YouVersion Logo
Search Icon

ਲੂਕਾ 8:49-56

ਲੂਕਾ 8:49-56 PUNOVBSI

ਉਹ ਅਜੇ ਬੋਲਦਾ ਹੀ ਸੀ ਕਿ ਸਮਾਜ ਦੇ ਸਰਦਾਰ ਦੇ ਘਰੋਂ ਕਿਸੇ ਆਣ ਕੇ ਕਿਹਾ ਭਈ ਤੇਰੀ ਧੀ ਮਰ ਗਈ, ਗੁਰੂ ਨੂੰ ਖੇਚਲ ਨਾ ਦਿਹ ਪਰ ਯਿਸੂ ਨੇ ਸੁਣ ਕੇ ਅੱਗੋਂ ਉਹ ਨੂੰ ਆਖਿਆ, ਨਾ ਡਰ, ਕੇਵਲ ਨਿਹਚਾ ਕਰ ਤੇ ਉਹ ਬਚ ਜਾਵੇਗੀ ਉਸ ਨੇ ਘਰ ਪਹੁੱਚ ਕੇ ਪਤਰਸ ਅਰ ਯੂਹੰਨਾ ਅਰ ਯਾਕੂਬ ਅਤੇ ਉਸ ਕੁੜੀ ਦੇ ਮਾਪਿਆਂ ਤੋਂ ਬਿਨਾ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ ਅਤੇ ਸਭ ਲੋਕ ਉਸ ਕੁੜੀ ਨੂੰ ਰੋਂਦੇ ਪਿੱਟਦੇ ਸਨ ਪਰ ਉਸ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ ਤਾਂ ਓਹ ਉਸ ਉੱਤੇ ਹੱਸਣ ਲੱਗੇ ਕਿਉਂ ਜੋ ਜਾਣਦੇ ਸਨ ਭਈ ਉਹ ਮੋਈ ਪਈ ਹੈ ਪਰ ਉਸ ਨੇ ਉਹ ਦਾ ਹੱਥ ਫੜ ਕੇ ਉੱਚੀ ਅਵਾਜ਼ ਨਾਲ ਕਿਹਾ, ਕੁੜੀਏ, ਉੱਠ! ਅਤੇ ਉਹ ਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜੀ ਹੋਈ, ਅਰ ਉਸ ਨੇ ਹੁਕਮ ਕੀਤਾ ਜੋ ਉਹ ਨੂੰ ਕੁਝ ਖਾਣ ਲਈ ਦਿੱਤਾ ਜਾਏ ਅਤੇ ਉਹ ਦੇ ਮਾਪੇ ਅਚਰਜ ਰਹਿ ਗਏ, ਪਰ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਭਈ ਇਹ ਵਿਥਿਆ ਕਿਸੇ ਕੋਲ ਨਾ ਦੱਸਿਓ।।

YouVersion uses cookies to personalize your experience. By using our website, you accept our use of cookies as described in our Privacy Policy