ਹਿਜ਼ਕੀਏਲ 40
40
ਭਵਿੱਖਤ ਹੈਕਲ ਦਾ ਦਰਸ਼ਣ
ਹਿਜ਼ਕੀਏਲ ਨੂੰ ਯਰੂਸ਼ਲਮ ਦੇ ਵਿੱਚ ਪਹੁੰਚਾਇਆ ਜਾਣਾ
1ਸਾਡੀ ਗੁਲਾਮੀ ਦੇ ਪੱਚੀਵੇਂ ਸਾਲ ਦੇ ਸ਼ੁਰੂ ਵਿੱਚ ਅਤੇ ਮਹੀਨੇ ਦੀ ਦਸ ਤਾਰੀਖ਼ ਨੂੰ ਜੋ ਸ਼ਹਿਰ ਦੇ ਮਾਰੇ ਜਾਣ ਦਾ ਉਹ ਚੌਦਵਾਂ ਸਾਲ ਸੀ, ਉਸ ਦਿਨ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਹ ਮੈਨੂੰ ਉੱਥੇ ਲੈ ਗਿਆ। 2ਉਹ ਮੈਨੂੰ ਪਰਮੇਸ਼ੁਰ ਦੇ ਦਰਸ਼ਣਾਂ ਵਿੱਚ ਇਸਰਾਏਲ ਦੇ ਦੇਸ ਵਿੱਚ ਲੈ ਆਇਆ ਅਤੇ ਉਹ ਨੇ ਮੈਨੂੰ ਇੱਕ ਵੱਡੇ ਉੱਚੇ ਪਰਬਤ ਉੱਤੇ ਉਤਾਰਿਆ। ਉਸੇ ਉੱਤੇ ਦੱਖਣ ਵੱਲ ਜਾਣੋ ਇੱਕ ਸ਼ਹਿਰ ਦਾ ਅਕਾਰ ਸੀ। 3ਉਹ ਮੈਨੂੰ ਉੱਥੇ ਲੈ ਗਿਆ ਤਾਂ ਵੇਖੋ, ਇੱਕ ਮਨੁੱਖ ਸੀ ਜਿਸ ਦਾ ਰੂਪ ਪਿੱਤਲ ਵਰਗਾ ਸੀ ਅਤੇ ਉਹ ਸਣ ਦੀ ਰੱਸੀ ਅਤੇ ਮਿਣਨ ਵਾਲਾ ਕਾਨਾ ਹੱਥ ਵਿੱਚ ਲਈ ਫਾਟਕ ਵਿੱਚ ਖੜਾ ਸੀ। 4ਉਸ ਮਨੁੱਖ ਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ, ਹੇ ਮਨੁੱਖ ਦੇ ਪੁੱਤਰ, ਆਪਣੀਆਂ ਅੱਖਾਂ ਨਾਲ ਵੇਖ ਅਤੇ ਕੰਨਾਂ ਨਾਲ ਸੁਣ ਅਤੇ ਜਿਹੜਾ ਕੁਝ ਮੈਂ ਤੈਨੂੰ ਵਿਖਾਵਾਂ ਉਸ ਸਾਰੇ ਤੇ ਦਿਲ ਲਾ, ਕਿਉਂ ਜੋ ਤੂੰ ਇਸ ਦੇ ਵੇਖਣ ਲਈ ਇੱਥੇ ਲਿਆਂਦਾ ਗਿਆ ਹੈਂ ਕਿ ਮੈਂ ਇਹ ਸਾਰਾ ਕੁਝ ਤੈਨੂੰ ਵਿਖਾਵਾਂ, ਇਸ ਲਈ ਜੋ ਕੁਝ ਤੂੰ ਵੇਖਦਾ ਹੈਂ ਇਸਰਾਏਲ ਦੇ ਘਰਾਣੇ ਨੂੰ ਦੱਸ।
ਪੂਰਬੀ ਫਾਟਕ
