ਤਾਂਕਿ ਤੁਹਾਡੇ ਮਨ ਦੀਆਂ ਅੱਖਾਂ ਪ੍ਰਕਾਸ਼ਮਾਨ ਹੋ ਜਾਣ ਜਿਸ ਤੋਂ ਤੁਸੀਂ ਜਾਣ ਸਕੋ ਕਿ ਉਸ ਦੀ ਬੁਲਾਹਟ ਦੀ ਆਸ ਕੀ ਹੈ ਤੇ ਸੰਤਾਂ ਵਿੱਚ ਉਸ ਦੀ ਮਿਰਾਸ ਦਾ ਮਹਿਮਾਮਈ ਧਨ ਕੀ ਹੈ ਅਤੇ ਇਹ ਵੀ ਕਿ ਉਸ ਦੀ ਸ਼ਕਤੀ ਦੇ ਪ੍ਰਭਾਵ ਦੇ ਕੰਮ ਅਨੁਸਾਰ ਉਸ ਦੀ ਸਮਰੱਥਾ ਸਾਡੇ ਲਈ ਜਿਹੜੇ ਵਿਸ਼ਵਾਸ ਕਰਦੇ ਹਾਂ ਕਿੰਨੀ ਮਹਾਨ ਹੈ, ਜਿਸ ਨੂੰ ਉਸ ਨੇ ਮਸੀਹ ਵਿੱਚ ਪਰਗਟ ਕੀਤਾ ਜਦੋਂ ਉਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਸਵਰਗੀ ਸਥਾਨਾਂ ਵਿੱਚ ਆਪਣੇ ਸੱਜੇ ਹੱਥ ਸਾਰੀ ਪ੍ਰਧਾਨਤਾ, ਇਖ਼ਤਿਆਰ, ਸਮਰੱਥਾ, ਪ੍ਰਭੁਤਾ ਅਤੇ ਹਰ ਇੱਕ ਨਾਮ ਤੋਂ ਉਤਾਂਹ ਬਿਠਾਇਆ, ਜੋ ਨਾ ਕੇਵਲ ਇਸ ਯੁਗ ਵਿੱਚ ਸਗੋਂ ਆਉਣ ਵਾਲੇ ਯੁਗ ਵਿੱਚ ਵੀ ਲਿਆ ਜਾਵੇਗਾ।