YouVersion Logo
Search Icon

ਗਿਣਤੀ 29

29
ਨਵੇਂ ਸਾਲ ਦੇ ਪਰਬ ਦੇ ਬਲੀਦਾਨ
ਲੇਵੀਆਂ 23:23-25
1ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ। ਤੁਸੀਂ ਕੋਈ ਕੰਮ-ਧੰਦਾ ਨਾ ਕਰੋ ਪਰ ਉਹ ਤੁਹਾਡੇ ਲਈ ਤੁਰ੍ਹੀਆਂ ਵਜਾਉਣ ਦਾ ਦਿਨ ਹੋਵੇ। 2ਅਤੇ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਮੇਂਢਾ, ਇੱਕ ਭੇਡੂ ਅਤੇ ਦੋਸ਼ ਰਹਿਤ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ। 3ਅਤੇ ਉਸ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ, ਵਹਿੜੇ ਲਈ ਤਿੰਨ ਦਸਵੰਧ, ਭੇਡੂ ਲਈ ਦੋ ਦਸਵੰਧ 4ਅਤੇ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ 5ਨਾਲੇ ਤੁਹਾਡੇ ਪ੍ਰਾਸਚਿਤ ਲਈ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ। 6ਅਤੇ ਇਹ ਇਨ੍ਹਾਂ ਤੋਂ ਅਲੱਗ ਹੋਣ ਅਰਥਾਤ ਨਵੇਂ ਚੰਦਰਮਾ ਦੀ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਦੇ ਨਾਲ ਅਤੇ ਅਖੰਡ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਨਾਲ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਸਮੇਤ ਉਨ੍ਹਾਂ ਦੀ ਰੀਤ ਅਨੁਸਾਰ, ਇਹ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇ।
ਪ੍ਰਾਸਚਿਤ ਦੇ ਦਿਨ ਦੇ ਬਲੀਦਾਨ
ਲੇਵੀਆਂ 23:26-32
7ਇਸ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਆਪਣਿਆਂ ਜਾਨਾਂ ਨੂੰ ਦੀਨ#29:7 ਵਰਤ ਰੱਖੋ ਕਰੋ, ਪਰ ਕੋਈ ਕੰਮ-ਧੰਦਾ ਨਾ ਕਰੋ। 8ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਮੇਂਢਾ, ਇੱਕ ਭੇਡੂ, ਸੱਤ ਇੱਕ ਸਾਲ ਦੇ ਭੇਡ ਦੇ ਬੱਚੇ। ਤੁਹਾਡੇ ਚੜ੍ਹਾਵੇ ਦੋਸ਼ ਰਹਿਤ ਹੋਣ 9ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ। ਵਹਿੜੇ ਲਈ ਤਿੰਨ ਦਸਵੰਧ, ਭੇਡੂ ਲਈ ਦੋ ਦਸਵੰਧ 10ਅਤੇ ਉਨ੍ਹਾਂ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਇੱਕ ਭੇਡ ਦੇ ਬੱਚੇ ਲਈ ਇੱਕ ਦਸਵੰਧ ਹੋਵੇ। 11ਅਤੇ ਪ੍ਰਾਸਚਿਤ ਲਈ ਪਾਪ ਬਲੀ ਅਤੇ ਹੋਮ ਦੀ ਬਲੀ ਅਤੇ ਉਸ ਦੇ ਮੈਦੇ ਦੀ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
ਝੌਂਪੜੀਆਂ ਦੇ ਪਰਬ ਦੇ ਬਲੀਦਾਨ
ਲੇਵੀਆਂ 23:33-44
12ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰੋ ਪਰ ਯਹੋਵਾਹ ਲਈ ਸੱਤਾਂ ਦਿਨਾਂ ਦਾ ਪਰਬ ਮਨਾਓ। 13ਅਤੇ ਤੁਸੀਂ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਯਹੋਵਾਹ ਲਈ ਚੜ੍ਹਾਓ ਅਰਥਾਤ ਤੇਰ੍ਹਾਂ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਜਿਹੜੇ ਦੋਸ਼ ਰਹਿਤ ਹੋਣ। 14ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਨਾਲ ਮਿਲੇ ਹੋਏ ਮੈਦੇ ਦੀ ਹੋਵੇ ਅਤੇ ਉਨ੍ਹਾਂ ਤੇਰ੍ਹਾਂ ਵਹਿੜਿਆਂ ਵਿੱਚੋਂ, ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਉਨ੍ਹਾਂ ਦੋਹਾਂ ਭੇਡੂਆਂ ਵਿੱਚੋਂ ਹਰ ਭੇਡੂ ਲਈ ਦੋ ਦਸਵੰਧ 15ਅਤੇ ਉਨ੍ਹਾਂ ਚੌਦਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ 16ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
17ਦੂਜੇ ਦਿਨ ਬਾਰਾਂ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ। 18ਅਤੇ ਵਹਿੜਿਆਂ, ਭੇਡੂਆਂ ਅਤੇ ਲੇਲਿਆਂ ਦੇ ਲਈ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ। 19ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
20ਤੀਜੇ ਦਿਨ ਗਿਆਰ੍ਹਾਂ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ। 21ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ। 22ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਦੀ ਭੇਟ ਲਈ ਚੜ੍ਹਾਇਆ ਜਾਵੇ।
23ਚੌਥੇ ਦਿਨ ਦਸ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ। 24ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ। 25ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
26ਪੰਜਵੇਂ ਦਿਨ ਨੌ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ। 27ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ। 28ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
29ਛੇਵੇਂ ਦਿਨ ਅੱਠ ਵਹਿੜੇ, ਦੋ ਭੇਡੂ, ਚੌਦਾਂ ਇੱਕ ਸਾਲ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ। 30ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ। 31ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
32ਸੱਤਵੇਂ ਦਿਨ ਸੱਤ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ। 33ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ। 34ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
35ਅੱਠਵੇਂ ਦਿਨ ਤੁਹਾਡੀ ਮਹਾਂ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਿਓ। 36ਪਰ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਮੇਂਢਾ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ। 37ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ। 38ਅਤੇ ਹੋਮ ਬਲੀ ਅਤੇ ਉਸ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
39ਇਹ ਤੁਸੀਂ ਯਹੋਵਾਹ ਲਈ ਆਪਣੇ ਠਹਿਰਾਏ ਹੋਏ ਪਰਬਾਂ ਵਿੱਚ ਆਪਣੀਆਂ ਸੁੱਖਣਾਂ ਅਤੇ ਖੁਸ਼ੀ ਦੀਆਂ ਭੇਟਾਂ ਤੋਂ ਅਲੱਗ ਚੜ੍ਹਾਓ। ਇਹ ਤੁਹਾਡੇ ਹੋਮ ਦੀਆਂ ਬਲੀਆਂ ਅਤੇ ਤੁਹਾਡੇ ਮੈਦੇ ਦੀਆਂ ਭੇਟਾਂ ਅਤੇ ਤੁਹਾਡੇ ਸੁੱਖ-ਸਾਂਦ ਦੀਆਂ ਭੇਟਾਂ ਲਈ ਹੋਣ। 40ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹੋ ਉਸ ਨੇ ਇਸਰਾਏਲੀਆਂ ਨੂੰ ਆਖਿਆ।

Currently Selected:

ਗਿਣਤੀ 29: IRVPun

Highlight

Copy

Compare

Share

None

Want to have your highlights saved across all your devices? Sign up or sign in