5ਤਾਂ ਵੇਖੋ, ਭਵਨ ਦੇ ਵਿਹੜੇ ਦੇ ਚਾਰ ਚੁਫ਼ੇਰੇ ਕੰਧ ਸੀ ਅਤੇ ਉਸ ਮਨੁੱਖ ਦੇ ਹੱਥ ਵਿੱਚ ਮਿਣਨ ਵਾਲਾ ਕਾਨਾ ਸੀ, ਜਿਹੜਾ ਛੇ ਹੱਥ ਲੰਮਾ ਅਤੇ ਹਰੇਕ ਹੱਥ ਪੂਰੇ ਹੱਥ ਤੋਂ ਚਾਰ ਉਂਗਲਾਂ ਵੱਡਾ ਸੀ, ਇਸ ਲਈ ਉਸ ਨੇ ਉਸ ਘਰ ਦੀ ਚੌੜਾਈ ਮਿਣੀ, ਉਹ ਇੱਕ ਕਾਨਾ ਹੋਈ ਅਤੇ ਉਚਾਈ ਇੱਕ ਕਾਨਾ। 6ਤਦ ਉਹ ਪੂਰਬੀ ਦਰਵਾਜ਼ੇ ਤੇ ਆਇਆ ਅਤੇ ਉਹ ਦੀ ਪੌੜੀ ਤੇ ਚੜ੍ਹਿਆ। ਉਸ ਦਰਵਾਜ਼ੇ ਦੀ ਸਰਦਲ ਨੂੰ ਮਿਣਿਆ ਜੋ ਇੱਕ ਕਾਨਾ ਚੌੜੀ ਸੀ ਅਤੇ ਦੂਜੇ ਦਰਵਾਜ਼ੇ ਦੀ ਸਰਦਲ ਦੀ ਚੌੜਾਈ ਵੀ ਇੱਕ ਕਾਨਾ ਸੀ। 7ਹਰ ਇੱਕ ਕੋਠੜੀ ਇੱਕ ਕਾਨਾ ਲੰਮੀ ਤੇ ਇੱਕ ਕਾਨਾ ਚੌੜੀ ਸੀ। ਕੋਠੜੀਆਂ ਦੇ ਵਿਚਾਲੇ ਪੰਜ-ਪੰਜ ਹੱਥ ਦਾ ਫ਼ਾਸਲਾ ਸੀ ਅਤੇ ਦਰਵਾਜ਼ੇ ਦੀ ਡਿਉੜ੍ਹੀ ਦੇ ਨੇੜੇ ਅੰਦਰ ਵੱਲ ਦਰਵਾਜ਼ੇ ਦੀ ਸਰਦਲ ਇੱਕ ਕਾਨਾ ਸੀ। 8ਉਹ ਨੇ ਦਰਵਾਜ਼ੇ ਦੀ ਡਿਉੜ੍ਹੀ ਘਰ ਵੱਲੋਂ ਇੱਕ ਕਾਨਾ ਮਿਣੀ। 9ਤਦ ਉਹ ਨੇ ਦਰਵਾਜ਼ੇ ਦੀ ਡਿਉੜ੍ਹੀ ਅੱਠ ਹੱਥ ਮਿਣੀ, ਉਹ ਦੇ ਥੰਮ੍ਹ ਦੋ ਹੱਥ ਸਨ ਅਤੇ ਦਰਵਾਜ਼ੇ ਦੀ ਡਿਉੜ੍ਹੀ ਘਰ ਵੱਲ ਸੀ। 10ਪੂਰਬ ਵੱਲ ਦੇ ਦਰਵਾਜ਼ੇ ਦੀਆਂ ਕੋਠੜੀਆਂ ਤਿੰਨ ਇੱਧਰ ਅਤੇ ਤਿੰਨ ਉੱਧਰ ਸਨ, ਇਹ ਤਿੰਨੇ ਮਿਣਤੀ ਵਿੱਚ ਇੱਕੋ ਜਿੰਨੀਆਂ ਸਨ ਅਤੇ ਇੱਧਰ ਉੱਧਰ ਦੇ ਥੰਮਾਂ ਦਾ ਇੱਕੋ ਹੀ ਨਾਪ ਸੀ। 11ਉਹ ਨੇ ਫਾਟਕ ਦੇ ਦਰਵਾਜ਼ੇ ਦੀ ਚੌੜਾਈ ਦਸ ਹੱਥ ਤੇ ਫਾਟਕ ਦੀ ਲੰਬਾਈ ਤੇਰ੍ਹਾਂ ਹੱਥ ਮਿਣੀ। 12ਕੋਠੜੀਆਂ ਦੇ ਅੱਗੇ ਦਾ ਥਾਂ ਇੱਕ ਹੱਥ ਇੱਧਰ ਅਤੇ ਇੱਕ ਹੱਥ ਉੱਧਰ ਸੀ ਅਤੇ ਕੋਠੜੀਆਂ ਛੇ ਹੱਥ ਇੱਧਰ ਤੇ ਛੇ ਹੱਥ ਉੱਧਰ ਸਨ। 