ਤਦ ਯਾਕੋਬ ਨੇ ਸੁੱਖਣਾ ਖਾ ਕੇ ਆਖਿਆ, “ਜੇ ਪਰਮੇਸ਼ਵਰ ਮੇਰੇ ਨਾਲ ਹੋਵੇ ਅਤੇ ਇਸ ਸਫ਼ਰ ਵਿੱਚ ਮੇਰੀ ਰਾਖੀ ਕਰੇ ਜੋ ਮੈਂ ਜਾ ਰਿਹਾ ਹਾਂ ਅਤੇ ਮੈਨੂੰ ਖਾਣ ਨੂੰ ਭੋਜਨ ਅਤੇ ਪਹਿਨਣ ਲਈ ਕੱਪੜੇ ਦੇਵੇ ਤਾਂ ਜੋ ਮੈਂ ਆਪਣੇ ਪਿਤਾ ਦੇ ਘਰ ਸਹੀ-ਸਲਾਮਤ ਵਾਪਸ ਆਵਾਂ, ਤਦ ਯਾਹਵੇਹ ਮੇਰਾ ਪਰਮੇਸ਼ਵਰ ਹੋਵੇਗਾ ਅਤੇ ਇਹ ਪੱਥਰ ਜਿਸ ਨੂੰ ਮੈਂ ਥੰਮ੍ਹ ਵਜੋਂ ਖੜ੍ਹਾ ਕੀਤਾ ਹੈ ਇਹ ਪਰਮੇਸ਼ਵਰ ਦਾ ਘਰ ਹੋਵੇਗਾ, ਅਤੇ ਜੋ ਕੁਝ ਤੁਸੀਂ ਮੈਨੂੰ ਦਿੰਦੇ ਹੋ ਉਸ ਵਿੱਚੋਂ ਮੈਂ ਤੈਨੂੰ ਦਸਵੰਧ ਦੇਵਾਂਗਾ।”