ਹੁਣ ਪਰਮੇਸ਼ਵਰ ਨੂੰ ਜੋ ਮੇਰੀ ਖੁਸ਼ਖ਼ਬਰੀ ਅਤੇ ਯਿਸ਼ੂ ਮਸੀਹ ਦਾ ਪ੍ਰਚਾਰ ਕਰਕੇ ਤੁਹਾਨੂੰ ਹੋਰ ਮਜ਼ਬੂਤ ਕਰ ਸਕਦਾ ਹੈ, ਭੇਦ ਦੇ ਖੁਲਾਸੇ ਦੇ ਅਨੁਸਾਰ, ਜੋ ਕਿ ਸਦੀਵੀ ਤੋਂ ਲੁਕਿਆ ਹੋਇਆ ਸੀ। ਪਰ ਹੁਣ ਇਹ ਭੇਦ ਅਟੱਲ ਪਰਮੇਸ਼ਵਰ ਦੇ ਹੁਕਮ ਅਨੁਸਾਰ ਅਤੇ ਨਬੀਆਂ ਦੀਆਂ ਭਵਿੱਖਬਾਣੀਆਂ ਦੁਆਰਾ ਸਾਰੀਆਂ ਕੌਮਾਂ ਤੇ ਪ੍ਰਗਟ ਕੀਤਾ ਗਿਆ ਹੈ, ਤਾਂ ਜੋ ਇਸ ਦੁਆਰਾ ਉਹ ਵਿਸ਼ਵਾਸ ਦੀ ਆਗਿਆਕਾਰੀ ਵੱਲ ਅੱਗੇ ਵਧ ਸਕਣ। ਸਿਰਫ ਇੱਕੋ ਬੁੱਧੀਮਾਨ ਪਰਮੇਸ਼ਵਰ ਦੀ ਯਿਸ਼ੂ ਮਸੀਹ ਦੁਆਰਾ ਸਦਾ ਲਈ ਮਹਿਮਾ ਹੋਵੇ! ਆਮੀਨ।