ਅਤੇ ਉਹ ਸਭਨਾਂ ਦੇ ਲਈ ਮਰਿਆ, ਕਿ ਜਿਹੜੇ ਜਿਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਹੀਂ ਪਰ ਉਸ ਦੇ ਲਈ ਜੀਉਣ, ਜਿਹੜਾ ਉਹਨਾਂ ਦੇ ਲਈ ਮਰਿਆ ਅਤੇ ਫਿਰ ਜੀ ਉੱਠਿਆ।
ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਤੋਂ ਨਹੀਂ ਪਛਾਣਦੇ ਹਾਂ। ਭਾਵੇਂ ਅਸੀਂ ਮਸੀਹ ਨੂੰ ਸਰੀਰ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰ੍ਹਾਂ ਉਸ ਨੂੰ ਫਿਰ ਨਹੀਂ ਜਾਣਦੇ।