ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ, ਅਤੇ ਮਿਸਰ ਦੀ ਧਰਤੀ ਤੇਰੇ ਅੱਗੇ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਧਰਤੀ ਦੇ ਸਭ ਤੋਂ ਚੰਗੇ ਹਿੱਸੇ ਵਿੱਚ ਵਸਾ ਅਰਥਾਤ ਉਹਨਾਂ ਨੂੰ ਗੋਸ਼ੇਨ ਵਿੱਚ ਰਹਿਣ ਦਿਓ ਅਤੇ ਜੇਕਰ ਤੁਸੀਂ ਉਹਨਾਂ ਵਿੱਚੋਂ ਕਿਸੇ ਵਿਸ਼ੇਸ਼ ਯੋਗਤਾ ਵਾਲੇ ਨੂੰ ਜਾਣਦੇ ਹੋ, ਤਾਂ ਉਹਨਾਂ ਨੂੰ ਮੇਰੇ ਆਪਣੇ ਪਸ਼ੂਆਂ ਦਾ ਅਧਿਕਾਰੀ ਬਣਾ ਦਿਓ।”