ਯੋਹਵਾਹ ਨੇ ਮੈਨੂੰ ਉੱਤਰ ਦਿੱਤਾ, “ਜੋ ਮੈਂ ਤੈਨੂੰ ਦਰਸਾਵਾਂ, ਉਸ ਨੂੰ ਲਿਖ। ਪੱਟੀਆਂ ਉੱਪਰ, ਸਾਫ਼-ਸਾਫ਼ ਲਿਖ ਤਾਂ ਜੋ ਹਰ ਕੋਈ ਆਸਾਨੀ ਨਾਲ ਉਸ ਨੂੰ ਪੜ੍ਹ ਸੱਕੇ। ਇਹ ਸੰਦੇਸ਼ ਭਵਿੱਖ ਵਿੱਚ ਖਾਸ ਆਉਣ ਵਾਲੇ ਸਮੇਂ ਬਾਰੇ ਹੈ। ਇਹ ਸੰਦੇਸ਼ ਅੰਤ ਸਮੇਂ ਲਈ ਹੈ, ਜੋ ਕਿ ਸੱਚ ਹੋਵੇਗਾ। ਭਾਵੇਂ ਅਜਿਹਾ ਲੱਗੇਗਾ ਕਿ ਏਸਾ ਕਦੇ ਨਹੀਂ ਵਾਪਰੇਗਾ। ਪਰ ਸਬਰ ਨਾਲ ਉਸਦਾ ਇੰਤਜ਼ਾਰ ਕਰੋ। ਉਹ ਸਮਾਂ ਆਵੇਗਾ ਅਤੇ ਬਹੁਤੀ ਦੇਰ ਵੀ ਨਾ ਲੱਗੇਗੀ।