ਤਦ ਪਰਮੇਸ਼ਵਰ ਨੇ ਸੁਪਨੇ ਵਿੱਚ ਉਸ ਨੂੰ ਕਿਹਾ, “ਹਾਂ, ਮੈਂ ਜਾਣਦਾ ਹਾਂ ਕਿ ਤੂੰ ਇਹ ਗੱਲ ਸਾਫ਼ ਜ਼ਮੀਰ ਨਾਲ ਕੀਤੀ ਹੈ, ਇਸ ਲਈ ਮੈਂ ਤੈਨੂੰ ਮੇਰੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ। ਇਸੇ ਲਈ ਮੈਂ ਤੈਨੂੰ ਉਸ ਨੂੰ ਛੂਹਣ ਨਹੀਂ ਦਿੱਤਾ। ਹੁਣ ਆਦਮੀ ਦੀ ਪਤਨੀ ਨੂੰ ਮੋੜ ਦੇ ਕਿਉਂ ਜੋ ਉਹ ਇੱਕ ਨਬੀ ਹੈ ਅਤੇ ਉਹ ਤੇਰੇ ਲਈ ਪ੍ਰਾਰਥਨਾ ਕਰੇਗਾ ਅਤੇ ਤੂੰ ਜੀਉਂਦਾ ਰਹੇਂਗਾ। ਪਰ ਜੇ ਤੂੰ ਉਸ ਨੂੰ ਵਾਪਸ ਨਹੀਂ ਕਰੇ, ਤਾਂ ਤੂੰ ਜਾਣ ਲੈ ਕੇ ਕਿ ਤੂੰ ਅਤੇ ਤੇਰੇ ਸਾਰੇ ਲੋਕ ਜ਼ਰੂਰ ਮਰਨਗੇ।”