1
ਯਾਕੋਬ 3:17
ਪੰਜਾਬੀ ਮੌਜੂਦਾ ਤਰਜਮਾ
PCB
ਪਰ ਜਿਹੜੀ ਬੁੱਧ ਸਵਰਗ ਤੋਂ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਪਵਿੱਤਰ ਹੁੰਦੀ ਹੈ; ਫਿਰ ਸ਼ਾਂਤੀ-ਪਸੰਦ, ਵਿਚਾਰਸ਼ੀਲ, ਅਧੀਨਤਾ, ਦਯਾ ਅਤੇ ਚੰਗੇ ਫ਼ਲ ਨਾਲ ਭਰਪੂਰ, ਨਿਰਪੱਖ ਅਤੇ ਨਿਸ਼ਕਪਟ ਹੁੰਦੀ ਹੈ।
Compare
Explore ਯਾਕੋਬ 3:17
2
ਯਾਕੋਬ 3:13
ਤੁਹਾਡੇ ਵਿੱਚੋਂ ਕੌਣ ਬੁੱਧੀਮਾਨ ਅਤੇ ਸਮਝਦਾਰ ਹੈ? ਜੋ ਅਜਿਹਾ ਹੋਵੇ ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਤੋਂ ਉਸ ਨਰਮਾਈ ਨਾਲ ਵਿਖਾਵੇ ਜੋ ਬੁੱਧ ਨਾਲ ਪੈਦਾ ਹੁੰਦੀ ਹੈ।
Explore ਯਾਕੋਬ 3:13
3
ਯਾਕੋਬ 3:18
ਮੇਲ ਮਿਲਾਪ ਕਰਵਾਉਣ ਵਾਲਾ ਵਿਅਕਤੀ ਸ਼ਾਂਤੀ ਦੇ ਬੀਜ ਦੁਆਰਾ ਧਾਰਮਿਕਤਾ ਦੀ ਉਪਜ ਇਕੱਠੀ ਕਰਦਾ ਹੈ।
Explore ਯਾਕੋਬ 3:18
4
ਯਾਕੋਬ 3:16
ਕਿਉਂਕਿ ਜਿੱਥੇ ਤੁਸੀਂ ਈਰਖਾ ਅਤੇ ਸੁਆਰਥੀ ਇੱਛਾ ਰੱਖਦੇ ਹੋ, ਉੱਥੇ ਤੁਹਾਨੂੰ ਵਿਕਾਰ ਅਤੇ ਹਰ ਭੈੜੀ ਆਦਤ ਮਿਲਦੀ ਹੈ।
Explore ਯਾਕੋਬ 3:16
5
ਯਾਕੋਬ 3:9-10
ਜੀਭ ਨਾਲ ਅਸੀਂ ਆਪਣੇ ਪ੍ਰਭੂ ਸਾਡੇ ਪਿਤਾ ਦੀ ਉਸਤਤ ਕਰਦੇ ਹਾਂ, ਅਤੇ ਇਸ ਦੇ ਨਾਲ ਅਸੀਂ ਉਨ੍ਹਾਂ ਮਨੁੱਖਾਂ ਨੂੰ ਸਰਾਪ ਦਿੰਦੇ ਹਾਂ, ਜੋ ਪਰਮੇਸ਼ਵਰ ਦੇ ਸਰੂਪ ਉੱਤੇ ਬਣਾਏ ਗਏ ਹਨ। ਉਸੇ ਮੂੰਹ ਵਿੱਚੋਂ ਪ੍ਰਸ਼ੰਸਾ ਅਤੇ ਸਰਾਪ ਨਿਕਲਦੇ ਹਨ। ਹੇ ਮੇਰੇ ਭਰਾਵੋ ਅਤੇ ਭੈਣੋ, ਇਹ ਗੱਲਾਂ ਇਸੇ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ।
Explore ਯਾਕੋਬ 3:9-10
6
ਯਾਕੋਬ 3:6
ਜੀਭ ਵੀ ਅੱਗ ਵਰਗੀ ਹੈ, ਸਰੀਰ ਦੇ ਅੰਗਾਂ ਵਿੱਚ ਬੁਰਾਈ ਦੀ ਦੁਨੀਆਂ ਜੀਭ ਹੈ, ਇਹ ਸਾਰੇ ਸਰੀਰ ਨੂੰ ਭ੍ਰਿਸ਼ਟ ਕਰਦੀ ਹੈ, ਆਪਣੇ ਜੀਵਨ-ਚੱਕਰ ਦੇ ਪੂਰੇ ਰਾਹ ਨੂੰ ਅੱਗ ਲਗਾਉਂਦੀ ਹੈ, ਅਤੇ ਖੁਦ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ।
Explore ਯਾਕੋਬ 3:6
7
ਯਾਕੋਬ 3:8
ਪਰ ਕੋਈ ਵੀ ਮਨੁੱਖ ਜੀਭ ਨੂੰ ਕਾਬੂ ਨਹੀਂ ਕਰ ਸਕਦਾ। ਇਹ ਇੱਕ ਚੰਚਲ ਬੁਰਾਈ ਹੈ, ਜੋ ਨਾਸ਼ ਕਰਨ ਵਾਲੇ ਜ਼ਹਿਰ ਨਾਲ ਭਰੀ ਹੋਈ ਹੈ।
Explore ਯਾਕੋਬ 3:8
8
ਯਾਕੋਬ 3:1
ਹੇ ਮੇਰੇ ਸਾਥੀ ਵਿਸ਼ਵਾਸੀਓ, ਤੁਹਾਡੇ ਵਿੱਚੋਂ ਬਹੁਤੇ ਉਪਦੇਸ਼ਕ ਨਾ ਬਣਨ, ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਜੋ ਉਪਦੇਸ਼ਕ ਹਾਂ, “ਉਪਦੇਸ਼ਕਾਂ ਦਾ ਦੂਜਿਆਂ ਨਾਲੋਂ ਸਖ਼ਤ ਨਿਆਂ ਕੀਤਾ ਜਾਵੇਗਾ,”
Explore ਯਾਕੋਬ 3:1