1
ਫ਼ਿਲਿੱਪੀਆਂ 4:6
Punjabi Standard Bible
PSB
ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿੱਚ ਪ੍ਰਾਰਥਨਾ ਅਤੇ ਨਿਵੇਦਨ ਦੇ ਦੁਆਰਾ ਧੰਨਵਾਦ ਸਹਿਤ ਆਪਣੀਆਂ ਬੇਨਤੀਆਂ ਪਰਮੇਸ਼ਰ ਸਾਹਮਣੇ ਰੱਖੋ।
Compare
Explore ਫ਼ਿਲਿੱਪੀਆਂ 4:6
2
ਫ਼ਿਲਿੱਪੀਆਂ 4:7
ਤਦ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੇ ਦਿਲਾਂ ਅਤੇ ਤੁਹਾਡੀਆਂ ਸੋਚਾਂ ਦੀ ਰਾਖੀ ਕਰੇਗੀ।
Explore ਫ਼ਿਲਿੱਪੀਆਂ 4:7
3
ਫ਼ਿਲਿੱਪੀਆਂ 4:8
ਅੰਤ ਵਿੱਚ ਹੇ ਭਾਈਓ, ਜੋ ਗੱਲਾਂ ਸੱਚੀਆਂ ਹਨ, ਜੋ ਆਦਰਯੋਗ ਹਨ, ਜੋ ਉਚਿਤ ਹਨ, ਜੋ ਸ਼ੁੱਧ ਹਨ, ਜੋ ਚੰਗੀਆਂ ਹਨ, ਜੋ ਪ੍ਰਸ਼ੰਸਾ ਦੇ ਯੋਗ ਹਨ, ਜੇ ਕੋਈ ਗੁਣ ਅਤੇ ਜੇ ਕੋਈ ਵਡਿਆਈ ਦੀ ਗੱਲ ਹੈ, ਤਾਂ ਇਨ੍ਹਾਂ ਗੱਲਾਂ 'ਤੇ ਵਿਚਾਰ ਕਰੋ।
Explore ਫ਼ਿਲਿੱਪੀਆਂ 4:8
4
ਫ਼ਿਲਿੱਪੀਆਂ 4:13
ਮੈਂ ਉਸ ਵਿੱਚ ਜਿਹੜਾ ਮੈਨੂੰ ਬਲ ਦਿੰਦਾ ਹੈ ਸਭ ਕੁਝ ਕਰ ਸਕਦਾ ਹਾਂ
Explore ਫ਼ਿਲਿੱਪੀਆਂ 4:13
5
ਫ਼ਿਲਿੱਪੀਆਂ 4:4
ਪ੍ਰਭੂ ਵਿੱਚ ਸਦਾ ਅਨੰਦ ਰਹੋ, ਮੈਂ ਫਿਰ ਕਹਿੰਦਾ ਹਾਂ ਅਨੰਦ ਮਨਾਓ।
Explore ਫ਼ਿਲਿੱਪੀਆਂ 4:4
6
ਫ਼ਿਲਿੱਪੀਆਂ 4:19
ਸੋ ਮੇਰਾ ਪਰਮੇਸ਼ਰ ਆਪਣੇ ਉਸ ਧਨ ਦੇ ਅਨੁਸਾਰ ਜੋ ਮਹਿਮਾ ਸਹਿਤ ਮਸੀਹ ਯਿਸੂ ਵਿੱਚ ਹੈ ਤੁਹਾਡੀ ਹਰੇਕ ਥੁੜ੍ਹ ਨੂੰ ਪੂਰਾ ਕਰੇਗਾ।
Explore ਫ਼ਿਲਿੱਪੀਆਂ 4:19
7
ਫ਼ਿਲਿੱਪੀਆਂ 4:9
ਜੋ ਗੱਲਾਂ ਤੁਸੀਂ ਮੇਰੇ ਤੋਂ ਸਿੱਖੀਆਂ, ਸਵੀਕਾਰ ਕੀਤੀਆਂ, ਸੁਣੀਆਂ ਅਤੇ ਮੇਰੇ ਵਿੱਚ ਵੇਖੀਆਂ, ਉਹੀ ਕਰੋ। ਸ਼ਾਂਤੀ ਦਾ ਪਰਮੇਸ਼ਰ ਤੁਹਾਡੇ ਨਾਲ ਰਹੇਗਾ।
Explore ਫ਼ਿਲਿੱਪੀਆਂ 4:9
8
ਫ਼ਿਲਿੱਪੀਆਂ 4:5
ਤੁਹਾਡੀ ਨਰਮਾਈ ਸਭਨਾਂ ਉੱਤੇ ਪਰਗਟ ਹੋਵੇ। ਪ੍ਰਭੂ ਨੇੜੇ ਹੈ।
Explore ਫ਼ਿਲਿੱਪੀਆਂ 4:5
9
ਫ਼ਿਲਿੱਪੀਆਂ 4:12
ਮੈਂ ਥੁੜ੍ਹ ਵਿੱਚ ਵੀ ਰਹਿਣਾ ਜਾਣਦਾ ਹਾਂ ਅਤੇ ਭਰਪੂਰੀ ਵਿੱਚ ਵੀ। ਮੈਂ ਹਰੇਕ ਦਸ਼ਾ ਵਿੱਚ ਅਤੇ ਸਭਨਾਂ ਗੱਲਾਂ ਵਿੱਚ, ਭਾਵੇਂ ਤ੍ਰਿਪਤ ਹੋਣਾ ਜਾਂ ਭੁੱਖੇ ਰਹਿਣਾ, ਭਾਵੇਂ ਭਰਪੂਰੀ ਵਿੱਚ ਜਾਂ ਥੁੜ੍ਹ ਵਿੱਚ, ਸੰਤੁਸ਼ਟ ਰਹਿਣ ਦੇ ਭੇਤ ਨੂੰ ਜਾਣ ਲਿਆ ਹੈ।
Explore ਫ਼ਿਲਿੱਪੀਆਂ 4:12
10
ਫ਼ਿਲਿੱਪੀਆਂ 4:11
ਇਹ ਨਹੀਂ ਕਿ ਮੈਂ ਆਪਣੀ ਥੁੜ੍ਹ ਦੇ ਕਾਰਨ ਇਹ ਕਹਿ ਰਿਹਾ ਹਾਂ; ਕਿਉਂਕਿ ਮੈਂ ਸਿੱਖ ਲਿਆ ਹੈ ਕਿ ਜਿਸ ਵੀ ਦਸ਼ਾ ਵਿੱਚ ਹਾਂ ਉਸੇ ਵਿੱਚ ਸੰਤੁਸ਼ਟ ਰਹਾਂ।
Explore ਫ਼ਿਲਿੱਪੀਆਂ 4:11