1
ਪ੍ਰਕਾਸ਼ ਪੱਤਰ 3:20
ਪੰਜਾਬੀ ਮੌਜੂਦਾ ਤਰਜਮਾ
PCB
ਵੇਖੋ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਆਵਾਜ਼ ਸੁਣਦਾ ਹੈ ਅਤੇ ਦਰਵਾਜ਼ਾ ਖੋਲ੍ਹਦਾ ਹੈ, ਮੈਂ ਅੰਦਰ ਆਵਾਂਗਾ ਅਤੇ ਉਸ ਵਿਅਕਤੀ ਦੇ ਨਾਲ ਖਾਵਾਂਗਾ, ਅਤੇ ਉਹ ਮੇਰੇ ਨਾਲ ਖਾਵੇਗਾ।
Compare
Explore ਪ੍ਰਕਾਸ਼ ਪੱਤਰ 3:20
2
ਪ੍ਰਕਾਸ਼ ਪੱਤਰ 3:15-16
ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ, ਕਿ ਤੁਸੀਂ ਨਾ ਤਾਂ ਠੰਡੇ ਹੋ ਅਤੇ ਨਾ ਹੀ ਗਰਮ। ਮੈਂ ਚਾਹੁੰਦਾ ਸੀ ਜਾਂ ਤੁਸੀਂ ਗਰਮ ਜਾਂ ਠੰਡੇ ਹੁੰਦੇ! ਪਰ ਤੁਸੀਂ ਤਾਂ ਕੋਸੇ ਹੋ, ਨਾ ਤਾਂ ਗਰਮ ਅਤੇ ਨਾ ਹੀ ਠੰਡੇ, ਇਸ ਲਈ ਮੈਂ ਤੁਹਾਨੂੰ ਆਪਣੇ ਮੂੰਹ ਤੋਂ ਉਗਲ ਸੁੱਟਾਂਗਾ।
Explore ਪ੍ਰਕਾਸ਼ ਪੱਤਰ 3:15-16
3
ਪ੍ਰਕਾਸ਼ ਪੱਤਰ 3:19
ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹਨਾਂ ਨੂੰ ਮੈਂ ਝਿੜਕਦਾ ਹਾਂ ਅਤੇ ਤਾੜਦਾ ਹਾਂ। ਇਸ ਲਈ ਇਮਾਨਦਾਰ ਬਣੋ ਅਤੇ ਤੋਬਾ ਕਰੋ।
Explore ਪ੍ਰਕਾਸ਼ ਪੱਤਰ 3:19
4
ਪ੍ਰਕਾਸ਼ ਪੱਤਰ 3:8
ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ। ਵੇਖੋ, ਮੈਂ ਤੁਹਾਡੇ ਸਾਹਮਣੇ ਇੱਕ ਖੁੱਲ੍ਹਾ ਦਰਵਾਜ਼ਾ ਰੱਖਿਆ ਹੈ ਜਿਸ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ। ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਬਹੁਤ ਘੱਟ ਤਾਕਤ ਹੈ, ਫਿਰ ਵੀ ਤੁਸੀਂ ਮੇਰੇ ਬਚਨ ਦੀ ਪਾਲਣਾ ਕੀਤੀ ਹੈ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ ਹੈ।
Explore ਪ੍ਰਕਾਸ਼ ਪੱਤਰ 3:8
5
ਪ੍ਰਕਾਸ਼ ਪੱਤਰ 3:21
ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬੈਠਣ ਦਾ ਹੱਕ ਦੇਵਾਂਗਾ, ਜਿਵੇਂ ਮੈਂ ਜਿੱਤ ਕੇ ਆਪਣੇ ਪਿਤਾ ਦੇ ਨਾਲ ਉਸ ਦੇ ਸਿੰਘਾਸਣ ਉੱਤੇ ਬੈਠਾ ਸੀ।
Explore ਪ੍ਰਕਾਸ਼ ਪੱਤਰ 3:21
6
ਪ੍ਰਕਾਸ਼ ਪੱਤਰ 3:17
ਤੁਸੀਂ ਕਹਿੰਦੇ ਹੋ, ਮੈਂ ਅਮੀਰ ਹਾਂ: ‘ਮੈਂ ਦੌਲਤ ਹਾਸਲ ਕਰ ਲਈ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ।’ ਪਰ ਤੁਹਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਤੁਸੀਂ ਦੁਖੀ, ਤਰਸਯੋਗ, ਗਰੀਬ, ਅੰਨ੍ਹੇ ਅਤੇ ਨੰਗੇ ਹੋ।
Explore ਪ੍ਰਕਾਸ਼ ਪੱਤਰ 3:17
7
ਪ੍ਰਕਾਸ਼ ਪੱਤਰ 3:10
ਇਸ ਲਈ ਕਿ ਤੁਸੀਂ ਧੀਰਜ ਰੱਖ ਕੇ ਮੇਰੇ ਆਦੇਸ਼ ਦੀ ਪਾਲਣਾ ਕੀਤੀ ਹੈ, ਮੈਂ ਪ੍ਰੀਖਿਆ ਦੇ ਸਮੇਂ ਤੁਹਾਡੀ ਰੱਖਿਆ ਕਰਾਂਗਾ, ਜੋ ਧਰਤੀ ਦੇ ਵਾਸੀਆਂ ਉੱਤੇ ਆਉਣ ਵਾਲਾ ਹੈ।
Explore ਪ੍ਰਕਾਸ਼ ਪੱਤਰ 3:10
8
ਪ੍ਰਕਾਸ਼ ਪੱਤਰ 3:11
ਮੈਂ ਜਲਦੀ ਹੀ ਆ ਰਿਹਾ ਹਾਂ। ਤੁਹਾਡੇ ਕੋਲ ਜੋ ਕੁਝ ਹੈ, ਉਸ ਨੂੰ ਫੜ੍ਹੀ ਰੱਖੋ, ਤਾਂ ਜੋ ਕੋਈ ਵੀ ਤੁਹਾਡੀ ਜਿੱਤ ਦਾ ਮੁਕਟ ਨਾ ਲੈ ਸਕੇ।
Explore ਪ੍ਰਕਾਸ਼ ਪੱਤਰ 3:11
9
ਪ੍ਰਕਾਸ਼ ਪੱਤਰ 3:2
ਜਾਗੋ! ਜੋ ਕੁਝ ਰਹਿ ਗਿਆ ਹੈ ਅਤੇ ਜੋ ਮਰਨ ਵਾਲਾ ਹੈ ਉਸ ਨੂੰ ਮਜ਼ਬੂਤ ਕਰੋ, ਕਿਉਂਕਿ ਮੈਂ ਤੁਹਾਡੇ ਕੰਮਾਂ ਨੂੰ ਮੇਰੇ ਪਰਮੇਸ਼ਵਰ ਦੀ ਨਜ਼ਰ ਵਿੱਚ ਅਧੂਰਾ ਪਾਇਆ ਹੈ।
Explore ਪ੍ਰਕਾਸ਼ ਪੱਤਰ 3:2