YouVersion Logo
Search Icon

ਅਸਤਰ 4

4
ਮਾਰਦਕਈ ਦੀ ਅਸਤਰ ਅੱਗੇ ਅਪੀਲ
1ਜਦ ਮਾਰਦਕਈ ਨੇ ਸਾਰੀਆਂ ਗੱਲਾਂ ਨੂੰ ਜਿਹੜੀਆਂ ਕੀਤੀਆਂ ਗਈਆਂ ਜਾਣਿਆਂ ਤਾਂ ਮਾਰਦਕਈ ਨੇ ਲੀੜੇ ਪਾੜੇ ਅਤੇ ਤੱਪੜ ਗਲ ਪਾ ਕੇ ਸੁਆਹ ਪਾ ਲਈ ਅਤੇ ਸ਼ਹਿਰ ਦੇ ਵਿਚਾਲੇ ਚਲਾ ਗਿਆ ਅਤੇ ਵੱਡਿਆਂ ਕੌੜਿਆਂ ਬੋਲਾਂ ਨਾਲ ਦੁਹਾਈ ਦਿੱਤੀ 2ਉਹ ਸ਼ਾਹੀ ਫਾਟਕ ਦੇ ਅੱਗੇ ਤੀਕ ਹੀ ਆਇਆ ਕਿਉਂ ਜੋ ਤੱਪੜ ਪਾ ਕੇ ਕੋਈ ਪਾਤਸ਼ਾਹ ਦੇ ਫਾਟਕ ਅੰਦਰ ਨਹੀਂ ਜਾ ਸੱਕਦਾ ਸੀ 3ਹਰ ਸੂਬੇ ਵਿੱਚ ਜਿੱਥੇ ਕਿਤੇ ਪਾਤਸ਼ਾਹ ਦੀ ਆਗਿਆ ਅਰ ਹੁਕਮ ਗਿਆ ਉੱਥੇ ਯਹੂਦੀਆਂ ਵਿੱਚ ਵੱਡਾ ਸਿਆਪਾ ਅਰ ਵਰਤ ਅਰ ਰੋਣ ਪਿੱਟਣ ਅਤੇ ਹਾਹਾਕਾਰ ਮਚ ਗਈ ਅਤੇ ਬਥੇਰੇ ਤੱਪੜ ਪਾ ਕੇ ਸੁਆਹ ਵਿੱਚ ਬਹ ਗਏ 4ਫੇਰ ਅਸਤਰ ਦੀਆਂ ਸਹੇਲੀਆਂ ਅਤੇ ਉਸ ਦੇ ਖੁਸਰਿਆਂ ਨੇ ਆ ਕੇ ਏਹ ਉਹ ਨੂੰ ਦੱਸਿਆ। ਤਦ ਮਲਕਾ ਬਹੁਤ ਦੁੱਖੀ ਹੋਈ ਅਤੇ ਉਸ ਨੇ ਕੱਪੜੇ ਭੇਜੇ ਕਿ ਮਾਰਦਕਈ ਨੂੰ ਪਵਾਏ ਜਾਣ ਅਤੇ ਤੱਪੜ ਉਹ ਦੇ ਉੱਤੋਂ ਲਾਹਿਆ ਜਾਵੇ ਪਰ ਉਸ ਨੇ ਕਬੂਲ ਨਾ ਕੀਤਾ 5ਤਦ ਅਸਤਰ ਨੇ ਪਾਤਸ਼ਾਹ ਦੇ ਉਨ੍ਹਾਂ ਖੁਸਰਿਆਂ ਵਿੱਚੋਂ ਜਿਹੜੇ ਉਹ ਦੇ ਸਾਹਮਣੇ ਖੜੇ ਰਹਿੰਦੇ ਸਨ ਹਥਾਕ ਨੂੰ ਬੁਲਾਇਆ ਅਤੇ ਉਹ ਨੂੰ ਹੁਕਮ ਦਿੱਤਾ ਭਈ ਮਾਰਦਕਈ ਕੋਲੋਂ ਪੁੱਛੇ ਕਿ ਇਹ ਕੀ ਹੈ ਅਤੇ ਕਿਉਂ ਹੈ ? 