ਹੈ? 13ਉਸ ਮੈਨੂੰ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਇਹ ਕੀ ਹਨ? ਮੈਂ ਕਿਹਾ, ਹੇ ਮੇਰੇ ਪ੍ਰਭੂ, ਨਹੀਂ 14ਉਸ ਕਿਹਾ, ਇਹ ਤੇਲ ਨਾਲ ਮਸਹ ਹੋਏ ਦੋ ਪੁਰਖ ਹਨ, ਜੋ ਸਾਰੀ ਧਰਤੀ ਦੇ ਮਾਲਕ ਦੇ ਹਜ਼ੂਰ ਖੜੇ ਰਹਿੰਦੇ ਹਨ।

Currently Selected:

ਜ਼ਕਰ 4: IRVPun

Highlight

Copy

Compare

Share

None

Want to have your highlights saved across all your devices? Sign up or sign in