YouVersion Logo
Search Icon

ਜ਼ਕਰਯਾਹ 6

6
ਰਥਾਂ ਦੇ ਅਤੇ ਸ਼ਾਖ ਦੇ ਦਰਸ਼ਣ
1ਮੈਂ ਮੁੜ ਕੇ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ, ਦੋਂਹ ਪਹਾੜਾਂ ਦੇ ਵਿੱਚੋਂ ਚਾਰ ਰਥ ਬਾਹਰ ਨੂੰ ਨਿੱਕਲ ਰਹੇ ਸਨ ਅਤੇ ਓਹ ਪਹਾੜ ਪਿੱਤਲ ਦੇ ਪਹਾੜ ਸਨ 2ਪਹਿਲੇ ਰਥ ਦੇ ਘੋੜੇ ਲਾਲ ਅਤੇ ਦੂਜੇ ਰਥ ਦੇ ਘੋੜੇ ਕਾਲੇ ਸਨ 3ਤੀਜੇ ਰਥ ਦੇ ਘੋੜੇ ਚਿੱਟੇ ਸਨ ਅਤੇ ਚੌਥੇ ਰਥ ਦੇ ਘੋੜੇ ਡੱਬੇ ਅਤੇ ਤੇਜ਼ ਸਨ 4ਫੇਰ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਉੱਤਰ ਦੇ ਕੇ ਆਖਿਆ, ਕਿ ਹੇ ਮੇਰੇ ਪ੍ਰਭੁ, ਏਹ ਕੀ ਹਨ? 5ਤਾਂ ਉਸ ਦੂਤ ਨੇ ਉੱਤਰ ਦੇ ਕੇ ਮੈਨੂੰ ਆਖਿਆ ਕਿ ਏਹ ਅਕਾਸ਼ ਦੀਆਂ ਚਾਰ ਹਵਾਵਾਂ ਹਨ ਜੋ ਨਿੱਕਲਦੀਆਂ ਹਨ ਜਦ ਓਹ ਸਾਰੀ ਧਰਤੀ ਦੇ ਪ੍ਰਭੁ ਦੇ ਹਜ਼ੂਰ ਖਲੋਤੀਆਂ ਹੋਣ 6ਜਿਹ ਦੇ ਵਿੱਚ ਕਾਲੇ ਘੋੜੇ ਹਨ ਉਹ ਉੱਤਰ ਦੇਸ ਨੂੰ ਨਿੱਕਲ ਕੇ ਜਾਂਦਾ ਹੈ ਅਤੇ ਚਿੱਟਿਆਂ ਵਾਲਾ ਉਹ ਦੇ ਪਿੱਛੇ ਨਿੱਕਲ ਕੇ ਜਾਂਦਾ ਹੈ ਅਤੇ ਅਤੇ ਡੱਬੇ ਘੋੜਿਆਂ ਵਾਲਾ ਦੱਖਣ ਦੇਸ ਨੂੰ ਨਿੱਕਲ ਕੇ ਜਾਂਦਾ ਹੈ 7ਜਦ ਏਹ ਤੇਜ਼ ਘੋੜੇ ਨਿੱਕਲੇ ਓਹਨਾਂ ਜਾਣਾ ਚਾਹਿਆ ਭਈ ਧਰਤੀ ਦਾ ਦੌਰਾ ਕਰਨ। ਉਸ ਆਖਿਆ, ਚੱਲੋ ਅਤੇ ਧਰਤੀ ਵਿੱਚ ਦੌਰਾ ਕਰੋ, ਸੋ ਓਹਨਾਂ ਧਰਤੀ ਵਿੱਚ ਦੌਰਾ ਕੀਤਾ 8ਤਦ ਉਸ ਨੇ ਹਾਕ ਮਾਰ ਕੇ ਮੈਨੂੰ ਆਖਿਆ, ਵੇਖ, ਜਿਹੜੇ ਉੱਤਰ ਦੇਸ ਨੂੰ ਜਾਂਦੇ ਹਨ ਓਹਨਾਂ ਨੇ ਉੱਤਰ ਦੇਸ ਵਿੱਚ ਮੇਰੇ ਆਤਮਾ ਨੂੰ ਸ਼ਾਂਤ ਕੀਤਾ ਹੈ।।
9ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 10ਤੂੰ ਅਸੀਰਾਂ ਵਿੱਚੋਂ ਹਲਦੀ, ਟੋਬੀਯਾਹ ਅਤੇ ਯਦਅਯਾਹ ਨੂੰ ਲੈ ਅਤੇ ਤੂੰ ਅੱਜ ਦੇ ਹੀ ਦਿਨ ਆ ਅਤੇ ਸਫ਼ਨਯਾਹ ਦੇ ਪੁੱਤ੍ਰ ਯੋਸ਼ੀਯਾਹ ਦੇ ਘਰ ਜਾਹ ਜਿੱਥੇ ਓਹ ਬਾਬਲ ਤੋਂ ਆਏ ਹਨ 11ਅਤੇ ਚਾਂਦੀ ਸੋਨਾ ਲੈ ਕੇ ਤਾਜ ਬਣਾ ਅਤੇ ਪਰਧਾਨ ਜਾਜਕ ਯਹੋਸਾਦਾਕ ਦੇ ਪੁੱਤ੍ਰ ਯਹੋਸ਼ੁਆ ਦੇ ਸਿਰ ਉੱਤੇ ਰੱਖ 12ਅਤੇ ਤੂੰ ਉਹ ਨੂੰ ਆਖ ਕਿ ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ ਕਿ ਵੇਖੋ, ਇੱਕ ਪੁਰਖ ਜਿਹ ਦਾ ਨਾਮ ਸ਼ਾਖ ਹੈ ਉਹ ਆਪਣੇ ਥਾਂ ਤੋਂ ਸ਼ਾਖਾਂ ਦੇਵੇਗਾ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ 13ਉਹੀ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ। ਉਹ ਸ਼ਾਨ ਵਾਲਾ ਹੋਵੇਗਾ ਅਤੇ ਉਹ ਆਪਣੇ ਸਿੰਘਾਸਣ ਉੱਤੇ ਬੈਠ ਕੇ ਹਕੂਮਤ ਕਰੇਗਾ ਅਤੇ ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ ਅਤੇ ਦੋਹਾਂ ਦੇ ਵਿੱਚ ਸ਼ਾਂਤੀ ਦੇ ਮਤੇ ਹੋਣਗੇ 14ਅਤੇ ਉਹ ਤਾਜ ਹੇਲਮ ਲਈ, ਟੋਬੀਯਾਹ ਲਈ, ਯਦਅਯਾਹ ਲਈ ਅਤੇ ਸਫ਼ਨਯਾਹ ਦੇ ਪੁੱਤ੍ਰ ਹੇਠ ਲਈ ਯਹੋਵਾਹ ਦੀ ਹੈਕਲ ਵਿੱਚ ਯਾਦਗਾਰੀ ਲਈ ਹੋਵੇਗਾ 15ਤਾਂ ਦੂਰ ਦੂਰ ਦੇ ਆਉਣਗੇ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਉਣਗੇ। ਤਦ ਤੁਸੀਂ ਜਾਣੋਗੇ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਦਿਲ ਲਾ ਕੇ ਸੁਣੋਗੇ ਤਾਂ ਇਹ ਹੋ ਜਾਵੇਗਾ।।

Highlight

Share

Copy

None

Want to have your highlights saved across all your devices? Sign up or sign in