6ਤਾਂ ਹਥਾਕ ਨਿੱਕਲ ਕੇ ਸ਼ਹਿਰ ਦੇ ਚੌਂਕ ਨੂੰ ਜਿਹੜਾ ਪਾਤਸ਼ਾਹ ਦੇ ਫਾਟਕ ਦੇ ਅੱਗੇ ਸੀ ਮਾਰਦਕਈ ਕੋਲ ਗਿਆ 7ਤਦ ਮਾਰਦਕਈ ਨੇ ਸਭ ਕੁੱਝ ਜਿਹੜਾ ਉਹ ਦੇ ਨਾਲ ਬੀਤਿਆ ਸੀ ਅਤੇ ਉਹ ਚਾਂਦੀ ਜਿਹੜੀ ਹਾਮਾਨ ਨੇ ਯਹੂਦੀਆਂ ਦੇ ਮਿਟਾ ਦੇਣ ਲਈ ਸ਼ਾਹੀ ਗੰਜ ਵਿੱਚ ਤੋਲ ਕੇ ਦੇਣ ਲਈ ਆਖਿਆ ਸੀ ਉਹ ਨੂੰ ਦੱਸਿਆ 8ਨਾਲੇ ਉਸ ਹੁਕਮ ਦੀ ਨਕਲ ਉਹ ਨੂੰ ਦਿੱਤੀ ਜਿਹੜਾ ਸ਼ੂਸ਼ਨ ਵਿੱਚ ਉਨ੍ਹਾਂ ਦੇ ਨਾਸ਼ ਕਰਨ ਲਈ ਦਿੱਤਾ ਗਿਆ ਸੀ ਤਾਂ ਕਿ ਉਹ ਅਸਤਰ ਨੂੰ ਵਿਖਾਵੇ ਅਤੇ ਉਹ ਨੂੰ ਦੱਸੇ ਅਤੇ ਉਹ ਨੂੰ ਤਾਗੀਦ ਕਰੇ ਕਿ ਉਹ ਪਾਤਸ਼ਾਹ ਕੋਲ ਜਾ ਕੇ ਉਹ ਦੇ ਅੱਗੇ ਤਰਲੇ ਕਰੇ ਅਤੇ ਉਹ ਦੇ ਸਨਮੁਖ ਆਪਣੀ ਉੱਮਤ ਲਈ ਬੇਨਤੀ ਕਰੇ 9ਤਾਂ ਹਥਾਕ ਨੇ ਆ ਕੇ ਅਸਤਰ ਨੂੰ ਮਾਰਦਕਈ ਦੀਆਂ ਗੱਲਾਂ ਦੱਸੀਆਂ 10ਫਿਰ ਅਸਤਰ ਨੇ ਹਥਾਕ ਨਾਲ ਗੱਲ ਕੀਤੀ ਅਤੇ ਮਾਰਦਕਈ ਲਈ ਸੁਨੇਹਾ ਭੇਜਿਆ 11ਪਾਤਸ਼ਾਹ ਦੇ ਸਾਰੇ ਟਹਿਲੂਏ ਅਰ ਪਾਤਸ਼ਾਹੀ ਸੂਬਿਆਂ ਦੇ ਸਾਰੇ ਲੋਕ ਜਾਣਦੇ ਹਨ ਕਿ ਪਾਤਸ਼ਾਹ ਦੇ ਅੰਦਰਲੇ ਵੇਹੜੇ ਦੇ ਸਿੰਘਾਸਣ ਦੇ ਕੋਲ ਜਾਣ ਵਾਲਿਆਂ ਲਈ, ਭਾਵੇਂ ਆਦਮੀ ਹੋਵੇ ਭਾਵੇਂ ਤੀਵੀਂ, ਬਿਨਾਂ ਸੱਦੇ ਤੇ ਜਾਣ ਦਾ ਇੱਕੋ ਹੀ ਹੁਕਮ ਹੈ ਕਿ ਉਹ ਜਾਨ ਤੋਂ ਮਾਰਿਆ ਜਾਵੇ ਪਰ ਜਿਸ ਦੇ ਲਈ ਪਾਤਸ਼ਾਹ ਨੇ ਸੁਨਹਿਰੀ ਆਸਾ ਉਠਾਇਆ ਹੋਵੇ ਉਹ ਜੀਉਂਦਾ ਰਹੇਗਾ ਪਰ ਤੀਹ ਦਿਨ ਹੋ ਗਏ ਹਨ ਕਿ ਮੈਂ ਪਾਤਸ਼ਾਹ ਦੇ ਕੋਲ ਅੰਦਰ ਬੁਲਾਈ ਨਹੀਂ ਗਈ 12ਉਨ੍ਹਾਂ ਨੇ ਮਾਰਦਕਈ ਨੂੰ ਅਸਤਰ ਦੀਆਂ ਗੱਲਾਂ ਦੱਸੀਆਂ 13ਤਦ ਮਾਰਦਕਈ ਨੇ ਅਸਤਰ ਨੂੰ ਮੁੜ ਆਖਿਆ, ਤੂੰ ਆਪਣੇ ਮਨ ਵਿੱਚ ਇਹ ਵਿਚਾਰ ਨਾ ਕਰ ਕਿ ਸਾਰੇ ਯਹੂਦੀਆਂ ਵਿੱਚੋਂ ਪਾਤਸ਼ਾਹ ਦੇ ਮਹਿਲ ਵਿੱਚ ਤੂੰ ਬਚ ਜਾਵੇਂਗੀ 14ਕਿਉਂਕਿ ਜੇ ਤੂੰ ਇਸ ਵੇਲੇ ਚੁੱਪ ਸਾਧ ਲਈ ਤਾਂ ਯਹੂਦੀਆਂ ਲਈ ਰਿਹਾਈ ਅਰ ਛੁਟਕਾਰਾ ਕਿਸੇ ਹੋਰ ਥਾਂ ਤੋਂ ਆਵੇਗਾ ਪਰ ਤੂੰ ਅਰ ਤੇਰੇ ਪਿਤਾ ਦਾ ਟੱਬਰ ਨਾਸ਼ ਹੋ ਜਾਓਗੇ ਅਤੇ ਕੀ ਜਾਣੀਏ ਕਿ ਤੂੰ ਅਜੇਹੇ ਵੇਲੇ ਲਈ ਪਾਤਸ਼ਾਹੀ ਤੀਕ ਪੁੱਜੀ ਹੈਂ 15ਤਾਂ ਅਸਤਰ ਨੇ ਮੁੜ ਆਖਿਆ 16ਕਿ ਜਾ ਅਤੇ ਸ਼ੂਸ਼ਨ ਵਿੱਚ ਜਿੰਨੇ ਯਹੂਦੀ ਹਨ ਉਨ੍ਹਾਂ ਨੂੰ ਇੱਕਠਾ ਕਰ ਅਤੇ ਤੁਸੀਂ ਮੇਰੇ ਲਈ ਵਰਤ ਰੱਖੋ ਅਤੇ ਤਿੰਨ ਦਿਨ ਤੱਕ ਦਿਨ ਰਾਤ ਤੱਕ ਕੁੱਝ ਖਾਣ ਨਾ ਪੀਣ ਅਤੇ ਮੈਂ ਵੀ ਆਪਣੀਆਂ ਸਹੇਲੀਆਂ ਸਣੇ ਏਵੇਂ ਹੀ ਵਰਤ ਰੱਖਾਂਗੀ ਅਤੇ ਇਉਂ ਹੀ ਮੈਂ ਪਾਤਸ਼ਾਹ ਦੇ ਕੋਲ ਜਾਵਾਂਗੀ ਜਿਹੜਾ ਕਨੂਨ ਦੇ ਅਨੁਸਾਰ ਨਹੀਂ। ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ 17ਤਾਂ ਮਾਰਦਕਈ ਚਲਾ ਗਿਆ ਅਤੇ ਅਸਤਰ ਦੇ ਹੁਕਮ ਦੇ ਅਨੁਸਾਰ ਸਭ ਕੁੱਝ ਕੀਤਾ।।

Currently Selected:

ਅਸਤਰ 4: PUNOVBSI

Highlight

Copy

Compare

Share

None

Want to have your highlights saved across all your devices? Sign up or sign in