ਇਸੇ ਤਰ੍ਹਾਂ ਖਾਣ ਤੋਂ ਬਾਅਦ ਉਸ ਨੇ ਪਿਆਲਾ ਵੀ ਲਿਆ ਅਤੇ ਕਿਹਾ,“ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ; ਜਦ ਕਦੇ ਤੁਸੀਂ ਇਸ ਨੂੰ ਪੀਓ ਤਾਂ ਮੇਰੀ ਯਾਦ ਵਿੱਚ ਇਹੋ ਕਰਿਆ ਕਰੋ।” ਕਿਉਂਕਿ ਜਦੋਂ ਵੀ ਤੁਸੀਂ ਇਹ ਰੋਟੀ ਖਾਂਦੇ ਅਤੇ ਪਿਆਲਾ ਪੀਂਦੇ ਹੋ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ, ਜਦੋਂ ਤੱਕ ਉਹ ਨਾ ਆਵੇ।