13ਤਦ ਉਹ ਨੇ ਦਰਵਾਜ਼ੇ ਨੂੰ ਇੱਕ ਕੋਠੜੀ ਦੀ ਛੱਤ ਤੋਂ ਦੂਜੀ ਦੀ ਛੱਤ ਤੱਕ ਪੱਚੀ ਹੱਥ ਚੌੜਾ ਮਿਣਿਆ, ਦਰਵਾਜ਼ੇ ਦੇ ਸਾਹਮਣੇ ਦਰਵਾਜ਼ਾ। 14ਉਹ ਨੇ ਥੰਮ੍ਹ ਸੱਠ ਹੱਥ ਮਿਣੇ ਅਤੇ ਵੇਹੜੇ ਦੇ ਥੰਮ੍ਹ ਫਾਟਕ ਦੇ ਚਾਰ ਚੁਫ਼ੇਰੇ ਸਨ। 15ਲਾਂਘੇ ਦੇ ਫਾਟਕ ਦੇ ਸਾਹਮਣੇ ਤੋਂ ਲੈ ਕੇ ਅੰਦਰਲੇ ਫਾਟਕ ਦੀ ਡਿਉੜ੍ਹੀ ਦੇ ਸਾਹਮਣੇ ਤੱਕ, ਪੰਜਾਹ ਹੱਥਾਂ ਦਾ ਫ਼ਾਸਲਾ ਸੀ। 16ਕੋਠੜੀਆਂ ਵਿੱਚ ਅਤੇ ਉਹਨਾਂ ਦੇ ਥੰਮਾਂ ਵਿੱਚ ਫਾਟਕ ਦੇ ਅੰਦਰ ਚੁਫ਼ੇਰੇ ਝਰੋਖੇ ਸਨ, ਉਸੇ ਤਰ੍ਹਾਂ ਹੀ ਡਿਉੜ੍ਹੀ ਦੇ ਅੰਦਰ ਵੀ ਚੁਫ਼ੇਰੇ ਝਰੋਖੇ ਸਨ ਅਤੇ ਥੰਮਾਂ ਤੇ ਖਜ਼ੂਰ ਦੀਆਂ ਮੂਰਤਾਂ ਸਨ।
ਬਾਹਰੀ ਵੇਹੜਾ
17ਫੇਰ ਉਹ ਮੈਨੂੰ ਬਾਹਰ ਦੇ ਵੇਹੜੇ ਵਿੱਚ ਲੈ ਗਿਆ ਅਤੇ ਵੇਖੋ, ਕੋਠੜੀਆਂ ਸਨ ਅਤੇ ਚਾਰੇ ਪਾਸੇ ਵੇਹੜੇ ਵਿੱਚ ਫਰਸ਼ ਲੱਗਾ ਹੋਇਆ ਸੀ। ਉਸ ਫਰਸ਼ ਉੱਤੇ ਤੀਹ ਕੋਠੜੀਆਂ ਸਨ। 18ਉਹ ਫਰਸ਼ ਅਥਵਾ ਥੱਲੇ ਦਾ ਫਰਸ਼ ਫਾਟਕਾਂ ਦੇ ਨਾਲ-ਨਾਲ ਬਰਾਬਰ ਲੱਗਾ ਹੋਇਆ ਸੀ। 19ਤਦ ਉਸ ਨੇ ਉਹ ਦੀ ਚੌੜਾਈ ਹੇਠਾਂ ਦੇ ਫਾਟਕਾਂ ਦੇ ਸਾਹਮਣੇ ਤੋਂ ਅੰਦਰ ਦੇ ਵੇਹੜੇ ਦੇ ਅੱਗੇ ਪੂਰਬ ਅਤੇ ਉੱਤਰ ਵਾਲੇ ਪਾਸੇ ਬਾਹਰ-ਬਾਹਰ ਸੌ ਹੱਥ ਮਿਣੀ।
ਉੱਤਰੀ ਫਾਟਕ
20ਫੇਰ ਉਸ ਨੇ ਬਾਹਰ ਦੇ ਵੇਹੜੇ ਦੇ ਉਤਰ ਵੱਲ ਮੂੰਹ ਵਾਲੇ ਫਾਟਕ ਦੀ ਲੰਬਾਈ ਤੇ ਚੌੜਾਈ ਮਿਣੀ। 21ਉਹ ਦੀਆਂ ਕੋਠੜੀਆਂ ਤਿੰਨ ਇਸ ਪਾਸੇ ਅਤੇ ਤਿੰਨ ਉਸ ਪਾਸੇ ਸਨ ਅਤੇ ਉਹ ਦੇ ਥੰਮ੍ਹ ਤੇ ਡਾਟਾਂ ਪਹਿਲੇ ਫਾਟਕ ਦੇ ਨਾਪ ਦੇ ਅਨੁਸਾਰ ਸਨ। ਉਹ ਦੀ ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ। 22ਉਹ ਦੀਆਂ ਖਿੜਕੀਆਂ, ਡਿਉੜ੍ਹੀ ਅਤੇ ਖਜ਼ੂਰ ਦੇ ਰੁੱਖ ਪੂਰਬ ਵੱਲ ਮੂੰਹ ਵਾਲੇ ਫਾਟਕ ਦੇ ਨਾਪ ਦੇ ਅਨੁਸਾਰ ਸਨ ਅਤੇ ਉੱਪਰ ਜਾਣ ਲਈ ਸੱਤ ਪੌੜੀਆਂ ਸਨ, ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ। 23ਅੰਦਰ ਦੇ ਵੇਹੜੇ ਦਾ ਫਾਟਕ ਉਤਰ ਵੱਲ ਮੂੰਹ ਵਾਲੇ ਅਤੇ ਪੂਰਬ ਵੱਲ ਮੂੰਹ ਵਾਲੇ ਫਾਟਕਾਂ ਦੇ ਸਾਹਮਣੇ ਸੀ ਅਤੇ ਉਹ ਨੇ ਫਾਟਕ ਤੋਂ ਫਾਟਕ ਤੱਕ ਸੌ ਹੱਥ ਮਿਣਿਆ।
ਦੱਖਣੀ ਫਾਟਕ
24ਉਹ ਮੈਨੂੰ ਦੱਖਣ ਵੱਲ ਲੈ ਗਿਆ ਅਤੇ ਕੀ ਵੇਖਦਾ ਹਾਂ ਕਿ ਦੱਖਣ ਵੱਲ ਇੱਕ ਫਾਟਕ ਹੈ। ਉਹ ਨੇ ਉਸ ਦੇ ਥੰਮਾਂ ਅਤੇ ਉਸ ਦੀ ਡਿਉੜ੍ਹੀ ਨੂੰ ਇਹਨਾਂ ਹੀ ਨਾਪਾਂ ਦੇ ਅਨੁਸਾਰ ਮਿਣਿਆ। 25ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚਾਰ ਚੁਫ਼ੇਰੇ ਉਹਨਾਂ ਖਿੜਕੀਆਂ ਵਾਂਗੂੰ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ। 26ਉਹ ਦੇ ਉੱਤੇ ਚੜ੍ਹਨ ਲਈ ਸੱਤ ਪੌੜੀਆਂ ਸਨ ਅਤੇ ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ। ਉਹ ਦੇ ਥੰਮਾਂ ਤੇ ਖਜ਼ੂਰ ਦੇ ਰੁੱਖ ਦੀਆਂ ਮੂਰਤਾਂ ਸਨ, ਇੱਕ ਇਸ ਪਾਸੇ ਅਤੇ ਇੱਕ ਓਸ ਪਾਸੇ। 27ਦੱਖਣ ਵੱਲ ਅੰਦਰਲੇ ਵੇਹੜੇ ਦਾ ਫਾਟਕ ਸੀ ਅਤੇ ਉਹ ਨੇ ਦੱਖਣ ਦੀ ਵੱਲ ਫਾਟਕ ਤੋਂ ਫਾਟਕ ਤੱਕ ਸੌ ਹੱਥ ਮਿਣਿਆ।
ਅੰਦਰਲਾ ਵੇਹੜਾ: ਦੱਖਣੀ ਫਾਟਕ
