ਜਦੋਂ ਕੋਈ ਪਰਤਾਇਆ ਜਾਂਦਾ ਹੈ, ਤਾਂ ਉਸ ਨੂੰ ਇਹ ਨਹੀਂ ਕਹਿਣਾ ਚਾਹੀਦਾ, “ਪਰਮੇਸ਼ਵਰ ਮੈਨੂੰ ਪਰਤਾ ਰਿਹਾ ਹੈ।” ਕਿਉਂਕਿ ਪਰਮੇਸ਼ਵਰ ਬੁਰਾਈ ਨਾਲ ਪਰਤਾਇਆ ਨਹੀਂ ਜਾਂਦਾ, ਨਾ ਹੀ ਉਹ ਆਪ ਕਿਸੇ ਨੂੰ ਬੁਰੀਆਂ ਗੱਲਾਂ ਨਾਲ ਪਰਤਾਉਂਦਾ ਹੈ; ਪਰ ਹਰੇਕ ਵਿਅਕਤੀ ਪਰਤਾਇਆ ਜਾਂਦਾ ਹੈ ਜਦਕਿ ਉਹ ਆਪਣੀਆਂ ਹੀ ਬੁਰੀਆਂ ਇੱਛਾਵਾਂ ਦੁਆਰਾ ਖਿੱਚੇ ਅਤੇ ਭਰਮਾਏ ਜਾਂਦੇ ਹਨ।