ਸਰੀਰ ਦੇ ਕੰਮ ਸਪੱਸ਼ਟ ਹਨ: ਜਿਨਸੀ ਅਨੈਤਿਕਤਾ, ਗੰਦ-ਮੰਦ, ਅਤੇ ਲੁੱਚਪੁਣਾ; ਮੂਰਤੀ ਪੂਜਾ ਅਤੇ ਜਾਦੂ-ਟੂਣਾ; ਨਫ਼ਰਤ, ਝਗੜੇ, ਈਰਖਾ, ਗੁੱਸਾ, ਵਿਰੋਧ, ਫੁੱਟਾਂ, ਬਿਦਤਾਂ, ਅਤੇ ਖਾਰ; ਨਸ਼ੇ, ਬਦਮਸਤੀਆਂ, ਅਤੇ ਇਸ ਤਰ੍ਹਾਂ ਦੇ ਹੋਰ ਵੀ ਹਨ। ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ, ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ, ਕਿ ਜਿਹੜੇ ਇਸ ਤਰ੍ਹਾਂ ਜੀਉਂਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਵਾਰਸ ਨਹੀਂ ਹੋਣਗੇ।