ਕੂਚ 10:13-14
ਕੂਚ 10:13-14 IRVPUN
ਮੂਸਾ ਨੇ ਆਪਣਾ ਢਾਂਗਾ ਮਿਸਰ ਦੀ ਧਰਤੀ ਉੱਤੇ ਲੰਮਾ ਕੀਤਾ ਤਾਂ ਯਹੋਵਾਹ ਨੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਉਸ ਧਰਤੀ ਉੱਤੇ ਪੁਰੇ ਦੀ ਹਵਾ ਵਗਾਈ। ਜਦ ਸਵੇਰਾ ਹੋਇਆ ਤਾਂ ਪੁਰੇ ਦੀ ਹਵਾ ਟਿੱਡੀ ਦਲ ਲੈ ਆਈ। ਅਤੇ ਟਿੱਡੀ ਦਲ ਸਾਰੇ ਮਿਸਰ ਦੇਸ ਉੱਤੇ ਚੜ੍ਹ ਆਇਆ ਅਤੇ ਮਿਸਰ ਦੀਆਂ ਸਾਰੀਆਂ ਹੱਦਾਂ ਵਿੱਚ ਉੱਤਰ ਪਿਆ ਅਤੇ ਐਨੀ ਭਾਰੀ ਸੀ ਕਿ ਇਸ ਤੋਂ ਅੱਗੇ ਕਦੀ ਅਜਿਹਾ ਟਿੱਡੀ ਦਲ ਨਹੀਂ ਆਇਆ ਸੀ ਅਤੇ ਨਾ ਇਸ ਦੇ ਪਿੱਛੋਂ ਫੇਰ ਕਦੀ ਆਵੇਗਾ।





