1
ਉਤਪਤ 32:28
ਪੰਜਾਬੀ ਮੌਜੂਦਾ ਤਰਜਮਾ
PCB
ਤਦ ਉਸ ਮਨੁੱਖ ਨੇ ਆਖਿਆ, “ਹੁਣ ਤੋਂ ਤੇਰਾ ਨਾਮ ਯਾਕੋਬ ਨਹੀਂ ਸਗੋਂ ਇਸਰਾਏਲ ਹੋਵੇਗਾ ਕਿਉਂਕਿ ਤੂੰ ਪਰਮੇਸ਼ਵਰ ਅਤੇ ਮਨੁੱਖ ਨਾਲ ਯੁੱਧ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ ਹੈ।”
Compare
Explore ਉਤਪਤ 32:28
2
ਉਤਪਤ 32:26
ਤਦ ਉਸ ਮਨੁੱਖ ਨੇ ਆਖਿਆ, “ਮੈਨੂੰ ਜਾਣ ਦੇ ਕਿਉਂ ਜੋ ਦਿਨ ਚੜ੍ਹ ਗਿਆ ਹੈ।” ਪਰ ਯਾਕੋਬ ਨੇ ਉੱਤਰ ਦਿੱਤਾ, “ਜਦੋਂ ਤੱਕ ਤੁਸੀਂ ਮੈਨੂੰ ਬਰਕਤ ਨਹੀਂ ਦਿੰਦੇ, ਮੈਂ ਤੁਹਾਨੂੰ ਨਹੀਂ ਜਾਣ ਦਿਆਂਗਾ।”
Explore ਉਤਪਤ 32:26
3
ਉਤਪਤ 32:24
ਤਾਂ ਯਾਕੋਬ ਇਕੱਲਾ ਰਹਿ ਗਿਆ ਅਤੇ ਇੱਕ ਮਨੁੱਖ ਸਵੇਰ ਤੱਕ ਉਹ ਦੇ ਨਾਲ ਘੁਲਦਾ ਰਿਹਾ।
Explore ਉਤਪਤ 32:24
4
ਉਤਪਤ 32:30
ਇਸ ਲਈ ਯਾਕੋਬ ਨੇ ਉਸ ਥਾਂ ਨੂੰ ਪਨੀਏਲ ਆਖਿਆ ਅਤੇ ਕਿਹਾ, “ਇਹ ਇਸ ਲਈ ਹੈ ਕਿਉਂਕਿ ਮੈਂ ਪਰਮੇਸ਼ਵਰ ਨੂੰ ਆਹਮੋ-ਸਾਹਮਣੇ ਦੇਖਿਆ, ਪਰ ਫ਼ੇਰ ਵੀ ਮੇਰੀ ਜਾਨ ਬਚ ਗਈ।”
Explore ਉਤਪਤ 32:30
5
ਉਤਪਤ 32:25
ਜਦੋਂ ਉਸ ਮਨੁੱਖ ਨੇ ਵੇਖਿਆ ਕਿ ਉਹ ਉਸ ਉੱਤੇ ਕਾਬੂ ਨਹੀਂ ਪਾ ਸਕਦਾ ਤਾਂ ਉਸ ਨੇ ਯਾਕੋਬ ਦੇ ਪੱਟ ਦੇ ਜੋੜ ਨੂੰ ਛੂਹਿਆ ਅਤੇ ਯਾਕੋਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਣ ਦੇ ਕਾਰਨ ਨਿੱਕਲ ਗਿਆ।
Explore ਉਤਪਤ 32:25
6
ਉਤਪਤ 32:27
ਉਸ ਮਨੁੱਖ ਨੇ ਉਸ ਨੂੰ ਪੁੱਛਿਆ, ਤੇਰਾ ਨਾਮ ਕੀ ਹੈ? ਉਸਨੇ ਜਵਾਬ ਦਿੱਤਾ, “ਯਾਕੋਬ।”
Explore ਉਤਪਤ 32:27
7
ਉਤਪਤ 32:29
