YouVersion Logo
Search Icon

ਅੱਯੂਬ 5

5
ਅਲੀਫ਼ਜ਼: - ਪਰਮੇਸ਼ੁਰ ਦੇ ਝਿੜਕਣ ਦਾ ਲਾਭ
1ਜ਼ਰਾ ਪੁਕਾਰ, ਤੈਨੂੰ ਕੋਈ ਉੱਤਰ ਭੀ ਦੇਵੇਗਾ!
ਯਾ ਪਵਿੱਤ੍ਰਾਂ ਵਿੱਚੋਂ ਤੂੰ ਕਿਹ ਦੀ ਵੱਲ ਮੂੰਹ ਕਰੇਂਗਾ?
2ਕੁੜਨਾ ਤਾਂ ਮੂਰਖ ਨੂੰ ਵੱਢ ਸਿੱਟਦੀ ਹੈ,
ਅਤੇ ਜਲਣ ਭੋਲਿਆਂ ਭਾਲਿਆਂ ਨੂੰ ਮਾਰ ਸਿੱਟਦਾ ਹੈ।
3ਮੈਂ ਮੂਰਖ ਨੂੰ ਜੜ੍ਹ ਫੜਦੇ ਵੇਖਿਆ,
ਪਰ ਮੈਂ ਅਚਾਣਚੱਕ ਉਹ ਦੇ ਵਸੇਬੇ ਨੂੰ
ਧਿਤਕਾਰਿਆ।
4ਉਹ ਦੇ ਬੱਚੇ ਬਚਾਉਂ ਥੋਂ ਦੁਰ ਹਨ,
ਅਤੇ ਫਾਟਕ ਵਿੱਚ ਮਿੱਧੇ ਜਾਂਦੇ ਹਨ,
ਅਤੇ ਛੁਡਾਉਣ ਵਾਲਾ ਕੋਈ ਨਹੀਂ,
5ਜਿਹ ਦੀ ਫ਼ਸਲ ਭੁੱਖਾ ਖਾ ਲੈਂਦਾ ਹੈ,
ਸਗੋਂ ਕੰਡਿਆਂ ਵਿੱਚੋਂ ਭੀ ਕੱਢ ਲੈਂਦਾ ਹੈ,
ਅਤੇ ਫਾਹੀ ਉਨ੍ਹਾਂ ਦੇ ਮਾਲ ਧਨ ਨੂੰ ਹੱੜਪ ਲੈਂਦੀ
ਹੈ,
6ਦੁਖ ਤਾਂ ਖ਼ਾਕ ਵਿੱਚੋਂ ਨਹੀਂ ਨਿੱਕਲਦਾ,
ਨਾ ਕਸ਼ਟ ਮਿੱਟੀ ਵਿੱਚੋਂ,
7ਪਰ ਆਦਮੀ ਕਸ਼ਟ ਲਈ ਹੀ ਜੰਮਦਾ ਹੈ,
ਜਿਵੇਂ ਚਿੰਗਿਆੜੇ ਉਤਾਹਾਂ ਉੱਡਦੇ ਹਨ
8ਪਰ ਮੈਂ ਪਰਮੇਸ਼ੁਰ ਦਾ ਤਾਲਿਬ ਰਹਾਂਗਾ,
ਅਤੇ ਆਪਣਾ ਮੁਕਦਮਾ ਪਰਮੇਸ਼ੁਰ ਦੇ ਸਪੁਰਦ
ਕਰਾਂਗਾ,
9ਜਿਹੜਾ ਵੱਡੇ ਵੱਡੇ ਦੇ ਅਥਾਹ ਕੰਮ
ਅਤੇ ਅਣਗਿਣਤ ਅਚਰਜ ਕਰਦਾ ਹੈ,
10ਜਿਹੜਾ ਮੀਂਹ ਧਰਤੀ ਉੱਤੇ ਪਾਉਂਦਾ ਹੈ,
ਅਤੇ ਪੈਲੀਆਂ ਵਿੱਚ ਪਾਣੀ ਘੱਲਦਾ ਹੈ,
11ਤਾਂ ਜੋ ਉਹ ਨੀਚਾਂ ਨੂੰ ਉੱਚਾ ਕਰੇ,
ਅਤੇ ਮਾਤਮ ਕਰਨ ਵਾਲੇ ਚੈਨ ਵਿੱਚ ਉੱਚੇ ਕੀਤੇ
ਜਾਂਦੇ ਹਨ।
12ਉਹ ਚਲਾਕਾਂ ਦੀਆਂ ਜੁਗਤੀਆਂ ਨੂੰ ਅਕਾਰਥ ਕਰ
ਦਿੰਦਾ ਹੈ,
ਅਤੇ ਉਨ੍ਹਾਂ ਦੇ ਹੱਥ ਸਫਲ ਨਹੀਂ ਹੁੰਦੇ।
13ਉਹ ਬੁੱਧਵਾਨਾਂ ਨੂੰ ਉਨ੍ਹਾਂ ਦੀ ਚਤੁਰਾਈ ਵਿੱਚ
ਫਸਾਉਂਦਾ ਹੈ
ਅਤੇ ਛਲ ਬਾਜਾਂ ਦੀ ਸਲਾਹ ਛੇਤੀ ਮਿਟ ਜਾਂਦੀ ਹੈ।
14ਦਿਨੇ ਉਨ੍ਹਾਂ ਉੱਤੇ ਅਨ੍ਹੇਰ ਪੈ ਜਾਂਦਾ ਹੈ,
ਅਤੇ ਦੁਪਹਿਰ ਨੂੰ ਓਹ ਟੋਹੰਦੇ ਫਿਰਦੇ ਹਨ ਜਿਵੇਂ
ਰਾਤ ਵਿੱਚ।
15ਐਉਂ ਉਹ ਕੰਗਾਲ ਨੂੰ ਉਨ੍ਹਾਂ ਦੇ ਮੂੰਹ ਦੀ ਤਲਵਾਰ
ਤੋਂ
ਅਤੇ ਤਕੜੇ ਦੇ ਹੱਥੋਂ ਬਚਾਉਂਦਾ ਹੈ।
16ਤਾਂ ਗ਼ਰੀਬ ਲਈ ਆਸ ਹੈ
ਅਤੇ ਬਦੀ ਆਪਣਾ ਮੂੰਹ ਬੰਦ ਰੱਖਦੀ ਹੈ।।
17ਵੇਖ, ਧੰਨ ਉਹ ਆਦਮੀ ਹੈ ਜਿਹ ਨੂੰ ਪਰਮੇਸ਼ੁਰ
ਦਬਕਾਉਂਦਾ ਹੈ,
ਸੋ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ,
18ਉਹ ਤਾਂ ਘਾਇਲ ਕਰਦਾ, ਫੇਰ ਪੱਟੀ ਬੰਨ੍ਹਦਾ ਹੈ,
ਉਹ ਸੱਟ ਲਾਉਂਦਾ, ਫੇਰ ਉਹ ਦੇ ਹੱਥ ਚੰਗਾ ਕਰਦੇ
ਹਨ।
19ਛੇਆਂ ਦੁਖਾਂ ਥੋਂ ਉਹ ਤੈਨੂੰ ਛੁਡਾਵੇਗਾ,
ਸਗੋਂ ਸੱਤਾਂ ਵਿੱਚ ਕੋਈ ਬਦੀ ਤੈਨੂੰ ਨਾ ਛੋਹੇਗੀ,
20ਕਾਲ ਵਿੱਚ ਉਹ ਤੈਨੂੰ ਮੌਤ ਤੋਂ ਨਿਸਤਾਰਾ ਦੇਵੇਗਾ,
ਅਤੇ ਲੜਾਈ ਵਿੱਚ ਤਲਵਾਰ ਦੀ ਮਾਰ ਥੋਂ,
21ਜੀਭ ਦੇ ਕੋਰੜੇ ਥੋਂ ਤੂੰ ਛਿਪਾਇਆ ਜਾਵੇਂਗਾ,
ਅਤੇ ਜਦ ਤਬਾਹੀ ਆਵੇਗੀ ਤੂੰ ਉਸ ਥੋਂ ਨਾ
ਡਰੇਂਗਾ।
22ਤਬਾਹੀ ਤੇ ਔੜ ਦੇ ਉੱਤੇ ਤੂੰ ਹੱਸੇਂਗਾ,
ਅਤੇ ਧਰਤੀ ਦੇ ਦਰਿੰਦੀਆਂ ਥੋਂ ਤੂੰ ਨਾ ਡਰੇਂਗਾ,
23ਕਿਉਂ ਜੋ ਮਦਾਨ ਦੇ ਪੱਥਰਾਂ ਨਾਲ ਤੇਰਾ ਨੇਮ ਹੋਵੇਗਾ,
ਅਤੇ ਰੜ ਦੇ ਦਰਿੰਦਿਆਂ ਨਾਲ ਤੇਰਾ ਮੇਲ,
24ਅਤੇ ਤੂੰ ਜਾਣੇਂਗਾ ਕਿ ਤੇਰਾ ਤੰਬੂ ਸਲਾਮਤ ਹੈ,
ਜਾਂ ਤੂੰ ਆਪਣਾ ਵਸੇਬਾ ਵੇਖੇਂਗਾ
ਤਾਂ ਕੋਈ ਚੀਜ਼ ਗੂਆਚੀ ਹੋਈ ਨਾ ਹੋਵੇਗੀ।
25ਤੂੰ ਏਹ ਵੀ ਜਾਣੇਂਗਾ ਕਿ ਤੇਰੀ ਨਸਲ ਬਹੁਤ ਹੈ,
ਅਤੇ ਤੇਰੀ ਅੰਸ ਧਰਤੀ ਦੇ ਘਾਹ ਜਿੰਨੀ ਹੈ।
26ਤੂੰ ਆਪਣੀ ਕਬਰ ਵਿੱਚ ਪੂਰੀ ਉਮਰ ਨਾਲ
ਜਾਵੇਗਾ,
ਜਿਵੇਂ ਅੰਨ ਦੀਆਂ ਭਰੀਆਂ ਵੇਲੇ ਸਿਰ।
27ਵੇਖ, ਅਸਾਂ ਇਹ ਨੂੰ ਖੋਜਿਆ, ਏਹ ਏਵੇਂ ਹੀ ਹੈ,
ਤੂੰ ਏਹ ਨੂੰ ਸੁਣ ਲੈ ਅਤੇ ਆਪਣੇ ਲਈ ਜਾਣ
ਰੱਖ।।

Currently Selected:

ਅੱਯੂਬ 5: PUNOVBSI

Highlight

Share

Copy

None

Want to have your highlights saved across all your devices? Sign up or sign in

YouVersion uses cookies to personalize your experience. By using our website, you accept our use of cookies as described in our Privacy Policy