YouVersion Logo
Search Icon

Popular Bible Verses from ਯੋਹਨ 21

ਖਾਣੇ ਤੋਂ ਬਾਅਦ, ਯਿਸ਼ੂ ਨੇ ਸ਼ਿਮਓਨ ਪਤਰਸ ਨੂੰ ਪੁੱਛਿਆ, “ਯੋਹਨ ਦੇ ਪੁੱਤਰ ਸ਼ਿਮਓਨ ਪਤਰਸ, ਕੀ ਤੂੰ ਮੈਨੂੰ ਇਨ੍ਹਾਂ ਸਾਰਿਆਂ ਤੋਂ ਵੱਧ ਪਿਆਰ ਕਰਦਾ ਹੈ?” ਉਸ ਨੇ ਜਵਾਬ ਦਿੱਤਾ, “ਹਾਂ, ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।” ਯਿਸ਼ੂ ਨੇ ਉਸ ਨੂੰ ਕਿਹਾ, “ਮੇਰੇ ਮੇਮਣਿਆਂ ਨੂੰ ਚਰਾ।” ਯਿਸ਼ੂ ਨੇ ਦੂਸਰੀ ਵਾਰ ਉਸ ਨੂੰ ਪੁੱਛਿਆ, “ਸ਼ਿਮਓਨ ਪਤਰਸ, ਯੋਹਨ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈ?” ਉਸ ਨੇ ਜਵਾਬ ਦਿੱਤਾ, “ਹਾਂ, ਪ੍ਰਭੂ ਜੀ, ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਪਿਆਰ ਕਰਦਾ ਹਾਂ।” ਯਿਸ਼ੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਦੀ ਦੇਖਭਾਲ ਕਰ।” ਯਿਸ਼ੂ ਨੇ ਤੀਜੀ ਵਾਰ ਪੁੱਛਿਆ, “ਯੋਹਨ ਦੇ ਪੁੱਤਰ ਸ਼ਿਮਓਨ, ਕੀ ਤੂੰ ਮੈਨੂੰ ਪਿਆਰ ਕਰਦਾ ਹੈ?” ਪਤਰਸ ਇਹ ਸੁਣ ਕੇ ਦੁੱਖੀ ਹੋ ਗਿਆ ਕਿ ਯਿਸ਼ੂ ਨੇ ਉਸ ਨੂੰ ਤੀਜੀ ਵਾਰ ਪੁੱਛਿਆ, “ਕੀ ਤੂੰ ਮੈਨੂੰ ਪਿਆਰ ਕਰਦਾ ਹੈ?” ਇਸ ਦੇ ਜਵਾਬ ਵਿੱਚ, ਉਸ ਨੇ ਯਿਸ਼ੂ ਨੂੰ ਕਿਹਾ, “ਹੇ ਪ੍ਰਭੂ, ਤੁਸੀਂ ਸਾਰਾ ਕੁਝ ਜਾਣਦੇ ਹੋ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।” ਯਿਸ਼ੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਨੂੰ ਚਰਾ।

Free Reading Plans and Devotionals related to ਯੋਹਨ 21