YouVersion Logo
Search Icon

ਨਹੂਮ 1

1
ਨੀਨਵਾਹ ਦੇ ਵਿਰੁੱਧ ਅਗੰਮ ਵਾਕ
1ਨੀਨਵਾਹ ਦੇ ਵਿਖੇ ਅਗੰਮ ਵਾਕ। ਅਲਕੋਸ਼ੀ ਨਹੂਮ ਦੇ ਦਰਸ਼ਣ ਦੀ ਪੋਥੀ ।।
2ਯਹੋਵਾਹ ਅਣਖੀ ਅਤੇ ਬਦਲਾ ਲੈਣ ਵਾਲਾ
ਪਰਮੇਸ਼ੁਰ ਹੈ,
ਯਹੋਵਾਹ ਬਦਲਾ ਲੈਣ ਵਾਲਾ ਅਤੇ ਗੁੱਸਾ ਕਰਨ
ਵਾਲਾ ਹੈ,
ਯਹੋਵਾਹ ਆਪਣੇ ਵਿਰੋਧੀਆਂ ਤੋਂ ਬਦਲਾ ਲੈਣ
ਵਾਲਾ ਹੈ,
ਅਤੇ ਆਪਣੇ ਵੈਰੀਆਂ ਲਈ ਕ੍ਰੋਧ ਰੱਖਦਾ ਹੈ!
3ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਬਲ ਵਿੱਚ
ਮਹਾਨ ਹੈ,
ਅਤੇ ਦੋਸ਼ੀ ਨੂੰ ਕਦੇ ਵੀ ਨਿਰਦੋਸ਼ ਨਾ ਠਹਿਰਾਵੇਗਾ।।
ਯਹੋਵਾਹ ਦਾ ਰਾਹ ਵਾਵਰੋਲੇ ਅਤੇ ਤੁਫ਼ਾਨ ਵਿੱਚ ਹੈ,
ਅਤੇ ਬੱਦਲ ਉਹ ਦੇ ਚਰਨਾਂ ਦੀ ਧੂੜ ਹੈ।
4ਉਹ ਸਮੁੰਦਰ ਨੂੰ ਝਿੜਕ ਕੇ ਉਸ ਨੂੰ ਖੁਸ਼ਕ ਕਰ
ਦਿੰਦਾ ਹੈ,
ਉਹ ਸਾਰੀਆਂ ਨਦੀਆਂ ਨੂੰ ਸੁੱਕਾ ਦਿੰਦਾ ਹੈ।
ਬਾਸ਼ਾਨ ਅਰ ਕਰਮਲ ਕੁਮਲਾ ਜਾਂਦੇ ਹਨ,
ਲਬਾਨੋਨ ਦਾ ਫੁੱਲ ਮੁਰਝਾ ਜਾਂਦਾ ਹੈ।
5ਪਹਾੜ ਉਹ ਦੇ ਅੱਗੇ ਕੰਬਦੇ ਹਨ,
ਟਿੱਲੇ ਪੰਘਰ ਜਾਂਦੇ ਹਨ,
ਧਰਤੀ ਉਹ ਦੇ ਅੱਗੋਂ ਉਭਰ ਜਾਂਦੀ ਹੈ,
ਨਾਲੇ ਜਗਤ ਅਰ ਉਸ ਦੇ ਸਾਰੇ ਵਾਸੀ ਵੀ।।
6ਉਹ ਦੇ ਗਜ਼ਬ ਦੇ ਸਾਹਮਣੇ ਕੌਣ ਖਲੋ ਸੱਕਦਾ ਹੈ?
ਉਹ ਦੇ ਕ੍ਰੋਧ ਦੀ ਤੇਜ਼ੀ ਨੂੰ ਕੌਣ ਝੱਲ ਸੱਕਦਾ ਹੈ?
ਉਹ ਦਾ ਗੁੱਸਾ ਅੱਗ ਵਾਂਙੁ ਵਹਾਇਆ ਜਾਂਦਾ ਹੈ,
ਅਤੇ ਚਟਾਨਾਂ ਉਸ ਤੋਂ ਚੀਰੀਆਂ ਜਾਂਦੀਆਂ ਹਨ!
7ਯਹੋਵਾਹ ਭਲਾ ਹੈ,
ਦੁਖ ਦੇ ਦਿਨ ਵਿੱਚ ਇੱਕ ਗੜ੍ਹ ਹੈ,
ਅਤੇ ਉਹ ਆਪਣੇ ਸ਼ਰਨਾਰਥੀਆਂ ਨੂੰ ਜਾਣਦਾ ਹੈ।
8ਪਰ ਉੱਛਲਦੇ ਹੜ੍ਹ ਨਾਲ
ਉਹ ਉਸ ਦੇ ਅਸਥਾਨ ਦਾ ਪੂਰਾ ਅੰਤ ਕਰ ਦੇਵੇਗਾ,
ਅਤੇ ਅਨ੍ਹੇਰੇ ਵਿੱਚ ਆਪਣੇ ਵੈਰਿਆਂ ਦਾ ਪਿੱਛਾ
ਕਰੇਗਾ।।
