ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਮੈਨੂੰ ਛੋਟੀ ਪੋਥੀ ਦੇ ਦਿਓ। ਉਸ ਨੇ ਮੈਨੂੰ ਕਿਹਾ, “ਇਸ ਨੂੰ ਲੈ ਅਤੇ ਇਸ ਨੂੰ ਖਾ। ਇਹ ਤੇਰੇ ਪੇਟ ਨੂੰ ਖੱਟਾ ਕਰ ਦੇਵੇਗੀ, ਪਰ ‘ਤੇਰੇ ਮੂੰਹ ਵਿੱਚ ਇਹ ਸ਼ਹਿਦ ਦੀ ਤਰ੍ਹਾਂ ਮਿੱਠੀ ਹੋਵੇਗੀ।’ ” ਮੈਂ ਦੂਤ ਦੇ ਹੱਥ ਤੋਂ ਛੋਟੀ ਪੋਥੀ ਲੈ ਲਈ ਅਤੇ ਇਸ ਨੂੰ ਖਾ ਲਿਆ। ਇਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਸੀ, ਪਰ ਜਦੋਂ ਮੈਂ ਇਸ ਨੂੰ ਖਾ ਲਿਆ, ਮੇਰਾ ਪੇਟ ਖੱਟਾ ਹੋ ਗਿਆ।