28ਤਦ ਉਹ ਮੈਨੂੰ ਦੱਖਣੀ ਫਾਟਕ ਦੇ ਰਾਹ ਅੰਦਰ ਵੇਹੜੇ ਵਿੱਚ ਲਿਆਇਆ ਅਤੇ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਉਹ ਨੇ ਦੱਖਣੀ ਫਾਟਕ ਨੂੰ ਮਿਣਿਆ। 29ਉਹ ਦੀਆਂ ਕੋਠੜੀਆਂ, ਉਹ ਦੇ ਥੰਮਾਂ ਅਤੇ ਉਹ ਦੀ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਸ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚੁਫ਼ੇਰੇ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਤੇ ਚੌੜਾਈ ਪੱਚੀ ਹੱਥ ਸੀ। 30ਡਿਉੜ੍ਹੀ ਚਾਰ ਚੁਫ਼ੇਰਿਓਂ ਪੱਚੀ ਹੱਥ ਲੰਮੀ ਅਤੇ ਪੱਚੀ ਹੱਥ ਚੌੜੀ ਸੀ। 31ਉਹ ਦੀ ਡਿਉੜ੍ਹੀ ਬਾਹਰਲੇ ਵੇਹੜੇ ਵੱਲ ਸੀ ਅਤੇ ਉਹ ਦੇ ਥੰਮਾਂ ਉੱਤੇ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ।
ਅੰਦਰਲਾ ਵੇਹੜਾ: ਪੂਰਬੀ ਫਾਟਕ
32ਉਹ ਮੈਨੂੰ ਪੂਰਬ ਵੱਲ ਅੰਦਰਲੇ ਵੇਹੜੇ ਵਿੱਚ ਲੈ ਆਇਆ ਅਤੇ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਫਾਟਕ ਨੂੰ ਵੇਖਿਆ। 33ਉਹ ਦੀਆਂ ਕੋਠੜੀਆਂ, ਥੰਮਾਂ ਅਤੇ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚੁਫ਼ੇਰੇ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ। 34ਉਹ ਦੀ ਡਿਉੜ੍ਹੀ ਬਾਹਰਲੇ ਵੇਹੜੇ ਵੱਲ ਸੀ ਅਤੇ ਉਹ ਦੇ ਥੰਮਾਂ ਉੱਤੇ ਇੱਧਰ ਉੱਧਰ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਜਾਣ ਲਈ ਅੱਠ ਪੌੜੀਆਂ ਸਨ।
ਅੰਦਰਲਾ ਵੇਹੜਾ: ਉੱਤਰੀ ਫਾਟਕ
