YouVersion Logo
Search Icon

ਲੇਵੀਆਂ ਦੀ ਪੋਥੀ 18

18
ਪਰਮਾਰਥਕ ਉਪਦੇਸ਼
1ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ 2ਇਸਰਾਏਲੀਆਂ ਨਾਲ ਗੱਲ ਕਰਕੇ ਆਖ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ 3ਮਿਸਰ ਦੇ ਦੇਸ ਦੇ ਕਰਤੱਬ ਦੇ ਅਨੁਸਾਰ ਜਿਸ ਦੇ ਵਿੱਚ ਤੁਸੀਂ ਵੱਸਦੇ ਸੀ ਤੁਸਾਂ ਨਾ ਕਰਨਾ, ਅਤੇ ਕਨਾਨ ਦੇ ਦੇਸ ਦੇ ਕਰਤੱਬ ਦੇ ਅਨੁਸਾਰ ਜਿੱਥੇ ਮੈਂ ਤੁਹਾਨੂੰ ਲਿਆਉਂਦਾ ਹਾਂ ਤੁਸਾਂ ਨਾ ਕਰਨਾ, ਨਾ ਤੁਸਾਂ ਉਨ੍ਹਾਂ ਦੀਆਂ ਰੀਤਾਂ ਵਿੱਚ ਚੱਲਨਾ 4ਤੁਸਾਂ ਮੇਰਿਆਂ ਨਿਆਵਾਂ ਨੂੰ ਕਰਨਾ ਅਤੇ ਉਨ੍ਹਾਂ ਦੇ ਵਿੱਚ ਤੁਰਨ ਲਈ ਮੇਰੀਆਂ ਰੀਤਾਂ ਨੂੰ ਧਿਆਨ ਰੱਖਣਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ 5ਸੋ ਤੁਸਾਂ ਮੇਰੀਆਂ ਬਿਧਾਂ ਅਤੇ ਮੇਰਿਆਂ ਨਿਆਵਾਂ ਨੂੰ ਧਿਆਨ ਰੱਖਣਾ। ਜੇ ਕੋਈ ਉਨ੍ਹਾਂ ਨੂੰ ਪੂਰਾ ਕਰੇ ਤਾਂ ਉਹ ਇਨ੍ਹਾਂ ਵਿੱਚ ਜੀਉਂਦਾ ਰਹੇਗਾ। ਮੈਂ ਹੀ ਯਹੋਵਾਹ ਹਾਂ।। 6ਤੁਹਾਡੇ ਵਿੱਚੋਂ ਕੋਈ ਜਣਾ ਉਨ੍ਹਾਂ ਦੇ ਨੰਗੇਜ ਉਘਾੜਨ ਦੇ ਲਈ ਆਪਣੇ ਨੇੜੇ ਦੇ ਸਾਕ ਦੇ ਕਿਸੇ ਕੋਲ ਨਾ ਜਾਏ । ਮੈਂ ਯਹੋਵਾਹ ਹਾਂ 7ਆਪਣੇ ਪਿਉ ਦੇ ਨੰਗੇਜ ਨੂੰ ਅਤੇ ਆਪਣੀ ਮਾਂ ਦੇ ਨੰਗੇਜ ਨੂੰ ਤੂੰ ਨਾ ਉਘਾੜੀਂ, ਉਹ ਤੇਰੀ ਮਾਂ ਹੈ, ਤੂੰ ਉਸ ਦਾ ਨੰਗੇਜ ਨਾ ਉਘਾੜੀਂ 8ਆਪਣੇ ਪਿਉ ਦੀ ਵਹੁਟੀ ਦਾ ਨੰਗੇਜ ਤੂੰ ਨਾ ਉਘਾੜੀਂ, ਇਹ ਤੇਰੇ ਪਿਉ ਦਾ ਨੰਗੇਜ ਹੈ 9ਆਪਣੀ ਭੈਣ ਅਤੇ ਆਪਣੇ ਪਿਉ ਦੀ ਧੀ ਯਾ ਆਪਣੀ ਮਾਂ ਦੀ ਧੀ ਦਾ ਨੰਗੇਜ, ਭਾਵੇਂ ਘਰ ਦੀ ਜੰਮੀ, ਭਾਵੇਂ ਵਾਂਢੇ ਜੰਮੀ ਹੋਈ ਹੋਵੇ, ਉਨ੍ਹਾਂ ਦਾ ਨੰਗੇਜ ਤੂੰ ਨਾ ਉਘਾੜੀਂ 10ਤੇਰੇ ਪੁੱਤ੍ਰ ਦੀ ਧੀ ਯਾ ਤੇਰੀ ਧੀ ਦੀ ਧੀ ਦਾ ਨੰਗੇਜ, ਹਾਂ, ਉਨ੍ਹਾਂ ਦੇ ਨੰਗੇਜ ਨੂੰ ਤੂੰ ਨਾ ਉਘਾੜੀਂ ਕਿਉਂ ਜੋ ਉਨ੍ਹਾਂ ਦਾ ਨੰਗੇਜ ਸੋ ਤੇਰਾ ਆਪਣਾ ਹੀ ਹੈ 11ਆਪਣੇ ਪਿਉ ਦੀ ਤੀਵੀਂ ਦੀ ਧੀ ਦਾ ਨੰਗੇਜ ਜੋ ਤੇਰੇ ਪਿਉ ਤੋਂ ਜੰਮੀ ਤੇਰੀ ਭੈਣ ਜੋ ਹੋਈ, ਉਸ ਦਾ ਨੰਗੇਜ ਤੂੰ ਨਾ ਉਘਾੜੀਂ 12ਆਪਣੇ ਪਿਉ ਦੀ ਭੈਣ ਦਾ ਨੰਗੇਜ ਤੂੰ ਨਾ ਉਘਾੜੀਂ, ਉਹ ਤੇਰੇ ਪਿਓ ਦਾ ਨੇੜੇ ਦਾ ਸਾਕ ਹੈ 13ਆਪਣੀ ਮਾਂ ਦੀ ਭੈਣ ਦਾ ਨੰਗੇਜ ਤੂੰ ਨਾ ਉਘਾੜੀਂ ਕਿਉਂ ਜੋ ਉਹ ਤੇਰੀ ਮਾਂ ਦਾ ਨੇੜੇ ਦਾ ਸਾਕ ਹੈ 14ਤੂੰ ਆਪਣੇ ਪਿਓ ਦੇ ਭਰਾ ਦਾ ਨੰਗੇਜ ਨਾ ਉਘਾੜੀਂ, ਤੂੰ ਉਸ ਦੀ ਵਹੁਟੀ ਕੋਲ ਨਾ ਜਾਈਂ, ਉਹ ਤੇਰੀ ਚਾਚੀ ਹੈ 15ਤੂੰ ਆਪਣੀ ਨੂੰਹ ਦਾ ਨੰਗੇਜ ਨਾ ਉਘਾੜੀਂ, ਉਹ ਤੇਰੇ ਪੁੱਤ੍ਰ ਦੀ ਵਹੁਟੀ ਹੈ, ਉਸ ਦਾ ਨੰਗੇਜ ਤੂੰ ਨਾ ਉਘਾੜੀਂ 16ਤੂੰ ਆਪਣੇ ਭਰਾ ਦੀ ਵਹੁਟੀ ਦਾ ਨੰਗੇਜ ਨਾ ਉਘਾੜੀਂ, ਉਹ ਤੇਰੇ ਭਰਾ ਦਾ ਨੰਗੇਜ ਹੈ 17ਤੂੰ ਕਿਸੇ ਤੀਵੀਂ ਅਤੇ ਉਸ ਦੀ ਧੀ ਦਾ ਨੰਗੇਜ ਨਾ ਉਘਾੜੀਂ, ਨਾ ਤੂੰ ਉਸ ਦੇ ਪੁੱਤ੍ਰ ਦੀ ਧੀ, ਯਾਂ ਉਸ ਦੀ ਧੀ ਦੀ ਧੀ ਨੂੰ ਉਸ ਦਾ ਨੰਗੇਜ ਉਘਾੜਨ ਲਈ ਲਿਆਵੀਂ ਕਿਉਂ ਜੋ ਉਹ ਉਸ ਦੇ ਨੇੜੇ ਦੇ ਸਾਕ ਹਨ, ਇਹ ਖੋਟ ਹੈ 18ਨਾ ਤੂੰ ਕਿਸੇ ਤੀਵੀਂ ਨੂੰ ਉਸ ਦੇ ਦੁਖ ਦੇਣ ਲਈ ਉਸ ਦਾ ਨੰਗੇਜ ਉਘਾੜਨ ਲਈ, ਪਹਿਲੀ ਵਹੁਟੀ ਦੇ ਜੀਉਂਦਿਆਂ ਉਸ ਦੀ ਭੈਣ ਨੂੰ ਨਾ ਵਿਆਹਵੀਂ 19ਨਾਲੇ ਤੂੰ ਕਿਸੇ ਤੀਵੀਂ ਦਾ ਨੰਗੇਜ ਉਘਾੜਨ ਲਈ ਜਿੱਥੋਂ ਤੋੜੀ ਉਹ ਆਪਣੀ ਅਸ਼ੁੱਧਤਾਈ ਕਰਕੇ ਵੱਖਰੀ ਹੈ, ਉਸ ਦੇ ਕੋਲ ਨਾ ਜਾਵੀਂ 20ਨਾਲੇ ਤੂੰ ਆਪਣੇ ਗੁਆਂਢੀ ਦੀ ਵਹੁਟੀ ਨਾਲ ਸੰਗ ਨਾ ਕਰੀਂ, ਜੋ ਉਸ ਦੇ ਨਾਲ ਤੁਸੀਂ ਭ੍ਰਿਸ਼ਟ ਨਾ ਹੋ ਜਾਓ 21ਅਤੇ ਤੂੰ ਆਪਣੇ ਪੁੱਤ੍ਰਾਂ ਵਿੱਚੋਂ ਕਿਸੇ ਨੂੰ ਮੋਲਕ ਦੇਵ ਦੇ ਅੱਗੇ ਅੱਗ ਵਿੱਚ ਨਾ ਲੰਘਾਵੀਂ, ਨਾ ਤੂੰ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਬਦਨਾਮ ਕਰੀਂ। ਮੈਂ ਯਹੋਵਾਹ ਹਾਂ 22ਤੂੰ ਜਿਸ ਤਰਾਂ ਤੀਵੀਂ ਦੇ ਨਾਲ ਸੰਗ ਕਰਦਾ ਹੈਂ ਮਨੁੱਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਹੈ 23ਤੂੰ ਕਿਸੇ ਪਸੂ ਦੇ ਨਾਲ ਸੰਗ ਨਾ ਕਰੀਂ ਜੋ ਤੂੰ ਉਸ ਤੋਂ ਭ੍ਰਿਸ਼ਟ ਨਾ ਹੋ ਜਾਵੇਂ ਅਤੇ ਨਾ ਕੋਈ ਤੀਵੀਂ ਕਿਸੇ ਪਸੂ ਦੇ ਅੱਗੇ ਜਾਕੇ ਖਲੋਵੇ ਜੋ ਉਸ ਤੋਂ ਸੰਗ ਕਰਵਾਏ, ਇਹ ਅਪੁੱਠੀ ਗੱਲ ਹੈ 24ਤੁਸਾਂ ਇਨ੍ਹਾਂ ਗੱਲਾਂ ਵਿੱਚ ਆਪਣੇ ਆਪ ਨੂੰ ਕਿਸੇ ਨਾਲ ਅਸ਼ੁੱਧ ਨਾ ਕਰਨਾ ਕਿਉਂ ਜੋ ਇਨ੍ਹਾਂ ਸਭਨਾਂ ਗੱਲਾਂ ਵਿੱਚ ਉਹ ਜਾਤਾਂ ਜੋ ਮੈਂ ਤੁਹਾਡੇ ਅੱਗੇ ਕੱਢਦਾ ਹੈਂ ਅਸ਼ੁੱਧ ਹੋਈਆਂ ਹਨ 25ਅਤੇ ਧਰਤੀ ਭੀ ਅਸ਼ੁੱਧ ਹੋਈ ਹੈ, ਇਸ ਲਈ ਮੈਂ ਉਸ ਦੀ ਬਦੀ ਦਾ ਵੱਟਾ ਉਸ ਤੋਂ ਲੈਂਦਾ ਹਾਂ ਅਤੇ ਧਰਤੀ ਭੀ ਆਪਣੇ ਵਾਸੀਆਂ ਨੂੰ ਉਗਲਾਛ ਦਿੰਦੀ ਹੈ 26ਸੋ ਤੁਸੀਂ ਮੇਰੀਆਂ ਬਿਧਾਂ ਅਤੇ ਮੇਰਿਆਂ ਨਿਆਵਾਂ ਨੂੰ ਧਿਆਨ ਰੱਖਣਾ ਅਤੇ ਇਨ੍ਹਾਂ ਮਾੜੀਆਂ ਗੱਲਾਂ ਵਿੱਚੋਂ ਕੋਈ ਨਾ ਕਰਨੀ, ਭਾਵੇਂ ਆਪਣੀ ਜਾਤ ਦਾ, ਭਾਵੇਂ ਕੋਈ ਓਪਰਾ ਜੋ ਤੁਹਾਡੇ ਵਿੱਚ ਵੱਸਦਾ ਹੈ 27ਕਿਉਂ ਜੋ ਧਰਤੀ ਦੇ ਵਾਸੀਆਂ ਨੇ, ਜੋ ਤੁਹਾਡੇ ਅੱਗੇ ਸਨ ਏਹ ਸੱਭੇ ਮਾੜੀਆਂ ਗੱਲਾਂ ਕੀਤੀਆਂ ਅਤੇ ਧਰਤੀ ਅਸ਼ੁੱਧ ਹੋ ਗਈ 28ਜੋ ਧਰਤੀ ਤੁਹਾਡੀ ਅਸ਼ੁੱਧਤਾਈ ਦੇ ਵੇਲੇ ਤੁਹਾਨੂੰ ਭੀ ਉਗਲਾਛ ਨਾ ਦੇਵੇ ਜਿੱਕੁਰ ਉਸ ਨੇ ਜੋ ਤੁਹਾਥੋਂ ਪਹਿਲੇ ਸਨ ਉਨ੍ਹਾਂ ਜਾਤਾਂ ਨੂੰ ਉਗਲਾਛ ਦਿੱਤਾ 29ਕਿਉਂ ਜੋ ਇਨ੍ਹਾਂ ਮਾੜੀਆਂ ਗੱਲਾਂ ਵਿੱਚ ਜਿਹੜਾ ਕੁਝ ਕਰੇ ਤਾਂ ਓਹ ਪ੍ਰਾਣੀ ਜੋ ਕਰਨ ਸੋ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ 30ਇਸ ਲਈ ਤੁਸਾਂ ਮੇਰੇ ਹੁਕਮਾਂ ਨੂੰ ਮੰਨਣਾ ਜੋ ਤੁਸੀਂ ਇਨ੍ਹਾਂ ਮਾੜੀਆਂ ਰੀਤਾਂ ਵਿੱਚੋਂ, ਜੋ ਤੁਹਾਡੇ ਅੱਗੋਂ ਕੀਤੀਆਂ ਗਈਆਂ ਹਨ ਨਾ ਕਰਨੀਆਂ ਅਤੇ ਆਪਣੇ ਆਪ ਨੂੰ ਉਨ੍ਹਾਂ ਦੇ ਨਾਲ ਅਸ਼ੁੱਧ ਨਾ ਕਰਨਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।

Highlight

Share

Copy

None

Want to have your highlights saved across all your devices? Sign up or sign in