ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ ਜੋ ਇਹ ਹਨ: ਵਿਭਚਾਰ, ਅਸ਼ੁੱਧਤਾ, ਲੁੱਚਪੁਣਾ, ਮੂਰਤੀ-ਪੂਜਾ, ਜਾਦੂ-ਟੂਣਾ, ਵੈਰ, ਝਗੜੇ, ਈਰਖਾ, ਕ੍ਰੋਧ, ਸੁਆਰਥ, ਫੁੱਟਾਂ, ਧੜੇਬਾਜ਼ੀਆਂ, ਖਾਰ, ਮਤਵਾਲਾਪਣ, ਬਦਮਸਤੀਆਂ ਅਤੇ ਇਸੇ ਤਰ੍ਹਾਂ ਦੇ ਹੋਰ ਕੰਮ ਜਿਨ੍ਹਾਂ ਦੇ ਵਿਖੇ ਮੈਂ ਤੁਹਾਨੂੰ ਅਗੇਤਾ ਹੀ ਕਹਿ ਦਿੰਦਾ ਹਾਂ, ਜਿਵੇਂ ਕਿ ਪਹਿਲਾਂ ਵੀ ਕਿਹਾ ਸੀ, ਕਿ ਅਜਿਹੇ ਕੰਮ ਕਰਨ ਵਾਲੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ।