YouVersion Logo
Search Icon

ਅਸਤਰ 2

2
ਅਸਤਰ ਦਾ ਪਟਰਾਣੀ ਬਣਾਇਆ ਜਾਣਾ
1ਇਨ੍ਹਾਂ ਗੱਲਾਂ ਦੇ ਮਗਰੋਂ ਜਦ ਪਾਤਸ਼ਾਹ ਅਹਸ਼ਵੇਰੋਸ਼ ਦਾ ਕ੍ਰੋਧ ਠੰਡਾ ਪੈ ਗਿਆ ਤਾਂ ਉਸ ਨੇ ਮਲਕਾ ਵਸ਼ਤੀ ਨੂੰ ਅਤੇ ਜੋ ਕੁਝ ਉਸ ਕੀਤਾ ਸੀ ਅਤੇ ਜੋ ਕੁਝ ਦੇ ਵਿਰੁੱਧ ਹੁਕਮ ਹੋਇਆ ਸੀ ਚੇਤੇ ਕੀਤਾ 2ਤਾਂ ਪਾਤਸ਼ਾਹ ਦੇ ਟਹਿਲੂਆਂ ਨੇ ਜਿਹੜੇ ਉਹ ਦੀ ਸੇਵਾ ਕਰਦੇ ਹੁੰਦੇ ਸਨ ਆਖਿਆ ਕਿ ਪਾਤਸ਼ਾਹ ਲਈ ਜੁਆਨ ਅਤੇ ਸੁਣੱਖੀਆਂ ਕੁਆਰੀਆਂ ਭਾਲੀਆਂ ਜਾਣ 3ਅਤੇ ਪਾਤਸ਼ਾਹ ਨੇ ਆਪਣੀ ਪਾਤਸ਼ਾਹੀ ਦੇ ਸਾਰਿਆਂ ਸੂਬਿਆਂ ਵਿੱਚ ਓਵਰਸੀਅਰ ਠਹਿਰਾਏ ਤਾਂ ਜੋ ਓਹ ਸਾਰੀਆਂ ਸੁਣੱਖੀਆਂ ਜੁਆਨ ਕੁਆਰੀਆਂ ਨੂੰ ਸ਼ੂਸ਼ਨ ਦੇ ਮਹਿਲ ਦੇ ਜਨਾਨ ਖ਼ਾਨੇ ਵਿੱਚ ਇੱਕਠੀਆਂ ਕਰ ਕੇ ਪਾਤਸ਼ਾਹ ਦੇ ਖੁਸਰੇ ਹੇਗਈ ਦੇ ਜਿਹੜਾ ਤੀਵੀਆਂ ਦਾ ਰਾਖਾ ਸੀ ਹੱਥ ਵਿੱਚ ਦੇਣ ਅਤੇ ਉਨ੍ਹਾਂ ਨੂੰ ਵਟਣੇ ਦੀਆਂ ਸਭ ਵਸਤਾਂ ਦਿੱਤੀਆਂ ਜਾਣ 4ਅਤੇ ਜਿਹੜੀ ਛੋਕਰੀ ਪਾਤਸ਼ਾਹ ਦੀ ਨਿਗਾਹ ਵਿੱਚ ਚੰਗੀ ਹੋਵੇ ਉਹ ਵਸ਼ਤੀ ਦੇ ਥਾਂ ਮਲਕਾ ਹੋਵੇ। ਇਹ ਗੱਲ ਪਾਤਸ਼ਾਹ ਦੀ ਨਿਗਾਹ ਵਿੱਚ ਚੰਗੀ ਲਗੀ ਤਾਂ ਉਸ ਨੇ ਏਦਾਂ ਹੀ ਕੀਤਾ।।