35ਉਹ ਮੈਨੂੰ ਉੱਤਰੀ ਫਾਟਕ ਵੱਲ ਲੈ ਗਿਆ ਅਤੇ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਉਹ ਨੂੰ ਵੇਖਿਆ। 36ਉਹ ਦੀਆਂ ਕੋਠੜੀਆਂ, ਉਹ ਦੇ ਥੰਮਾਂ ਅਤੇ ਉਹ ਦੀ ਡਿਉੜ੍ਹੀ ਜਿਹਨਾਂ ਵਿੱਚ ਚੁਫ਼ੇਰੇ ਖਿੜਕੀਆਂ ਸਨ, ਦੀ ਲੰਬਾਈ ਪੰਜਾਹ ਹੱਥ ਤੇ ਚੌੜਾਈ ਪੱਚੀ ਹੱਥ ਸੀ। 37ਉਹ ਦੇ ਥੰਮ੍ਹ ਬਾਹਰਲੇ ਵੇਹੜੇ ਵੱਲ ਸਨ ਅਤੇ ਉਹ ਦੇ ਥੰਮਾਂ ਤੇ ਇੱਧਰ ਉੱਧਰ ਖਜ਼ੂਰਾਂ ਦੇ ਰੁੱਖ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ।
ਉੱਤਰੀ ਫਾਟਕ ਦੇ ਨੇੜੇ ਸਥਿਤ ਕੋਠੜੀਆਂ
38ਫਾਟਕਾਂ ਦੇ ਥੰਮਾਂ ਦੇ ਕੋਲ ਦਰਵਾਜ਼ੇ ਵਾਲੀ ਕੋਠੜੀ ਸੀ, ਜਿੱਥੇ ਹੋਮ ਦੀ ਬਲੀ ਧੋਂਦੇ ਸਨ। 39ਦਰਵਾਜ਼ੇ ਦੀ ਡਿਉੜ੍ਹੀ ਵਿੱਚ ਦੋ ਮੇਜ਼ਾਂ ਇਸ ਪਾਸੇ ਤੇ ਦੋ ਉਸ ਪਾਸੇ ਸਨ, ਤਾਂ ਕਿ ਉਹਨਾਂ ਉੱਤੇ ਹੋਮ ਦੀ ਬਲੀ, ਪਾਪ ਬਲੀ ਅਤੇ ਦੋਸ਼ ਦੀ ਬਲੀ ਕੱਟੀਆਂ ਜਾਣ। 40ਬਾਹਰ ਵੱਲ ਉੱਤਰੀ ਫਾਟਕ ਦੇ ਲਾਂਘੇ ਦੇ ਨੇੜੇ ਦੋ ਮੇਜ਼ਾਂ ਸਨ ਅਤੇ ਫਾਟਕ ਦੀ ਡਿਉੜ੍ਹੀ ਦੇ ਦੂਜੇ ਪਾਸੇ ਦੋ ਮੇਜ਼ਾਂ ਸਨ। 41ਫਾਟਕ ਦੇ ਨੇੜੇ ਚਾਰ ਮੇਜ਼ਾਂ ਇਸ ਪਾਸੇ ਅਤੇ ਚਾਰ ਉਸ ਪਾਸੇ ਸਨ, ਅਰਥਾਤ ਅੱਠ ਮੇਜ਼ਾਂ ਕੱਟਣ ਲਈ ਸਨ। 42ਹੋਮ ਦੀ ਬਲੀ ਲਈ ਘੜੇ ਹੋਏ ਪੱਥਰਾਂ ਦੀਆਂ ਚਾਰ ਮੇਜ਼ਾਂ ਸਨ, ਜਿਹੜੀਆਂ ਡੇਢ ਹੱਥ ਲੰਮੀਆਂ, ਡੇਢ ਹੱਥ ਚੌੜੀਆਂ ਅਤੇ ਇੱਕ ਹੱਥ ਉੱਚੀਆਂ ਸਨ, ਜਿਹਨਾਂ ਉੱਤੇ ਉਹ ਹੋਮ ਦੀ ਭੇਟ ਅਤੇ ਬਲੀ ਨੂੰ ਕੱਟਣ ਵਾਲੇ ਹਥਿਆਰ ਰੱਖੇ ਸਨ। 43ਉਹ ਦੇ ਚੁਫ਼ੇਰੇ ਚਾਰ ਉਂਗਲਾਂ ਲੰਮੇ ਕੁੰਡੇ ਲੱਗੇ ਸਨ ਅਤੇ ਬਲੀ ਦਾ ਮਾਸ ਮੇਜ਼ਾਂ ਤੇ ਸੀ। 44ਅੰਦਰਲੇ ਫਾਟਕ ਤੋਂ ਬਾਹਰ ਅੰਦਰਲੇ ਵੇਹੜੇ ਵਿੱਚ ਜੋ ਉੱਤਰੀ ਫਾਟਕ ਵੱਲ ਸੀ, ਗਾਉਣ ਵਾਲਿਆਂ ਦੀਆਂ ਕੋਠੜੀਆਂ ਸਨ ਅਤੇ ਉਹਨਾਂ ਦਾ ਮੂੰਹ ਦੱਖਣ ਵੱਲ ਸੀ। ਇੱਕ ਕੋਠੜੀ ਪੂਰਬੀ ਫਾਟਕ ਵੱਲ ਸੀ, ਜਿਸ ਦਾ ਮੂੰਹ ਉਤਰ ਵੱਲ ਸੀ। 45ਉਹ ਨੇ ਮੈਨੂੰ ਆਖਿਆ ਕਿ ਇਹ ਕੋਠੜੀ ਜਿਸ ਦਾ ਮੂੰਹ ਦੱਖਣ ਵੱਲ ਹੈ ਉਹਨਾਂ ਜਾਜਕਾਂ ਦੇ ਲਈ ਹੈ, ਜਿਹੜੇ ਡੇਰੇ ਦੀ ਰਾਖੀ ਕਰਦੇ ਹਨ। 46ਉਹ ਕੋਠੜੀ ਜਿਸ ਦਾ ਮੂੰਹ ਉਤਰ ਵੱਲ ਹੈ ਉਹਨਾਂ ਜਾਜਕਾਂ ਲਈ ਹੈ, ਜਿਹੜੇ ਜਗਵੇਦੀ ਦੀ ਰਾਖੀ ਲਈ ਹਨ। ਇਹ ਸਾਦੋਕ ਦੀ ਵੰਸ਼ ਵਿੱਚੋਂ ਹਨ ਜੋ ਲੇਵੀਆਂ ਵਿੱਚੋਂ ਯਹੋਵਾਹ ਦੇ ਹਜ਼ੂਰ ਉਹ ਦੀ ਉਪਾਸਨਾ ਕਰਨ ਲਈ ਆਉਂਦੇ ਹਨ।
ਅੰਦਰਲਾ ਵੇਹੜਾ ਅਤੇ ਹੈਕਲ ਦਾ ਭਵਨ
47ਉਹ ਨੇ ਵੇਹੜੇ ਨੂੰ ਸੌ ਹੱਥ ਲੰਮਾ ਤੇ ਸੌ ਹੱਥ ਚੌੜਾ ਵਰਗਾਕਾਰ ਮਿਣਿਆ ਅਤੇ ਜਗਵੇਦੀ ਭਵਨ ਦੇ ਸਾਹਮਣੇ ਸੀ। 48ਫੇਰ ਉਹ ਮੈਨੂੰ ਭਵਨ ਦੀ ਡਿਉੜ੍ਹੀ ਵਿੱਚ ਲੈ ਆਇਆ ਅਤੇ ਡਿਉੜ੍ਹੀ ਨੂੰ ਮਿਣਿਆ, ਪੰਜ ਹੱਥ ਇੱਧਰ ਅਤੇ ਪੰਜ ਹੱਥ ਉੱਧਰ ਅਤੇ ਫਾਟਕ ਦੀ ਚੌੜਾਈ ਤਿੰਨ ਹੱਥ ਇਸ ਪਾਸੇ ਸੀ ਅਤੇ ਤਿੰਨ ਹੱਥ ਉਸ ਪਾਸੇ। 49ਡਿਉੜ੍ਹੀ ਦੀ ਲੰਬਾਈ ਵੀਹ ਹੱਥ ਅਤੇ ਚੌੜਾਈ ਬਾਰਾਂ ਹੱਥ ਸੀ। ਉਸ ਪੌੜੀ ਦੇ ਡੰਡੇ ਕੋਲ ਜਿਹਨਾਂ ਤੋਂ ਉਸ ਉੱਤੇ ਚੜ੍ਹਦੇ ਸਨ ਅਤੇ ਥੰਮਾਂ ਦੇ ਨਾਲ ਪੀਲ ਪਾਏ ਸਨ, ਇੱਕ ਇਸ ਪਾਸੇ ਅਤੇ ਇੱਕ ਉਸ ਪਾਸੇ।
Currently Selected:
ਹਿਜ਼ਕੀਏਲ 40: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.