1
ਰੋਮਿਆਂ 14:17-18
ਪੰਜਾਬੀ ਮੌਜੂਦਾ ਤਰਜਮਾ
PCB
ਕਿਉਂਕਿ ਪਰਮੇਸ਼ਵਰ ਦਾ ਰਾਜ ਖਾਣ-ਪੀਣ ਦਾ ਵਿਸ਼ਾ ਨਹੀਂ ਹੈ, ਪਰ ਪਵਿੱਤਰ ਆਤਮਾ ਵਿੱਚ ਧਾਰਮਿਕਤਾ, ਸ਼ਾਂਤੀ ਅਤੇ ਅਨੰਦ ਦਾ ਵਿਸ਼ਾ ਹੈ, ਕਿਉਂਕਿ ਜੋ ਕੋਈ ਵੀ ਇਸ ਤਰੀਕੇ ਨਾਲ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ ਅਤੇ ਮਨੁੱਖ ਦੀ ਵਡਿਆਈ ਪ੍ਰਾਪਤ ਕਰਦਾ ਹੈ।
Compare
Explore ਰੋਮਿਆਂ 14:17-18
2
ਰੋਮਿਆਂ 14:8
ਜੇ ਅਸੀਂ ਜੀਉਂਦੇ ਹਾਂ, ਅਸੀਂ ਪ੍ਰਭੂ ਲਈ ਜੀਉਂਦੇ ਹਾਂ; ਅਤੇ ਜੇ ਅਸੀਂ ਮਰਦੇ ਹਾਂ, ਅਸੀਂ ਪ੍ਰਭੂ ਲਈ ਮਰਦੇ ਹਾਂ। ਇਸ ਲਈ, ਭਾਵੇਂ ਅਸੀਂ ਜਿਉਂਦੇ ਹਾਂ ਜਾਂ ਮਰਦੇ ਹਾਂ, ਅਸੀਂ ਪ੍ਰਭੂ ਦੇ ਹਾਂ।
Explore ਰੋਮਿਆਂ 14:8
3
ਰੋਮਿਆਂ 14:19
ਇਸ ਲਈ ਆਓ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰੀਏ ਜੋ ਸ਼ਾਂਤੀ ਅਤੇ ਆਪਸੀ ਸੁਧਾਰ ਵੱਲ ਲੈ ਜਾਂਦੀ ਹੈ।
Explore ਰੋਮਿਆਂ 14:19
4
ਰੋਮਿਆਂ 14:13
ਇਸ ਲਈ ਆਓ ਆਪਾਂ ਇੱਕ-ਦੂਜੇ ਉੱਤੇ ਦੋਸ਼ ਲਾਉਣਾ ਬੰਦ ਕਰੀਏ। ਇਸ ਦੀ ਬਜਾਏ, ਕਿਸੇ ਵੀ ਭਰਾ ਜਾਂ ਭੈਣ ਦੇ ਰਾਹ ਵਿੱਚ ਕੋਈ ਠੋਕਰ ਜਾਂ ਰੁਕਾਵਟ ਦਾ ਕਾਰਨ ਨਾ ਬਣੀਏ।
Explore ਰੋਮਿਆਂ 14:13
5
ਰੋਮਿਆਂ 14:11-12
ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜਿਵੇਂ ਕਿ ਮੈਂ ਜਿਉਂਦਾ ਹਾਂ, ਪ੍ਰਭੂ ਦਾ ਵਾਕ ਹੈ, ਹਰ ਗੋਡਾ ਮੇਰੇ ਅੱਗੇ ਝੁਕੇਗਾ; ਹਰ ਜੀਭ ਪਰਮੇਸ਼ਵਰ ਨੂੰ ਮੰਨ ਲਵੇਗੀ।” ਤਾਂ ਫਿਰ, ਸਾਡੇ ਵਿੱਚੋਂ ਹਰ ਕੋਈ ਪਰਮੇਸ਼ਵਰ ਨੂੰ ਆਪਣਾ ਲੇਖਾ ਦੇਵੇਗਾ।
Explore ਰੋਮਿਆਂ 14:11-12
6
ਰੋਮਿਆਂ 14:1
ਜੋ ਕੋਈ ਵਿਸ਼ਵਾਸ ਵਿੱਚ ਕਮਜ਼ੋਰ ਹੈ, ਉਸ ਨੂੰ ਆਪਣੀ ਸੰਗਤ ਵਿੱਚ ਰਲਾ ਲਵੋ ਪਰ ਉਸ ਨਾਲ ਕਿਸੇ ਵੀ ਵਿਵਾਦੀ ਵਿਸ਼ਿਆਂ ਉੱਤੇ ਬਹਿਸ ਨਾ ਕਰੋ।
Explore ਰੋਮਿਆਂ 14:1
7
ਰੋਮਿਆਂ 14:4
ਤੂੰ ਕਿਸੇ ਹੋਰ ਦੇ ਨੌਕਰਾਂ ਦੀ ਨਿੰਦਾ ਕਰਨ ਵਾਲਾ ਕੌਣ ਹੈ? ਉਹਨਾਂ ਦਾ ਆਪਣਾ ਮਾਲਕ ਨਿਆਂ ਕਰੇਗਾ ਕਿ ਉਹ ਖੜ੍ਹੇ ਹਨ ਜਾਂ ਡਿੱਗਦੇ ਹਨ ਅਤੇ ਪ੍ਰਭੂ ਦੀ ਸਹਾਇਤਾ ਨਾਲ, ਉਹ ਖੜ੍ਹੇ ਹੋਣਗੇ ਅਤੇ ਉਸ ਦੀ ਪ੍ਰਵਾਨਗੀ ਪ੍ਰਾਪਤ ਕਰਨਗੇ।
Explore ਰੋਮਿਆਂ 14:4
Home
Bible
Plans
Videos