1
ਕਹਾਉਤਾਂ 4:23
ਪੰਜਾਬੀ ਮੌਜੂਦਾ ਤਰਜਮਾ
PCB
ਸਭ ਤੋਂ ਵੱਧ ਆਪਣੇ ਦਿਲ ਦੀ ਰਾਖੀ ਕਰੋ, ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ ਉਸੇ ਵਿੱਚੋਂ ਨਿਕਲਦਾ ਹੈ।
2
ਕਹਾਉਤਾਂ 4:26
ਆਪਣੇ ਪੈਰਾਂ ਦੇ ਰਾਹਾਂ ਨੂੰ ਧਿਆਨ ਨਾਲ ਸਮਝ ਅਤੇ ਤੇਰੇ ਸਾਰੇ ਰਾਹ ਦ੍ਰਿੜ੍ਹ ਰਹਿਣਗੇ।
3
ਕਹਾਉਤਾਂ 4:24
ਆਪਣੇ ਮੂੰਹ ਨੂੰ ਵਿਕਾਰਾਂ ਤੋਂ ਮੁਕਤ ਰੱਖੋ, ਭ੍ਰਿਸ਼ਟ ਗੱਲਾਂ ਨੂੰ ਆਪਣੇ ਬੁੱਲ੍ਹਾਂ ਤੋਂ ਦੂਰ ਰੱਖੋ।
4
ਕਹਾਉਤਾਂ 4:7
ਬੁੱਧ ਦੀ ਸ਼ੁਰੂਆਤ ਇਹ ਹੈ ਬੁੱਧ ਨੂੰ ਪ੍ਰਾਪਤ ਕਰੋ, ਭਾਵੇਂ ਤੁਹਾਨੂੰ ਇਸਦੀ ਕੀਮਤ ਦੇਣੀ ਪਵੇ, ਪਰ ਸਮਝ ਨੂੰ ਪ੍ਰਾਪਤ ਕਰੋ।
5
ਕਹਾਉਤਾਂ 4:18-19
ਧਰਮੀ ਦਾ ਮਾਰਗ ਸਵੇਰ ਦੇ ਸੂਰਜ ਵਰਗਾ ਹੈ, ਜਿਸ ਦਾ ਚਾਨਣ ਦੁਪਹਿਰ ਤੱਕ ਵੱਧਦਾ ਹੀ ਜਾਂਦਾ ਹੈ। ਪਰ ਦੁਸ਼ਟ ਦਾ ਰਾਹ ਗਹਿਰੇ ਹਨੇਰੇ ਵਰਗਾ ਹੈ, ਉਹ ਨਹੀਂ ਜਾਣਦੇ ਕਿ ਕਿਹੜੀ ਚੀਜ਼ ਉਹਨਾਂ ਨੂੰ ਠੋਕਰ ਦਿੰਦੀ ਹੈ।
6
ਕਹਾਉਤਾਂ 4:6
ਬੁੱਧ ਨੂੰ ਨਾ ਛੱਡੋ ਅਤੇ ਉਹ ਤੁਹਾਡੀ ਰੱਖਿਆ ਕਰੇਗੀ, ਉਸਨੂੰ ਪਿਆਰ ਕਰੋ ਅਤੇ ਉਹ ਤੁਹਾਡੀ ਦੇਖਭਾਲ ਕਰੇਗੀ।
7
ਕਹਾਉਤਾਂ 4:13
ਉਪਦੇਸ਼ ਨੂੰ ਫੜੀ ਰੱਖੋ, ਇਸ ਨੂੰ ਜਾਣ ਨਾ ਦਿਓ ਇਸਦੀ ਚੰਗੀ ਤਰ੍ਹਾਂ ਰਾਖੀ ਕਰੋ, ਕਿਉਂਕਿ ਇਹ ਤੁਹਾਡੀ ਜ਼ਿੰਦਗੀ ਹੈ!
8
ਕਹਾਉਤਾਂ 4:14
ਦੁਸ਼ਟਾਂ ਦੇ ਰਾਹ ਉੱਤੇ ਪੈਰ ਨਾ ਰੱਖ, ਨਾ ਦੁਸ਼ਟਾਂ ਦੇ ਮਾਰਗ ਉੱਤੇ ਚੱਲ।
9
ਕਹਾਉਤਾਂ 4:1
ਹੇ ਮੇਰੇ ਪੁੱਤਰੋ, ਤੁਸੀਂ ਪਿਤਾ ਦੇ ਉਪਦੇਸ਼ ਨੂੰ ਸੁਣੋ, ਧਿਆਨ ਦਿਓ ਅਤੇ ਸਮਝ ਪ੍ਰਾਪਤ ਕਰੋ।