ਯਾਕੋਬ ਨੇ ਆਖਿਆ, “ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ।” ਪਰ ਉਸ ਨੇ ਉੱਤਰ ਦਿੱਤਾ, “ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈ?” ਫਿਰ ਉਸ ਨੇ ਉੱਥੇ ਉਸ ਨੂੰ ਬਰਕਤ ਦਿੱਤੀ।
Explore ਉਤਪਤ 32:29
8
ਉਤਪਤ 32:10
ਮੈਂ ਉਸ ਸਾਰੀ ਦਿਆਲਤਾ ਅਤੇ ਵਫ਼ਾਦਾਰੀ ਦੇ ਯੋਗ ਨਹੀਂ ਹਾਂ ਜੋ ਤੁਸੀਂ ਆਪਣੇ ਸੇਵਕ ਨੂੰ ਦਿਖਾਈ ਹੈ। ਜਦੋਂ ਮੈਂ ਇਸ ਯਰਦਨ ਨਦੀ ਨੂੰ ਪਾਰ ਕੀਤਾ ਤਾਂ ਮੇਰੇ ਕੋਲ ਸਿਰਫ ਮੇਰੀ ਸੋਟੀ ਸੀ, ਪਰ ਹੁਣ ਮੈਂ ਦੋ ਸਮੂਹਾਂ ਦੇ ਨਾਲ ਮੁੜਿਆ ਹਾਂ।
Explore ਉਤਪਤ 32:10
9
ਉਤਪਤ 32:32
ਇਸ ਲਈ ਇਸਰਾਏਲੀ ਉਸ ਨਾੜੀ ਦੇ ਪੱਠੇ ਨੂੰ ਜਿਹੜਾ ਪੱਟ ਦੇ ਜੋੜ ਉੱਤੇ ਹੈ, ਅੱਜ ਤੱਕ ਨਹੀਂ ਖਾਂਦੇ ਕਿਉਂ ਜੋ ਉਸ ਮਨੁੱਖ ਨੇ ਯਾਕੋਬ ਦੀ ਨਾੜੀ ਦੇ ਪੱਠੇ ਨੂੰ ਪੱਟ ਦੇ ਜੋੜ ਕੋਲ ਹੱਥ ਲਾ ਦਿੱਤਾ ਸੀ।
Explore ਉਤਪਤ 32:32
10
ਉਤਪਤ 32:9
ਤਦ ਯਾਕੋਬ ਨੇ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ਵਰ, ਮੇਰੇ ਪਿਤਾ ਇਸਹਾਕ ਦੇ ਪਰਮੇਸ਼ਵਰ, ਹੇ ਯਾਹਵੇਹ, ਤੂੰ ਜਿਸ ਨੇ ਮੈਨੂੰ ਆਖਿਆ ਸੀ, ‘ਆਪਣੇ ਦੇਸ਼ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵਾਪਸ ਜਾ ਅਤੇ ਮੈਂ ਤੈਨੂੰ ਖੁਸ਼ਹਾਲ ਕਰਾਂਗਾ।’
Explore ਉਤਪਤ 32:9
11
ਉਤਪਤ 32:11
ਮੈਂ ਪ੍ਰਾਰਥਨਾ ਕਰਦਾ ਹਾਂ, ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਬਚਾ ਕਿਉਂ ਜੋ ਮੈਨੂੰ ਡਰ ਹੈ ਕਿ ਉਹ ਆ ਕੇ ਮੈਨੂੰ ਅਤੇ ਮਾਵਾਂ ਨੂੰ ਪੁੱਤਰਾਂ ਸਮੇਤ ਮਾਰ ਨਾ ਸੁੱਟੇ।
Explore ਉਤਪਤ 32:11
Home
Bible
Plans
Videos