1
ਉਤਪਤ 3:6
ਪੰਜਾਬੀ ਮੌਜੂਦਾ ਤਰਜਮਾ
PCB
ਜਦੋਂ ਉਸ ਔਰਤ ਨੇ ਵੇਖਿਆ ਕਿ ਰੁੱਖ ਦਾ ਫਲ ਖਾਣ ਲਈ ਚੰਗਾ, ਵੇਖਣ ਵਿੱਚ ਸੋਹਣਾ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਣ ਵਾਲਾ ਹੈ ਤਾਂ ਉਸ ਨੇ ਉਸ ਰੁੱਖ ਦਾ ਫਲ ਤੋੜ ਕੇ ਕੁੱਝ ਆਪ ਖਾਧਾ ਅਤੇ ਆਪਣੇ ਪਤੀ ਨੂੰ ਵੀ ਦਿੱਤਾ, ਜਿਹੜਾ ਉਸਦੇ ਨਾਲ ਸੀ। ਉਸ ਦੇ ਪਤੀ ਨੇ ਵੀ ਖਾ ਲਿਆ।
Compare
Explore ਉਤਪਤ 3:6
2
ਉਤਪਤ 3:1
ਹੁਣ ਸੱਪ ਉਹਨਾਂ ਸਭ ਜੰਗਲੀ ਜਾਨਵਰਾਂ ਨਾਲੋਂ ਵੱਧ ਚਲਾਕ ਸੀ ਜਿਨ੍ਹਾਂ ਨੂੰ ਯਾਹਵੇਹ ਨੇ ਬਣਾਇਆ ਸੀ, ਉਸ ਨੇ ਔਰਤ ਨੂੰ ਕਿਹਾ, “ਕੀ ਪਰਮੇਸ਼ਵਰ ਨੇ ਸੱਚ-ਮੁੱਚ ਕਿਹਾ ਹੈ, ‘ਤੈਨੂੰ ਬਾਗ਼ ਦੇ ਕਿਸੇ ਰੁੱਖ ਦਾ ਫਲ ਨਹੀਂ ਖਾਣਾ ਚਾਹੀਦਾ’?”
Explore ਉਤਪਤ 3:1
3
ਉਤਪਤ 3:15
ਮੈਂ ਤੇਰੇ ਅਤੇ ਔਰਤ ਵਿੱਚ ਤੇਰੀ ਔਲਾਦ, ਉਸਦੀ ਔਲਾਦ ਵਿੱਚ ਦੁਸ਼ਮਣੀ ਪਾਵਾਂਗਾ। ਉਹ ਤੇਰੇ ਸਿਰ ਨੂੰ ਕੁਚਲ ਦੇਵੇਗਾ, ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ।”
Explore ਉਤਪਤ 3:15
4
ਉਤਪਤ 3:16
ਉਸ ਨੇ ਉਸ ਔਰਤ ਨੂੰ ਆਖਿਆ, “ਮੈਂ ਤੇਰੇ ਗਰਭ ਦੀਆਂ ਪੀੜਾਂ ਨੂੰ ਬਹੁਤ ਵਧਾਵਾਂਗਾ। ਦਰਦ ਨਾਲ ਤੂੰ ਬੱਚੇ ਨੂੰ ਜਨਮ ਦੇਵੇਗੀ, ਤੇਰੀ ਇੱਛਾ ਤੇਰੇ ਪਤੀ ਵੱਲ ਹੋਵੇਗੀ, ਅਤੇ ਉਸ ਦਾ ਅਧਿਕਾਰ ਤੇਰੇ ਉੱਤੇ ਹੋਵੇਗਾ।”
Explore ਉਤਪਤ 3:16
5
ਉਤਪਤ 3:19
ਤੂੰ ਆਪਣੇ ਮੱਥੇ ਦੇ ਪਸੀਨੇ ਨਾਲ ਆਪਣਾ ਭੋਜਨ ਖਾਵੇਂਗਾ, ਜਦੋਂ ਤੱਕ ਤੂੰ ਮਿੱਟੀ ਵਿੱਚ ਵਾਪਸ ਨਾ ਮਿਲ ਜਾਵੇਂ, ਕਿਉਂਕਿ ਤੂੰ ਇਸ ਤੋਂ ਹੀ ਕੱਢਿਆ ਗਿਆ ਸੀ, ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਹੀ ਮੁੜ ਜਾਵੇਂਗਾ।”
Explore ਉਤਪਤ 3:19
6
ਉਤਪਤ 3:17
ਉਸ ਨੇ ਆਦਮ ਨੂੰ ਆਖਿਆ, “ਕਿਉਂ ਜੋ ਤੂੰ ਆਪਣੀ ਪਤਨੀ ਦੀ ਗੱਲ ਸੁਣੀ ਅਤੇ ਉਸ ਰੁੱਖ ਦਾ ਫਲ ਖਾਧਾ ਜਿਸ ਬਾਰੇ ਮੈਂ ਹੁਕਮ ਦਿੱਤਾ ਸੀ, ‘ਤੂੰ ਇਸ ਤੋਂ ਨਹੀਂ ਖਾਣਾ,’ “ਇਸ ਲਈ ਤੇਰੇ ਕਾਰਨ ਜ਼ਮੀਨ ਸਰਾਪਤ ਹੋਈ ਹੈ; ਤੂੰ ਇਸਦੀ ਉਪਜ ਸਾਰੀ ਜਿੰਦਗੀ ਦੁੱਖ ਨਾਲ ਖਾਇਆ ਕਰੇਗਾ।
Explore ਉਤਪਤ 3:17
7
ਉਤਪਤ 3:11
ਅਤੇ ਯਾਹਵੇਹ ਨੇ ਪੁੱਛਿਆ, “ਤੈਨੂੰ ਕਿਸਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੁਸੀਂ ਉਸ ਰੁੱਖ ਦਾ ਫਲ ਖਾਧਾ ਹੈ ਜਿਸ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਉਸ ਤੋਂ ਨਾ ਖਾਣਾ?”
Explore ਉਤਪਤ 3:11
8
ਉਤਪਤ 3:24
ਜਦੋਂ ਉਸ ਨੇ ਮਨੁੱਖ ਨੂੰ ਬਾਹਰ ਕੱਢ ਦਿੱਤਾ, ਉਸ ਨੇ ਅਦਨ ਦੇ ਬਾਗ਼ ਦੇ ਪੂਰਬ ਵਾਲੇ ਪਾਸੇ ਕਰੂਬੀਮ ਅਤੇ ਇੱਕ ਬਲਦੀ ਤਲਵਾਰ ਨੂੰ ਜੀਵਨ ਦੇ ਰੁੱਖ ਦੇ ਰਾਹ ਦੀ ਰਾਖੀ ਕਰਨ ਲਈ ਅੱਗੇ-ਪਿੱਛੇ ਚਮਕਾਇਆ।
Explore ਉਤਪਤ 3:24
9
ਉਤਪਤ 3:20
ਆਦਮ ਨੇ ਆਪਣੀ ਪਤਨੀ ਦਾ ਨਾਮ ਹੱਵਾਹ ਰੱਖਿਆ, ਕਿਉਂ ਜੋ ਉਹ ਸਾਰੇ ਜੀਉਂਦਿਆਂ ਦੀ ਪਹਿਲੀ ਮਾਂ ਹੋਈ।
Explore ਉਤਪਤ 3:20
Home
Bible
Plans
Videos