1
ਤੀਤੁਸ 3:4-7
Punjabi Standard Bible
PSB
ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਕਿਰਪਾ ਅਤੇ ਮਨੁੱਖ ਲਈ ਉਸ ਦਾ ਪ੍ਰੇਮ ਪਰਗਟ ਹੋਇਆ ਤਾਂ ਉਸ ਨੇ ਸਾਨੂੰ ਬਚਾਇਆ। ਇਹ ਧਾਰਮਿਕਤਾ ਦੇ ਕੰਮਾਂ ਕਰਕੇ ਨਹੀਂ ਜਿਹੜੇ ਅਸੀਂ ਕੀਤੇ, ਸਗੋਂ ਉਸ ਦੀ ਕਿਰਪਾ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੁਆਰਾ ਹੋਇਆ ਜੋ ਉਸ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਭਰਪੂਰੀ ਨਾਲ ਵਹਾਇਆ ਤਾਂਕਿ ਅਸੀਂ ਉਸ ਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਜਾ ਕੇ ਸਦੀਪਕ ਜੀਵਨ ਦੀ ਆਸ ਦੇ ਅਨੁਸਾਰ ਵਾਰਸ ਬਣ ਜਾਈਏ।
Compare
Explore ਤੀਤੁਸ 3:4-7
2
ਤੀਤੁਸ 3:1-2
ਉਨ੍ਹਾਂ ਨੂੰ ਚੇਤੇ ਕਰਾਉਂਦਾ ਰਹਿ ਕਿ ਉਹ ਹਕੂਮਤਾਂ ਅਤੇ ਇਖ਼ਤਿਆਰਾਂ ਦੇ ਅਧੀਨ ਰਹਿਣ, ਆਗਿਆ ਮੰਨਣ, ਹਰੇਕ ਭਲੇ ਕੰਮ ਲਈ ਤਿਆਰ ਰਹਿਣ, ਕਿਸੇ ਦੀ ਨਿੰਦਾ ਨਾ ਕਰਨ ਅਤੇ ਝਗੜਾਲੂ ਨਹੀਂ, ਸਗੋਂ ਧੀਰਜਵਾਨ ਹੋਣ ਅਤੇ ਸਭਨਾਂ ਮਨੁੱਖਾਂ ਦੇ ਪ੍ਰਤੀ ਪੂਰੀ ਨਿਮਰਤਾ ਵਿਖਾਉਣ।
Explore ਤੀਤੁਸ 3:1-2
3
ਤੀਤੁਸ 3:9
ਪਰ ਮੂਰਖਤਾਪੂਰਣ ਵਾਦ-ਵਿਵਾਦਾਂ, ਕੁਲ-ਪੱਤਰੀਆਂ, ਲੜਾਈਆਂ ਅਤੇ ਬਿਵਸਥਾ ਸੰਬੰਧੀ ਝਗੜਿਆਂ ਤੋਂ ਦੂਰ ਰਹਿ, ਕਿਉਂਕਿ ਇਹ ਹਾਨੀਕਾਰਕ ਅਤੇ ਵਿਅਰਥ ਹਨ।
Explore ਤੀਤੁਸ 3:9
4
ਤੀਤੁਸ 3:10
ਫੁੱਟ ਪਾਉਣ ਵਾਲੇ ਵਿਅਕਤੀ ਨੂੰ ਇੱਕ-ਦੋ ਚਿਤਾਵਨੀਆਂ ਦੇਣ ਤੋਂ ਬਾਅਦ ਉਸ ਤੋਂ ਦੂਰ ਰਹਿ
Explore ਤੀਤੁਸ 3:10