1
ਪ੍ਰਕਾਸ਼ ਪੱਤਰ 19:7
ਪੰਜਾਬੀ ਮੌਜੂਦਾ ਤਰਜਮਾ
PCB
ਆਓ, ਅਸੀਂ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ! ਅਤੇ ਉਹ ਦੀ ਮਹਿਮਾ ਕਰੀਏ! ਕਿਉਂ ਜੋ ਲੇਲੇ ਦੇ ਵਿਆਹ ਦਾ ਦਿਨ ਆ ਗਿਆ ਹੈ, ਅਤੇ ਉਸ ਦੀ ਦੁਲਹਨ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।
Compare
Explore ਪ੍ਰਕਾਸ਼ ਪੱਤਰ 19:7
2
ਪ੍ਰਕਾਸ਼ ਪੱਤਰ 19:16
ਉਸ ਦੇ ਚੋਗੇ ਅਤੇ ਉਸ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ: ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।
Explore ਪ੍ਰਕਾਸ਼ ਪੱਤਰ 19:16
3
ਪ੍ਰਕਾਸ਼ ਪੱਤਰ 19:11
ਤਾਂ ਮੈਂ ਸਵਰਗ ਖੁੱਲ੍ਹਿਆ ਹੋਇਆ ਵੇਖਿਆ ਅਤੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ, ਜਿਹੜਾ ਉਸ ਤੇ ਸਵਾਰ ਸੀ ਵਫ਼ਾਦਾਰ ਅਤੇ ਸੱਚਾ ਅਖਵਾਉਂਦਾ ਹੈ। ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ।
Explore ਪ੍ਰਕਾਸ਼ ਪੱਤਰ 19:11
4
ਪ੍ਰਕਾਸ਼ ਪੱਤਰ 19:12-13
ਉਸ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆ, ਅਤੇ ਉਸ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ। ਅਤੇ ਉਸ ਦੇ ਉੱਤੇ ਇੱਕ ਨਾਮ ਲਿਖਿਆਂ ਹੋਇਆ ਹੈ ਜਿਸ ਨੂੰ ਉਸ ਤੋਂ ਬਿਨ੍ਹਾ ਕੋਈ ਨਹੀਂ ਜਾਣਦਾ। ਅਤੇ ਉਸ ਨੇ ਕੱਪੜੇ ਲਹੂ ਦੇ ਨਾਲ ਛਿੜਕੇ ਹੋਏ ਪਹਿਨੇ ਹੋਏ ਹਨ, ਅਤੇ ਉਸ ਦਾ ਨਾਮ ਪਰਮੇਸ਼ਵਰ ਦਾ ਸ਼ਬਦ ਹੈ।
Explore ਪ੍ਰਕਾਸ਼ ਪੱਤਰ 19:12-13
5
ਪ੍ਰਕਾਸ਼ ਪੱਤਰ 19:15
ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ ਜਿਸ ਨਾਲ ਉਹ ਰਾਸ਼ਟਰਾ ਦਾ ਨਾਸ਼ ਕਰੇ। “ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਰਾਜ ਕਰੇਗਾ।” ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਕ੍ਰੋਧ ਦੀ ਅੱਗ ਦੇ ਦਾਖਰਸ ਦੇ ਚੁਬੱਚੇ ਨੂੰ ਲਿਤਾੜੇਗਾ।
Explore ਪ੍ਰਕਾਸ਼ ਪੱਤਰ 19:15
6
ਪ੍ਰਕਾਸ਼ ਪੱਤਰ 19:20
ਤਾਂ ਉਸ ਦਰਿੰਦੇ ਨੂੰ ਫੜ ਲਿਆ ਗਿਆ, ਅਤੇ ਉਸ ਦੇ ਨਾਲ ਉਸ ਝੂਠੇ ਨਬੀ ਨੂੰ ਵੀ ਜਿਸ ਨੇ ਉਸ ਦੇ ਸਾਹਮਣੇ ਚਿੰਨ੍ਹ ਚਮਤਕਾਰ ਵਿਖਾਏ ਸਨ। ਅਤੇ ਇੰਨ੍ਹਾ ਚਿੰਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾ ਲਿਆ ਅਤੇ ਜਿਨ੍ਹਾਂ ਨੇ ਉਸ ਦਰਿੰਦੇ ਦਾ ਨਿਸ਼ਾਨ ਲਗਾਇਆ ਨਾਲੇ ਉਹਨਾਂ ਨੂੰ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ। ਇਹਨਾਂ ਦੋਨਾਂ ਨੂੰ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਸੀ ਜਿਉਂਦੇ ਹੀ ਸੁੱਟ ਦਿੱਤਾ ਗਿਆ।
Explore ਪ੍ਰਕਾਸ਼ ਪੱਤਰ 19:20