9ਤੁਸੀਂ ਯਹੋਵਾਹ ਦੇ ਵਿਰੁੱਧ ਕਿਹੜੀ ਜੁਗਤੀ ਸੋਚਦੇ
ਹੋ?
ਉਹ ਪੂਰਾ ਅੰਤ ਕਰ ਦੇਵੇਗਾ,
ਬਿਪਤਾ ਦੂਜੀ ਵਾਰੀ ਨਾ ਉੱਠੇਗੀ!
10ਓਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ,
ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ
ਸੁੱਕੇ ਭੁੱਠੇ ਵਾਂਙੁ ਉੱਕੇ ਹੀ ਭਸਮ ਹੁੰਦੇ ਹਨ।
11ਤੇਰੇ ਵਿੱਚੋਂ ਇੱਕ ਨਿੱਕਲਿਆ
ਜੋ ਯਹੋਵਾਹ ਦੇ ਵਿਰੁੱਧ ਬਦੀ ਸੋਚਦਾ ਹੈ,
ਜੋ ਸ਼ਤਾਨੀ ਮੱਤ ਦਿੰਦਾ ਹੈ।।
12ਯਹੋਵਾਹ ਇਉਂ ਆਖਦਾ ਹੈ, -
ਭਾਵੇਂ ਓਹ ਤਕੜੇ ਹੋਣ ਅਤੇ ਕਿੰਨੇ ਵੀ ਹੋਣ,
ਤਾਂ ਵੀ ਓਹ ਵੱਢੇ ਜਾਣਗੇ ਅਤੇ ਉਹ ਲੰਘ
ਜਾਵੇਗਾ,
ਭਾਵੇਂ ਮੈਂ ਤੈਨੂੰ ਦੁੱਖ ਦਿੱਤਾ,
ਮੈਂ ਤੈਨੂੰ ਦੁਖ ਫੇਰ ਨਾ ਦਿਆਂਗਾ।
13ਹੁਣ ਮੈਂ ਉਸ ਦੇ ਜੂਲੇ ਨੂੰ ਤੇਰੇ ਉੱਤੋਂ ਭੰਨ ਸੁੱਟਾਂਗਾ,
ਅਤੇ ਤੇਰੀਆਂ ਜੋਤਾਂ ਨੂੰ ਤੋੜ ਸੁੱਟਾਂਗਾ।।
14ਯਹੋਵਾਹ ਨੇ ਤੇਰ ਵਿਖੇ ਹੁਕਮ ਦਿੱਤਾ ਹੈ,
ਕਿ ਤੇਰੇ ਨਾਉਂ ਦੀ ਵੰਸ ਫੇਰ ਨਾ ਰਹੇਗੀ,
ਤੇਰੇ ਦੇਵਤਿਆਂ ਦੇ ਮੰਦਰ ਤੋਂ
ਮੈਂ ਉੱਕਰੀ ਹੋਈ ਮੂਰਤ ਅਰ ਢਾਲੇ ਹੋਏ ਬੁੱਤ ਕੱਟ
ਸੁੱਟਾਂਗਾ,
ਮੈਂ ਤੇਰੀ ਕਬਰ ਪੁੱਟਾਂਗਾ, ਕਿਉਂ ਜੋ ਤੂੰ ਨਖਿੱਧ ਹੈਂ!
15ਵੇਖੋ, ਪਹਾੜਾਂ ਉੱਤੇ ਖੁਸ਼ ਖਬਰੀ ਦੇ ਪਰਚਾਰਕ,
ਸ਼ਾਂਤੀ ਦੇ ਸੁਣਾਉਣ ਵਾਲੇ ਦੇ ਪੈਰ!
ਹੇ ਯਹੂਦਾਹ, ਆਪਣੇ ਪਰਬਾਂ ਦੀ ਮਨੌਤ ਕਰ,
ਆਪਣੀਆਂ ਸੁੱਖਣਾਂ ਨੂੰ ਪੂਰਾ ਕਰ,
ਕਿਉਂ ਜੋ ਬਦਮਾਸ਼ ਤੇਰੇ ਵਿਰੁੱਧ ਫੇਰ ਕਦੇ ਨਹੀਂ
ਲੰਘੇਗਾ,
ਉਹ ਉੱਕਾ ਹੀ ਕੱਟਿਆ ਗਿਆ!।।

Currently Selected:

ਨਹੂਮ 1: PUNOVBSI

Highlight

Share

Copy

None

Want to have your highlights saved across all your devices? Sign up or sign in