5ਸ਼ੂਸ਼ਨ ਦੇ ਮਹਿਲ ਵਿੱਚ ਇੱਕ ਯਹੂਦੀ ਮਾਰਦਕਈ ਨਾਮੀ ਸੀ ਜਿਹੜਾ ਯਾਈਰ ਦਾ ਪੁੱਤ੍ਰ ਸ਼ਿਮਈ ਦਾ ਪੋਤਰਾ ਕੀਸ਼ ਦਾ ਪੜੋਤਾ ਇੱਕ ਬਿਨਯਾਮੀਨੀ ਮਨੁੱਖ ਸੀ 6ਇਹ ਯਰੂਸ਼ਲਮ ਤੋਂ ਉਨ੍ਹਾਂ ਅਸੀਰਾਂ ਨਾਲ ਅਸੀਰ ਹੋ ਕੇ ਗਿਆ ਸੀ ਜਿਨ੍ਹਾਂ ਨੂੰ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਅਸੀਰ ਕਰ ਕੇ ਯਹੂਦਾਹ ਦੇ ਪਾਤਸ਼ਾਹ ਯਕਾਨਯਾਹ ਦੇ ਨਾਲ ਲੈ ਗਿਆ ਸੀ 7ਉਹ ਨੇ ਹੱਦਸਾਹ ਅਰਥਾਤ ਅਸਤਰ ਆਪਣੇ ਚਾਚੇ ਦੀ ਧੀ ਨੂੰ ਪਾਲਿਆ ਕਿਉਂਕਿ ਨਾ ਉਹ ਦਾ ਪਿਉ ਸੀ ਨਾ ਮਾਂ ਸੀ, ਇਹ ਛੋਕਰੀ ਵੇਖਣ ਪਾਖਣ ਵਿੱਚ ਸੋਹਣੀ ਸੀ ਅਤੇ ਜਦ ਉਸ ਦੇ ਮਾਂ ਪਿਉ ਮਰ ਗਏ ਤਾਂ ਮਾਰਦਕਈ ਨੇ ਉਸ ਨੂੰ ਆਪਣੀ ਧੀ ਕਰਕੇ ਲੈ ਲਿਆ 8ਤਾਂ ਐਉਂ ਹੋਇਆ ਕਿ ਜਦ ਪਾਤਸ਼ਾਹ ਦਾ ਬਚਨ ਅਰ ਹੁਕਮ ਸੁਣਨ ਵਿੱਚ ਆਇਆ ਅਰ ਜਦ ਬਹੁਤ ਸਾਰੀਆਂ ਛੋਕਰੀਆਂ ਸ਼ੂਸ਼ਨ ਦੇ ਮਹਿਲ ਵਿੱਚ ਇੱਕਠੀਆਂ ਕੀਤੀਆਂ ਗਈਆਂ ਅਤੇ ਹੇਗਈ ਦੇ ਹਵਾਲੇ ਕੀਤੀਆਂ ਗਈਆਂ ਤਾਂ ਅਸਤਰ ਵੀ ਸ਼ਾਹੀ ਮਹਿਲ ਵਿੱਚ ਲਿਆਂਦੀ ਗਈ ਅਤੇ ਇਸਤ੍ਰਆਂ ਦੇ ਰਾਖੇ ਹੇਗਾਈ ਦੇ ਹਵਾਲੇ ਕੀਤੀ ਗਈ 9ਅਰ ਉਹ ਛੋਕਰੀ ਉਹ ਦੀ ਨਿਗਾਹ ਵਿੱਚ ਭਾ ਗਈ ਅਤੇ ਉਸ ਦੇ ਅੱਗੇ ਉਹ ਦਯਾ ਦੀ ਭਾਗੀ ਹੋਈ ਅਤੇ ਛੇਤੀ ਨਾਲ ਉਹ ਨੇ ਉਸ ਨੂੰ ਸਾਰੀਆਂ ਚੀਜ਼ਾਂ ਵਟਣੇ ਲਈ ਦਿੱਤੀਆਂ ਅਤੇ ਰੋਜ਼ ਦਾ ਭੋਜਨ ਵੀ ਅਤੇ ਸੱਤ ਚੁਗਵੀਆਂ ਸਹੇਲੀਆਂ ਪਾਤਸ਼ਾਹ ਦੇ ਮਹਿਲ ਵਿੱਚੋਂ ਉਸ ਨੂੰ ਦਿੱਤੀਆਂ ਅਤੇ ਉਸ ਨੂੰ ਅਤੇ ਉਸ ਦੀਆਂ ਸਹੇਲੀਆਂ ਨੂੰ ਜਨਾਨ ਖਾਨੇ ਵਿੱਚ ਸਭ ਤੋਂ ਚੰਗਾ ਥਾਂ ਦਿੱਤਾ 10ਅਸਤਰ ਨੇ ਨਾ ਆਪਣੀ ਉੱਮਤ ਨਾ ਆਪਣੇ ਟਬਰ ਦਾ ਕੋਈ ਪਤਾ ਦੱਸਿਆ ਕਿਉਂ ਜੋ ਮਾਰਦਕਈ ਨੇ ਉਸ ਨੂੰ ਤਗੀਦ ਕੀਤੀ ਹੋਈ ਸੀ ਕਿ ਉਹ ਪਤਾ ਨਾ ਦੇਵੇ 11ਅਤੇ ਮਾਰਦਕਈ ਨਿਤ ਨਿਤ ਜਨਾਨ ਖ਼ਾਨੇ ਦੇ ਵੇਹੜੇ ਦੇ ਅੱਗੇ ਫਿਰਦਾ ਰਹਿੰਦਾ ਸੀ ਤਾਂ ਜੋ ਅਸਤਰ ਦੀ ਸੁਖ ਸਾਦ ਨੂੰ ਜਾਣੇ ਭਈ ਉਸ ਦੇ ਨਾਲ ਕੀ ਬੀਤਦੀ ਹੈ।।
12ਹੁਣ ਜਦ ਇੱਕ ਇੱਕ ਛੋਕਰੀ ਦੀ ਵਾਰੀ ਅਹਸ਼ਵੇਰੋਸ਼ ਪਾਤਸ਼ਾਹ ਦੇ ਕੋਲ ਜਾਣ ਦੀ ਆਈ ਜਦੋਂ ਤੀਵੀਆਂ ਦੀ ਰੀਤੀ ਅਨੁਸਾਰ ਬਾਰਾਂ ਮਹੀਨਿਆਂ ਤੀਕ ਉਹ ਹੁੰਦਾ ਹੁੰਦਾ ਸੀ ਕਿਉਂ ਜੋ ਏਨਾ ਚਿਰ ਉਨ੍ਹਾਂ ਦੀ ਸਫਾਈ ਲਈ ਲਗ ਜਾਂਦਾ ਸੀ ਅਰਥਾਤ ਛੇ ਮਹੀਨੇ ਮੁਰ ਦਾ ਤੇਲ ਮਲਣ ਲਈ ਅਤੇ ਛੇ ਮਹੀਨੇ ਅਤਰ ਅਤੇ ਤੀਵੀਆਂ ਦੇ ਵਟਣੇ ਦੀਆਂ ਹੋਰ ਚੀਜ਼ਾਂ ਮਲਣ ਲਈ 13ਐਉਂ ਹਰ ਛੋਕਰੀ ਪਾਤਸ਼ਾਹ ਦੇ ਕੋਲ ਜਾਂਦੀ ਸੀ ਅਤੇ ਜਿਸ ਚੀਜ਼ ਦੀ ਉਹ ਨੂੰ ਲੋੜ ਹੁੰਦੀ ਸੀ ਉਹ ਨੂੰ ਦਿੱਤੀ ਜਾਂਦੀ ਸੀ ਤਾਂ ਜੋ ਉਹ ਜਨਾਨ ਖ਼ਾਨੇ ਤੋਂ ਪਾਤਸ਼ਾਹ ਦੇ ਮਹਿਲ ਨੂੰ ਜਾਵੇ 14ਸ਼ਾਮਾਂ ਨੂੰ ਉਹ ਜਾਂਦੀ ਸੀ ਅਤੇ ਸਵੇਰ ਨੂੰ ਮੁੜ ਕੇ ਦੂਜੇ ਜਨਾਨ ਖ਼ਾਨੇ ਵਿੱਚ ਆ ਜਾਂਦੀ ਸੀ ਅਤੇ ਪਾਤਸ਼ਾਹ ਦੇ ਖੁਸਰੇ ਸ਼ਅਸ਼ਗਜ ਦੇ ਹਵਾਲੇ ਕੀਤੀ ਜਾਂਦੀ ਸੀ ਜਿਹੜਾ ਸੁਰੀਤਾਂ ਦਾ ਰਾਖਾ ਸੀ ਅਤੇ ਫੇਰ ਕਦੀ ਉਹ ਪਾਤਸ਼ਾਹ ਦੇ ਕੋਲ ਨਹੀਂ ਜਾਂਦੀ ਸੀ ਪਰ ਜਦ ਪਾਤਸ਼ਾਹ ਉਹ ਨੂੰ ਚਾਹੁੰਦਾ ਸੀ ਤਾਂ ਉਹ ਨਾਉਂ ਲੈ ਕੇ ਸੱਦੀ ਜਾਂਦੀ ਸੀ 15ਹੁਣ ਜਦ ਅਸਤਰ ਜਿਹੜੀ ਮਾਰਦਕਈ ਦੇ ਚਾਚੇ ਅਬੀਹਯਿਲ ਦੀ ਧੀ ਸੀ ਜਿਹ ਨੇ ਉਹ ਨੂੰ ਲੈ ਕੇ ਧੀ ਬਣਾ ਲਿਆ ਸੀ ਪਾਤਸ਼ਾਹ ਦੇ ਕੋਲ ਜਾਣ ਦੀ ਵਾਰੀ ਆਈ ਤਾਂ ਉਸ ਨੇ ਕੁਝ ਨਾ ਮੰਗਿਆ ਸਵਾਏ ਏਸ ਦੇ ਜੋ ਹਗਈ ਖੁਸਰੇ ਨੇ ਜਿਹੜਾ ਤੀਵੀਆਂ ਦਾ ਰਾਖਾ ਸੀ ਉਸ ਦੇ ਲਈ ਠਹਿਰਾਇਆ ਸੀ ਅਤੇ ਅਸਤਰ ਸਭ ਦੇ ਵੇਖਣ ਵਿੱਚ ਮਨਮੋਹਣੀ ਸੀ 16ਸੋ ਅਸਤਰ ਅਹਸ਼ਵੇਰੋਸ਼ ਪਾਤਸ਼ਾਹ ਦੇ ਕੋਲ ਉਹ ਦੇ ਸ਼ਾਹੀ ਮਹਿਲ ਵਿੱਚ ਉਹ ਦੇ ਰਾਜ ਦੇ ਸੱਤਵੇਂ ਵਰ੍ਹੇ ਦੇ ਦਸਵੇਂ ਮਹੀਨੇ ਜਿਹੜਾ ਟੇਬੇਥ ਦਾ ਮਹੀਨਾ ਸੀ ਪੁਚਾਈ ਗਈ 17ਤਾਂ ਪਾਤਸ਼ਾਹ ਨੇ ਸਾਰੀਆਂ ਇਸਤ੍ਰੀਆਂ ਨਾਲੋਂ ਅਸਤਰ ਨੂੰ ਵੱਧ ਪਿਆਰ ਕੀਤਾ ਅਤੇ ਉਹ ਨੇ ਸਾਰੀਆਂ ਕੁਆਰੀਅ ਨਾਲੋਂ ਪਾਤਸ਼ਾਹ ਦਾ ਪਖ ਅਤੇ ਦਯਾ ਪਰਾਪਤ ਕੀਤੀ ਸੋ ਉਹ ਨੇ ਰਾਜ ਮੁਕਟ ਉਸ ਦੇ ਸਿਰ ਉੱਤੇ ਧਰ ਦਿੱਤਾ ਅਤੇ ਵਸ਼ਤੀ ਦੇ ਥਾਂ ਮਲਕਾ ਬਣਾ ਦਿੱਤੀ 18ਤਦ ਪਾਤਸ਼ਾਹ ਨੇ ਆਪਣੇ ਸਰਦਾਰਾਂ ਅਤੇ ਟਹਿਲੂਆਂ ਲਈ ਇੱਕ ਵੱਡੀ ਦਾਉਤ ਕੀਤੀ ਅਰਥਾਤ ਅਸਤਰ ਵਾਲੀ ਦਾਉਤ, ਅਤੇ ਸੂਬਿਆਂ ਨੂੰ ਮੁਆਫ਼ੀਆਂ ਅਤੇ ਇਨਾਮ ਸ਼ਾਹੀ ਸਖਾਉਤ ਦੇ ਅਨੁਸਾਰ ਦਿੱਤੇ 19ਜਦ ਦੂਜੀ ਵਾਰ ਕੁਆਰੀਆਂ ਇਕੱਠੀਆਂ ਕੀਤੀਆਂ ਗਈਆਂ ਤਾਂ ਮਾਰਦਕਈ ਸ਼ਾਹੀ ਫਾਟਕ ਤੇ ਬੈਠਾ ਸੀ 20ਅਸਤਰ ਨੇ ਨਾ ਆਪਣੇ ਟੱਬਰ ਦਾ,ਨਾ ਆਪਣੀ ਉੱਮਤ ਦਾ ਪਤਾ ਦੱਸਿਆ ਕਿਉਂ ਜੋ ਮਾਰਦਕਈ ਨੇ ਉਸ ਨੂੰ ਤਾਗੀਦ ਕੀਤੀ ਹੋਈ ਸੀ ਅਰ ਅਸਤਰ ਮਾਰਦਕਈ ਦਾ ਹੁਕਮ ਓਦਾਂ ਹੀ ਮੰਨਦੀ ਸੀ ਜਿਦਾਂ ਜਦ ਉਹ ਉਹ ਦੇ ਕੋਲ ਪਲਦੀ ਸੀ 21ਉਨ੍ਹਾਂ ਦਿਨਾਂ ਵਿੱਚ ਜਦ ਮਾਰਦਕਈ ਪਾਤਸ਼ਾਹ ਦੇ ਫਾਟਕ ਉੱਤੇ ਬੈਠਦਾ ਹੁੰਦਾ ਸੀ ਤਾਂ ਪਾਤਸ਼ਾਹੀ ਖੁਸਰਿਆਂ ਵਿੱਚੋਂ ਦੋ ਖੁਸਰਿਆਂ ਨੇ ਜਿਹੜੇ ਦਰਵੱਜੇ ਉੱਤੇ ਪਹਿਰਾ ਦਿੰਦੇ ਸਨ ਅਰਥਾਤ ਬਿਗਥਾਨ ਅਤੇ ਤਰਸ਼ ਨੇ ਵਿਗੜ ਕੇ ਪਾਤਸ਼ਾਹ ਅਹਸ਼ਵੇਰੋਸ਼ ਨੂੰ ਹੱਥ ਪਾਉਣਾ ਚਾਹਿਆ 22ਏਸ ਗੱਲ ਦਾ ਮਾਰਦਕਈ ਨੂੰ ਪਤਾ ਲੱਗਾ ਤਾਂ ਉਹ ਨੇ ਮਲਕਾ ਅਸਤਰ ਨੂੰ ਦੱਸ ਦਿੱਤੀ ਅਤੇ ਅਸਤਰ ਨੇ ਮਾਰਦਕਈ ਦਾ ਨਾਉਂ ਲੈ ਕੇ ਪਾਤਸ਼ਾਹ ਨੂੰ ਆਖਿਆ 23ਜਦ ਏਸ ਗੱਲ ਦਾ ਖੋਜ ਕੱਢਿਆ ਗਿਆ ਤਾਂ ਇਹ ਗੱਲ ਨਿੱਕਲ ਆਈ ਅਤੇ ਉਹ ਦੋਵੇਂ ਰੁੱਖ ਉੱਤੇ ਫਾਸੀਂ ਦਿੱਤੇ ਗਏ ਅਤੇ ਏਹ ਗੱਲ ਪਾਤਸ਼ਾਹ ਦੇ ਸਾਹਮਣੇ ਇਤਿਹਾਸ ਦੀ ਪੋਥੀ ਵਿੱਚ ਲਿੱਖੀ ਗਈ ।।

Currently Selected:

ਅਸਤਰ 2: PUNOVBSI

Highlight

Copy

Compare

Share

None

Want to have your highlights saved across all your devices? Sign up or sign in